Home /News /lifestyle /

Thyroid Medication: ਥਾਇਰਾਇਡ ਦੀ ਦਵਾਈ ਲੈਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Thyroid Medication: ਥਾਇਰਾਇਡ ਦੀ ਦਵਾਈ ਲੈਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Thyroid Medication: ਥਾਇਰਾਇਡ ਦੀ ਦਵਾਈ ਲੈਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Thyroid Medication: ਥਾਇਰਾਇਡ ਦੀ ਦਵਾਈ ਲੈਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਥਾਇਰਾਇਡ ਇੱਕ ਤਿਤਲੀ ਦੇ ਆਕਾਰ ਦੀ ਗ੍ਰੰਥੀ ਹੈ। ਜੇਕਰ ਕੋਈ ਵਿਅਕਤੀ ਆਪਣੇ ਥਾਇਰਾਇਡ ਲੈਵਲ ਨੂੰ ਕੰਟਰੋਲ ਨਹੀਂ ਕਰ ਪਾਉਂਦਾ ਤਾਂ ਇਹ ਦਿਲ ਅਤੇ ਨਸਾਂ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਦਵਾਈ ਖਾਣ ਤੋਂ ਪਿਹਲਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ :

  • Share this:

ਤੇਜ਼ੀ ਨਾਲ ਬਦਲ ਰਹੀ ਜੀਵਨ ਸ਼ੈਲੀ ਕਾਰਨ ਹੁਣ ਲੋਕਾਂ ਵਿਚ ਬਿਮਾਰੀਆਂ ਦਾ ਗ੍ਰਾਫ ਤੇਜ਼ੀ ਨਾਲ ਵਧਿਆ ਹੈ। ਪਿਛਲੇ ਕੁਝ ਦਿਨਾਂ ਤੋਂ ਥਾਇਰਾਇਡ ਦੀ ਸਮੱਸਿਆ ਵੀ ਕਾਫੀ ਦੇਖਣ ਨੂੰ ਮਿਲ ਰਹੀ ਹੈ। ਥਾਇਰਾਇਡ ਦੀ ਸਮੱਸਿਆ ਬਜ਼ੁਰਗਾਂ ਦੇ ਨਾਲ-ਨਾਲ ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ।

ਥਾਇਰਾਇਡ ਦੀ ਬਿਮਾਰੀ ਅਸਲ ਵਿੱਚ ਹਾਰਮੋਨ ਲੀਕੇਜ ਦੇ ਅਸੰਤੁਲਨ ਕਾਰਨ ਪੈਦਾ ਹੁੰਦੀ ਹੈ। ਜੇਕਰ ਸਮੇਂ ਸਿਰ ਇਸ ਬੀਮਾਰੀ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਇਹ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ। ਜੇਕਰ ਤੁਹਾਨੂੰ ਥਾਇਰਾਇਡ ਹੈ ਤਾਂ ਤੁਸੀਂ ਆਪਣੀ ਦਵਾਈ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਬਿਹਤਰ ਪ੍ਰਭਾਵ ਲਈ ਕੁਝ ਜ਼ਰੂਰੀ ਗੱਲਾਂ ਨੂੰ ਜਾਣਨਾ ਜ਼ਰੂਰੀ ਹੈ।

ਦੱਸ ਦੇਈਏ ਕਿ ਥਾਇਰਾਇਡ ਦੋ ਤਰ੍ਹਾਂ ਦੇ ਹੁੰਦੇ ਹਨ। ਜਦੋਂ ਥਾਈਰੋਇਡ ਗਲੈਂਡ ਤੋਂ ਹਾਰਮੋਨ ਦਾ ਜ਼ਿਆਦਾ ਨਿਕਾਸ ਹੁੰਦਾ ਹੈ, ਤਾਂ ਇਸ ਸਮੱਸਿਆ ਨੂੰ ਹਾਈਪਰਥਾਇਰਾਇਡ ਕਿਹਾ ਜਾਂਦਾ ਹੈ, ਜਦੋਂ ਕਿ ਗਲੈਂਡ ਤੋਂ ਹਾਰਮੋਨ ਦੀ ਘੱਟ ਮਾਤਰਾ ਦਾ ਰਿਸਾਵ ਹੁੰਦਾ ਹੈ ਤਾਂ ਇਸ ਸਮੱਸਿਆ ਨੂੰ ਹਾਈਪੋਥਾਇਰਾਇਡ ਕਿਹਾ ਜਾਂਦਾ ਹੈ।

ਥਾਇਰਾਇਡ ਇੱਕ ਤਿਤਲੀ ਦੇ ਆਕਾਰ ਦੀ ਗ੍ਰੰਥੀ ਹੈ। ਜੇਕਰ ਕੋਈ ਵਿਅਕਤੀ ਆਪਣੇ ਥਾਇਰਾਇਡ ਲੈਵਲ ਨੂੰ ਕੰਟਰੋਲ ਨਹੀਂ ਕਰ ਪਾਉਂਦਾ ਤਾਂ ਇਹ ਦਿਲ ਅਤੇ ਨਸਾਂ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਦਵਾਈ ਖਾਣ ਤੋਂ ਪਿਹਲਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ :

ਦਵਾਈ ਖਾਣ ਦਾ ਸਹੀ ਸਮਾਂ : ਕਿਸੇ ਵੀ ਬਿਮਾਰੀ ਦੀਆਂ ਦਵਾਈਆਂ ਨੂੰ ਆਮ ਤੌਰ 'ਤੇ ਖਾਣੇ ਤੋਂ ਬਾਅਦ ਹੀ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਜੇਕਰ ਤੁਸੀਂ ਥਾਇਰਾਇਡ ਦੀ ਸਮੱਸਿਆ ਦੇ ਕਾਰਨ ਦਵਾਈਆਂ ਸ਼ੁਰੂ ਕਰ ਰਹੇ ਹੋ, ਤਾਂ ਧਿਆਨ ਰੱਖੋ ਕਿ ਇਹ ਦਵਾਈਆਂ ਹਮੇਸ਼ਾ ਖਾਲੀ ਪੇਟ ਹੀ ਲੈਣੀਆਂ ਚਾਹੀਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਥਾਇਰਾਈਡ ਦੀਆਂ ਦਵਾਈਆਂ ਲੈਂਦੇ ਹੋ ਤਾਂ ਉਨ੍ਹਾਂ ਦਾ ਅਸਰ ਘੱਟ ਹੋ ਜਾਂਦਾ ਹੈ।

ਸਾਦੇ ਪਾਣੀ ਨਾਲ ਲਓ : ਮਾਹਿਰ ਦਵਾਈਆਂ ਲੈਣ ਦੇ ਵੱਖੋ-ਵੱਖਰੇ ਤਰੀਕਿਆਂ ਦਾ ਸੁਝਾਅ ਦਿੰਦੇ ਹਨ। ਜੇਕਰ ਤੁਸੀਂ ਥਾਇਰਾਇਡ ਦੀ ਦਵਾਈ ਲੈ ਰਹੇ ਹੋ, ਤਾਂ ਇਸ ਨੂੰ ਸਾਦੇ ਪਾਣੀ ਨਾਲ ਲੈਣਾ ਚਾਹੀਦਾ ਹੈ। ਚਾਹ ਜਾਂ ਕੌਫੀ ਨਾਲ ਦਵਾਈ ਲੈਣ ਨਾਲ ਇਸ ਦਾ ਅਸਰ ਘੱਟ ਹੋ ਸਕਦਾ ਹੈ।

ਨਿਯਮਿਤਤਾ ਦਾ ਧਿਆਨ ਰੱਖੋ : ਜੇਕਰ ਤੁਸੀਂ ਥਾਇਰਾਇਡ ਦੀ ਸਮੱਸਿਆ ਲਈ ਦਵਾਈਆਂ ਲੈ ਰਹੇ ਹੋ, ਤਾਂ ਧਿਆਨ ਰੱਖੋ ਕਿ ਨਿਯਮਿਤ ਤੌਰ 'ਤੇ ਦਵਾਈਆਂ ਲੈਣਾ ਜ਼ਰੂਰੀ ਹੈ। ਇਹ ਤੁਹਾਡੇ ਥਾਇਰਾਇਡ ਲੈਵਲ ਨੂੰ ਕੰਟਰੋਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਦਵਾਈਆਂ ਨੂੰ ਨਿਸ਼ਚਿਤ ਸਮੇਂ 'ਤੇ ਲੈਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਥਾਇਰਾਇਡ ਦੀ ਦਵਾਈ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਲੈਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਵਧੀਆ ਨਤੀਜੇ ਮਿਲ ਸਕਣ।

ਹੋਰ ਦਵਾਈਆਂ ਦਾ ਸੇਵਨ : ਜੇਕਰ ਤੁਸੀਂ ਥਾਇਰਾਈਡ ਤੋਂ ਇਲਾਵਾ ਕਿਸੇ ਹੋਰ ਬੀਮਾਰੀ ਦੀ ਦਵਾਈ ਲੈਂਦੇ ਹੋ, ਤਾਂ ਇਸ ਸਮੇਂ ਖਾਸ ਧਿਆਨ ਰੱਖੋ ਕਿ ਥਾਇਰਾਈਡ ਦੀ ਦਵਾਈ ਦੇ ਨਾਲ ਕਿਸੇ ਹੋਰ ਬੀਮਾਰੀ ਦੀ ਦਵਾਈ ਨਾ ਲਓ। ਜੇਕਰ ਤੁਹਾਨੂੰ ਸਵੇਰੇ ਕੋਈ ਵੀ ਸਪਲੀਮੈਂਟ ਲੈਣ ਦੀ ਲੋੜ ਹੈ, ਤਾਂ ਵੀ ਥਾਇਰਾਇਡ ਦੀ ਦਵਾਈ ਅਤੇ ਸਪਲੀਮੈਂਟ ਲੈਣ ਦੇ ਵਿਚਕਾਰ ਲਗਭਗ ਇੱਕ ਘੰਟੇ ਦਾ ਅੰਤਰ ਰੱਖੋ। ਜੇਕਰ ਤੁਹਾਨੂੰ ਦੋ ਤੋਂ ਵੱਧ ਦਵਾਈਆਂ ਲੈਣੀਆਂ ਪੈਂਦੀਆਂ ਹਨ ਅਤੇ ਤੁਹਾਨੂੰ ਕੁਝ ਉਲਝਣ ਹੈ, ਤਾਂ ਇਸ ਦੇ ਲਈ ਡਾਕਟਰ ਦੀ ਸਲਾਹ ਲੈਣਾ ਬਿਹਤਰ ਹੋਵੇਗਾ।

Published by:Amelia Punjabi
First published:

Tags: Disease, Health, Health care, Health news, Lifestyle, Thyroid, Treatment