ਆਪਣੇ WhatsApp ਖਾਤੇ ਨੂੰ ਹੈਕਰਾਂ ਤੋਂ ਬਚਾਉਣਾ ਹੈ ਤਾਂ ਅਪਣਾਓ ਇਹ ਆਸਾਨ Tips

ਚਾਹੇ ਇਹ ਵਟਸਐਪ ਹੋਵੇ ਜਾਂ ਫੇਸਬੁੱਕ ਜਾਂ ਕਿਸੇ ਵੀ ਕਿਸਮ ਦੀ ਔਨਲਾਈਨ ਸਰਵਿਸ, ਇਨ੍ਹਾਂ ਨੂੰ ਹਮੇਸ਼ਾ ਸਾਵਧਾਨ ਰਹਿ ਕਰੇ ਵਰਤਨਾ ਚਾਹੀਦਾ ਹੈ। ਅੱਜ ਕੱਲ੍ਹ ਹੈਕਰਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਆਪਣੇ WhatsApp ਖਾਤੇ ਨੂੰ ਹੈਕਰਾਂ ਤੋਂ ਬਚਾਉਣਾ ਹੈ ਤਾਂ ਅਪਣਾਓ ਇਹ ਆਸਾਨ Tips

  • Share this:
ਅੱਜਕਲ ਕਿਸੇ ਦਾ ਸੋਸ਼ਲ ਮੀਡੀਆ ਅਕਾਉਂਟ ਜਾਂ ਤੁਹਾਡੇ ਬੈਂਕ ਖਾਤੇ ਨੂੰ ਹੈਕ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਹੈਕਰਸ ਨੇ ਅਜਿਹੇ ਟੂਲ ਤਿਆਰ ਕਰ ਲਏ ਹਨ ਜਿਸ ਨਾਲ ਸਿਰਫ ਇੱਕ ਗਲਤ ਕਲਿਕ ਨਾਲ ਤੁਹਾਡੀ ਸਾਰੀ ਨਿੱਜੀ ਜਾਣਕਾਰੀ ਹੈਕਰ ਕੋਲ ਪਹੁੰਚ ਜਾਂਦੀ ਹੈ ਤੇ ਪਲਕ ਝਪਕਦੇ ਹੀ ਤੁਹਾਡਾ ਬੈਂਕ ਖਾਤਾ ਖਾਲੀ ਹੋ ਜਾਂਦਾ ਹੈ, ਤੁਹਾਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸਾਰੀ ਜਾਣਕਾਰੀ ਲੀਕ ਹੋ ਜਾਂਦੀ ਹੈ। ਇਸ ਲਈ, ਚਾਹੇ ਇਹ ਵਟਸਐਪ ਹੋਵੇ ਜਾਂ ਫੇਸਬੁੱਕ ਜਾਂ ਕਿਸੇ ਵੀ ਕਿਸਮ ਦੀ ਔਨਲਾਈਨ ਸਰਵਿਸ, ਇਨ੍ਹਾਂ ਨੂੰ ਹਮੇਸ਼ਾ ਸਾਵਧਾਨ ਰਹਿ ਕਰੇ ਵਰਤਨਾ ਚਾਹੀਦਾ ਹੈ। ਅੱਜ ਕੱਲ੍ਹ ਹੈਕਰਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਾਈਬਰ ਚੋਰ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।

WhatsApp ਮੈਸੇਜਿੰਗ ਐਪ ਹਰ ਕਿਸੇ ਲਈ ਆਮ ਹੋ ਗਈ ਹੈ। ਸ਼ਾਇਦ ਹੀ ਕੋਈ ਹੋਵੇਗਾ ਜੋ ਸਮਾਰਟਫੋਨ ਦੇ ਨਾਲ WhatsApp ਦੀ ਵਰਤੋਂ ਨਹੀਂ ਕਰਦਾ ਹੋਵੇਗਾ। ਆਪਣੇ ਉਪਭੋਗਤਾਵਾਂ ਨੂੰ ਸੁਰੱਖਿਅਤ ਰੱਖਣ ਲਈ ਤੇ ਹੈਕਰਸ ਤੋਂ ਬਚਾਉਣ ਲਈ WhatsApp ਸਮੇਂ-ਸਮੇਂ 'ਤੇ ਆਪਣੇ ਫੀਚਰਸ ਨੂੰ ਅਪਡੇਟ ਕਰਦਾ ਰਹਿੰਦਾ ਹੈ ਤੇ ਨਵੇਂ ਸੁਰੱਖਿਆ ਫੀਚਰ ਲਾਂਚ ਕਰਦਾ ਰਹਿੰਦਾ ਹੈ। WhatsApp ਤੁਹਾਨੂੰ ਕੁਝ ਫੀਚਰਸ ਦਿੰਦਾ ਹੈ ਜਿਸ ਦੀ ਵਰਤੋਂ ਇਹ ਪਤਾ ਲਗਾਉਣ ਲਈ ਕੀਤੀ ਜਾ ਸਕਦੀ ਹੈ ਕਿ ਕੋਈ ਹੋਰ ਤੁਹਾਡੇ ਖਾਤੇ ਦੀ ਦੁਰਵਰਤੋਂ ਕਰ ਰਿਹਾ ਹੈ ਜਾਂ ਨਹੀਂ। ਇਸ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ।

ਕਾਲ ਹਿਸਟਰੀ ਦੀ ਜਾਂਚ ਕਰੋ: ਸਮੇਂ-ਸਮੇਂ 'ਤੇ WhatsApp ਐਕਟੀਵਿਟੀ ਦੀ ਜਾਂਚ ਕਰਦੇ ਰਹੋ। ਤੁਹਾਨੂੰ ਆਪਣੇ WhatsApp ਖਾਤੇ ਦੀ ਗਤੀਵਿਧੀ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਕਾਲ ਹਿਸਟਰੀ ਆਦਿ ਦੀ ਜਾਂਚ ਕਰੋ। ਹਿਸਟਰੀ ਵਿੱਚ ਅਜਹੀ ਕਾਲ ਤਾਂ ਨਹੀਂ ਜੋ ਤੁਸੀਂ ਕੀਤੀ ਹੀ ਨਾ ਹੋਵੇ। ਅਣਜਾਣ ਕਾਲਾਂ, ਸੰਦੇਸ਼ਾਂ ਅਤੇ ਲਿੰਕਸ ਤੋਂ ਦੂਰ ਰਹੋ।

ਕਾਂਟੈਕਟ ਇਨਫਾਰਮੇਸ਼ਨ: ਤੁਹਾਨੂੰ ਆਪਣੇ WhatsApp ਖਾਤੇ ਦੀ ਕਾਂਟੈਕਟ ਇਨਫਾਰਮੇਸ਼ਨ ਵੀ ਚੈੱਕ ਕਰਨੀ ਚਾਹੀਦੀ ਹੈ। ਕਈ ਵਾਰ ਹੈਕਰ ਤੁਹਾਡਾ ਖਾਤਾ ਹੈਕ ਕਰਨ ਤੋਂ ਬਾਅਦ ਕਾਂਟੈਕਟ ਇਨਫਾਰਮੇਸ਼ਨ ਵਿੱਚ ਬਦਲਾਅ ਕਰਨਾ ਸ਼ੁਰੂ ਕਰ ਦਿੰਦੇ ਹਨ। ਜੇਕਰ ਤੁਸੀਂ ਅਜਿਹਾ ਕੋਈ ਬਦਲਾਅ ਦੇਖਦੇ ਹੋ ਤਾਂ ਅਲਰਟ ਹੋ ਜਾਓ। ਕਿਸੇ ਹੋਰ ਕੋਲ ਵੀ ਤੁਹਾਡੇ ਖਾਤੇ ਤੱਕ ਪਹੁੰਚ ਹੋ ਸਕਦੀ ਹੈ।

WhatsApp ਵਿੱਚ, ਤੁਹਾਨੂੰ ਲਿੰਕਡ ਡਿਵਾਈਸ ਨਾਮ ਦਾ ਵਿਕਲਪ ਦਿੱਤਾ ਜਾਂਦਾ ਹੈ। ਇੱਥੇ ਤੁਸੀਂ ਆਸਾਨੀ ਨਾਲ ਜਾਂਚ ਕਰ ਸਕਦੇ ਹੋ ਕਿ ਕੀ ਕੋਈ ਅਣਚਾਹੀ ਡਿਵਾਈਸ ਤੁਹਾਡੇ ਅਕਾਉਂਟ ਨਾਲ ਲਿੰਕ ਹੈ ਜਾਂ ਨਹੀਂ। ਜੇਕਰ ਤੁਸੀਂ ਅਜਿਹਾ ਅਕਾਊਂਟ ਦੇਖਦੇ ਹੋ ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦਿਓ।

ਟੂ ਫੈਕਟਰ ਔਥੈਂਟੀਕੇਸ਼ਨ: ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ WhatsApp ਵੱਲੋਂ ਟੂ-ਫੈਕਟਰ ਔਥੈਂਟੀਕੇਸ਼ਨ ਵੀ ਪੇਸ਼ ਕੀਤੀ ਗਈ ਹੈ। ਇਸ ਨੂੰ ਚਾਲੂ ਕਰਨ ਤੋਂ ਬਾਅਦ, ਜਦੋਂ ਵੀ ਤੁਸੀਂ ਨਵੀਂ ਡਿਵਾਈਸ ਵਿੱਚ WhatsApp ਵਿੱਚ ਲੌਗਇਨ ਕਰੋਗੇ, ਤਾਂ ਤੁਹਾਨੂੰ OTP ਲਈ ਕਿਹਾ ਜਾਵੇਗਾ। ਇਸ OTP ਨੰਬਰ ਨੂੰ ਦਾਖਲ ਕਰਨ ਤੋਂ ਬਾਅਦ ਹੀ ਤੁਹਾਡਾ ਖਾਤਾ ਖੋਲ੍ਹਿਆ ਜਾ ਸਕੇਗਾ।
Published by:Anuradha Shukla
First published: