ਭਾਰਤੀ ਕਾਰ ਨਿਰਮਾਤਾ ਕੰਪਨੀਆਂ ਆਪਣੀ ਪਕੜ ਨੂੰ ਮਾਰਕੀਟ ਵਿੱਚ ਬਣਾ ਕੇ ਰੱਖ ਰਹੀਆਂ ਹਨ ਫਿਰ ਚਾਹੇ ਉਹ ਪੈਟਰੋਲ-ਡੀਜ਼ਲ ਜਾਂ CNG ਅਤੇ ਇਲੈਕਟ੍ਰਿਕ ਸੈਗਮੇਂਟ ਹੀ ਕਿਉਂ ਨਾ ਹੋਣ। ਇੱਕ ਮਹੀਨੇ ਪਹਿਲੇ ਲਾਂਚ ਹੋਈ Tata Motors ਦੀ Tata Tiago EV ਦੀ ਮੰਗ ਲਗਾਤਾਰ ਵੱਧ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕਾਰ ਸਤੰਬਰ 2022 ਦੇ ਅਖੀਰ ਤੇ ਲਾਂਚ ਕੀਤੀ ਗਈ ਸੀ ਅਤੇ ਹੈਰਾਨਗੀ ਦੀ ਗੱਲ ਇਹ ਹੈ ਕਿ ਇਸਦੀਆਂ 20 ਹਜ਼ਾਰ ਤੋਂ ਵੱਧ ਬੁਕਿੰਗ ਹੋ ਚੁਕੀਆਂ ਹਨ।
ਹਾਲਾਂਕਿ ਇਸ ਕਾਰ ਦੀ ਡਿਲਵਰੀ ਜਨਵਰੀ 2023 ਵਿਚ ਕੀਤੀ ਜਾਣੀ ਹੈ ਅਤੇ EV ਵਿੱਚ ਇਸਨੇ ਆਪਣਾ ਵੱਖਰਾ ਸਥਾਨ ਬਣਾ ਲਿਆ ਹੈ। ਜੇਕਰ ਇਸ ਕਾਰ ਦੇ ਵੈਟਿੰਗ ਸਮੇਂ ਦੀ ਗੱਲ ਕਰੀਏ ਤਾਂ ਕੁੱਝ ਸ਼ਹਿਰਾਂ ਵਿਚ ਇਹ 4 ਮਹੀਨੇ ਤੱਕ ਹੈ। ਕੰਪਨੀ ਨੇ ਕੀਮਤਾਂ ਸਿਰਫ 10 ਹਜ਼ਾਰ ਯੂਨਿਟ ਤੱਕ ਹੀ ਜਾਰੀ ਕੀਤੀਆਂ ਸਨ ਪਰ ਬਾਅਦ ਵਿੱਚ ਇਸ ਗਿਣਤੀ ਨੂੰ ਵਧਾ ਕੇ 20 ਹਜ਼ਾਰ ਯੂਨਿਟ ਕਰ ਦਿੱਤਾ ਗਿਆ।
ਇਸ ਕਾਰ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰ ਨੂੰ 4 ਮਾਡਲ ਮਿਲੇ ਹਨ ਜਿਸ ਵਿੱਚ XE, XT, XZ+ ਅਤੇ XZ+ Tech Lux ਵੇਰੀਐਂਟ ਸ਼ਾਮਲ ਹਨ। ਇਸ ਵਿੱਚ ਤੁਹਾਨੂੰ 5 ਰੰਗ ਵਿਕਲਪ ਮਿਲਦੇ ਹਨ। ਨਾਲ ਹੀ ਤੁਹਾਨੂੰ ਇਸ ਕਾਰ ਵਿੱਚ ਕਰੂਜ਼ ਕੰਟਰੋਲ, ਮਲਟੀ-ਮੋਡ ਏਰੀਆ, ਆਟੋਮੈਟਿਕ ਕਲਾਈਮੇਟ ਕੰਟਰੋਲ, ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਕਨੈਕਟੀਵਿਟੀ ਦੇ ਨਾਲ ਸੱਤ-ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਸਿਟੀ ਅਤੇ ਸਪੋਰਟ ਡਰਾਈਵ ਮੋਡਸ ਮਿਲਦੇ ਹਨ। ਇਸ ਵਿੱਚ ਤੁਹਾਨੂੰ ਰਿਵਰਸ ਪਾਰਕਿੰਗ ਕੈਮਰਾ ਵੀ ਮਿਲਦਾ ਹੈ। ਡਬਲ ਏਅਰਬੈਗ, EBD ਨਾਲ ABS, ਰਿਵਰਸ ਪਾਰਕਿੰਗ ਸੈਂਸਰ, ਸੀਟਬੈਲਟ ਰੀਮਾਈਂਡਰ, ISOFIX ਚਾਈਲਡ ਸੀਟ ਐਂਕਰ, ਅਤੇ ਸਵਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਹੋਰ ਇਲੈਕਟ੍ਰਾਨਿਕ ਸਹਾਇਤਾ ਜਿਹੇ ਫ਼ੀਚਰ ਸ਼ਾਮਿਲ ਹਨ।
ਇਸ ਵਿਚ ਦੋ ਬੈਟਰੀ ਵਿਕਲਪ ਹਨ ਇੱਕ ਛੋਟਾ 19.2kWh ਅਤੇ ਦੂਸਰਾ 24kWh ਬੈਟਰੀ ਪੈਕ। ਕੰਪਨੀ ਅਨੁਸਾਰ ਛੋਟੀ ਬੈਟਰੀ 250 ਕਿਲੋਮੀਟਰ ਦੇ ਰੇਂਜ ਦਿੰਦੀ ਹੈ ਜਦਕਿ ਵੱਡੀ ਬੈਟਰੀ ਨਾਲ ਤੁਹਾਨੂੰ 315 ਕਿਲੋਮੀਟਰ ਦੀ ਸ਼ਾਨਦਾਰ ਰੇਂਜ ਮਿਲੇਗੀ। ਇਹਨਾਂ ਬੈਟਰੀਆਂ ਨੂੰ ਚਾਰਜ ਕਰਨ ਦੀ ਗੱਲਕੀਤੀ ਜਾਵੇ ਤਾਂ ਇਹਨਾਂ ਨੂੰ 3.3kW ਅਤੇ 7.2kW ਹੋਮ ਚਾਰਜਰਾਂ ਨਾਲ ਚਾਰਜ ਕੀਤਾ ਜਾ ਸਕਦਾ ਹੈ। ਵੱਡੇ ਚਾਰਜਰ ਨਾਲ ਇਸ ਨੂੰ 57 ਮਿੰਟ 'ਚ 10 ਫੀਸਦੀ ਤੋਂ ਲੈ ਕੇ 80 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਮੇਂ ਭਾਰਤੀ ਬਾਜ਼ਾਰ ਵਿੱਚ ਕੋਈ ਵੀ ਇਲੈਕਟ੍ਰਿਕ ਕਾਰ ਇੰਨੀ ਸਸਤੀ ਨਹੀਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Cars