HOME » NEWS » Life

ਸਹੀ ਸਮੇਂ ਤੇ ਟੀਕਾਕਰਣ: ਬੱਚੇ ਦੀ ਚੰਗੀ ਸਿਹਤ ਲਈ ਇੱਕ ਜ਼ਰੂਰੀ ਕੰਮ

News18 Punjabi | News18 Punjab
Updated: July 29, 2020, 3:04 PM IST
share image
ਸਹੀ ਸਮੇਂ ਤੇ ਟੀਕਾਕਰਣ: ਬੱਚੇ ਦੀ ਚੰਗੀ ਸਿਹਤ ਲਈ ਇੱਕ ਜ਼ਰੂਰੀ ਕੰਮ
ਸਹੀ ਸਮੇਂ ਤੇ ਟੀਕਾਕਰਣ: ਬੱਚੇ ਦੀ ਚੰਗੀ ਸਿਹਤ ਲਈ ਇੱਕ ਜ਼ਰੂਰੀ ਕੰਮ

ਪੜ੍ਹੋ ਅਤੇ ਸਮਝੋ ਕਿ ਇਸ ਕੰਮ ਨੂੰ ਪੂਰੀ ਸੁਰੱਖਿਆ ਦੇ ਨਾਲ ਕਿਵੇਂ ਕੀਤਾ ਜਾ ਸਕਦਾ ਹੈ

  • Share this:
  • Facebook share img
  • Twitter share img
  • Linkedin share img
'ਰੋਕਥਾਮ ਇਲਾਜ ਨਾਲੋਂ ਬਿਹਤਰ ਹੈ '
ਭਾਵੇਂ ਕਿ ਇਹ ਇੱਕ ਪੁਰਾਣੀ ਕਹਾਵਤ ਹੈ ਪਰ ਜ਼ਿਆਦਾਤਰ ਸਹੀ ਸਾਬਿਤ ਹੁੰਦੀ ਹੈ। ਖਾਸਕਰ ਜਦੋਂ ਮਾਮਲਾ ਤੁਹਾਡੇ ਬੱਚੇ ਦੀ ਸੁਰੱਖਿਆ ਅਤੇ ਚੰਗੀ ਸਿਹਤ ਦਾ ਹੁੰਦਾ ਹੈ, ਉਦੋਂ ਇਹੋ ਇੱਕ ਮੰਤਰ ਹੈ ਜਿਸਦਾ ਤੁਹਾਨੂੰ ਪਾਲਨ ਕਰਨਾ ਚਾਹੀਦਾ ਹੈ। ਜੇ ਟੀਕਾਕਰਣ ਦੀ ਗੱਲ ਕਰੀਏ, ਤਾਂ ਨਵੇਂ ਜਾਂ ਸੰਭਾਵਿਤ ਮਾਤਾ-ਪਿਤਾ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਹਨ; ਜੋ ਕਿ ਇੱਕ ਆਮ ਗੱਲ ਹੈ। ਜੇ ਤੁਹਾਡੇ ਮਨ ਵਿੱਚ ਵੀ ਕੋਈ ਸਵਾਲ ਹੈ, ਤਾਂ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਡਾਕਟਰ ਦੀ ਸਲਾਹ ਲਵੋ। ਦੂਜਾ ਕਦਮ, ਆਪਣੇ ਆਪ ਨੂੰ ਭਰੋਸੇਯੋਗ ਸਰੋਤਾਂ ਰਾਹੀਂ ਜਾਗਰੂਕ ਕਰੋ, ਜਿਵੇਂ ਕਿ ਟੀਕਾਕਰਣ ਕੀ ਹੁੰਦਾ ਹੈ, ਇਹ ਕਿਵੇਂ ਕੰਮ ਕਰਦਾ ਹੈ ਅਤੇ ਸਹੀ ਸਮੇਂ ਤੇ ਟੀਕਾਕਰਣ ਕਿਉਂ ਜ਼ਰੂਰੀ ਹੈ।

ਸਹੀ ਸਮੇਂ ਤੇ ਟੀਕਾਕਰਣ ਕਿਉਂ ਜ਼ਰੂਰੀ ਹੈ?
ਸਹੀ ਸਮੇਂ ਤੇ ਟੀਕਾਕਰਣ (ਬੱਚਿਆਂ ਦੇ ਡਾਕਟਰ ਵਲੋਂ ਸੁਝਾਏ ਗਏ ਸ਼ੈਡਿਊਲ ਦੇ ਮੁਤਾਬਕ) ਲੰਬੇ ਸਮੇਂ ਦੀ ਸੁਰੱਖਿਆ ਪ੍ਰਦਾਨ ਕਰਦਾ ਹੈ। ਤੁਹਾਡੇ ਬੱਚੇ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ (ਜੋ ਸੰਭਾਵਿਤ ਤੌਰ ਤੇ ਜਾਨਲੇਵਾ ਵੀ ਹੋ ਸਕਦੀਆਂ ਹਨ) ਦੇ ਨਾਲ ਲੜਨ ਲਈ, ਇਮਿਊਨਿਟੀ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਬੱਚਿਆਂ ਦਾ ਸਿਸਟਮ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ, ਇਸ ਲਈ ਉਨ੍ਹਾਂ ਨੂੰ ਜੋਖਮ ਵੀ ਵੱਧ ਹੁੰਦਾ ਹੈ ਅਤੇ ਬਿਮਾਰੀ ਦੇ ਕਾਰਨ ਨਾ ਸਿਰਫ ਉਨ੍ਹਾਂ ਨੂੰ ਖਤਰਾ ਹੁੰਦਾ ਹੈ, ਸਗੋਂ ਉਨ੍ਹਾਂ ਦੇ ਜਰੀਏ ਇਹ ਦੂਜਿਆਂ ਵਿੱਚ ਵੀ ਫੈਲਣ ਦੀ ਪੂਰੀ ਸੰਭਾਵਨਾ ਬਣ ਜਾਂਦੀ ਹੈ। ਟੀਕਾਕਰਣ ਨਾ ਸਿਰਫ ਤੁਹਾਡੇ ਬੱਚੇ ਦੀ ਮਦਦ ਕਰਦਾ ਹੈ, ਸਗੋਂ ਇਹ ਟ੍ਰਾਂਸਮਿਸ਼ਨ ਦੇ ਜੋਖਮ ਨੂੰ ਵੀ ਘਟਾਉਂਦਾ ਹੈ।
ਭਾਵੇਂ ਕਿ ਉਨ੍ਹਾਂ ਨੂੰ ਖਸਰਾ ਜਾਂ ਕਾਲੀ ਖੰਘ ਵਰਗੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ, ਪਰ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੁਝ ਵੀ ਗਲਤ ਨਾ ਹੋਵੇ। ਜਿਵੇਂ ਕਿ ਕਾਰ ਚਲਾਉਣ ਵੇਲੇ ਤੁਸੀਂ ਆਪਣੀ ਸੁਰੱਖਿਆ ਲਈ, ਸੀਟ-ਬੈਲਟ ਲਗਾਉਂਦੇ ਹੋ, ਉਸੇ ਤਰ੍ਹਾਂ ਟੀਕੇ ਅਤੇ ਖਾਸ ਤੌਰ ਤੇ ਸਹੀ ਸਮੇਂ ਤੇ ਕੀਤਾ ਟੀਕਾਕਰਣ, ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

ਸਾਡਾ ਸੁਝਾਅ ਹੈ ਕਿ ਆਪਣਾ ਟੀਕਾਕਰਣ ਕਾਰਡ ਚੈੱਕ ਕਰੋ ਅਤੇ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਆਪਣੇ ਬੱਚਿਆਂ ਦੇ ਡਾਕਟਰ ਨਾਲ ਸੰਪਰਕ ਕਰੋ।

ਕੀ COVID-19 ਦੇ ਕਾਰਨ, ਤੁਹਾਡੇ ਬੱਚੇ ਦਾ ਟੀਕਾਕਰਣ ਸ਼ੈਡਿਊਲ ਪ੍ਰਭਾਵਿਤ ਹੋ ਰਿਹਾ ਹੈ?

ਇਹ ਔਖਾ ਵੇਲਾ ਹੈ, ਅਤੇ ਮਾਤਾ-ਪਿਤਾ/ਸੰਭਾਵਿਤ ਮਾਤਾ-ਪਿਤਾ ਹੋਣ ਦੇ ਕਾਰਨ, ਤੁਹਾਨੂੰ ਆਪਣੇ ਬੱਚੇ ਦੀ ਸਿਹਤ ਬਾਰੇ ਚਿੰਤਿਤ ਹੋਣਾ ਪੈ ਰਿਹਾ ਹੈ। ਤੁਹਾਡੇ ਮਨ ਵਿੱਚ ਨਿਸ਼ਚਿਤ ਤੌਰ ਤੇ ਇਹ ਸਵਾਲ ਵੀ ਆ ਰਿਹਾ ਹੋਵੇਗਾ ਕਿ ਇਨ੍ਹਾਂ ਮੌਜ਼ੂਦਾ ਹਾਲਾਤਾਂ ਵਿੱਚ ਆਪਣੇ ਬੱਚੇ ਦੇ ਟੀਕਾਕਰਣ ਸ਼ੈਡਿਊਲ ਨੂੰ ਕਿਵੇਂ ਕਾਇਮ ਰੱਖਿਆ ਜਾਵੇ। ਕਿਉਂਕਿ ਇਹ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਜੋਖਮ ਤੋਂ ਬਚਾਉਣ ਲਈ ਬਹੁਤ ਜ਼ਰੂਰੀ ਹੈ।

ਚਿੰਤਾ ਨਾ ਕਰੋ, WHO ਨੇ ਟੀਕਾਕਰਣ ਨੂੰ ਇੱਕ ਲਾਜ਼ਮੀ ਸੇਵਾ ਘੋਸ਼ਿਤ ਕੀਤਾ ਹੈ ਅਤੇ ਇਹ ਹੋਣਾ ਵੀ ਚਾਹੀਦਾ ਸੀ। ਆਪਣੇ ਅਤੇ ਆਪਣੇ ਬੱਚੇ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ, ਘਰ ਦਾ ਜ਼ਰੂਰੀ ਸਮਾਨ ਲਿਆਉਣ ਲਈ ਬਾਹਰ ਜਾਣ ਵੇਲੇ, ਤੁਹਾਨੂੰ ਵੀ ਹਰੇਕ ਨਿਯਮ ਦਾ ਪਾਲਨ ਕਰਨਾ ਚਾਹੀਦਾ ਹੈ। ਧਿਆਨ ਰਹੇ ਕਿ ਤੁਹਾਨੂੰ ਬਾਰ-ਬਾਰ ਐਲਕੋਹਲ ਆਧਾਰਿਤ ਸੈਨੀਟਾਈਜ਼ਰਸ ਦੀ ਵਰਤੋਂ ਕਰਨੀ ਹੈ, ਤੁਸੀਂ ਅਤੇ ਤੁਹਾਨੂੰ ਮਿਲਣ ਵਾਲੇ ਹਰੇਕ ਵਿਅਕਤੀ ਨੇ ਮਾਸਕ ਲਗਾਇਆ ਹੋਵੇ, ਹਰ ਵੇਲੇ ਸਮਾਜਿਕ ਦੂਰੀ ਬਣਾਈ ਰੱਖਣੀ ਹੈ, ਬਾਹਰ ਜਾ ਕੇ ਕਿਸੇ ਵੀ ਜਗ੍ਹਾ ਨੂੰ ਟੱਚ ਨਹੀਂ ਕਰਨਾ ਅਤੇ ਡਿਜ਼ੀਟਲ ਭੁਗਤਾਨ ਕਰਨਾ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ, ਤੁਸੀਂ ਆਪਣੇ ਬੱਚੇ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖ ਸਕਦੇ ਹੋ।

ਬੱਚਿਆਂ ਦੀ ਦੇਖਭਾਲ ਕਰਨਾ ਇੱਕ ਔਖਾ ਕੰਮ ਹੈ ਅਤੇ ਮਾਤਾ-ਪਿਤਾ ਆਪਣੇ ਬੱਚੇ ਦੀ ਸੁਰੱਖਿਆ ਨੂੰ ਹਮੇਸ਼ਾ ਪਹਿਲ ਦਿੰਦੇ ਹਨ। ਅਸੀਂ ਤੁਹਾਡੀਆਂ ਚਿੰਤਾਵਾਂ ਨੂੰ ਸਮਝਦੇ ਹਾਂ। ਸਹੀ ਸਮੇਂ ਤੇ ਟੀਕਾਕਰਣ, ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਲੰਬੇ ਸਮੇਂ ਲਈ ਸਹਾਇਕ ਹੋਵੇਗਾ। ਇਸ ਲਈ ਆਪਣੇ ਬੱਚਿਆਂ ਦੇ ਡਾਕਟਰ ਨਾਲ ਸੰਪਰਕ ਵਿੱਚ ਰਹੋ ਅਤੇ ਆਪਣੇ ਆਪ ਨੂੰ ਅਤੇ ਆਪਣੇ ਬੱਚੇ ਨੂੰ ਸੁਰੱਖਿਅਤ ਰੱਖੋ।

Disclaimer: Information appearing in this material is for general awareness only. Nothing contained in this material constitutes medical advice. Please consult your physician for medical queries, if any, or any question or concern you may have regarding your condition. Issued in public interest by GlaxoSmithKline Pharmaceuticals Limited. Dr. Annie Besant Road, Worli, Mumbai 400 030, India. NP- NP-IN-GVX-OGM-200069, DOP July 2020.

ਸੰਬੰਧਿਤ ਲਿੰਕ:

https://www.cdc.gov/vaccines/parents/why-vaccinate/vaccine-decision.html

https://www.cdc.gov/vaccines/parents/visit/vaccination-during-COVID-19.html

https://www.who.int/immunization/news_guidance_immunization_services_during_COVID-19/en/
Published by: Ashish Sharma
First published: July 29, 2020, 3:04 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading