ਘਰ ‘ਚ ਰਹਿ ਮਨਾਓ ਨਵਾਂ ਸਾਲ, ਪਲਾਂ ਨੂੰ ਯਾਦਗਾਰੀ ਬਣਾਉਣ ਲਈ ਕਰੋ ਇਹ ਕੰਮ

  • Share this:
ਪਿਛਲੇ ਲੰਮੇ ਸਮੇਂ ਤੋਂ ਪੂਰੇ ਵਿਸ਼ਵ ਨੂੰ ਕਰੋਨਾ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਕਰੋਨਾ ਦੇ ਡਰ ਤੋਂ ਅਸੀਂ ਬਾਹਰ ਜਾਣ ਤੋਂ ਹਿਚਕਚਾਉਂਦੇ ਹਾਂ। ਵਿਸ਼ੇਸ਼ ਤੌਰ ਉੱਤੇ ਅਸੀਂ ਤਿਉਹਾਰਾਂ ਦੇ ਭੀੜ ਭੜੱਕੇ ਵਿੱਚ ਬਾਹਰ ਨਹੀਂ ਨਿਕਲਦੇ। ਤੁਸੀਂ ਘਰ ਰਹਿੰਦਿਆ ਹੋਏ ਵੀ ਆਪਣੇ ਤਿਉਹਾਰਾਂ ਨੂੰ ਖ਼ਾਸ ਬਣਾ ਸਕਦੇ ਹੋ। ਇਸ ਨਵੇਂ ਸਾਲ ਨੂੰ ਘਰ ਵਿੱਚ ਰਹਿ ਕਿਵੇਂ ਬਣਾਇਆ ਜਾ ਸਕਦਾ ਹੈ ਖ਼ਾਸ, ਇਹ ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਕਰੋਨਾ ਦੇ ਕਹਿਰ ਤੋਂ ਬਾਅਦ ਹੁਣ ਓਮੀਕਰੋਨ ਵਾਇਰਸ ਦਾ ਡਰ ਲੋਕਾਂ ਦੇ ਮਨਾਂ ਵਿੱਚ ਬੈਠ ਗਿਆ ਹੈ। ਇਹ ਵਾਇਰਸ ਨਿੱਜੀ ਜ਼ਿੰਦਗੀ ਦੇ ਨਾਲ ਨਾਲ ਸਾਡੇ ਸਮਾਜਿਕ ਜੀਵਨ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ। ਕਰੋਨਾ ਵਾਇਰਸ ਦਾ ਡਰ ਅਜੇ ਵੀ ਸਾਡੇ ਮਨਾਂ ਵਿੱਚ ਘਰ ਕਰੀ ਬੈਠਾ ਹੈ। ਅਸੀਂ ਇਸ ਡਰੋਂ ਘਰੋਂ ਬਾਹਰ ਨਿਕਲਣ ਤੋਂ ਕਤਰਾਉਂਦੇ ਹਾਂ। ਇਸ ਕਾਰਨ ਸਾਡੇ ਤਿਉਹਾਰ, ਸਾਡੀਆਂ ਸੈਲੀਬਰੇਸ਼ਨਸ ਸੁੰਨੀਆਂ ਹੋ ਗਈਆ ਹਨ। ਪਰ ਤੁਸੀਂ ਘਰ ਰਹਿੰਦਿਆ ਇਸ ਨਵੇਂ ਸਾਲ ਦੀ ਸੈਲੀਬਰੇਸ਼ਨ ਨੂੰ ਬਹੁਤ ਖ਼ਾਸ ਬਣਾ ਸਕਦੇ ਹੋ। ਨਵੇਂ ਸਾਲ ਨੂੰ ਘਰ ਵਿੱਚ ਮਨਾਉਂਣ ਲਈ ਅਸੀਂ ਤੁਹਾਡੇ ਲਈ ਨਵੇਂ ਨਵੇਂ ਤਰੀਕੇ ਲੈ ਕੇ ਆਏ ਹਾਂ, ਜਿੰਨਾਂ ਦਾ ਤੁਸੀਂ ਆਪਣੇ ਪਰਿਵਾਰ ਨਾਲ ਅਨੰਦ ਮਾਨ ਸਕਦੇ ਹੋ।

ਤੁਸੀਂ ਆਪਣੇ ਪਰਿਵਾਰ ਲਈ ਅਤੇ ਪਰਿਵਾਰ ਨਾਲ ਮਿਲਕੇ ਕੁਝ ਨਵਾਂ ਖਾਣਾ ਬਣਾ ਸਕਦੇ ਹੋ। ਇਸ ਵਿਸ਼ੇਸ਼ ਖਾਣੇ ਦਾ ਸੰਗੀਤ ਦੀਆਂ ਧੁਨਾਂ ਨਾਲ ਆਪਣੇ ਪਰਿਵਾਰ ਅਨੰਦ ਮਾਨਦੇ ਹੋਏ, ਆਪਣੇ ਪਰਿਵਾਰ ਨਾਲ ਨਵਾਂ ਸਾਲ ਮਨਾਂ ਸਕਦੇ ਹੋ। ਪਰਿਵਾਰ ਨਾਲ ਇਸ ਤਰ੍ਹਾਂ ਬਿਤਾਏ ਪਲ ਤੁਹਾਨੂੰ ਸਦਾ ਯਾਦ ਰਹਿਣਗੇ।

ਨਵੇਂ ਸਾਲ ਦੀ ਰਾਤ ਨੂੰ ਯਾਦਗਾਰੀ ਬਣਾਉਣ ਲਈ ਤੁਸੀਂ ਆਪਣੇ ਪਰਿਵਾਰ ਨਾਲ ਮਨਪਸੰਦ ਬੋਰਡ ਗੇਮ ਖੇਡ ਸਕਦੇ ਹੋ। ਖੇਡ ਦੇ ਨਾਲ ਨਾਲ ਤੁਸੀਂ ਆਪਣੇ ਪਰਿਵਾਰ ਨਾਲ ਪੌਪਕੌਨਜ ਦਾ ਮਜ੍ਹਾਂ ਵੀ ਲੈ ਸਕਦੇ ਹੋ। ਇਹ ਖੇਡ ਤੁਹਾਡੀ ਨਵੇਂ ਸਾਲ ਦੀ ਰਾਤ ਨੂੰ ਅਨੰਦਮਈ ਬਣਾ ਦੇਵੇਗੀ।

ਤੁਸੀਂ ਨਵੇਂ ਸਾਲ ਨੂੰ ਮਨਾਉਂਣ ਲਈ ਆਪਣੇ ਪਰਿਵਾਰ ਲਈ ਹੈਡ ਕਰਾਫਟ ਵਾਲਾ ਸਮਾਨ ਤਿਆਰ ਕਰ ਸਕਦੇ ਹੋ। ਕਰਾਫ ਤਿਆਰ ਕਰਨਾ ਤੁਹਾਡੇ ਸਮੇਂ ਨੂੰ ਰੌਚਕ ਬਣਾਏਗਾ ਅਤੇ ਤੁਹਾਡੇ ਲਈ ਆਪਣਿਆ ਦਾ ਪਿਆਰ ਵੀ ਵਧੇਗਾ। ਘਰ ਵਿਚ ਸਮਾਨ ਤਿਆਰ ਕਰਨ ਨਾਲ ਤੁਸੀਂ ਬਾਜ਼ਾਰ ਜਾਣ ਤੇ ਆਨਲਾਈਨ ਸੌਪਿੰਗ ਤੋਂ ਵੀ ਬਚ ਸਕਦੇ ਹੋ।

ਨਵੇਂ ਸਾਲ ਦੇ ਮੌਕੇ ਉੱਤੇ ਤੁਸੀਂ ਆਪਣੀਆਂ ਰੌਚਕ ਫੋਟੋਆ ਵੀ ਖਿਚਵਾ ਸਕਦੇ ਹੋ। ਇਹ ਫੋਟੋਆ ਉਮਰ ਭਰ ਤੁਹਾਡੀ ਯਾਦ ਦਾ ਹਿੱਸਾ ਰਹਿਣਗੀਆਂ।

ਜੇਕਰ ਤੁਸੀਂ ਗਾਉਣਾ ਪਸੰਦ ਕਰਦੇ ਹੋ, ਪਰ ਬਾਹਰ ਲੋਕਾਂ ਸਾਹਮਣੇ ਗਾ ਨਹੀਂ ਪਾਉਂਦੇ, ਤਾਂ ਤੁਸੀਂ ਨਵੇਂ ਸਾਲ ਮੌਕੇ ਆਪਣੇ ਪਰਿਵਾਰ ਨਾਲ ਗਾ ਸਕਦੇ ਹੋ।

ਨਵੇਂ ਸਾਲ ਦੀ ਰਾਤ ਨੂੰ ਤੁਸੀਂ ਆਪਣੇ ਪਰਿਵਾਰ ਨਾਲ ਫ਼ਿਲਮ ਦਾ ਵੀ ਆਨੰਦ ਮਾਨ ਸਕਦੇ ਹੋ। ਫ਼ਿਲਮ ਦੇ ਨਾਲ ਨਾਲ ਆਪਣੇ ਪਸੰਦੀਦਾ ਖਾਣੇ ਦਾ ਵੀ ਅਨੰਦ ਮਾਨ ਸਕਦੇ ਹੋ।

ਇਸ ਨਵੇਂ ਸਾਲ ਨੂੰ ਤੁਸੀਂ ਆਪਣੇ ਆਪ ਨਾਲ ਵੀ ਮਾਨ ਸਕਦੇ ਹੋ। ਇਸ ਮੌਕੇ ਤੁਸੀਂ ਪੁਰਾਣੇ ਖ਼ਾਸ ਪਲਾਂ ਨੂੰ ਯਾਦ ਕਰਦੇ ਆਪਣੇ ਆਪ ਨਾਲ ਖ਼ੁਸ਼ੀ ਸਾਂਝੀ ਕਰ ਸਕਦੇ ਹੋ।
Published by:Anuradha Shukla
First published: