Home /News /lifestyle /

ਭਾਰਤ 'ਚ ਲਾਂਚ ਕੀਤੇ ਗਏ ਤਿੰਨ ਨਵੇਂ ਹਾਈ-ਸਪੀਡ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ

ਭਾਰਤ 'ਚ ਲਾਂਚ ਕੀਤੇ ਗਏ ਤਿੰਨ ਨਵੇਂ ਹਾਈ-ਸਪੀਡ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ

ਭਾਰਤ 'ਚ ਲਾਂਚ ਕੀਤੇ ਗਏ ਤਿੰਨ ਨਵੇਂ ਹਾਈ-ਸਪੀਡ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ

ਭਾਰਤ 'ਚ ਲਾਂਚ ਕੀਤੇ ਗਏ ਤਿੰਨ ਨਵੇਂ ਹਾਈ-ਸਪੀਡ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ

ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ EVeium ਨੇ ਭਾਰਤੀ ਬਾਜ਼ਾਰ ਲਈ ਤਿੰਨ ਨਵੇਂ ਹਾਈ-ਸਪੀਡ ਇਲੈਕਟ੍ਰਿਕ ਸਕੂਟਰ (Electric scooter) ਲਾਂਚ ਕੀਤੇ ਹਨ। ਇਨ੍ਹਾਂ ਮਾਡਲਾਂ ਦੇ ਨਾਂ ਕੋਸਮੋ, ਕੋਮੇਟ ਅਤੇ ਜ਼ਾਰ ਹਨ। ਇਨ੍ਹਾਂ ਦੀ ਐਕਸ-ਸ਼ੋਰੂਮ ਕੀਮਤ 1.44 ਲੱਖ, 1.92 ਲੱਖ ਅਤੇ 2.16 ਲੱਖ ਰੁਪਏ ਹੈ। ਇਹ ਕਾਫੀ ਪਾਵਰਫੁਲ ਤੇ ਹਾਈ ਕੁਆਲਿਟੀ ਈ-ਸਕੂਟਰ (Electric scooter) ਹਨ।

ਹੋਰ ਪੜ੍ਹੋ ...
  • Share this:

ਬੈਟਰੀ ਅਤੇ ਪਾਵਰ
ਸਾਰੇ ਤਿੰਨ ਸਕੂਟਰ 72V 31Ah ਲਿਥੀਅਮ-ਆਇਨ ਬੈਟਰੀ ਦੁਆਰਾ ਸੰਚਾਲਿਤ ਹਨ ਪਰ ਰੇਂਜ, ਚਾਰਜ ਟਾਈਮ ਅਤੇ ਇਲੈਕਟ੍ਰਿਕ ਮੋਟਰ ਵਿੱਚ ਵੱਖੋ-ਵੱਖਰੇ ਹਨ। Cosmo ਅਤੇ Comet ਵਿੱਚ 2000W ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲਾਈਨ ਦੇ ਟਾਪ ਮਾਡਲ 'ਚ 4000W ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਕੋਸਮੋ ਦੀ ਰੇਂਜ ਦੀ ਗੱਲ ਕਰੀਏ ਤਾਂ ਸਿੰਗਲ ਚਾਰਜ 'ਤੇ ਇਸ ਦੀ ਰੇਂਜ 80 ਕਿਲੋਮੀਟਰ ਹੈ। ਦੂਜੇ ਪਾਸੇ, ਕੋਮੇਟ ਅਤੇ ਜ਼ਾਰ ਇੱਕ ਵਾਰ ਚਾਰਜ ਕਰਨ 'ਤੇ 150 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੇ ਹਨ।

ਚਾਰਜ ਕਰਨ ਦਾ ਸਮਾਂ
ਜੇਕਰ ਇਨ੍ਹਾਂ ਹਾਈ ਸਪੀਡ ਇਲੈਕਟ੍ਰਿਕ ਸਕੂਟਰਾਂ ਦੇ ਚਾਰਜਿੰਗ ਸਮੇਂ ਦੀ ਗੱਲ ਕਰੀਏ ਤਾਂ ਇਨ੍ਹਾਂ ਸਾਰੇ ਸਕੂਟਰਾਂ ਨੂੰ ਪੂਰੀ ਤਰ੍ਹਾਂ ਚਾਰਜ ਹੋਣ 'ਚ 4 ਘੰਟੇ ਲੱਗਦੇ ਹਨ। ਫੀਚਰਸ ਦੀ ਗੱਲ ਕਰੀਏ ਤਾਂ ਇਹ ਤਿੰਨੋਂ ਸਕੂਟਰ ਸਪੀਡ ਮੋਡ ਦੇ ਨਾਲ ਆਉਂਦੇ ਹਨ। ਇਨ੍ਹਾਂ 'ਚ ਈਕੋ, ਨਾਰਮਲ ਅਤੇ ਸਪੋਰਟਸ ਮੋਡ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੀ-ਲੈੱਸ ਸਟਾਰਟ, ਐਂਟੀ ਥੈਫਟ ਫੀਚਰ, ਲੇਟੈਸਟ LCD ਡਿਸਪਲੇ, ਰੀਜਨਰੇਟਿਵ ਬ੍ਰੇਕਿੰਗ, ਮੋਬਾਈਲ ਐਪ ਕਨੈਕਟੀਵਿਟੀ, ਰੀਅਲ ਟਾਈਮ ਟਰੈਫਕਿੰਗ, ਓਵਰ ਸਪੀਡ ਅਲਰਟ, ਜੀਓਕਾਨਫਰੈਂਸਿੰਗ ਅਤੇ ਫਾਈਂਡ ਮਾਈ ਵ੍ਹੀਕਲ ਵਰਗੇ ਫੀਚਰਸ ਦਿੱਤੇ ਗਏ ਹਨ।

Cosmo ਦੀ ਟਾਪ ਸਪੀਡ 65 km ਪ੍ਰਤੀ ਘੰਟਾ ਹੈ। ਇਸ ਦੇ ਨਾਲ ਹੀ ਕੋਮੇਟ ਅਤੇ ਜ਼ਾਰ ਦੀ ਟਾਪ ਸਪੀਡ 85km ਪ੍ਰਤੀ ਘੰਟਾ ਹੈ। EVeium ਦੇ ਪਾਰਟਨਰ ਅਤੇ ਪ੍ਰਮੋਟਰ ਮੁਜ਼ੱਮਿਲ ਰਿਆਜ਼ ਨੇ ਕਿਹਾ ਕਿ “ਸਾਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਵਿੱਚ EVeium ਬ੍ਰਾਂਡ ਨੂੰ ਲਾਂਚ ਕਰਨ ਤੋਂ ਬਾਅਦ, ਅਸੀਂ ਥੋੜ੍ਹੇ ਸਮੇਂ ਵਿੱਚ ਬ੍ਰਾਂਡ ਦੇ ਤਿੰਨ ਨਵੇਂ ਉਤਪਾਦ ਲਾਂਚ ਕਰਨ ਦੇ ਯੋਗ ਹੋ ਗਏ ਹਾਂ। ਇਸ ਸੈਗਮੈਂਟ ਵਿੱਚ ਪ੍ਰਮੁੱਖ ਆਟੋਮੋਬਾਈਲ ਕੰਪਨੀਆਂ ਤੋਂ ਇਲਾਵਾ ਕਈ ਸਟਾਰਟ ਅੱਪ ਵੀ ਆ ਰਹੇ ਹਨ।
Published by:Drishti Gupta
First published:

Tags: Auto, Auto industry, Electric Scooter, Scooter

ਅਗਲੀ ਖਬਰ