Home /News /lifestyle /

ਨਵਿਆਂ ਮਾਵਾਂ ਇਹ ਜ਼ਰੂਰ ਪੜ੍ਹੋ

ਨਵਿਆਂ ਮਾਵਾਂ ਇਹ ਜ਼ਰੂਰ ਪੜ੍ਹੋ

ਨਵਿਆਂ ਮਾਵਾਂ ਇਹ ਜ਼ਰੂਰ ਪੜ੍ਹੋ

ਨਵਿਆਂ ਮਾਵਾਂ ਇਹ ਜ਼ਰੂਰ ਪੜ੍ਹੋ

  • Share this:

    ਮਾਂ ਬਣਨ ਦਾ ਸੁਪਨਾ ਹਰ ਔਰਤ ਦੇੱਖਦੀ ਹੈ ਅਤੇ ਜਦੋ ਇਹ ਸੁਪਨਾ ਪੂਰਾ ਹੁੰਦਾ ਹੈ ਤੇ ਸੱਬ ਤੋਂ ਵੱਧ ਖ਼ੂਸ਼ੀ ਵੀ ਮਾਂ ਨੂੰ ਹੀ ਹੁੰਦੀ ਹੈ। ਪਰ ਮਾਂ ਬਣਨ ਤੋਂ ਬਾਅਦ ਸ਼ਰੀਰ ਚ ਕਈ ਕਮਿਆਂ ਵੀ ਆ ਜਾਂਦੀਆਂ ਨੇ। ਉਨ੍ਹਾਂ ਚੋਂ ਹੀ ਇੱਕ ਕਮੀ ਹੈ, ਚੇਹਰੇ ਤੇ ਪਏ ਦਾਗ ਧੱਬੇ। ਅਕਸਰ ਹਾਰਮੋਨਲ ਇਮਬੈਲੇਂਸ ਦੇ ਚੱਲਦਿਆਂ ਨਵੀਂ ਬਣੀ ਯਾ ਬਣਨ ਜਾ ਰਹੀ ਮਾਂ ਦੇ ਚੇਹਰੇ ਤੇ ਦਾਗ ਧੱਬੇ ਪੈ ਜਾਂਦੇ ਨੇ। ਪਰ ਕੁਜ ਅਹਿਮ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਇੰਨਾ ਦਾਗਾਂ ਤੋਂ ਮੁਕਤੀ ਪਾ ਸਕਦੇ ਹੋ ਅਤੇ ਇਸਦੇ ਨਾਲ ਹੀ ਤੁਹਾਡੀ ਵੀ ਬੇਬੀ ਜਿਵੇਂ ਹੋ ਸਕਦੀ ਹੈ 'ਸੌਫਟ ਸੌਫ਼ਟ ਸ੍ਕਿਨ'।


    ਸ੍ਕਿਨ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਜਿੰਨਾ ਹੋ ਸਕੇ ਦੇਸੀ ਘਿਓ ਦੀ ਵਰਤੋਂ ਕਰੋ। ਆਪਣੇ ਖਾਣੇ ਚ ਦੇਸੀ ਘਿਓ ਭਰਪੂਰ ਮਾਤਰਾ ਚ ਵਰਤੋ। ਇਸਦੇ ਨਾਲ ਹੀ ਆਪਣੇ ਵਾਲਾਂ ਚ ਵੀ ਦੇਸੀ ਘਿਓ ਲਗਾਓ। ਦੇਸੀ ਘਿਓ ਵਾਲਾਂ ਦੀ ਜੜ੍ਹਾਂ ਨੂੰ ਮਜਬੂਤ ਕਰਦਾ ਹੈ।  ਮਾਂ ਬਣਨ ਤੋਂ ਬਾਅਦ ਵਾਲ ਜੜ੍ਹ ਤੋਂ ਕਮਜ਼ੋਰ ਹੋ ਜਾਂਦੇ ਨੇ। ਅਤੇ ਦੇਸੀ ਘਿਓ ਨਾਲ ਤੁਸੀਂ ਇਨ੍ਹਾਂ ਨੂੰ ਮਜਬੂਤੀ ਦੇ ਸਕਦੇ ਹੋ।


    ਦੇਸੀ ਘਿਓ ਨਹੀਂ ਵਰਤਣਾ ਚਾਹੁੰਦੇ ਤੇ ਨਾਰੀਅਲ ਤੇਲ ਹਰ ਹਾਲ ਚ ਵਰਤੋ। ਨਾਰੀਅਲ ਤੇਲ ਦਾਗ ਧੱਬਿਆਂ ਲਈ ਵੀ ਫਾਇਦੇਮੰਦ ਹੈ। ਨਾਰੀਅਲ ਤੇਲ ਨੂੰ ਦਾਗਾਂ ਤੇ ਲਾਉਣ ਨਾਲ ਦਾਗ ਕੱਟ ਜਾਂਦੇ ਨੇ ਅਤੇ ਫਿੱਕੇ ਹੁੰਦਿਆਂ ਹੋਇਆ ਇਕ ਸਮਾਂ ਬਾਦ ਹੱਟ ਹੀ ਜਾਂਦੇ ਨੇ।


    ਜੇਕਰ ਤੁਹਾਡਾ ਸਿਜ਼ੇਰੀਅਨ ਹੋਇਆ ਹੈ ਤੇ ਤੁਸੀਂ ਆਪਣੇ ਸੱਟਿਚੇਸ ਵਾਲੀ ਥਾਂ ਤੇ ਵੀ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ।  ਨਾਰੀਅਲ ਤੇਲ ਵਰਤਣ ਨਾਲ ਤੁਹਾਡੇ ਦਾਗ-ਧੱਬੇ ਹੱਟ ਜਾਣਗੇ।


    ਇਸਦੇ ਨਾਲ ਹੀ ਆਪਣੀ ਸ੍ਕਿਨ ਨੂੰ ਰੱਖੋ ਮੌਸ਼ਚਰਾਈਸਡ, ਸ੍ਕਿਨ ਚ ਨਸੀਂ ਰੱਖਣ ਲਈ ਤੁਸੀਂ ਕੋਈ ਵੱਦਿਆ ਕੁਆਲਟੀ ਦਾ ਬੌਡੀ ਲੋਸ਼ਨ ਯੂਜ਼ ਕਰ ਸਕਦੇ ਹੋ। ਪ੍ਰੈਗਨੈਂਸੀ ਤੋਂ ਬਾਅਦ ਅਕਸਰ ਸ਼ਰੀਰ ਤੇ ਸਟ੍ਰੈੱਚ ਮਾਰਕਸ ਪੈ ਜਾਂਦੇ ਨੇ ਤੇ ਅਜਿਹੇ ਹੀ ਸਟ੍ਰੈੱਚ ਮਾਰਕਸ ਬ੍ਰੈਸਟ ਤੱਕ ਵੀ ਪਹੁੰਚ ਜਾਂਦੇ ਨੇ। ਇੰਨਾ ਮਾਰਕਸ ਨੂੰ ਹਟਾਉਣ ਲਈ ਤੁਸੀਂ ਡਾਕਟਰੀ ਸਲਾਹ ਨਾਲ ਐੰਟੀ-ਰੈਸ਼ੇਜ਼ ਕਰੀਮ ਵੀ ਵਰਤ ਸਕਦੇ ਹੋ।


    ਨਵੀ ਬਣੀ ਮਾਂ ਲਈ ਪਾਣੀ ਪੀਣਾ ਬੇਹੱਦ ਜ਼ਰੂਰੀ ਹੈ। ਪਾਣੀ ਚੇਹਰੇ ਤੇ ਚਮਕ ਲੈਕੇ ਆਉਂਦਾ ਹੈ। ਅਤੇ ਜੇ ਮਾਂ ਬਣੀ ਔਰਤ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਦੀ ਹੈ ਤੇ ਸ੍ਕਿਨ ਆਪਣੇ ਆਪ ਚਮਕਦਾਰ ਬਣ ਜਾਂਦੀ ਹੈ।

    First published:

    Tags: New mothers, Newborn, Newborns, Paediatrics, Pregnancy, Punjab, Tips