ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਸ ਮੌਸਮ ਵਿੱਚ ਉੱਤਰੀ ਭਾਰਤ ਸਮੇਤ ਕਈ ਇਲਾਕਿਆਂ ਵਿੱਚ ਧੁੰਦ ਪੈਣੀ ਵੀ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਅਜੇ ਧੁੰਦ ਪੈਣੀ ਸ਼ੁਰ ਨਹੀਂ ਹੋਈ ਪਰ ਫਿਰ ਵੀ ਜੇਕਰ ਤੁਸੀਂ ਆਪਣੀ ਕਾਰ 'ਤੇ ਦਫਤਰ ਜਾਂ ਹੋਰ ਕਿਤੇ ਜਾਂਦੇ ਹੋ ਤਾਂ ਤੁਹਾਨੂੰ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਸ ਮੌਸਮ ਵਿੱਚ ਕਈ ਹਾਦਸਿਆਂ ਦੀਆਂ ਖਬਰਾਂ ਅਸੀਂ ਅਖਬਾਰਾਂ ਅਤੇ ਟੀਵੀ 'ਤੇ ਦੇਖਦੇ ਹਾਂ।
ਇੱਥੇ ਅਸੀਂ ਤੁਹਾਨੂੰ ਕੁੱਝ ਗੱਲਾਂ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਸਰਦੀਆਂ ਵਿੱਚ ਡ੍ਰਾਈਵਿੰਗ ਨੂੰ ਆਸਾਨ ਅਤੇ ਸੁਰੱਖਿਅਤ ਬਣਾ ਸਕਦੇ ਹੋ। ਇਸ ਮੌਸਮ ਵਿੱਚ ਜ਼ਿਆਦਾ ਸਾਵਧਾਨੀ ਦੀ ਲੋੜ ਹੁੰਦੀ ਹੈ।
1. ਕਾਰ ਵਿੱਚ ਕਿਤੇ ਵੀ ਜਾਣ ਤੋਂ ਪਹਿਲਾਂ ਤੁਹਾਨੂੰ ਕਾਰ ਦੀਆਂ ਖਿੜਕੀਆਂ, ਹੈੱਡਲਾਈਟਾਂ, ਫੋਗ ਲਾਈਟਾਂ, ਪਾਰਕਿੰਗ ਲਾਈਟਾਂ, ਬ੍ਰੇਕ ਲਾਈਟਾਂ ਅਤੇ ਵਿੰਡਸ਼ੀਲਡ ਦੀ ਜਾਂਚ ਕਰਨੀ ਚਾਹੀਦੀ ਹੈ। ਚੈੱਕ ਕਰੋ ਕਿ ਸਾਰੀਆਂ ਲਾਈਟਾਂ ਠੀਕ ਹਨ ਅਤੇ ਵਿੰਡਸ਼ੀਲਡ ਨੂੰ ਚੰਗੀ ਤਰ੍ਹਾਂ ਸਾਫ ਕਰੋ ਤਾਂ ਜੋ ਤੁਹਾਨੂੰ ਸਾਹਮਣੇ ਦੇਖਣ ਵਿਚ ਕੋਈ ਦਿੱਕਤ ਨਾ ਆਵੇ। ਇਸਨੂੰ ਅੰਦਰੋਂ ਅਤੇ ਬਾਹਰੋਂ ਜ਼ਰੂਰ ਸਾਫ ਕਰੋ।
2. ਸਰਦੀਆਂ ਵਿੱਚ ਵੈਸੇ ਤਾਂ ਆਵਾਜਾਈ ਥੋੜ੍ਹੀ ਘੱਟ ਹੁੰਦੀ ਹੈ ਪਰ ਤੁਸੀਂ ਆਪਣੀ ਸੁਰੱਖਿਆ ਨੂੰ ਨਿਸ਼ਚਿਤ ਕਰੋ ਅਤੇ ਸੀਟ ਬੈਲਟ ਜ਼ਰੂਰ ਪਹਿਨ ਕੇ ਰੱਖੋ। ਜੇਕਰ ਬਾਹਰ ਬਹੁਤ ਧੁੰਦ ਹੈ ਤਾਂ ਕਾਰ ਦੀ ਸਪੀਡ ਨੂੰ ਘੱਟ ਹੀ ਰੱਖੋ ਅਤੇ ਜੇਕਰ ਕਿਸੇ ਵਾਹਨ ਨੂੰ ਤੁਸੀਂ ਆਪਣੇ ਅੱਗੇ ਦੇਖਦੇ ਹੋ ਤਾਂ ਉਸ ਤੋਂ ਦੂਰੀ ਬਣਾ ਕੇ ਰੱਖੋ।
3. ਅਗਲੀ ਮਹੱਤਵਪੂਰਨ ਗੱਲ ਹੈ ਇੰਡੀਕੇਟਰਾਂ ਅਤੇ ਪਾਰਕਿੰਗ ਲਾਈਟਾਂ ਦੀ ਵਰਤੋਂ ਕਰਨਾ। ਕਿਤੇ ਵੀ ਨਿਕਲਣ ਤੋਂ ਪਹਿਲਾਂ ਇੰਡੀਕੇਟਰਾਂ ਅਤੇ ਪਾਰਕਿੰਗ ਲਾਈਟਾਂ ਦੀ ਜਾਂਚ ਜ਼ਰੂਰ ਕਰੋ। ਜੇਕਰ ਬਹੁਤ ਧੁੰਦ ਹੈ ਤਾਂ ਤੁਸੀਂ ਆਪਣੇ ਅੱਗੇ ਅਤੇ ਪਿੱਛੇ ਤੋਂ ਆਉਣ ਵਾਲਿਆਂ ਨੂੰ ਮੁੜਨ ਤੋਂ ਪਹਿਲਾਂ ਸੰਕੇਤ ਕਰੋ।
4. ਸਰਦੀਆਂ ਦੇ ਮੌਸਮ ਵਿੱਚ ਤੁਹਾਨੂੰ ਆਪਣੀ ਕਾਰ ਦੀਆਂ ਹੈੱਡਲਾਈਟਾਂ ਨੂੰ ਘੱਟ ਬੀਮ 'ਤੇ ਕਰ ਲੈਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਦੂਰ ਤੱਕ ਦੇਖਣ ਵਿੱਚ ਮਦਦ ਮਿਲਦੀ ਹੈ ਅਤੇ ਸਪੀਡ ਬ੍ਰੇਕਰ ਬਾਰੇ ਵੀ ਪਤਾ ਚਲਦਾ ਹੈ।
5. ਸਰਦੀਆਂ ਵਿੱਚ ਜਿੰਨਾ ਹੋ ਸਕੇ ਤੇਜ਼ ਰਫਤਾਰ ਅਤੇ ਓਵਰਟੇਕਿੰਗ ਤੋਂ ਬਚਣਾ ਚਾਹੀਦਾ ਹੈ। ਇਸ ਤਰ੍ਹਾਂ ਤੁਸੀਂ ਆਪਣੀ ਅਤੇ ਹੋਰਾਂ ਦੀ ਸੁਰੱਖਿਆ ਨੂੰ ਨਿਸ਼ਿਤ ਕਰ ਸਕੋਗੇ।
6. ਸਰਦੀਆਂ ਵਿੱਚ ਕਾਰ ਦੇ ਅੰਦਰ ਤ੍ਰੇਲ ਕਾਰਨ ਸਾਹਮਣੇ ਦੇਖਣ ਵਿੱਚ ਮੁਸ਼ਕਿਲ ਆਉਂਦੀ ਹੈ ਜਿਸ ਲਈ ਤੁਹਾਨੂੰ ਆਪਣੀ ਕਾਰ ਦਾ ਹੀਟਰ ਜਾਂ ਬਲੋਅਰ ਚਲਾ ਲੈਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: #RoadToSafety, Auto, Cars, Safety