Home /News /lifestyle /

Music System: ਇਹ ਹੈ ਸਭ ਤੋਂ ਮਹਿੰਗਾ ਕਾਰ ਮਿਊਜ਼ਿਕ ਸਿਸਟਮ, ਜਾਣੋ ਬੇਮਿਸਾਲ ਫੀਚਰਸ 'ਤੇ ਕੀਮਤ

Music System: ਕਾਰ ਵਿੱਚ ਲੰਬਾ ਸਫਰ ਕਰਨ ਜਾਂ ਰੋਡ ਟਰਿੱਪ 'ਤੇ ਜਾਣ ਦੇ ਸ਼ੌਕੀਨ ਲੋਗ ਅਕਸਰ ਕਾਰ ਵਿੱਚ ਕੁਝ ਖਾਸ ਖੂਬੀਆਂ ਚਾਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਵਧੀਆ ਮਿਊਜ਼ਿਕ ਤੇ ਸਾਊਂਡ ਸਿਸਟਮ। ਲੰਬੇ ਸਫਰ ਦੌਰਾਨ ਮਨਪਸੰਦ ਮਿਊਜ਼ਿਕ ਸੁਣਦੇ ਜਾਣਾ ਵੈਸੇ ਤਾਂ ਹਰ ਕਿਸੇ ਨੂੰ ਹੀ ਚੰਗਾ ਲੱਗਦਾ ਹੈ। ਪਰ ਇਹ ਵੀ ਕਾਰ ਵਿੱਚ ਲੱਗੇ ਮਿਊਜ਼ਿਕ ਸਿਸਟਮ 'ਤੇ ਨਿਰਭਰ ਕਰਦਾ ਹੈ। ਅਜਿਹੇ ਵਿੱਚ ਕਾਰ ਦੀ ਚੋਣ ਕਰਨਾ ਥੋੜਾ ਮੁਸ਼ਕਿਲ ਹੋ ਸਕਦਾ ਹੈ। ਪਰ ਹੁਣ ਕਾਰ ਦੇ ਸ਼ੌਕੀਨਾਂ ਨੂੰ ਆਪਣੀਆਂ ਕਾਰਾਂ ਵਿੱਚ ਇੱਕ ਵਧੀਆ ਸੰਗੀਤ ਸਿਸਟਮ ਮਿਲ ਸਕਦਾ ਹੈ।

ਹੋਰ ਪੜ੍ਹੋ ...
  • Share this:

ਮਾਰਕੀਟ ਵਿੱਚ ਇੱਕ ਤੋਂ ਵੱਧ ਕੇ ਇੱਕ ਮਹਿੰਗੇ ਮਿਊਜ਼ਿਕ ਸਿਸਟਮ ਹਨ। ਪਰ ਹਾਲ ਹੀ 'ਚ ਅਜਿਹਾ ਮਿਊਜ਼ਿਕ ਸਿਸਟਮ ਲਾਂਚ ਕੀਤਾ ਗਿਆ ਹੈ, ਜਿਸ ਦੀ ਕੀਮਤ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ। ਇਸ ਦੀ ਕੀਮਤ ਸੁਣ ਕੇ ਅਣਜਾਣੇ 'ਚ ਹੀ ਤੁਹਾਡੇ ਮੂੰਹ 'ਚੋਂ ਨਿਕਲ ਜਾਵੇਗਾ ਕਿ ਇਸ ਰਕਮ 'ਚ ਦੋ ਮਿਡ-ਰੇਂਜ ਐੱਸ.ਯੂ.ਵੀ. ਆ ਸਕਦੀਆਂ ਹਨ। Lumax ਅਤੇ Alpine ਨੇ ਕਾਰ ਮਿਊਜ਼ਿਕ ਸਿਸਟਮ ਦੀ ਇੱਕ ਅਲਟਰਾ ਐਕਸਕਲੂਸਿਵ ਰੇਂਜ ਲਾਂਚ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਤੁਸੀਂ ਲਗਜ਼ਰੀ ਗੱਡੀਆਂ 'ਚ ਵੀ ਆਡੀਓ-ਵੀਡੀਓ ਦੀ ਅਜਿਹੀ ਕੁਆਲਿਟੀ ਦਾ ਅਨੁਭਵ ਨਹੀਂ ਕਰੋਗੇ। ਅਲਪਾਈਨ ਕਾਰ ਮਿਊਜ਼ਿਕ ਸਿਸਟਮ ਦੀ ਇਸ ਰੇਂਜ ਨੂੰ Alpine F#1 Status ਦਾ ਨਾਮ ਦਿੱਤਾ ਗਿਆ ਹੈ।

ਫੀਚਰਸ
ਇਸ ਸਾਊਂਡ ਸਿਸਟਮ ਨੂੰ 7, 9 ਅਤੇ 11 ਇੰਚ ਦੇ ਆਕਾਰ 'ਚ ਤਿੰਨ ਡਿਸਪਲੇ ਯੂਨਿਟ 'ਚ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਸਾਊਂਡ ਆਉਟਪੁੱਟ ਲਾਈਵ ਪ੍ਰਫਾਰਮੈਂਸ ਜਾਂ ਸਟੂਡੀਓ ਲੈਵਲ ਸਾਊਂਡ ਦਾ ਅਨੁਭਵ ਦਿੰਦੀ ਹੈ। Alpine F#1 Status ਦੀ ਗੱਲ ਕਰੀਏ ਤਾਂ ਹਰ ਸਥਿਤੀ ਵਿੱਚ ਹਰੇਕ ਸਪੀਕਰ ਹਾਈ ਕੁਆਲਿਟੀ ਵਾਲੇ ਕਾਰਬਨ ਫਾਈਬਰ ਪਲਾਸਟਿਕ (CFRP) ਦੀ ਵਰਤੋਂ ਕਰਦਾ ਹੈ। ਇਹ ਹਰੇਕ ਸਪੀਕਰ ਦੀ ਆਵਾਜ਼ ਨੂੰ ਪੂਰੀ ਤਰ੍ਹਾਂ ਨਾਲ ਸਿੰਕ੍ਰੋਨਾਈਜ਼ ਕਰਦਾ ਹੈ ਅਤੇ ਹਾਈ ਕੁਆਲਿਟੀ ਆਡੀਓ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।

ਪ੍ਰੀਮੀਅਮ ਡਿਜੀਟਲ ਸਾਊਂਡ ਪ੍ਰੋਸੈਸਰ
ਇਹ ਸਿਸਟਮ ਸਟੀਕ ਸਾਊਂਡ ਟਿਊਨਿੰਗ ਲਈ ਚਾਰ ਪ੍ਰੀਮੀਅਮ ਡਿਜੀਟਲ ਸਾਊਂਡ ਪ੍ਰੋਸੈਸਰਾਂ ਨਾਲ ਲੈਸ ਹੈ। ਜਿਨ੍ਹਾਂ ਦੀ ਸਮਰੱਥਾ 1GHz/64bit ਹੈ। ਤਾਪਮਾਨ ਨੂੰ ਕੰਟਰੋਲ ਕਰਨ ਲਈ ਇਸ ਵਿਚ ਆਟੋਮੈਟਿਕ ਤਾਪਮਾਨ ਕੰਟਰੋਲਰ ਸਿਸਟਮ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿੱਚ OCXO ਜਾਂ ਕ੍ਰਿਸਟਲ ਔਸਿਲੇਟਰ ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਕਾਰ ਮਿਊਜ਼ਿਕ ਸਿਸਟਮ 'ਚ ਪਹਿਲੀ ਵਾਰ OCXO ਦੀ ਵਰਤੋਂ ਕੀਤੀ ਗਈ ਹੈ। ਇਹ ਆਡੀਓ ਨੂੰ ਉੱਚੀ ਅਤੇ ਸਪੱਸ਼ਟ ਬਣਾਉਂਦਾ ਹੈ। Alpine ਨੇ 2021 ਵਿੱਚ ਲੁਮੈਕਸ ਡੀਕੇ ਜੈਨ ਗਰੁੱਪ (Lumax Dk Jain Group) ਨਾਲ ਭਾਰਤ ਵਿੱਚ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਅਤੇ ਵਿਕਰੀ ਕਰਨ ਲਈ ਸਮਝੌਤਾ ਕੀਤਾ ਸੀ। ਲੂਮੈਕਸ ਆਟੋਮੋਟਿਵ ਕੰਪੋਨੈਂਟਸ ਅਤੇ ਸਿਸਟਮਾਂ ਦੇ ਪ੍ਰਮੁੱਖ ਨਿਰਮਾਤਾਵਾਂ ਵਿੱਚੋਂ ਇੱਕ ਹੈ।

ਕੀਮਤ
ਇਸ ਮਿਊਜ਼ਿਕ ਸਿਸਟਮ ਦੀ ਕੀਮਤ 30 ਲੱਖ ਰੁਪਏ ਰੱਖੀ ਗਈ ਹੈ। ਜੀ ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ ਹੈ, ਇਸ ਕੀਮਤ 'ਤੇ, ਇਕ ਪ੍ਰੀਮੀਅਮ SUV ਅਤੇ ਦੋ ਮੀਡੀਅਮ-ਰੇਂਜ SUV ਆ ਸਕਦੀਆਂ ਹਨ। ਇਹ ਸੁਪਰ ਐਕਸਕਲੂਸਿਵ ਮਿਊਜ਼ਿਕ ਸਿਸਟਮ ਜ਼ਿਆਦਾਤਰ ਲੋਕਾਂ ਦੇ ਬਜਟ ਤੋਂ ਬਾਹਰ ਹੈ ਕਿਉਂਕਿ ਇਹ ਅਲਟਰਾ ਪ੍ਰੀਮੀਅਮ ਸੈਗਮੈਂਟ ਦੇ ਗਾਹਕ ਹਨ ਜੋ ਆਪਣੀ ਕਾਰ ਵਿੱਚ ਇੰਨੇ ਮਹਿੰਗੇ ਮਿਊਜ਼ਿਕ ਸਿਸਟਮ ਨੂੰ ਇੰਸਟਾਲ ਕਰ ਸਕਦੇ ਹਨ।
Published by:rupinderkaursab
First published:

Tags: Auto, Auto industry, Auto news, Automobile, Car

ਅਗਲੀ ਖਬਰ