Pregnancy Care Tips: ਗਰਭ ਅਵਸਥਾ ਦੌਰਾਨ ਮੋਰਨਿੰਗ ਸਿੱਕਨੈੱਸ ਮਤਲੀ ਅਤੇ ਉਲਟੀਆਂ ਕਾਫ਼ੀ ਆਮ ਲੱਛਣ ਹਨ। ਦਰਅਸਲ, ਗਰਭ ਅਵਸਥਾ ਦੌਰਾਨ ਔਰਤਾਂ ਦੇ ਸਰੀਰ ਵਿੱਚ ਐਸਟ੍ਰੋਜਨ ਦਾ ਪੱਧਰ ਵਧਣ ਲੱਗਦਾ ਹੈ ਅਤੇ ਬਲੱਡ ਸ਼ੂਗਰ ਘੱਟ ਰਹਿਣ ਲੱਗਦੀ ਹੈ। ਅਜਿਹੀ ਸਥਿਤੀ 'ਚ ਕਿਸੇ ਵੀ ਤਰ੍ਹਾਂ ਦੀ ਗੰਧ ਪ੍ਰਤੀ ਸੰਵੇਦਨਸ਼ੀਲਤਾ ਬਹੁਤ ਵਧ ਜਾਂਦੀ ਹੈ ਅਤੇ ਵਾਰ-ਵਾਰ ਉਲਟੀ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਮੈਡੀਕਲ ਨਿਊਜ਼ ਟੂਡੇ ਦੇ ਅਨੁਸਾਰ, ਖੋਜ ਵਿੱਚ ਪਾਇਆ ਗਿਆ ਹੈ ਕਿ ਜੇਕਰ ਤੁਹਾਨੂੰ ਤੁਹਾਡੀ ਗਰਭ ਅਵਸਥਾ ਵਿੱਚ ਮੋਰਨਿੰਗ ਸਿੱਕਨੈੱਸ ਹੁੰਦੀ ਹੈ ਤਾਂ ਇਹ ਅਸਲ ਵਿੱਚ ਤੁਹਾਡੀ ਸਿਹਤਮੰਦ ਗਰਭ ਅਵਸਥਾ ਦਾ ਸੰਕੇਤ ਹੈ ਅਤੇ ਇਹ, ਇਹ ਵੀ ਦਰਸਾਉਂਦਾ ਹੈ ਕਿ ਤੁਹਾਡੀ ਗਰਭ ਅਵਸਥਾ ਵਿੱਚ ਕਿਸੇ ਵੀ ਖ਼ਤਰੇ ਦੀ ਦਰ ਘੱਟ ਹੈ। ਪਰ ਜੇਕਰ ਤੁਸੀਂ ਪ੍ਰੈਗਨੈਂਸੀ 'ਚ ਮੋਰਨਿੰਗ ਸਿੱਕਨੈੱਸ ਤੋਂ ਬਚਣਾ ਚਾਹੁੰਦੇ ਹੋ ਤਾਂ ਕੁਝ ਆਸਾਨ ਨੁਸਖੇ ਅਪਣਾ ਕੇ ਰਾਹਤ ਪਾ ਸਕਦੇ ਹੋ।
ਗਰਭ ਅਵਸਥਾ ਵਿੱਚ ਮੋਰਨਿੰਗ ਸਿੱਕਨੈੱਸ ਤੋਂ ਬਚਣ ਦੇ ਤਰੀਕੇ
ਅਕਸਰ ਥੋੜ੍ਹੀ ਮਾਤਰਾ ਵਿੱਚ ਖਾਓ : ਜੇਕਰ ਗਰਭ ਅਵਸਥਾ 'ਚ ਵਾਰ-ਵਾਰ ਉਲਟੀਆਂ ਆਉਂਦੀਆਂ ਹਨ, ਤਾਂ ਬਿਹਤਰ ਹੈ ਕਿ ਤੁਸੀਂ ਇਕ ਵਾਰ 'ਚ ਪੂਰਾ ਖਾਣ ਦੀ ਬਜਾਏ ਕਈ ਵਾਰ ਥੋੜ੍ਹੀ ਮਾਤਰਾ 'ਚ ਖਾਓ। ਉਦਾਹਰਨ ਲਈ, ਸਵੇਰੇ ਉੱਠ ਕੇ ਸੇਬ ਜਾਂ ਕੇਲਾ ਖਾਓ। ਕੁਝ ਘੰਟਿਆਂ ਬਾਅਦ ਸਨੈਕ ਲਓ।
ਜਿੰਜਰ ਟੀ : ਅਦਰਕ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਅਤੇ ਮਤਲੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਗਰਭ ਅਵਸਥਾ ਦੌਰਾਨ ਮਤਲੀ ਜਾਂ ਉਲਟੀਆਂ ਤੋਂ ਬਚਣ ਲਈ ਅਦਰਕ ਦੀ ਚਾਹ ਪੀ ਸਕਦੇ ਹੋ। ਤੁਸੀਂ ਅਦਰਕ ਦੀ ਕੈਂਡੀ ਜਾਂ ਅਦਰਕ ਦਾ ਇੱਕ ਟੁਕੜਾ ਵੀ ਚਬਾ ਸਕਦੇ ਹੋ।
ਤਲੀਆਂ ਚੀਜ਼ਾਂ ਤੋਂ ਦੂਰ ਰਹੋ : ਜੇਕਰ ਤੁਸੀਂ ਬਹੁਤ ਸਾਰੀਆਂ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ 'ਚ ਗੈਸ ਬਣਦੀ ਹੈ ਅਤੇ ਮੋਰਨਿੰਗ ਸਿੱਕਨੈੱਸ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਅਜਿਹੇ 'ਚ ਜਿੱਥੋਂ ਤੱਕ ਹੋ ਸਕੇ ਤਲੀਆਂ ਚੀਜ਼ਾਂ ਤੋਂ ਦੂਰ ਰਹੋ।
ਤਿੱਖੀ ਗੰਧ ਤੋਂ ਬਚੋ : ਸਿਗਰੇਟ, ਪਰਫਿਊਮ ਅਤੇ ਰੂਮ ਫਰੈਸ਼ਨਰ ਤੋਂ ਦੂਰ ਰਹੋ। ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿਓ। ਤੇਜ਼ ਗੰਧ ਵੀ ਮੋਰਨਿੰਗ ਸਿੱਕਨੈੱਸ ਦਾ ਕਾਰਨ ਬਣ ਸਕਦੀ ਹੈ।
ਸੌਂਫ ਖਾਓ : ਤੁਸੀਂ ਗਰਭ ਅਵਸਥਾ ਦੌਰਾਨ ਸੌਂਫ ਦੀ ਚਾਹ ਜਾਂ ਕਾੜ੍ਹਾ ਪੀ ਸਕਦੇ ਹੋ। ਇਹ ਪੇਟ ਵਿੱਚ ਬਣੀ ਗੈਸ ਨੂੰ ਦੂਰ ਕਰਦਾ ਹੈ ਅਤੇ ਤੁਹਾਨੂੰ ਚੰਗਾ ਮਹਿਸੂਸ ਕਰਦਾ ਹੈ। ਤੁਸੀਂ ਇਸ ਨੂੰ ਮਾਊਥ ਫਰੈਸ਼ਨਰ ਦੇ ਤੌਰ 'ਤੇ ਵੀ ਵਰਤ ਸਕਦੇ ਹੋ।
ਤਾਜ਼ੀ ਹਵਾ ਵਿੱਚ ਰਹੋ : ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਖੁੱਲ੍ਹੇ ਰੱਖੋ ਅਤੇ ਜਿੱਥੋਂ ਤੱਕ ਹੋ ਸਕੇ ਪਾਰਕ ਜਾਂ ਲੌਨ ਵਿੱਚ ਸੈਰ ਕਰੋ। ਤਾਜ਼ੀ ਹਵਾ 'ਚ ਰਹਿਣ ਨਾਲ ਤੁਹਾਨੂੰ ਮੋਰਨਿੰਗ ਸਿੱਕਨੈੱਸ ਦੀ ਸਮੱਸਿਆ ਨਹੀਂ ਹੋਵੇਗੀ।
ਹਾਈਡਰੇਟਿਡ ਰਹੋ : ਜਿੱਥੋਂ ਤੱਕ ਹੋ ਸਕੇ, ਗਰਭ ਅਵਸਥਾ ਦੌਰਾਨ ਥੋੜਾ ਥੋੜਾ ਪਾਣੀ ਪੀਓ ਅਤੇ ਆਪਣੇ ਆਪ ਨੂੰ ਹਾਈਡਰੇਟ ਰੱਖੋ। ਅਜਿਹਾ ਕਰਨ ਨਾਲ ਤੁਹਾਨੂੰ ਮੋਰਨਿੰਗ ਸਿੱਕਨੈੱਸ ਦੀ ਸਮੱਸਿਆ ਨਹੀਂ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health care tips, Health tips, Lifestyle, Pregnancy, Pregnant