• Home
  • »
  • News
  • »
  • lifestyle
  • »
  • THIS YEAR COMPANIES IN INDIA CAN INCREASE THE 10 PERCENT SALARY SURVEY REPORT

ਨੌਕਰੀਪੇਸ਼ਾ ਲੋਕਾਂ ਲਈ ਖੁਸ਼ਖਬਰੀ! 10% ਤੱਕ ਵਧ ਸਕਦੀ ਹੈ ਤਨਖਾਹ, ਇਨ੍ਹਾਂ ਲੋਕਾਂ ਨੂੰ ਹੋਵੇਗਾ ਫਾਇਦਾ...

ਨੌਕਰੀਪੇਸ਼ਾ ਲੋਕਾਂ ਲਈ ਖੁਸ਼ਖਬਰੀ! 10% ਤੱਕ ਵਧ ਸਕਦੀ ਹੈ ਤਨਖਾਹ, ਇਨ੍ਹਾਂ ਲੋਕਾਂ ਨੂੰ ਹੋਵੇਗਾ ਫਾਇਦਾ...

ਨੌਕਰੀਪੇਸ਼ਾ ਲੋਕਾਂ ਲਈ ਖੁਸ਼ਖਬਰੀ! 10% ਤੱਕ ਵਧ ਸਕਦੀ ਹੈ ਤਨਖਾਹ, ਇਨ੍ਹਾਂ ਲੋਕਾਂ ਨੂੰ ਹੋਵੇਗਾ ਫਾਇਦਾ...

  • Share this:
    ਦੇਸ਼ ਵਿਚ ਕੋਰੋਨਾਵਾਇਰਸ (Coronavirus) ਦੀ ਦੂਸਰੀ ਲਹਿਰ ਵਿਚਾਲੇ ਲੋਕਾਂ ਵਿੱਚ ਤਾਲਾਬੰਦੀ ਅਤੇ ਨੌਕਰੀ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਸਟਾਫਿੰਗ ਕੰਪਨੀ ਜੀਨੀਅਸ ਕੰਸਲਟੈਂਟਸ ਦੇ ਇੱਕ ਸਰਵੇ ਵਿੱਚ ਨੌਕਰੀਪੇਸ਼ਾ ਲੋਕਾਂ ਨੂੰ ਰਾਹਤ ਦੀ ਖਬਰ ਦਿੱਤੀ ਹੈ।

    ਇਸ ਸਰਵੇਖਣ ਰਿਪੋਰਟ ਦੇ ਅਨੁਸਾਰ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਤਨਖਾਹ ਵਧਾਉਣ ਦੇ ਮੂਡ ਵਿੱਚ ਹਨ। ਇਹ ਵਾਧਾ 5 ਤੋਂ 10 ਪ੍ਰਤੀਸ਼ਤ ਤੱਕ ਹੋ ਸਕਦਾ ਹੈ। ਬਹੁਤੇ ਨੌਕਰੀਪੇਸ਼ਾ ਲੋਕਾਂ ਦੇ ਤਨਖਾਹ ਢਾਂਚੇ ਵਿੱਚ ਤਬਦੀਲੀ ਹੋ ਸਕਦੀ ਹੈ।

    ਜੀਨੀਅਸ ਕੰਸਲਟੈਂਟਸ ਦੇ ਸਰਵੇਖਣ ਵਿਚ ਦੇਸ਼ ਭਰ ਤੋਂ 1200 ਕੰਪਨੀਆਂ ਸ਼ਾਮਲ ਕੀਤੀਆਂ ਗਈਆਂ ਸਨ, ਜਿਸ ਵਿੱਚੋਂ ਅੱਧੀਆਂ ਤੋਂ ਵੱਧ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਤਨਖਾਹ ਵਧਾਉਣ ਦੇ ਹੱਕ ਵਿੱਚ ਹੈ। 59% ਕੰਪਨੀਆਂ ਨੇ ਕਿਹਾ ਕਿ ਉਹ ਕਰਮਚਾਰੀਆਂ ਦੀ ਤਨਖਾਹ ਵਧਾਉਣ ਦੇ ਮੂਡ ਵਿਚ ਹਨ।

    ਇਸ ਸਰਵੇਖਣ ਵਿਚ 20 ਪ੍ਰਤੀਸ਼ਤ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਤਨਖਾਹ ਵਿਚ ਵਾਧਾ ਕਰਨਗੇ ਪਰ ਇਹ 5% ਤੋਂ ਘੱਟ ਹੋਵੇਗਾ ਜਦੋਂ ਕਿ 21% ਕੰਪਨੀਆਂ 2021 ਵਿਚ ਤਨਖਾਹ ਨਹੀਂ ਵਧਾਉਣਗੀਆਂ।

    43 ਪ੍ਰਤੀਸ਼ਤ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਫਰੈਸ਼ਰਾਂ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਹਨ। ਇਸ ਦੇ ਨਾਲ ਹੀ, 41 ਪ੍ਰਤੀਸ਼ਤ ਕੰਪਨੀਆਂ ਤਜ਼ਰਬੇ ਵਾਲੇ ਕਰਮਚਾਰੀਆਂ ਨੂੰ ਰੱਖਣ ਦੀ ਯੋਜਨਾ ਹੈ।

    ਇਸ ਸਰਵੇਖਣ ਵਿੱਚ HR, IT, ITES, BPO, ਬੈਂਕਿੰਗ ਅਤੇ ਫਾਇਨੈਂਸ, ਉਸਾਰੀ ਅਤੇ ਇੰਜੀਨੀਅਰਿੰਗ, ਸਿੱਖਿਆ, ਲੌਜਿਸਟਿਕ ਹੋਸਪਿਟੈਲਿਟੀ, ਮੀਡੀਆ, ਫਾਰਮਾ, ਮੈਡੀਕਲ, ਪਾਵਰ ਅਤੇ ਐਨਰਜੀ, ਰੀਅਲ ਅਸਟੇਟ ਵਰਗੀਆਂ ਕੰਪਨੀਆਂ ਸ਼ਾਮਲ ਹਨ।
    Published by:Gurwinder Singh
    First published: