HOME » NEWS » Life

Love Yourself: ਖ਼ੁਦ ਨੂੰ ਪਿਆਰ ਕਰਨਾ ਹੈ ਬਹੁਤ ਜ਼ਰੂਰੀ, ਜਾਣੋ ਕਿਵੇਂ ਕਰੀਏ ਇਹ ਕੰਮ

News18 Punjabi | News18 Punjab
Updated: April 29, 2020, 1:08 PM IST
share image
Love Yourself: ਖ਼ੁਦ ਨੂੰ ਪਿਆਰ ਕਰਨਾ ਹੈ ਬਹੁਤ ਜ਼ਰੂਰੀ, ਜਾਣੋ ਕਿਵੇਂ ਕਰੀਏ ਇਹ ਕੰਮ

  • Share this:
  • Facebook share img
  • Twitter share img
  • Linkedin share img
ਕਈ ਮਾਹਿਰ ਇਸ ਗੱਲ ਨੂੰ ਕਹਿ ਚੁੱਕੇ ਹਨ ਕਿ ਪਹਿਲਾਂ ਆਪਣੇ ਆਪ ਨੂੰ ਪਿਆਰ ਕਰੋ। ਆਪਣੇ ਆਪ ਨੂੰ ਪਿਆਰ ਕਰਨ ਨਾਲ ਸਿਰਫ਼ ਜ਼ਿੰਦਗੀ ਹੀ ਨਹੀਂ ਖ਼ੁਸ਼ਹਾਲ ਹੋਵੇਗੀ ਸਗੋਂ ਜਿਊਣਾ ਵੀ ਸਿੱਖ ਜਾਵੋਗੇ।
ਕਿਸੇ ਵੀ ਇਨਸਾਨ ਦਾ ਖ਼ੁਦ ਨਾਲ ਜੋ ਰਿਸ਼ਤਾ ਹੁੰਦਾ ਹੈ ਉਹ ਬਹੁਤ ਹੀ ਖ਼ਾਸ ਹੁੰਦਾ ਹੈ। ਰੋਜ਼ਾਨਾ ਦੇ ਕੰਮ ਆਫ਼ਿਸ ਵਰਕ ਅਤੇ ਦੋਸਤਾਂ ਦੇ ਨਾਲ ਗੱਲਬਾਤ ਤੋਂ ਬਾਅਦ ਸਾਨੂੰ ਆਪਣੇ ਆਪ ਲਈ ਵਕਤ ਘੱਟ ਹੀ ਮਿਲ ਪਾਉਂਦਾ ਹੈ। ਆਪਣੇ ਆਪ ਦੇ ਨਾਲ ਗੱਲਾਂ ਕਰਨ ਦਾ ਸੀਮਾਵਾਂ ਦੇ ਪਾਰ ਸੋਚਣ ਦਾ ਬਿਨਾਂ ਕੁੱਝ ਕਹੇ ਚੁੱਪਚਾਪ ਆਪਣੇ ਆਪ ਦੀ ਕੰਪਨੀ ਨੂੰ ਮਾਣਨਾ ਵੀ ਹੁੰਦਾ ਹੈ। ਦੋ ਮਿੰਟ ਲਈ ਪੁਰਸ਼ਾਂ ਨੂੰ ਆਪਣੇ ਆਪ ਦੇ ਨਾਲ ਵਕਤ ਗੁਜ਼ਾਰਨੇ ਦਾ ਸਮਾਂ ਤਾਂ ਮਿਲ ਜਾਂਦਾ ਹੈ ਪਰ ਜਦੋਂ ਗੱਲ ਔਰਤਾਂ ਦੀ ਆਉਂਦੀ ਹੈ ਤਾਂ ਇਹ ਗੱਲ ਨਾਮੁਮਕਨ ਸੀ ਲੱਗਦੀ ਹੈ।
ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਮਹਿਲਾਵਾਂ ਨੂੰ ਆਪਣੇ ਲਈ ਵਕਤ ਮਿਲ ਜਾਵੇ ਅਜਿਹਾ ਸ਼ਾਇਦ ਹੀ ਹੋ ਸਕਦਾ ਹੈ ਪਰ ਆਪਣੇ ਲਈ ਸਾਨੂੰ 30 ਮਿੰਟ ਵੀ ਕੱਢਣੇ ਚਾਹੀਦੇ ਹਨ।ਕਈ ਮਹਿਰਾ ਦਾ ਮੰਨਣਾ ਹੈ ਕਿ ਪਹਿਲਾ ਖ਼ੁਦ ਨਾਲ ਪਿਆਰ ਕਰੋ। ਖ਼ੁਦ ਨੂੰ ਪਿਆਰ ਕਰਨ ਨਾਲ ਸਿਰਫ਼ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ ਸਗੋਂ ਜਿਊਣਾ ਵੀ ਆਸਾਨ ਹੋ ਜਾਵੇਗਾ। ਲੌਕਡਾਉਨ ਦੇ ਵਿਚਾਲੇ ਤੁਹਾਡੇ ਕੋਲ ਸਹੀ ਸਮਾਂ ਵੀ ਹੈ। ਇਸ ਵਕਤ ਤੁਸੀਂ ਚੰਗੀਆਂ ਕਿਤਾਬਾਂ ਵੀ ਪੜ ਸਕਦੇ ਹੋ।
ਕਿਤਾਬਾਂ ਪੜੋ
ਖ਼ੁਦ ਨੂੰ ਜਾਣਨ ਦੇ ਲਈ ਸਭ ਤੋਂ ਵਧੀਆ ਢੰਗ ਹੈ ਕਿ ਤੁਸੀਂ ਕਿਤਾਬਾਂ ਪੜੋ। ਕਿਤਾਬਾਂ ਇਨਸਾਨ ਦਾ ਸ਼ੀਸ਼ਾ ਹੁੰਦਾ ਹੈ। ਕਿਤਾਬਾਂ ਸਬਕ, ਅਨੁਭਵ ਅਤੇ ਉਪ ਖ਼ਿਆਲ ਦਿੰਦਾ ਹਨ।ਜਿਸ ਨਾਲ ਇਨਸਾਨ ਨੂੰ ਆਰਾਮ ਅਤੇ ਉਤੇਜਨਾ ਦੋਨੋਂ ਹੀ ਮਿਲਦੀਆਂ ਹਨ।ਲੌਕਡਾਉਨ ਦੇ ਦੌਰਾਨ ਥੋੜ੍ਹਾ ਅਜਿਹਾ ਸਮਾਂ ਕੱਢ ਕੇ ਕਿਤਾਬਾਂ ਪੜ੍ਹੋ।
ਖ਼ੁਦ ਨੂੰ ਪਿਆਰ ਕਰੋ
ਘਰ ਵਿਚ ਆਰਾਮ ਕਰੋ। ਯੂਟਿਬ ਉੱਤੇ ਕੁੱਝ ਚੰਗੀਆਂ ਵੀਡੀਉ ਦੇਖੋ ਅਤੇ ਘਰ ਵਿਚ ਬੈਠੇ ਹੇਅਰ ਸਟਾਈਲ ਬਣਾਉਣਾ ਜ਼ਰੂਰ ਸਿੱਖੋ।ਵਿਹਲੇ ਰਹਿਣ ਨਾਲੋਂ ਧਿਆਨ ਕਰੋ।ਆਪਣੇ ਦਿਮਾਗ਼ ਨੂੰ ਸ਼ਾਂਤ ਕਰਨਾ ਸਿੱਖ ਜਾਉਗੇ।

ਸੋਸ਼ਲ ਮੀਡੀਆ ਤੋ ਬਣਾਉ ਦੂਰੀ
ਖ਼ੁਦ ਦੇ ਨਾਲ ਬਿਤਾਉਣ ਦਾ ਅਰਥ ਹੈ ਕਿ ਪੂਰੀ ਤਰਾਂ ਨਾਲ ਖ਼ੁਦ ਦੇ ਨਾਲ ਰਹਿਣਾ ਹੋਵੇਗਾ।ਇਸ ਦੌਰਾਨ ਸੋਸ਼ਲ ਮੀਡੀਆ ਐਕਟਵਿਟੀ ਕਿਸੇ ਵੀ ਫ਼ੋਟੋ ਤੇ ਕੁਮੈਂਟ ਕਰਨਾ, ਲਾਇਕ ਕਰਨਾ ਆਦਿ ਵਰਗੀਆਂ ਚੀਜ਼ਾਂ ਨੂੰ ਸਾਈਡ ਕਰੋ। ਆਪਣੀ ਵਾਸਤਵਿਕ ਦੁਨੀਆ ਵਿਚ ਵਾਪਸ ਆਉ।

ਹੋਬੀ ਨੂੰ ਵਕਤ ਦੇਵੋ
ਆਪਣੇ ਨਾਲ ਬਿਤਾਏ ਜਾਣੇ ਵਾਲੇ ਪਲਾਂ ਵਿਚ ਆਪਣੇ ਸ਼ੌਕਾਂ ਨੂੰ ਵੀ ਸਮਾਂ ਦਿਓ। ਜੇਕਰ ਤੁਸੀਂ ਡਰਾਈਗ ਬਣਾਉਣਾ ਪਸੰਦ ਕਰਦੇ ਹੋ ਤਾਂ ਸਮਾਂ ਕੱਢ ਕੇ ਜ਼ਰੂਰ ਬਣਾਊ।ਜੇਕਰ ਤੁਹਾਨੂੰ ਗਟਾਰ ਵਜਾਉਣਾ ਪਸੰਦ ਹੈ ਤਾਂ ਉਸ ਨੂੰ ਵਜਾਉ।ਜਿਸ ਤਰਾਂ ਵੀ ਕਰੋ ਆਪਣੇ ਆਪ ਨੂੰ ਸ਼ਾਂਤ ਕਰੋ।

ਸਿੱਖਣਾ ਨਾ ਛੱਡੋ
ਸਿੱਖਣਾ ਕਿਸੇ ਵੀ ਉਮਰ ਵਿਚ ਨਾ ਘਟਾਉ। ਹਮੇਸ਼ਾ ਜਦੋਂ ਵੀ ਤੁਹਾਨੂੰ ਕੁੱਝ ਸਿੱਖਣ ਨੂੰ ਮਿਲਦਾ ਹੈ ਤਾਂ ਉਸ ਨੂੰ ਜ਼ਰੂਰ ਸਿੱਖੋ।ਇਸ ਨਾਲ ਤੁਹਾਡੇ ਜੀਵਨ ਵਿਚ ਬਹੁਤ ਕੱਝ ਬਦਲ ਜਾਵੇਗਾ ਅਤੇ ਤੁਹਾਨੂੰ ਖ਼ੁਸ਼ਹਾਲ ਜ਼ਿੰਦਗੀ ਜਿਊਣ ਦਾ ਢੰਗ ਲੱਭ ਜਾਵੇਗਾ।
First published: April 29, 2020, 1:08 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading