HOME » NEWS » Life

TikTok ਦਾ ਖਤਰਨਾਕ 'eye challenge' Viral

News18 Punjabi | News18 Punjab
Updated: February 4, 2020, 12:04 PM IST
share image
TikTok ਦਾ ਖਤਰਨਾਕ 'eye challenge' Viral
TikTok ਦਾ ਖਤਰਨਾਕ 'eye challenge' Viral,

ਟਿਕਟਾਕ ਉਤੇ ਅਜਿਹਾ ਖਤਰਨਾਕ ਚੈਲਿੰਜ ਵਾਇਰਲ ਹੋ ਰਿਹਾ ਹੈ, ਜਿਸ ਨਾਲ ਯੂਜਰਸ ਦੀ ਅੱਖਾਂ ਦੀ ਰੌਸ਼ਨੀ ਨੂੰ ਖਤਰਾ ਹੈ...

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡੀਆ ਨੇ ਲੋਕਾਂ ਦੀ ਜ਼ਿੰਦਗੀ ਨੂੰ ਇੰਨਾ ਆਸਾਨ ਕਰ ਦਿੱਤਾ ਹੈ ਕਿ ਇਕ ਸਿੰਗਲ ਕਲਿੱਕ ਨਾਲ ਲੋਕ ਕਿਸ ਨਾਲ ਵੀ ਕੁਨੈਕਟ ਰਹਿ ਸਕਦੇ ਹਨ। ਟਿਕਟਾਕ ਅਜਿਹਾ ਪਲੇਟਫਾਰਮ ਹੈ ਜਿਥੇ ਲੋਕ ਮਜਾਕੀਆ ਬਣਨ ਤੋਂ ਇਲਾਵਾ ਅਜੀਬੋਗਰੀਬ ਐਕਟੀਵਿਟੀ ਨਾਲ ਵੀ ਵਾਇਰਲ ਹੋ ਜਾਂਦੇ ਹਨ। ਅੱਜਕਲ ਟਿਕਟਾਕ ਉਤੇ ਇਕ ਖਤਰਨਾਕ ਅਤੇ ਅਜੀਬ ਚੈਲਿੰਜ ਵਾਇਰਲ ਹੋ ਰਿਹਾ ਹੈ। ਟਿਕਟਾਕ ਉਤੇ ‘eye challenge’ ਸ਼ੁਰੂ ਹੋਇਆ ਹੈ, ਜਿਸ ਵਿਚ ਯੂਜਰਸ ਆਪਣੀ ਅੱਖਾਂ ਦੀ ਪੁਤਲੀ ਉਤੇ ਫੋਨ ਕੈਮਰੇ ਦੀ ਫਲੈਸ਼ ਪਾ ਕੇ ਵੀਡੀਓ ਰਿਕਾਰਡ ਕਰ ਰਹੇ ਹਨ ਅਤੇ ਫਿਰ TikTok ਦੇ S5 ਫਿਲਟਰ ਦੀ ਵਰਤੋਂ ਕਰਕੇ ਅੱਖਾਂ ਦਾ ਰੰਗ ਬਦਲ ਰਹੇ ਹਨ।

Mirro UK ਦੀ ਰਿਪੋਰਟ ਅਨੁਸਾਰ ਇਹ ਟਰੇਂਡ ਇਕ ਟਿਕਟਾਕ ਯੂਜਰ  Maliabroo ਤੋਂ ਸ਼ੁਰੂ ਹੋਇਆ ਹੈ। ਜਿਸਨੇ ਇਹ ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਹੈ ਕਿ ਜੇਕਰ ਕਿਸੇ ਦੀ ਅੱਖਾਂ ਭੂਰੀਆਂ ਹਨ ਤਾਂ ਟਿਕਟਾਕ S5 ਫਿਲਟਰ ਉਸ ਨੂੰ ਨੀਲੀਆਂ ਕਰ ਦੇਵੇਗਾ। ਵੀਡੀਓ ਵਿਚ ਲੜਕੀ ਨੇ ਆਪਣੀਆਂ ਅੱਖਾਂ ਦਾ ਰੰਗ ਬਲਿਊ ਹੁੰਦਿਆਂ ਵੀ ਦਿਖਾਇਆ ਹੈ। ਇਸ ਤੋਂ ਬਾਅਦ ਵੀਡੀਓ ਦੇ ਇਹ ਚੈਲਿੰਜ ਤੇਜ਼ੀ ਨਾਲ ਫੈਲ ਗਿਆ ਹੈ ਅਤੇ ਲੋਕ ਇਸ ਨੂੰ ਟਰਾਈ ਵੀ ਕਰਨ ਲੱਗੇ ਹਨ।

ਕਾਬਿਲੇਗੌਰ ਹੈ ਕਿ TikTok ਉਤੇ S5 ਫਿਲਟਰ ਪ੍ਰੀ-ਸੇਟ ਫਿਲਟਰ ਹਨ, ਜਿਸ ਨਾਲ ਅੱਖਾਂ ਬਲਿਊ ਦਿਖਦੀਆਂ ਹਨ। ਪਰ ਅਸਰ ਵਿਚ ਇਸ ਨਾਲ ਅੱਖਾਂ ਨੀਲੀਆਂ ਨਹੀਂ ਹੁੰਦੀਆਂ। ਕੁਝ ਯੂਜਰਸ ਨੇ ਇਸ ਚੈਲਿੰਜ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕੀਤੀ ਹੈ, ਜਿਸ ਵਿਚ ਦੱਸਿਆ ਹੈ ਕਿ ‘eye challenge’ ਦੇ ਜ਼ਰੀਏ ਫਲੈਸ਼ ਨਾਲ ਅੱਖਾਂ ਦੀ ਰੌਸ਼ਨੀ ਉਤੇ ਵੀ ਅਸਰ ਪੈਂਦਾ ਹੈ ਅਤੇ ਅੰਨ੍ਹੇ ਵੀ ਹੋ ਸਕਦੇ ਹੋ।
 
First published: February 4, 2020
ਹੋਰ ਪੜ੍ਹੋ
ਅਗਲੀ ਖ਼ਬਰ