• Home
 • »
 • News
 • »
 • lifestyle
 • »
 • THIS JANUARY YOU GET AN EXTRA DOSE OF EXCITEMENT AND EXCITEMENT AS BYJUSYOUNGGENIUS2 RETURNS WITH A BRAND NEW SEASON

ਇਸ ਜਨਵਰੀ, ਤੁਹਾਨੂੰ ਰੋਮਾਂਚ ਅਤੇ ਉਤਸ਼ਾਹ ਦੀ ਵਾਧੂ ਖੁਰਾਕ ਮਿਲਣ ਵਾਲੀ ਹੈ, ਕਿਉਂਕਿ #BYJUSYoungGenius2 ਬਿਲਕੁਲ ਨਵੇਂ ਸੀਜ਼ਨ ਦੇ ਨਾਲ ਵਾਪਸ ਆ ਰਿਹਾ ਹੈ

#BYJUSYoungGenius2 : ਏਸ਼ੀਆ ਵਿੱਖੇ ਬੱਚਿਆਂ ਦੇ ਸਭ ਤੋਂ ਬਿਹਤਰੀਨ ਪ੍ਰੋਗਰਾਮ - BYJU'S Young Genius ਦੇ ਪਹਿਲੇ ਸੀਜ਼ਨ ਵਿੱਚ ਭਾਰਤ ਦੀ ਨੌਜਵਾਨ ਪੀੜ੍ਹੀ ਦੇ ਹੁਨਰ ਨੂੰ ਇੱਕ ਬਿਲਕੁਲ ਨਵੇਂ ਅੰਦਾਜ਼ ਵਿੱਚ ਪ੍ਰਦਰਸ਼ਿਤ ਕੀਤਾ ਸੀ।

ਇਸ ਜਨਵਰੀ, ਤੁਹਾਨੂੰ ਰੋਮਾਂਚ ਅਤੇ ਉਤਸ਼ਾਹ ਦੀ ਵਾਧੂ ਖੁਰਾਕ ਮਿਲਣ ਵਾਲੀ ਹੈ, ਕਿਉਂਕਿ #BYJUSYoungGenius2 ਬਿਲਕੁਲ ਨਵੇਂ ਸੀਜ਼ਨ ਦੇ ਨਾਲ ਵਾਪਸ ਆ ਰਿਹਾ ਹੈ

 • Share this:
  ਆਪਣੇ ਪਹਿਲੇ ਸੀਜ਼ਨ ਵਿੱਚ ਵੱਡੀ ਸਫਲਤਾ ਪ੍ਰਾਪਤ ਕਰਨ ਅਤੇ ਲੋਕਾਂ ਦਾ ਦਿਲ ਜਿੱਤਣ ਤੋਂ ਬਾਅਦ, News18, BYJU'S Young Genius ਦੇ ਸੀਜ਼ਨ 2 ਨੂੰ ਵਾਪਸ ਲਿਆ ਰਿਹਾ ਹੈ, ਜੋ ਬੇਮਿਸਾਲ ਹੁਨਰਾਂ ਵਾਲੇ ਅਜਿਹੇ ਬੱਚੇ ਤੁਹਾਡੇ ਸਾਹਮਣੇ ਲਿਆਉਂਦਾ ਹੈ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਪਹਿਲਾਂ ਕਦੇ ਸੁਣਿਆ ਹੋਵੇ।

  ਕਿਵੇਂ ਮਹਿਸੂਸ ਹੁੰਦਾ ਹੈ, ਜਦੋਂ ਤੁਸੀਂ ਕਿਸੇ ਸਟੇਜ 'ਤੇ ਉਤਸ਼ਾਹ, ਜੋਸ਼, ਪ੍ਰਾਪਤੀਆਂ ਅਤੇ ਕਮਾਲ ਦੀ ਊਰਜਾ ਦੇਖਦੇ ਹੋ? ਜੇ ਤੁਸੀਂ ਬੱਚਿਆਂ ਦਾ ਅਨੁਮਾਨ ਲਗਾਇਆ ਹੈ, ਤਾਂ ਤੁਸੀਂ ਸਹੀ ਹੋ, ਅਤੇ ਜੇਕਰ ਤੁਸੀਂ ਨੌਜਵਾਨ ਹੁਨਰਾਂ ਦਾ ਅਨੁਮਾਨ ਲਗਾਇਆ ਹੈ ਤਾਂ ਤੁਸੀਂ ਬਿਲਕੁਲ ਹੀ ਕਮਾਲ ਹੋ। ਆਖਰਕਾਰ, ਏਸ਼ੀਆ ਵਿੱਖੇ ਬੱਚਿਆਂ ਦੇ ਸਭ ਤੋਂ ਬਿਹਤਰੀਨ ਪ੍ਰੋਗਰਾਮ - BYJU'S Young Genius ਦੇ ਪਹਿਲੇ ਸੀਜ਼ਨ ਵਿੱਚ ਭਾਰਤ ਦੀ ਨੌਜਵਾਨ ਪੀੜ੍ਹੀ ਦੇ ਹੁਨਰ ਨੂੰ ਇੱਕ ਬਿਲਕੁਲ ਨਵੇਂ ਅੰਦਾਜ਼ ਵਿੱਚ ਪ੍ਰਦਰਸ਼ਿਤ ਕੀਤਾ ਸੀ।

  15 ਸਾਲ ਦੇ ਚਿਰਾਗ ਰਾਠੀ ਨੂੰ ਯਾਦ ਕਰੋ, ਜਿਸ ਦੀ ਤੁਲਨਾ ਗਣਿਤ-ਮਾਹਰ ਨਾਲ ਕੀਤੀ ਗਈ ਹੈ। ਉਮਰ ਦੀ ਗਣਨਾ ਕਰਨ ਦੀ ਯੋਗਤਾ ਰੱਖਣ ਵਾਲੀ ਸ਼ਕੁੰਤਲਾ ਦੇਵੀ, ਜੋ ਕੁਝ ਹੀ ਸਕਿੰਟਾਂ ਵਿੱਚ ਗੁੰਝਲਦਾਰ ਅੰਕੜੇ ਹੱਲ ਕਰਦੀ ਹੈ ਜਾਂ 180 ਦੇ ਆਈਕਿਊ ਸਕੋਰ ਵਾਲਾ ਰਿਸ਼ੀ ਸ਼ਿਵ ਪ੍ਰਸੰਨਾ, ਜੋ ਸਿਰਫ਼ ਛੇ ਸਾਲਾਂ ਵਿੱਚ ਮੇਨਸਾ ਕਲੱਬ ਦਾ ਹਿੱਸਾ ਬਣਨ ਵਾਲਾ ਸਭ ਤੋਂ ਛੋਟੀ ਉਮਰ ਦਾ ਭਾਰਤੀ ਬਣਿਆ, ਉਸਨੇ ਇੱਕ ਕਿਤਾਬ ਲਿਖੀ ਹੈ ਅਤੇ ਇੱਥੋਂ ਤੱਕ ਕਿ ਉਸ ਦਾ ਆਪਣਾ YouTube ਚੈਨਲ ਵੀ ਹੈ! ਇਹ ਕੁਝ ਬੇਮਿਸਾਲ ਬੱਚੇ ਹਨ, ਜਿਨ੍ਹਾਂ ਨੂੰ BYJU's Young Genius ਨੇ ਸੀਜ਼ਨ 1 ਵਿੱਚ ਦੁਨੀਆ ਦੇ ਸਾਹਮਣੇ ਲਿਆਂਦਾ ਸੀ।  BYJU'S Young Genius ਦੀ ਪੂਰੀ ਜਾਣਕਾਰੀ-

  BYJU's Young Genius ਕੋਈ ਵਿਲੱਖਣ ਹੁਨਰ ਰੱਖਣ ਵਾਲੇ ਬੱਚਿਆਂ ਦੀ ਖੋਜ ਕਰਦਾ ਹੈ ਅਤੇ ਉਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਇੱਕ ਪਲੇਟਫਾਰਮ- BYJU'S Young Genius, ਪ੍ਰਦਾਨ ਕਰਦਾ ਹੈ, ਜੋ ਆਪਣੀ ਬੇਮਿਸਾਲ ਪ੍ਰਾਪਤੀ ਦਾ ਪ੍ਰਦਰਸ਼ਨ ਕਰ ਕੇ, ਖਾਸ ਮਹਿਮਾਨ ਵਜੋਂ ਸ਼ੋਅ ਦੇਖਣ ਆਉਣ ਵਾਲੇ ਸੈਲੀਬ੍ਰਿਟੀ ਅਤੇ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ।

  ਬਿਨਾਂ ਕਿਸੇ ਝਿਜਕ ਦੇ ਇਹ ਕਿਹਾ ਜਾ ਸਕਦਾ ਹੈ ਕਿ ਸ਼ੋਅ ਨੇ ਬਹੁਤ ਸਾਰੇ ਬੱਚਿਆਂ ਨੂੰ ਆਪਣੇ ਚੁਨਿੰਦਾ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਅਤੇ ਮਾਣ ਮਹਿਸੂਸ ਕਰਦਿਆਂ, ਖੁਦ ਨੂੰ ਪ੍ਰੇਰਿਤ ਕਰਨ ਅਤੇ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਹੈ। ਇਹ ਸ਼ੋਅ ਸ਼ਾਨਦਾਰ ਹੁਨਰ ਵਾਲੇ ਇਨ੍ਹਾਂ ਬੱਚਿਆਂ ਵਾਸਤੇ ਆਪਣੇ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਸ਼ਾਨਦਾਰ ਪਲੇਟਫਾਰਮ ਹੈ।

   

  ਅਸੀਂ ਸੀਜ਼ਨ 2 ਬਾਰੇ ਕਿਉਂ ਉਤਸ਼ਾਹਿਤ ਹਾਂ -

  ਭਾਵੇਂ ਕਿ ਸੀਜ਼ਨ 1 ਦੇ ਬੱਚੇ, ਪਹਿਲਾਂ ਹੀ ਤਕਰੀਬਨ ਹਰੇਕ ਨੌਜਵਾਨ ਪ੍ਰਸ਼ੰਸਕ ਲਈ ਜਾਣੇ-ਪਛਾਣੇ ਨਾਮ ਅਤੇ ਪ੍ਰੇਰਨਾਦਾਇਕ ਹਸਤੀਆਂ ਬਣ ਚੁੱਕੇ ਹਨ, ਪਰ BYJU'S Young Genius ਦੇ ਸੀਜ਼ਨ 2 ਦੇ ਨਾਲ ਦੇਸ਼ ਦੇ ਬੇਮਿਸਾਲ ਹੁਨਰਾਂ ਨੂੰ ਖੋਜਣ ਅਤੇ ਉਨ੍ਹਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਦੀ ਕਹਾਣੀ ਹਾਲੇ ਵੀ ਜਾਰੀ ਹੈ, ਜੋ ਕਿ ਇੱਕ News18 Network ਪਹਿਲਕਦਮੀ ਹੈ।

  ਸੀਜ਼ਨ 2, ਖਾਸ ਮਹਿਮਾਨ ਵਜੋਂ ਸ਼ੋਅ ਦੇਖਣ ਆਉਣ ਵਾਲੇ ਓਲੰਪਿਕ ਚੈਂਪੀਅਨ, ਮਸ਼ਹੂਰ ਅਦਾਕਾਰਾਂ, ਸਾਬਕਾ ਖੇਡ ਹਸਤੀਆਂ ਅਤੇ ਸੈਲੀਬ੍ਰਿਟੀ ਦੇ ਨਾਲ ਵੱਡੇ ਮੁਕਾਮ 'ਤੇ ਪਹੁੰਚ ਰਿਹਾ ਹੈ। BYJU'S Young Genius, ਇਸ ਸੀਜ਼ਨ ਵਿੱਚ ਨੌਜਵਾਨ ਖੋਜੀਆਂ ਤੋਂ ਲੈ ਕੇ ਓਲੰਪੀਆਡ ਚੈਂਪੀਅਨ ਅਤੇ ਵਾਤਾਵਰਣ ਨਾਲ ਪਿਆਰ ਕਰਨ ਵਾਲੇ ਯੋਧਿਆਂ ਤੱਕ, ਜੀਨੀਅਸ ਦੀ ਇੱਕ ਨਵੀਂ ਪਰਿਭਾਸ਼ਾ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕਰੇਗਾ।  ਹੁਣ ਇੱਕ ਵੱਡੇ ਅਤੇ ਬਿਹਤਰ ਸੰਸਕਰਣ ਦੇ ਨਾਲ, BYJU'S Young Genius ਦਾ ਸੀਜ਼ਨ 2 ਦੇਸ਼ ਭਰ ਦੇ ਕੁਝ ਬੇਮਿਸਾਲ ਹੁਨਰ ਵਾਲੇ ਬੱਚਿਆਂ  ਨੂੰ ਪੇਸ਼ ਕਰਨ ਲਈ ਤਿਆਰ ਹੈ, ਜੋ ਆਪਣੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਕੇ ਹੋਰ ਕਈ ਬੱਚਿਆਂ ਨੂੰ ਪ੍ਰੇਰਿਤ ਕਰਨ ਅਤੇ ਦਰਸ਼ਕਾਂ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹਨ।

  ਵਧੇਰੀ ਜਾਣਕਾਰੀ ਲਈ BYJUS Young Genius 'ਤੇ ਲੌਗ-ਇਨ ਕਰੋ।
  Published by:Ashish Sharma
  First published: