Home /News /lifestyle /

ਇਸ ਵਾਰ ਝੋਨੇ ਅਤੇ ਦਾਲਾਂ ਦੀ ਫਸਲ ਦੀ ਬਿਜਾਈ ਘਟੀ, ਵੱਧ ਸਕਦੇ ਹਨ ਚਾਵਲ ਤੇ ਦਾਲਾਂ ਦੇ ਭਾਅ

ਖੇਤੀਬਾੜੀ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਸਾਲ ਸਾਉਣੀ ਦੀਆਂ ਫਸਲਾਂ ਹੇਠ ਕੁੱਲ ਬੀਜਿਆ ਰਕਬਾ 1.24 ਫੀਸਦੀ ਘੱਟ ਕੇ 1,097.57 ਲੱਖ ਹੈਕਟੇਅਰ ਰਹਿ ਗਿਆ ਹੈ। ਇਹ ਅੰਕੜਾ ਇਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ 1,111.36 ਲੱਖ ਹੈਕਟੇਅਰ ਸੀ। ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਦੱਖਣ-ਪੱਛਮੀ ਮਾਨਸੂਨ ਦੇ ਸ਼ੁਰੂ ਹੋਣ ਨਾਲ ਜੂਨ ਤੋਂ ਸ਼ੁਰੂ ਹੋ ਗਈ ਸੀ। ਸਾਉਣੀ ਦੀਆਂ ਕੁਝ ਫ਼ਸਲਾਂ ਦੀ ਵਾਢੀ ਵੀ ਹੁਣ ਸ਼ੁਰੂ ਹੋ ਗਈ ਹੈ ਤੇ ਦੇਸ਼ ਵਿੱਚ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਗਭਗ ਖਤਮ ਹੋ ਚੁੱਕੀ ਹੈ।

ਹੋਰ ਪੜ੍ਹੋ ...
  • Share this:

    ਇਸ ਸੀਜ਼ਨ ਵਿੱਚ ਝੋਨੇ ਦੀ ਬਿਜਾਈ ਪਛੜ ਰਹੀ ਹੈ। ਇਸੇ ਤਰ੍ਹਾਂ ਇਸ ਵਾਰ ਦਾਲਾਂ ਅਤੇ ਤੇਲ ਬੀਜਾਂ ਹੇਠ ਰਕਬਾ ਵੀ ਘਟਿਆ ਹੈ। ਝੋਨੇ ਅਤੇ ਦਾਲਾਂ ਦੀ ਫ਼ਸਲ ਦੀ ਘੱਟ ਬਿਜਾਈ ਦੇਸ਼ ਵਿੱਚ ਚੌਲਾਂ ਅਤੇ ਦਾਲਾਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਕਰ ਸਕਦੀ ਹੈ। ਸਰਕਾਰ ਨੇ ਕੁਝ ਸਮਾਂ ਪਹਿਲਾਂ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਦੇਸ਼ 'ਚ ਚੌਲਾਂ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣ ਲਈ ਗੈਰ-ਬਾਸਮਤੀ ਚੌਲਾਂ ਦੀਆਂ ਕੁਝ ਕਿਸਮਾਂ ਦੇ ਨਿਰਯਾਤ 'ਤੇ 20 ਫੀਸਦੀ ਡਿਊਟੀ ਲਗਾਈ ਸੀ। ਖੇਤੀਬਾੜੀ ਮੰਤਰਾਲੇ ਦੇ ਪਹਿਲੇ ਅਗਾਊਂ ਅੰਦਾਜ਼ੇ ਮੁਤਾਬਕ ਇਸ ਵਾਰ ਸਾਉਣੀ ਦੇ ਝੋਨੇ ਦਾ ਉਤਪਾਦਨ 6 ਫੀਸਦੀ ਘਟ ਕੇ 10.50 ਮਿਲੀਅਨ ਟਨ ਰਹਿ ਸਕਦਾ ਹੈ।

    ਬਿਜਾਈ ਦੇ ਤਾਜ਼ਾ ਅੰਕੜੇ ਜਾਰੀ ਕਰਦਿਆਂ ਖੇਤੀਬਾੜੀ ਮੰਤਰਾਲੇ ਨੇ ਕਿਹਾ ਕਿ ਝੋਨੇ ਹੇਠਲਾ ਰਕਬਾ 5.51 ਫੀਸਦੀ ਘਟ ਕੇ 401.56 ਲੱਖ ਹੈਕਟੇਅਰ ਰਹਿ ਗਿਆ ਹੈ। ਜੋ ਕਿ ਫਸਲੀ ਸਾਲ 2022-23 (ਜੁਲਾਈ-ਜੂਨ) ਦੇ ਸਾਉਣੀ ਸੀਜ਼ਨ ਵਿੱਚ 425 ਲੱਖ ਹੈਕਟੇਅਰ ਸੀ। ਝਾਰਖੰਡ (9.32 ਲੱਖ ਹੈਕਟੇਅਰ), ਮੱਧ ਪ੍ਰਦੇਸ਼ (6.32 ਲੱਖ ਹੈਕਟੇਅਰ), ਪੱਛਮੀ ਬੰਗਾਲ (3.65 ਲੱਖ ਹੈਕਟੇਅਰ), ਉੱਤਰ ਪ੍ਰਦੇਸ਼ (2.48 ਲੱਖ ਹੈਕਟੇਅਰ) ਅਤੇ ਬਿਹਾਰ (1.97 ਲੱਖ ਹੈਕਟੇਅਰ) ਵਿੱਚ ਝੋਨੇ ਹੇਠ ਰਕਬਾ ਘਟਿਆ ਹੈ।

    ਅਸਾਮ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਤ੍ਰਿਪੁਰਾ, ਮੇਘਾਲਿਆ, ਉੜੀਸਾ, ਨਾਗਾਲੈਂਡ, ਪੰਜਾਬ, ਗੋਆ, ਮਿਜ਼ੋਰਮ, ਸਿੱਕਮ ਅਤੇ ਕੇਰਲ ਵਿੱਚ ਵੀ ਇਸ ਵਾਰ ਝੋਨੇ ਦੀ ਬਿਜਾਈ ਘੱਟ ਹੋਈ ਹੈ। ਖੇਤੀਬਾੜੀ ਮੰਤਰਾਲੇ ਅਨੁਸਾਰ ਇਸ ਵਾਰ ਦਾਲਾਂ ਦੀ ਫ਼ਸਲ ਦੀ ਬਿਜਾਈ ਵੀ ਘਟੀ ਹੈ। ਮੌਜੂਦਾ ਸਾਉਣੀ ਸੀਜ਼ਨ ਵਿੱਚ ਹੁਣ ਤੱਕ ਕੁੱਲ 132.83 ਲੱਖ ਹੈਕਟੇਅਰ ਰਕਬੇ ਵਿੱਚ ਦਾਲਾਂ ਦੀ ਬਿਜਾਈ ਹੋ ਚੁੱਕੀ ਹੈ ਜਦੋਂ ਕਿ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ ਇਹ 138.29 ਲੱਖ ਹੈਕਟੇਅਰ ਸੀ। ਤੂਰ, ਉੜਦ, ਮੂੰਗੀ, ਕੁਲਥੀ ਅਤੇ ਹੋਰ ਦਾਲਾਂ ਦੀਆਂ ਫਸਲਾਂ ਦੀ ਬਿਜਾਈ ਘੱਟ ਹੋਈ ਹੈ।

    ਤੇਲ ਬੀਜਾਂ ਦੀ ਬਿਜਾਈ ਰਕਬਾ ਘਟਿਆ : ਇਸੇ ਤਰ੍ਹਾਂ ਹੁਣ ਤੱਕ ਤੇਲ ਬੀਜਾਂ ਹੇਠ ਰਕਬਾ 191.75 ਲੱਖ ਹੈਕਟੇਅਰ ਹੈ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਅਰਸੇ ਦੌਰਾਨ 193.28 ਲੱਖ ਹੈਕਟੇਅਰ ਸੀ। ਮੂੰਗਫਲੀ ਅਤੇ ਸੋਇਆਬੀਨ ਦੀ ਬਿਜਾਈ ਘਟਣ ਕਾਰਨ ਤੇਲ ਬੀਜਾਂ ਹੇਠ ਰਕਬਾ ਘਟਿਆ ਹੈ। ਹੁਣ ਤੱਕ ਸਾਉਣੀ ਦੇ ਸੀਜ਼ਨ ਵਿੱਚ ਇਸ ਵਾਰ ਮੋਟੇ ਅਨਾਜ ਦੀ ਬਿਜਾਈ ਵਧੀ ਹੈ। ਇਸ ਵਾਰ ਹੁਣ ਤੱਕ 181.43 ਲੱਖ ਹੈਕਟੇਅਰ ਰਕਬੇ ਵਿੱਚ ਮੋਟੇ ਅਨਾਜ ਦੀ ਬਿਜਾਈ ਹੋ ਚੁੱਕੀ ਹੈ, ਜੋ ਇੱਕ ਸਾਲ ਪਹਿਲਾਂ ਇਸੇ ਅਰਸੇ ਵਿੱਚ 174.05 ਲੱਖ ਹੈਕਟੇਅਰ ਸੀ। ਇਸ ਦੌਰਾਨ ਚੰਗੀ ਖਬਰ ਇਹ ਆਈ ਹੈ ਕਿ ਕਪਾਹ ਅਤੇ ਗੰਨੇ ਹੇਠ ਰਕਬਾ ਵਧਿਆ ਹੈ।

    Published by:Drishti Gupta
    First published:

    Tags: Crops, Farming ideas, Rice