HOME » NEWS » Life

Tik tok ਨੂੰ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਹਟਾਇਆ..

News18 Punjabi | News18 Punjab
Updated: June 30, 2020, 10:14 AM IST
share image
Tik tok ਨੂੰ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਹਟਾਇਆ..
Tik tok ਨੂੰ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਹਟਾਇਆ..

ਭਾਰਤ ਦੀ ਸਭ ਤੋਂ ਮਸ਼ਹੂਰ ਐਪ, ਟਿਕਟੋਕ ਨੂੰ ਸਰਕਾਰੀ ਪਾਬੰਦੀ ਦੇ 12 ਘੰਟਿਆਂ ਦੇ ਅੰਦਰ ਗੂਗਲ ਪਲੇ-ਸਟੋਰ ਅਤੇ ਐਪਲ ਦੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ, ਹਾਲਾਂਕਿ ਟਿਕਟੋਕ ਨੇ ਦੋਵਾਂ ਸਟੋਰਾਂ ਤੋਂ ਐਪ ਨੂੰ ਹਟਾਉਣ ਲਈ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਭਾਰਤ ਨੇ ਸੋਮਵਾਰ ਰਾਤ ਨੂੰ 59 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਹੈ। ਸਰਕਾਰ ਦੇ ਇਸ ਵੱਡੇ ਫੈਸਲੇ ਤੋਂ ਬਾਅਦ, ਸੂਚੀ ਵਿੱਚ ਮੌਜੂਦ ਪ੍ਰਸਿੱਧ ਐਪ ਟਿਕਟੋਕ (TikTok) ਨੂੰ ਗੂਗਲ ਪਲੇ ਸਟੋਰ (google play store) ਤੋਂ ਹਟਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਇਹ ਖੁਲਾਸਾ ਹੋਇਆ ਹੈ ਕਿ ਇਸ ਨੂੰ ਐਪਲ ਪਲੇ ਸਟੋਰ ਤੋਂ ਵੀ ਡਿਲੀਟ ਕਰ ਦਿੱਤਾ ਗਿਆ ਹੈ।

ਸੋਮਵਾਰ ਨੂੰ ਸਰਕਾਰ ਨੇ 59 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਹੈ। ਕੁਝ ਦਿਨ ਪਹਿਲਾਂ, ਭਾਰਤੀ ਖੁਫੀਆ ਏਜੰਸੀਆਂ ਨੇ 52 ਐਪਸ ਬਾਰੇ ਸਰਕਾਰ ਨੂੰ ਅਲਰਟ ਜਾਰੀ ਕੀਤਾ ਸੀ ਅਤੇ ਦੇਸ਼ ਦੇ ਨਾਗਰਿਕਾਂ ਨੂੰ ਵੀ ਐਪਸ ਦੀ ਵਰਤੋਂ ਕਰਨ ਤੋਂ ਵਰਜਿਆ ਸੀ। ਖੁਫੀਆ ਏਜੰਸੀਆਂ ਦੇ ਇਸ ਚਿਤਾਵਨੀ ਤੋਂ ਬਾਅਦ, ਸਰਕਾਰ ਨੇ ਇਨ੍ਹਾਂ 52 ਐਪਸ ਸਮੇਤ 59 ਐਪਸ 'ਤੇ ਪਾਬੰਦੀ ਲਗਾਈ ਹੈ। ਸਰਕਾਰ ਨੇ ਇਨ੍ਹਾਂ ਚੀਨੀ ਐਪਸ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ ਹੈ।

ਭਾਰਤ ਦੀ ਸਭ ਤੋਂ ਮਸ਼ਹੂਰ ਐਪ, ਟਿਕਟੋਕ ਨੂੰ ਸਰਕਾਰੀ ਪਾਬੰਦੀ ਦੇ 12 ਘੰਟਿਆਂ ਦੇ ਅੰਦਰ ਗੂਗਲ ਪਲੇ-ਸਟੋਰ ਅਤੇ ਐਪਲ ਦੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ, ਹਾਲਾਂਕਿ ਟਿਕਟੋਕ ਨੇ ਦੋਵਾਂ ਸਟੋਰਾਂ ਤੋਂ ਐਪ ਨੂੰ ਹਟਾਉਣ ਲਈ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਟਿਕਟੋਕ ਐਪ ਦੇਰ ਰਾਤ ਤੱਕ ਦੋਵੇਂ ਸਟੋਰਾਂ 'ਤੇ ਮੌਜੂਦ ਸੀ ਪਰ ਹੁਣ ਦਿਖਾਈ ਨਹੀਂ ਦੇ ਰਿਹਾ ਹੈ।
First published: June 30, 2020, 10:01 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading