Home /News /lifestyle /

ਧੀਆਂ ਦੇ ਭਵਿੱਖ ਲਈ ਸਭ ਤੋਂ ਵਧੀਆ ਹੈ ਇਹ ਸਕੀਮ! ਜਾਣੋ ਕਿੰਨੀਆਂ ਧੀਆਂ ਦਾ ਖੁੱਲ੍ਹ ਸਕਦਾ ਹੈ ਖਾਤਾ

ਧੀਆਂ ਦੇ ਭਵਿੱਖ ਲਈ ਸਭ ਤੋਂ ਵਧੀਆ ਹੈ ਇਹ ਸਕੀਮ! ਜਾਣੋ ਕਿੰਨੀਆਂ ਧੀਆਂ ਦਾ ਖੁੱਲ੍ਹ ਸਕਦਾ ਹੈ ਖਾਤਾ

ਧੀਆਂ ਦੇ ਭਵਿੱਖ ਲਈ ਸਭ ਤੋਂ ਵਧੀਆ ਹੈ ਇਹ ਯੋਜਨਾ! ਜਾਣੋ ਕਿੰਨੀਆਂ ਧੀਆਂ ਦਾ ਖੁੱਲ੍ਹ ਸਕਦਾ ਹੈ ਖਾਤਾ

ਧੀਆਂ ਦੇ ਭਵਿੱਖ ਲਈ ਸਭ ਤੋਂ ਵਧੀਆ ਹੈ ਇਹ ਯੋਜਨਾ! ਜਾਣੋ ਕਿੰਨੀਆਂ ਧੀਆਂ ਦਾ ਖੁੱਲ੍ਹ ਸਕਦਾ ਹੈ ਖਾਤਾ

ਦੇਸ਼ ਵਿੱਚ ਬੇਟੀ ਬਚਾਓ-ਬੇਟੀ ਪੜ੍ਹਾਓ ਜਿਹੇ ਅੰਦੋਲਨ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਅਤੇ ਸਰਕਾਰਾਂ ਵੀ ਧੀਆਂ ਦੇ ਭਵਿੱਖ ਨੂੰ ਮੁਖ ਰੱਖਦੇ ਹੋਏ ਕਈ ਸਕੀਮਾਂ ਚਲਾ ਰਹੀ ਹੈ ਤਾਂ ਜੋ ਮਾਤਾ ਪਿਤਾ ਨੂੰ ਉਸਦੀ ਪੜ੍ਹਾਈ ਅਤੇ ਵਿਆਹ ਆਦਿ ਲਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਹਨਾਂ ਸਾਰੀਆਂ ਸਕੀਮਾਂ ਵਿੱਚ ਸਭ ਤੋਂ ਭਰੋਸੇਮੰਦ ਅਤੇ ਵਧੀਆ ਸਕੀਮ ਹੈ 'ਸੁਕੰਨਿਆ ਸਮ੍ਰਿਧੀ ਯੋਜਨਾ (SSY)'

ਹੋਰ ਪੜ੍ਹੋ ...
  • Share this:

    ਦੇਸ਼ ਵਿੱਚ ਬੇਟੀ ਬਚਾਓ-ਬੇਟੀ ਪੜ੍ਹਾਓ ਜਿਹੇ ਅੰਦੋਲਨ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਅਤੇ ਸਰਕਾਰਾਂ ਵੀ ਧੀਆਂ ਦੇ ਭਵਿੱਖ ਨੂੰ ਮੁਖ ਰੱਖਦੇ ਹੋਏ ਕਈ ਸਕੀਮਾਂ ਚਲਾ ਰਹੀ ਹੈ ਤਾਂ ਜੋ ਮਾਤਾ ਪਿਤਾ ਨੂੰ ਉਸਦੀ ਪੜ੍ਹਾਈ ਅਤੇ ਵਿਆਹ ਆਦਿ ਲਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਹਨਾਂ ਸਾਰੀਆਂ ਸਕੀਮਾਂ ਵਿੱਚ ਸਭ ਤੋਂ ਭਰੋਸੇਮੰਦ ਅਤੇ ਵਧੀਆ ਸਕੀਮ ਹੈ 'ਸੁਕੰਨਿਆ ਸਮ੍ਰਿਧੀ ਯੋਜਨਾ (SSY)'

    ਤੁਸੀਂ ਇਸ ਸਕੀਮ ਵਿੱਚ ਬੇਟੀ ਦੇ ਭਵਿੱਖ ਲਈ 18 ਸਾਲ ਤੱਕ ਪੈਸੇ ਜਮ੍ਹਾਂ ਕਰਵਾਉਂਦੇ ਹੋ ਅਤੇ ਜਦੋਂ ਬੇਟੀ 21 ਸਾਲ ਦੀ ਹੋ ਜਾਂਦੀ ਹੈ ਤਾਂ ਇਹ ਸਕੀਮ ਪੂਰੀ ਹੋ ਜਾਂਦੀ ਹੈ ਅਤੇ ਤੁਸੀਂ ਇਹਨਾਂ ਪੈਸਿਆਂ ਨੂੰ ਬੇਟੀ ਦੀ ਸਿੱਖਿਆ ਜਾਂ ਵਿਆਹ ਆਦਿ ਕੰਮਾਂ ਲਈ ਵਰਤੋਂ ਕਰ ਸਕਦੇ ਹੋ। ਇਹ ਸਕੀਮ ਬੇਟੀਆਂ ਨੂੰ ਵਿੱਤੀ ਆਜ਼ਾਦੀ ਪ੍ਰਦਾਨ ਕਰਦੀ ਹੈ।

    ਜੇਕਰ ਗੱਲ ਕੀਤੀ ਜਾਵੇ ਇਸ ਸਕੀਮ 'ਤੇ ਮਿਲਣ ਵਾਲੇ ਵਿਆਜ ਦੀ ਤਾਂ ਤੁਹਾਨੂੰ ਦੱਸਦੇਈਏ ਕਿ ਸਰਕਾਰ ਇਸ ਸਮੇਂ ਇਸ ਸਕੀਮ 'ਤੇ 7.6% ਵਿਆਜ ਦੇ ਰਹੀ ਹੈ ਜੋ ਕਿਸੇ ਵੀ ਫਿਕਸਡ ਡਿਪੋਸਿਟ ਨਾਲੋਂ ਜ਼ਿਆਦਾ ਹੈ। ਬੇਟੀ ਦੀ ਪੜ੍ਹਾਈ ਜਾਂ ਵਿਆਹ ਦੇ ਖਰਚਿਆਂ ਲਈ ਇਸ ਵਿੱਚ ਨਿਵੇਸ਼ ਕਰਕੇ ਮਿਆਦ ਪੂਰੀ ਹੋਣ ਤੱਕ ਇੱਕ ਚੰਗਾ ਫੰਡ ਜਮ੍ਹਾ ਕੀਤਾ ਜਾ ਸਕਦਾ ਹੈ।

    ਹਾਲਾਂਕਿ, ਇਹ ਖਾਤਾ ਇੱਕ ਪਰਿਵਾਰ ਦੀਆਂ ਸਿਰਫ 2 ਲੜਕੀਆਂ ਲਈ ਖੋਲ੍ਹਿਆ ਜਾ ਸਕਦਾ ਹੈ। ਪਰ ਇੱਕ ਅਜਿਹੀ ਸਥਿਤੀ ਵੀ ਹੈ ਜਿੱਥੇ ਇਹ ਖਾਤਾ 3 ਬੇਟੀਆਂ ਲਈ ਖੋਲ੍ਹਿਆ ਜਾ ਸਕਦਾ ਹੈ। ਜੇਕਰ ਕਿਸੇ ਪਰਿਵਾਰ ਵਿੱਚ 1 ਧੀ ਤੋਂ ਬਾਅਦ 2 ਜੁੜਵਾਂ ਧੀਆਂ ਹਨ ਜਾਂ 2 ਜੁੜਵਾਂ ਧੀਆਂ ਤੋਂ ਬਾਅਦ 1 ਧੀ ਹੈ, ਤਾਂ ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਤਿੰਨੋਂ ਲੜਕੀਆਂ ਲਈ ਖਾਤਾ ਖੋਲ੍ਹਿਆ ਜਾ ਸਕਦਾ ਹੈ। ਇਸ ਯੋਜਨਾ ਤਹਿਤ ਪਹਿਲਾਂ ਸਿਰਫ਼ 2 ਬੇਟੀਆਂ ਨੂੰ ਹੀ ਖਾਤੇ 'ਚ ਰਕਮ ਜਮ੍ਹਾ ਕਰਵਾਉਣ 'ਤੇ ਟੈਕਸ ਛੋਟ ਮਿਲਦੀ ਸੀ ਪਰ ਹੁਣ ਤੀਜੀ ਬੇਟੀ ਨੂੰ ਵੀ ਇਸ 'ਚ ਸ਼ਾਮਲ ਕਰ ਲਿਆ ਗਿਆ ਹੈ।

    ਜਿਵੇਂ ਕਿ ਅਸੀਂ ਦੱਸਿਆ ਹੈ ਕਿ ਇਸ ਸਕੀਮ ਵਿੱਚ, ਸਰਕਾਰ ਤੁਹਾਨੂੰ ਕਈ ਫਿਕਸਡ ਡਿਪਾਜ਼ਿਟ ਤੋਂ ਵੱਧ ਰਿਟਰਨ ਦੇ ਰਹੀ ਹੈ। ਇਸੇ ਤਰ੍ਹਾਂ, ਤੁਹਾਨੂੰ ਸੁਕੰਨਿਆ ਸਮ੍ਰਿਧੀ ਦੇ ਤਹਿਤ ਕਈ ਸਰਕਾਰੀ ਯੋਜਨਾਵਾਂ ਤੋਂ ਵੱਧ ਰਿਟਰਨ ਮਿਲ ਰਿਹਾ ਹੈ। ਤੁਹਾਨੂੰ ਇੱਥੇ PPF, NSC, RD ਜਾਂ ਮਾਸਿਕ ਆਮਦਨ ਸਕੀਮ ਨਾਲੋਂ ਜ਼ਿਆਦਾ ਵਿਆਜ ਦਿੱਤਾ ਜਾ ਰਿਹਾ ਹੈ।

    ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇਸ 'ਚ ਜੋ ਵੀ ਨਿਵੇਸ਼ ਕਰਦੇ ਹੋ, ਤੁਹਾਨੂੰ ਮੈਚਿਓਰਿਟੀ 'ਤੇ ਤਿੰਨ ਗੁਣਾ ਰਿਟਰਨ ਮਿਲੇਗਾ। ਵਰਤਮਾਨ ਵਿੱਚ, ਤੁਸੀਂ ਇਸ ਸਕੀਮ ਰਾਹੀਂ ਵੱਧ ਤੋਂ ਵੱਧ 64 ਲੱਖ ਰੁਪਏ ਤੱਕ ਦੀ ਰਕਮ ਇਕੱਠੀ ਕਰ ਸਕਦੇ ਹੋ।

    ਤੁਸੀਂ ਇਸ ਖਾਤੇ ਨੂੰ 250 ਰੁਪਏ ਜਮ੍ਹਾ ਕਰਕੇ ਸ਼ੁਰੂ ਕਰ ਸਕਦੇ ਹੋ। ਤੁਸੀਂ ਇੱਕ ਵਿੱਤੀ ਸਾਲ ਵਿੱਚ ਇਸ ਯੋਜਨਾ ਵਿੱਚ ਸਿਰਫ 1.5 ਲੱਖ ਰੁਪਏ ਜਮ੍ਹਾ ਕਰ ਸਕਦੇ ਹੋ। ਇੱਕ ਵਾਰ ਖਾਤਾ ਖੋਲ੍ਹਣ ਤੋਂ ਬਾਅਦ, ਤੁਹਾਨੂੰ ਹਰ ਵਿੱਤੀ ਸਾਲ ਵਿੱਚ ਘੱਟੋ-ਘੱਟ 250 ਰੁਪਏ ਜਮ੍ਹਾ ਕਰਨੇ ਪੈਂਦੇ ਹਨ, ਅਜਿਹਾ ਨਾ ਕਰਨ 'ਤੇ ਤੁਹਾਨੂੰ 50 ਰੁਪਏ ਜੁਰਮਾਨਾ ਹੋ ਸਕਦਾ ਹੈ।

    ਇਹ ਧਿਆਨ ਦੇਣ ਯੋਗ ਹੈ ਕਿ ਇਹ ਸਕੀਮ ਬੱਚੀ ਦੇ 21 ਸਾਲ ਦੀ ਹੋਣ 'ਤੇ ਪਰਿਪੱਕ ਹੋ ਜਾਂਦੀ ਹੈ, ਪਰ ਤੁਹਾਨੂੰ ਇਸ ਵਿੱਚ ਸਿਰਫ 15 ਸਾਲਾਂ ਲਈ ਨਿਵੇਸ਼ ਕਰਨਾ ਪੈਂਦਾ ਹੈ।

    ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਇਹ ਖਾਤਾ 3 ਸਾਲ ਦੀ ਲੜਕੀ ਲਈ ਖੋਲ੍ਹਦੇ ਹੋ, ਤਾਂ ਤੁਹਾਨੂੰ ਸਿਰਫ 18 ਸਾਲ ਦੀ ਉਮਰ ਤੱਕ ਨਿਵੇਸ਼ ਕਰਨਾ ਹੋਵੇਗਾ। ਵਿਆਜ ਅਗਲੇ 3 ਸਾਲਾਂ ਵਿੱਚ ਆਪਣੇ ਆਪ ਹੀ ਇਕੱਠਾ ਹੋ ਜਾਵੇਗਾ। ਧਿਆਨ ਰਹੇ ਕਿ ਖਾਤਾ ਖੋਲ੍ਹਣ ਲਈ ਬੱਚੀ ਦੀ ਉਮਰ 10 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।

    Published by:Sarafraz Singh
    First published:

    Tags: Investment, Saving schemes