Home /News /lifestyle /

Business Idea: ਗੁਣਾਂ ਦੀ ਖਾਨ ਹੈ ਇਹ ਔਸ਼ਧੀ ਪੌਦਾ, ਇਸ ਦੀ ਖੇਤੀ ਨਾਲ ਹੋਵੇਗਾ ਮੁਨਾਫਾ

Business Idea:  ਚਿਕਿਤਸਕ ਪੌਦਿਆਂ ਦੀ ਖੇਤੀ (Medicinal Plants Farming) ਅੱਜ ਇੱਕ ਕਾਰੋਬਾਰ ਦਾ ਰੂਪ ਲੈ ਚੁੱਕੀ ਹੈ। ਰਸਾਇਣਾਂ ਤੋਂ ਬਿਨਾਂ ਆਧੁਨਿਕ ਤਰੀਕੇ ਨਾਲ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਆਯੁਰਵੇਦ ਵੱਲ ਲੋਕਾਂ ਦਾ ਵੱਧ ਰਿਹਾ ਰੁਝਾਨ ਚਿਕਿਤਸਕ ਪੌਦਿਆਂ ਦੀ ਕਾਸ਼ਤ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਵੀ ਖੇਤੀ ਨੂੰ ਆਪਣਾ ਕਿੱਤਾ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਟੀਵੀਆ ਫਾਰਮਿੰਗ (Stevia Farming) ਕਰਨੀ ਚਾਹੀਦੀ ਹੈ। ਖੰਡ ਦਾ ਬਦਲ ਬਣ ਚੁੱਕੀ ਸਟੀਵੀਆ (Stevia) ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਦੇਸ਼ ਅਤੇ ਦੁਨੀਆਂ ਵਿਚ ਸ਼ੂਗਰ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਸਟੀਵੀਆ (Stevia) ਦੀ ਮੰਗ ਵੀ ਵਧ ਰਹੀ ਹੈ।

ਇਹੀ ਕਾਰਨ ਹੈ ਕਿ ਭਾਰਤ ਵਿਚ ਵੀ ਇਸ ਦੀ ਖੇਤੀ ਵੱਡੇ ਪੱਧਰ 'ਤੇ ਸ਼ੁਰੂ ਹੋ ਗਈ ਹੈ। ਸਟੀਵੀਆ ਦਾ ਉਤਪਾਦਨ ਪੈਰਾਗੁਏ (Paraguay), ਜਾਪਾਨ (Japan), ਕੋਰੀਆ (Korea), ਤਾਈਵਾਨ (Taiwan) ਅਤੇ ਅਮਰੀਕਾ (America) ਵਿੱਚ ਜ਼ਿਆਦਾ ਹੁੰਦਾ ਹੈ।

ਸਟੀਵੀਆ (Stevia) ਦੀ ਖਾਸ ਗੱਲ ਇਹ ਹੈ ਕਿ ਇਹ ਨਾ ਸਿਰਫ ਸਾਧਾਰਨ ਖੰਡ ਨਾਲੋਂ ਮਿੱਠੀ ਹੁੰਦੀ ਹੈ ਸਗੋਂ ਇਹ ਪੂਰੀ ਤਰ੍ਹਾਂ ਨਾਲ ਕੈਲੋਰੀ ਮੁਕਤ ਵੀ ਹੁੰਦੀ ਹੈ। ਸਟੀਵੀਆ (Stevia) ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।

ਸਟੀਵੀਆ (Stevia) ਬਲੱਡ ਪ੍ਰੈਸ਼ਰ, ਮਸੂੜਿਆਂ ਦੇ ਰੋਗਾਂ ਅਤੇ ਸਕਿਨ ਦੇ ਰੋਗਾਂ ਲਈ ਵੀ ਕਾਰਗਰ ਦਵਾਈ ਹੈ। ਇਹੀ ਕਾਰਨ ਹੈ ਕਿ ਹੁਣ ਕਈ ਕੰਪਨੀਆਂ ਸਟੀਵੀਆ (Stevia) ਦੀ ਕੰਟਰੈਕਟ ਫਾਰਮਿੰਗ ਕਰਨ ਲੱਗ ਪਈਆਂ ਹਨ।

ਇਸ ਤਰ੍ਹਾਂ ਕਰੋ ਖੇਤੀ
ਇੱਕ ਏਕੜ ਵਿੱਚ 40,000 ਸਟੀਵੀਆ (Stevia) ਦੇ ਪੌਦੇ ਲਗਾਏ ਜਾ ਸਕਦੇਹਨ, ਜਿਨ੍ਹਾਂ ਦੀ ਕੀਮਤ ਇੱਕ ਲੱਖ ਰੁਪਏ ਦੇ ਕਰੀਬ ਹੈ। ਸਟੀਵੀਆ (Stevia) ਪੌਦਾ ਕਟਿੰਗ ਤੋਂ ਤਿਆਰ ਕੀਤਾ ਜਾਂਦਾ ਹੈ। ਸਟੀਵੀਆ (Stevia) ਪਲਾਂਟ ਤੋਂ ਕਟਿੰਗਜ਼ ਨੂੰ ਕੱਟਣ ਤੋਂ ਬਾਅਦ, ਇਸਨੂੰ ਪੋਲੀਥੀਨ ਬੈਗ ਜਾਂ ਟਰੇ ਵਿੱਚ ਲਗਾਇਆ ਜਾਂਦਾ ਹੈ।

ਜਦੋਂ ਇਹ ਕਲਮ ਤਿਆਰ ਹੋ ਜਾਂਦੀ ਹੈ ਅਤੇ ਇਸ ਵਿੱਚ ਪੱਤੇ ਨਿਕਲ ਆਉਂਦੇ ਹਨ ਤਾਂ ਇਸ ਨੂੰ ਖੇਤ ਵਿੱਚ ਲਾਇਆ ਜਾਂਦਾ ਹੈ। ਪੌਦੇ ਰਿਜ 'ਤੇ ਉੱਗਦੇ ਹਨ। ਪੌਦੇ ਤੋਂ ਪੌਦੇ ਦੀ ਦੂਰੀ 15 ਸੈਂਟੀਮੀਟਰ ਅਤੇ ਲਾਈਨ ਤੋਂ ਲਾਈਨ ਦੀ ਦੂਰੀ 40 ਸੈਂਟੀਮੀਟਰ ਰੱਖੀ ਜਾਂਦੀ ਹੈ।

ਖੇਤੀ ਮਾਹਿਰਾਂ ਅਨੁਸਾਰ ਫਰਵਰੀ-ਮਾਰਚ ਸਟੀਵੀਆ (Stevia) ਦੇ ਪੌਦੇ ਲਗਾਉਣ ਦਾ ਸਭ ਤੋਂ ਵਧੀਆ ਸਮਾਂ ਹੈ। ਸਟੀਵੀਆ (Stevia) ਦਾ ਪੌਦਾ 60 ਤੋਂ 70 ਸੈਂਟੀਮੀਟਰ ਵੱਡਾ ਹੁੰਦਾ ਹੈ। ਇੱਕ ਵਾਰ ਬੀਜਣ ਤੋਂ ਬਾਅਦ, ਇਹ ਕਈ ਸਾਲਾਂ ਤੱਕ ਉਤਪਾਦਨ ਦਿੰਦਾ ਹੈ। ਇਹ ਇੱਕ ਝਾੜੀ ਵਾਲਾ ਪੌਦਾ ਹੈ ਜਿਸ ਵਿੱਚ ਬਹੁਤ ਸਾਰੇ ਪੱਤੇ ਹਨ। ਇਹ ਖੰਡ ਨਾਲੋਂ 25-30 ਗੁਣਾ ਮਿੱਠਾ ਹੁੰਦਾ ਹੈ।

ਖਰਚੇ ਅਤੇ ਕਮਾਈ
ਇੱਕ ਏਕੜ ਵਿੱਚ ਸਟੀਵੀਆ (Stevia) ਦੀ ਖੇਤੀ ਕਰਨ ਦਾ ਖਰਚਾ ਇੱਕ ਲੱਖ ਰੁਪਏ ਦੇ ਕਰੀਬ ਬਣਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਦੇ ਇੱਕ ਏਕੜ ਵਿੱਚ 40 ਹਜ਼ਾਰ ਪੌਦੇ ਲਗਾਏ ਜਾਂਦੇ ਹਨ।

ਇੱਕ ਏਕੜ ਸਟੀਵੀਆ (Stevia) ਫਾਰਮ ਇੱਕ ਸਾਲ ਵਿੱਚ ਛੇ ਲੱਖ ਰੁਪਏ ਤੱਕ ਦੀ ਆਮਦਨ ਦਿੰਦਾ ਹੈ। ਜੇਕਰ ਅਸੀਂ ਇਸ ਦੇ ਇੱਕ ਲੱਖ ਰੁਪਏ ਦੇ ਖਰਚੇ ਨੂੰ ਕੱਢੀਏ ਤਾਂ ਇੱਕ ਸਾਲ ਵਿੱਚ ਪੰਜ ਲੱਖ ਰੁਪਏ ਦਾ ਮੁਨਾਫਾ ਆਰਾਮ ਨਾਲ ਹੋ ਸਕਦਾ ਹੈ।
Published by:rupinderkaursab
First published:

Tags: Business, Business idea, Businessman, Investment, MONEY

ਅਗਲੀ ਖਬਰ