Home /News /lifestyle /

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਖਾਸ ਬਣਾ ਰਿਹਾ ਇਹ ਰੈਸਟੋਰੈਂਟ, 56 ਪਕਵਾਨਾਂ ਦੀ ਥਾਲੀ ਦੇ ਨਾਲ ਸ਼ਾਨਦਾਰ ਇਨਾਮ ਜਿੱਤਣ ਦਾ ਮੌਕਾ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਖਾਸ ਬਣਾ ਰਿਹਾ ਇਹ ਰੈਸਟੋਰੈਂਟ, 56 ਪਕਵਾਨਾਂ ਦੀ ਥਾਲੀ ਦੇ ਨਾਲ ਸ਼ਾਨਦਾਰ ਇਨਾਮ ਜਿੱਤਣ ਦਾ ਮੌਕਾ?

PM Modi Birthday

PM Modi Birthday

ਆਪਣੇ ਕਿਸੇ ਅਜ਼ੀਜ਼ ਦਾ ਜਨਮ ਦਿਨ ਮਨਾਉਣ ਲਈ ਹਰ ਕੋਈ ਕੁਝ ਖਾਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਉਸ ਦਿਨ ਨੂੰ ਯਾਦਗਾਰ ਬਣਾਇਆ ਜਾ ਸਕੇ। ਪਰ ਜਦੋਂ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਹੋਵੇ ਤਾਂ ਦੇਸ਼ ਵਾਸੀਆਂ ਵਿੱਚ ਕਈ ਨਾਗਰਿਕ ਪੀਐਮ ਮੋਦੀ ਦੇ ਜਨਮ ਦਿਨ ਨੂੰ ਵੱਖਰਾ ਬਣਾਉਣ ਦੇ ਯਤਨ ਕਰਦੇ ਹਨ। ਹਾਲ ਹੀ 'ਚ ਦਿੱਲੀ ਦੇ ਇੱਕ ਰੈਸਟੋਰੈਂਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮ ਦਿਨ ਦੇ ਮੌਕੇ 'ਤੇ ਖਾਸ ਥਾਲੀ ਲਾਂਚ ਕੀਤੀ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ 17 ਸਤੰਬਰ ਯਾਨੀ ਅੱਜ ਹੈ। ਇਸ ਮੌਕੇ ਨੂੰ ਮਨਾਉਣ ਲਈ ਆਰਡੋਰ 2.1 ਨਾਮ ਦੇ ਇੱਕ ਰੈਸਟੋਰੈਂਟ ਨੇ '56 ਇੰਚ ਮੋਦੀ ਜੀ' ਨਾਮ ਦੀ ਥਾਲੀ ਲਾਂਚ ਕੀਤੀ ਹੈ ਜਿਸ ਵਿੱਚ 56 ਪਕਵਾਨ ਪਰੋਸੇ ਜਾਂਦੇ ਹਨ।

ਹੋਰ ਪੜ੍ਹੋ ...
 • Share this:

  ਦਰਅਸਲ ਇਹ 56 ਪਕਵਾਨਾਂ ਵਾਲੀ ਥਾਲੀ ਮੋਦੀ ਜੀ ਲਈ '56 ਇੰਚ ਛਾਤੀ' ਦੀ ਟਿੱਪਣੀ ਨੂੰ ਪ੍ਰਮਾਣਿਤ ਕਰਦੀ ਹੈ। ANI ਦੇ ਨਾਲ ਗਲਬਾਤ ਕਰਦਿਆਂ ਇਹ ਸਭ ਸਾਹਮਣੇ ਆਇਆ ਹੈ। ਰੈਸਟੋਰੈਂਟ ਦੇ ਮਾਲਕ ਸੁਮਿਤ ਕਾਲਰਾ ਨੇ ਇੱਥੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਜੀ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਜਨਮ ਦਿਨ 'ਤੇ ਕੁੱਝ ਵੱਖਰਾ ਤੇ ਖਾਸ ਕਰਨ ਲਈ ਇਹ ਸਭ ਕੀਤਾ ਹੈ। ਸੁਮਿਤ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਜੀ ਨੂੰ ਕੋਈ ਤੋਹਫਾ ਦੇਣਾ ਚਾਹੁੰਦੇ ਸਨ ਪਰ ਕੁਝ ਸਮਝ ਨਹੀਂ ਆਇਆ ਸੀ ਕਿ ਕੀ ਦਿੱਤਾ ਜਾਵੇ। ਮੋਦੀ ਜੀ ਦੇ ਸੁਰੱਖਿਆ ਕਾਰਨਾਂ ਕਰਕੇ ਖੁੱਦ ਨਹੀਂ ਆ ਸਕਦੇ ਇਸ ਲਈ ਉਨ੍ਹਾਂ ਵੱਲੋਂ ਮੋਦੀ ਜੀ ਦੇ ਪ੍ਰਸ਼ੰਸਕਾਂ ਨੂੰ ਇਹ ਥਾਲੀ ਲਈ ਸੱਦਾ ਦਿੱਤਾ ਗਿਆ ਹੈ।

  ਇਸ ਤੋਂ ਇਲਾਵਾ ਰੈਸਟੋਰੈਂਟ ਦੀ ਮੀਨੂ ਵਿੱਚ ਕੁਝ ਹੋਰ ਵੀ ਖਾਸ ਦਿੱਤਾ ਜਾ ਰਿਹਾ ਹੈ। ਸੁਮਿਤ ਮੁਤਾਬਿਕ ਰੈਸਟੋਰੈਂਟ ਵਿੱਚ ਖਾਣਾ ਖਾਣ ਆਉਣ ਵਾਲਿਆਂ ਨੂੰ ਕੇਦਾਰਨਾਥ ਦੀ ਯਾਤਰਾ ਲਈ ਡਰਾਅ ਜਿੱਤਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਇਹ ਆਫਰ ਸਿਰਫ 17 ਸਤੰਬਰ ਤੋਂ 26 ਸਤੰਬਰ ਤੱਕ ਲਈ ਹੀ ਦਿੱਤੀ ਜਾ ਰਹੀ ਹੈ। '56 ਇੰਚ ਥਾਲੀ' ਆਰਡਰ ਕਰਨ ਵਾਲਿਆਂ ਨੂੰ ਹੀ ਇਹ ਯਾਤਰਾ ਜਿੱਤਣ ਦਾ ਮੌਕਾ ਮਿਲ ਰਿਹਾ ਹੈ ਤੇ ਯਾਤਰਾ ਦਾ ਸਾਰਾ ਖਰਚਾ ਰੈਸਟੋਰੈਂਟ ਵੱਲੋਂ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਇਸ ਥਾਲੀ ਵਿੱਚ 56 ਸੁਆਦਿਸ਼ਟ ਪਕਵਾਨ ਤਾਂ ਦਿੱਤੇ ਹੀ ਗਏ ਹਨ ਨਾਲ ਹੀ ਕੋਈ ਦੋ ਵਿਅਕਤੀ ਇਸ ਥਾਲੀ ਨੂੰ ਜੇਕਰ 40 ਮਿੰਟਾਂ ਵਿੱਚ ਖਤਮ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ 8.5 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣਾ ਜਨਮ ਦਿਨ ਮੱਧ ਪ੍ਰਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਜਿੱਥੇ ਉਨ੍ਹਾਂ ਦਾ ਸੁਆਗਤ 8 ਚੀਤਿਆਂ ਵੱਲੋਂ ਕੀਤਾ ਜਾ ਰਿਹਾ ਹੈ। ਨਾਲ ਹੀ “ਸੇਵਾ ਪਖਵਾੜਾ” ਤਹਿਤ ਕਈ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।

  Published by:Sarafraz Singh
  First published:

  Tags: Narendra Modi birthday, PM Modi, Restaurant