ਐਸਯੂਵੀਜ਼ ਦਾ ਕਰੇਜ਼ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਲਈ ਹੀ ਭਾਰਤ ਵਿੱਚ ਤਿੰਨ ਪ੍ਰਸਿੱਧ ਮਿਡ-ਸਾਈਜ਼ SUVs ਨੂੰ ਛੇਤੀ ਹੀ CNG ਵਿਕਲਪਾਂ ਨਾਲ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ, ਟੋਇਟਾ ਅਰਬਨ ਕਰੂਜ਼ਰ ਹਾਈਰਾਈਡਰ ਅਤੇ ਹੁੰਡਈ ਕ੍ਰੇਟਾ ਸ਼ਾਮਲ ਹਨ। ਦਰਅਸਲ, Toyota Hyryder CNG ਲਈ ਬੁਕਿੰਗ ਅਧਿਕਾਰਤ ਤੌਰ 'ਤੇ 25,000 ਰੁਪਏ ਦੀ ਸ਼ੁਰੂਆਤੀ ਰਕਮ ਤੋਂ ਸ਼ੁਰੂ ਹੋ ਗਈ ਹੈ। ਫੈਕਟਰੀ ਫਿਟਡ CNG ਕਿੱਟ ਦੇ ਨਾਲ ਪੇਸ਼ ਕੀਤਾ ਜਾਣ ਵਾਲਾ ਇਹ ਪਹਿਲਾ ਮਾਡਲ ਹੋ ਸਕਦਾ ਹੈ। ਜਦੋਂ ਕਿ ਵਿਟਾਰਾ ਅਤੇ ਹਾਈਰਾਈਡਰ ਸੀਐਨਜੀ ਮਾਡਲ ਇਸ ਮਹੀਨੇ ਤੋਂ ਸੜਕਾਂ 'ਤੇ ਆਉਣ ਲਈ ਤਿਆਰ ਹਨ। ਉੱਥੇ ਹੀ ਦੂਜੇ ਪਾਸੇ ਕ੍ਰੇਟਾ ਦੇ ਸੀਐਨਜੀ ਵਰਜ਼ਨ ਦੇ 2023 ਦੇ ਸ਼ੁਰੂ ਵਿੱਚ ਆਉਣ ਦੀ ਉਮੀਦ ਹੈ।
ਇਹ ਵਿਸ਼ੇਸ਼ਤਾਵਾਂ ਹੋ ਸਕਦੀਆਂ ਹਨ : Toyota Hyryder CNG ਤੇ Maruti Grand Vitara CNG 1.5L, 4-ਸਿਲੰਡਰ K15C ਪੈਟਰੋਲ ਇੰਜਣ ਦੇ ਨਾਲ ਆਉਣਗੇ। ਇਨ੍ਹਾਂ ਵਿੱਚ 5-ਸਪੀਡ ਮੈਨੂਅਲ ਗਿਅਰਬਾਕਸ ਹੋਵੇਗਾ। CNG ਕਿੱਟ ਦੇ ਨਾਲ, SUV 26.10 km/kg ਦੀ ਈਂਧਨ ਕੁਸ਼ਲਤਾ ਪ੍ਰਦਾਨ ਕਰੇਗੀ। ਇਹੀ ਪਾਵਰਟ੍ਰੇਨ ਮਾਰੂਤੀ XL6 CNG 'ਤੇ 26.32 km/kg ਦੀ ਮਾਈਲੇਜ ਦਿੰਦੀ ਹੈ। CNG ਮੋਡ ਵਿੱਚ, ਸੈੱਟਅੱਪ 88bhp ਦੀ ਪਾਵਰ ਅਤੇ 121.5Nm ਦਾ ਟਾਰਕ ਪ੍ਰਦਾਨ ਕਰੇਗਾ। ਇਸ ਦੇ ਸਟੈਂਡਰਡ ਰੂਪ ਵਿੱਚ ਪੈਟਰੋਲ ਮਾਈਲਡ ਹਾਈਬ੍ਰਿਡ ਯੂਨਿਟ 103bhp ਦੀ ਪਾਵਰ ਅਤੇ 136Nm ਦਾ ਟਾਰਕ ਪੈਦਾ ਕਰਦਾ ਹੈ।
ਜਦੋਂ ਕਿ ਟੋਇਟਾ ਹਾਈਰਾਈਡਰ ਸੀਐਨਜੀ ਮਿਡ-ਸਪੈਕ ਐਸ ਅਤੇ ਜੀ ਟ੍ਰਿਮਸ ਵਿੱਚ ਉਪਲਬਧ ਹੋਵੇਗੀ, ਮਾਰੂਤੀ ਗ੍ਰੈਂਡ ਵਿਟਾਰਾ ਸੀਐਨਜੀ ਸਾਰੇ ਵੇਰੀਐਂਟਸ ਵਿੱਚ ਉਪਲਬਧ ਕਰਵਾਈ ਜਾ ਸਕਦੀ ਹੈ। ਰੀਅਰ 'ਤੇ CNG ਬੈਜ ਨੂੰ ਛੱਡ ਕੇ, SUV ਦੇ ਡਿਜ਼ਾਈਨ ਅਤੇ ਇੰਟੀਰੀਅਰ 'ਚ ਕੋਈ ਬਦਲਾਅ ਨਹੀਂ ਹੋਵੇਗਾ। Hyundai Creta CNG ਨੂੰ 1.4L GDi ਟਰਬੋ ਪੈਟਰੋਲ ਇੰਜਣ ਅਤੇ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ। CNG ਮੋਡ ਵਿੱਚ ਪਾਵਰ ਅਤੇ ਟਾਰਕ ਆਊਟਪੁੱਟ ਸਟੈਂਡਰਡ ਪੈਟਰੋਲ ਯੂਨਿਟ ਤੋਂ ਘੱਟ ਹੋਵੇਗਾ। 2023 ਦੇ ਦਿੱਲੀ ਆਟੋ ਐਕਸਪੋ ਵਿੱਚ ਕ੍ਰੇਟਾ ਦੇ CNG ਵਰਜ਼ਨ ਨੂੰ ਇਸ ਦੇ ਫੇਸਲਿਫਟ ਮਾਡਲ ਦੇ ਨਾਲ ਪੇਸ਼ ਕੀਤਾ ਜਾ ਸਕਦਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, CNG