Upcoming Smartphones: ਸਮਾਰਟਫੋਨ ਦੀ ਮਾਰਕੀਟ ਇੰਨੀ ਵੱਡੀ ਹੈ ਕਿ ਇੱਥੇ ਮੁਕਾਬਲਾ ਵੀ ਬਹੁਤ ਵੱਡਾ ਹੈ। ਹਰ ਮਹੀਨੇ ਨਵੇਂ-ਨਵੇਂ ਮੋਬਾਈਲ ਲਾਂਚ ਹੁੰਦੇ ਹਨ। ਜੇਕਰ ਤੁਸੀਂ ਵੀ ਮੋਬਾਈਲ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਦਸੰਬਰ ਵਿੱਚ ਕਈ ਸ਼ਾਨਦਾਰ ਮੋਬਾਈਲ ਲਾਂਚ ਹੋਣ ਵਾਲੇ ਹਨ। ਇਹਨਾਂ ਵਿੱਚ Realme, Samsung ਵਰਗੀਆਂ ਕੰਪਨੀਆਂ ਦੇ ਮੋਬਾਈਲ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ Realme 10 Pro ਸੀਰੀਜ਼, iQoo 11 ਅਤੇ Redmi Note 12 ਆਉਣ ਵਾਲੇ ਦਿਨਾਂ ਵਿੱਚ ਲਾਂਚ ਕੀਤੇ ਜਾਣਗੇ।
1. ਸਭ ਤੋਂ ਪਹਿਲਾਂ ਗੱਲ ਕਰਦੇ ਹਾਂ Realme 10 Pro ਸੀਰੀਜ਼ ਦੀ ਜੋ ਕਿ ਭਾਰਤ 'ਚ 8 ਦਸੰਬਰ ਨੂੰ ਦੁਪਹਿਰ 12:30 ਵਜੇ ਲਾਂਚ ਹੋਵੇਗੀ। ਇਸ ਵਿੱਚ ਦੋ ਸਮਾਰਟਫੋਨ ਹੋਣਗੇ ਇੱਕ Realme 10 Pro ਅਤੇ Realme 10 Pro+
ਇਹਨਾਂ ਵਿੱਚ ਤੁਹਾਨੂੰ Curved ਡਿਸਪਲੇ ਮਿਲੇਗੀ। ਇਸਨੂੰ ਬੈਸਟ Curved Display ਮੰਨਿਆ ਜਾ ਰਿਹਾ ਹੈ। ਇਸ ਵਿੱਚ ਤੁਹਾਨੂੰ Qualcomm Snapdragon 695 5G ਪ੍ਰੋਸੈਸਰ ਮਿਲੇਗਾ ਇਸਦੀ ਸਕਰੀਨ ਦਾ ਸਾਈਜ਼ 6.72-ਇੰਚ ਹੈ ਜਿਸ ਨਾਲ ਤੁਹਾਨੂੰ LCD ਡਿਸਪਲੇਅ ਮਿਲੇਗੀ।
2. ਦੂਸਰਾ ਫੋਨ ਹੈ Redmi Note 12 ਜਿਸ ਵਿੱਚ Redmi Note 12, Note 12 Pro ਅਤੇ Note 12 Plus ਫੋਨ ਹਨ। ਇਹ ਸਾਰੀਆਂ ਡਿਵਾਈਸਾਂ 5G ਹਨ। ਕੰਪਨੀ Redmi Note 12 5G ਫੋਨ 'ਚ 6.67-ਇੰਚ ਦੀ ਫੁੱਲ HD ਡਿਸਪਲੇਅ ਦੇ ਰਹੀ ਹੈ। ਇਸ ਵਿੱਚ ਤੁਹਾਨੂੰ 120Hz ਦੀ ਰਿਫਰੈਸ਼ Rate ਮਿਲਦਾ ਹੈ। ਫੋਨ 'ਚ 8GB ਰੈਮ ਅਤੇ 256GB ਇੰਟਰਨਲ ਸਟੋਰੇਜ ਅਤੇ Snapdragon 4 Gen 1 ਪ੍ਰੋਸੈਸਰ ਮਿਲੇਗਾ।
3. ਤੀਸਰਾ ਸਮਾਰਟਫੋਨ iQOO11 ਸੀਰੀਜ਼ ਦਾ ਹੈ ਜਿਸ ਵਿੱਚ iQOO 11 ਅਤੇ iQOO 11 Pro ਦੋ ਮਾਡਲ ਹਨ। ਇਹ 8 ਦਸੰਬਰ ਨੂੰ ਲਾਂਚ ਹੋ ਸਕਦੇ ਹਨ। ਇਹਨਾਂ ਵਿੱਚ ਤੁਹਾਨੂੰ Snapdragon 8 Gen 2 ਚਿਪਸੈੱਟ ਮਿਲੇਗਾ। ਇਸਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਤੁਹਾਨੂੰ Pro ਮਾਡਲ ਵਿੱਚ 4,700mAh ਦੀ ਬੈਟਰੀ ਅਤੇ iQOO 11 5,000mAh ਬੈਟਰੀ ਮਿਲਦੀ ਹੈ। Pro ਲਈ ਤੁਹਾਨੂੰ 200W ਫਾਸਟ ਚਾਰਜਿੰਗ ਅਤੇ iQOO 11 ਵਿੱਚ 120W ਫਾਸਟ ਚਾਰਜਿੰਗ ਸਪੋਰਟ ਮਿਲਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Phone, Smartphone, Tech News, Tech updates, Technology