HOME » NEWS » Life

ਗਾਂ ਨਹੀਂ, ਕਾਕਰੋਚ ਦਾ ਦੁੱਧ ਬਣਨ ਜਾ ਰਿਹਾ ਹੈ ਸੁਪਰਫੂਡ, ਜਾਣੋ ਇਸਦੀ ਖਾਸੀਅਤ

News18 Punjabi | News18 Punjab
Updated: February 3, 2020, 3:50 PM IST
share image
ਗਾਂ ਨਹੀਂ, ਕਾਕਰੋਚ ਦਾ ਦੁੱਧ ਬਣਨ ਜਾ ਰਿਹਾ ਹੈ ਸੁਪਰਫੂਡ, ਜਾਣੋ ਇਸਦੀ ਖਾਸੀਅਤ
ਗਾਂ ਨਹੀਂ, ਕਾਕਰੋਚ ਦਾ ਦੁੱਧ ਬਣਨ ਜਾ ਰਿਹਾ ਹੈ ਸੁਪਰਫੂਡ, ਜਾਣੋ ਇਸਦੀ ਖਾਸੀਅਤ

  • Share this:
  • Facebook share img
  • Twitter share img
  • Linkedin share img
ਕੀੜੇ-ਮਕੌੜਿਆਂ ਨੂੰ ਲੰਬੇ ਸਮੇਂ ਤੋਂ ਹਾਈ ਪ੍ਰੋਟੀਨ, ਲੋ-ਫੈਟ ਵਾਲਾ ਭੋਜਨ ਕਿਹਾ ਜਾਂਦਾ ਹੈ। ਹੁਣ ਤਾਂ ਕਾਕਰੋਚ ਅਧਾਰਤ ਪ੍ਰੋਟੀਨ ਪਾਊਡਰ ਅਤੇ ਵਾਰਮਸ ਦੀ ਤਾਕਤ ਦੇਣ ਵਾਲੀਆਂ ਖਾਣ ਦੀਆਂ ਚੀਜ਼ਾਂ ਵੀ ਤਿਆਰ ਹੋ ਰਹੀਆਂ ਹਨ। ਭਾਵੇਂ ਕੁਝ ਦੇਸ਼ਾਂ ‘ਚ ਹੁਣ ਵੀ ਲੋਕਾਂ ਨੂੰ ਕੀੜੇ ਮਕੌੜਿਆਂ ਤੋ ਪਰਹੇਜ਼ ਹੈ, ਪਰ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ‘ਚ ਇਹ ਸੁਪਰਫੂਡ ਕਾ ਕੰਮ ਕਰਨਗੇ। ਤੁਹਾਨੂੰ ਦੱਸ ਦਈਏ ਕਿ ਦੱਖਣੀ ਅਫਰੀਕਾ ਦੀ ਇਕ ਕੰਪਨੀ ਨੇ ਕੀੜੇ-ਮਕੌੜਿਆਂ ਦੇ ਦੁੱਧ ਨੂੰ ਸੁਪਰਫੂਡ ਦੇ ਤੌਰ ਉਤੇ ਵੇਚਣਾ ਅਤੇ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਹੈ।

ਭਾਰਤ ਦੀ ਕੰਪਨੀ ਨੇ ਕੀਤੀ ਸੀ ਖੋਜ...

ਉਂਜ ਖੋਜ ਭਾਰਤ ਦੀ ਹੀ ਇਕ ਕੰਪਨੀ ਦੀ ਹੈ, ਜਿਸ ਨੇ ਸਾਲ 2016 ਵਿਚ ਦੱਸਿਆ ਸੀ ਕਿ ਹਵਾਈ ਵਰਗੇ ਟਾਪੂਆਂ ‘ਚ ਮਿਲਣ ਵਾਲੇ ਇਕ ਖਾਸ ਕਾਕਰੋਚ ਦਾ ਜੇਕਰ ਦੁੱਧ ਬਣਾਇਆ ਜਾਵੇ ਤਾਂ ਇਹ ਇਨਸਾਨਾਂ ਲਈ ਕਾਫ਼ੀ ਪੌਸ਼ਟਿਕ ਹੋਵੇਗਾ। ਇਹ ਖੋਜ ਇੰਸਟੀਚਿਊਟ ਫਾਰ ਸਟੇਮ ਸੈਲ ਬਾਇਓਲਾਜੀ ਐਂਡ ਰਿਜੇਨਰੇਟਿਵ ਮੈਡੀਸਨ ਦੀ ਹੈ, ਜੋ ਭਾਰਤ ਦਾ ਖੋਜ ਸੰਸਥਾਨ ਹੈ।
ਗਾਂ ਦੇ ਦੁੱਧ ਨਾਲੋਂ ਜਿਆਦਾ ਸਿਹਤਮੰਦ...

ਖੋਜ ਮੁਖੀ ਡਾਕਟਰ ਸੰਚਾਰੀ ਬੈਨਰਜੀ ਦਾ ਕਹਿਣਾ ਹੈ ਕਿ ਇਸ ਦੇ ਜੋ ਕਰਿਸਟਲ ਹੁੰਦੇ ਹਨ, ਉਹ ਸੰਪੂਰਨ ਭੋਜਨ ਦਾ ਕੰਮ ਕਰਦੇ ਹਨ-ਇਸ ਵਿਚ ਪ੍ਰੋਟੀਨ, ਫੈਟ ਅਤੇ ਸ਼ੂਗਰ ਹੁੰਦੀ ਹੈ। ਇਹ ਐਮੀਨੋ ਐਸੀਡ ਨਾਲ ਭਰਭੂਰ ਹੁੰਦੇ ਹਨ। ਅਧਿਐਨ ਕਹਿੰਦਾ ਹੈ ਕਿ ਇਹ ਗਾਂ ਦੇ ਦੁੱਧ ਤੋਂ ਕਿਤੇ ਜਿਆਦਾ ਸਿਹਤਮੰਦ ਹੁੰਦੇ ਹਨ।

ਕੀ ਅਸੀਂ ਇਸ ਨੂੰ ਖਰੀਦ ਸਕਦੇ ਹਾਂ...

ਦੱਖਣੀ ਅਫਰੀਕਾ ਦੀ ਇਕ ਕੰਪਨੀ ਗੁਰਮੇ ਗਰਬ ਨੇ ਅਜਿਹੇ ਹੀ ਕੀੜੇ-ਮਕੌੜਿਆਂ ਤੋਂ ਦੁੱਧ ਬਣਾਉਣਾ ਸ਼ੁਰੂ ਕੀਤਾ, ਜਿਸ ‘ਚ ਕਈ ਤਰ੍ਹਾਂ ਦੇ ਕੀੜੇ ਹੁੰਦੇ ਹਨ। ਇਸ ਸਵਾਦ ‘ਚ ਆ ਰਿਹਾ ਹੈ- ਪੀਨਟ ਬਟਰ, ਚਾਕਲੇਟ ਅਤੇ ਚਾਹ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੁੱਧ ‘ਚ ਪ੍ਰੋਟੀਨ ਕਾਫੀ ਹੈ ਅਤੇ ਨਾਲ ਹੀ ਚੰਗਾ ਫੈਟ ਵੀ। ਇਹ ਲੈਕਟੋਜ਼ ਮੁਕਤ ਹੈ। ਨਾਲ ਹੀ ਟੇਸਟੀ ਹੋਣ ਦੇ ਨਾਲ ਗਾਂ ਦੇ ਦੁੱਧ ਤੋਂ ਕਿਤੇ ਜਿਆਦਾ ਬਿਹਤਰ ਹੈ।

ਪ੍ਰੋਟੀਨ ਅਤੇ ਪੋਸ਼ਕ ਤੱਤਾਂ ਨਾਲ ਭਰਭੂਰ...ਗੁਰਮੇ ਗਰਬ ਨਾਂ ਦੀ ਇਹ ਕੰਪਨੀ ਇਸ ਨੂੰ ਅਗਲਾ ਸੁਪਰਫੂਡ ਦੱਸ ਰਹੀ ਹੈ। ਵੈਬਸਾਈਟ ਉਤੇ ਲਿਖਿਆ ਗਿਆ ਹੈ,  ਐਂਟੋਮਿਲਕ ਦੀ ਕਲਪਨਾ ਟਿਕਾਉ, ਕੁਦਰਤ ਦੇ ਅਨੁਕੂਲ, ਪੌਸ਼ਟਿਕ, ਲੈਕਟੋਜ਼ ਮੁਕਤ, ਸਵਾਦ ਅਤੇ ਭਵਿੱਖ ਦੇ ਡੇਅਰੀ ਵਿਕਲਪ ਵਜੋਂ ਕੀਤੀ ਜਾ ਸਕਦੀ ਹੈ। ਐਂਟੋਮਿਲਕ ਦਾ ਨਾਂ ਐਂਟੋਮੋਫੇਗੀ ਸ਼ਬਦ ਤੋਂ ਆਇਆ ਹੈ। ਇਸ ਦਾ ਮਤਲਬ ਹੁੰਦਾ ਹੈ ਕੀੜੇ ਖਾਣ ਦੀ ਪਰੰਪਰਾ।
First published: February 3, 2020
ਹੋਰ ਪੜ੍ਹੋ
ਅਗਲੀ ਖ਼ਬਰ