Home /News /lifestyle /

ਸਰਦੀਆਂ 'ਚ ਠੰਡਾ ਪੈ ਜਾਂਦਾ ਹੈ ਗੱਡੀ ਦਾ ਇੰਜਣ? ਜਲਦੀ ਸਟਾਰਟ ਕਰਨ ਲਈ ਅਪਣਾਓ ਇਹ Tips

ਸਰਦੀਆਂ 'ਚ ਠੰਡਾ ਪੈ ਜਾਂਦਾ ਹੈ ਗੱਡੀ ਦਾ ਇੰਜਣ? ਜਲਦੀ ਸਟਾਰਟ ਕਰਨ ਲਈ ਅਪਣਾਓ ਇਹ Tips

  • Share this:
ਸਰਦੀਆਂ ਅਤੇ ਠੰਡੇ ਖੇਤਰਾਂ ਵਿੱਚ ਅਕਸਰ ਅਸੀਂ ਵੇਖਦੇ ਹਾਂ ਕਿ ਕਾਰਾਂ ਜਾਮ ਹੋ ਜਾਂਦੀਆਂ ਹਨ ਅਤੇ ਉਹਨਾਂ ਨੂੰ ਸਟਾਰਟ ਕਰਨ ਵਿੱਚ ਕਾਫੀ ਦਿੱਕਤ ਆਉਂਦੀ ਹੈ। ਸਰਦੀਆਂ ਵਿੱਚ ਕਾਰ ਦੇ ਸਟਾਰਟ ਨਾ ਹੋਣ ਦੇ ਕਈ ਕਾਰਨ ਹਨ।

ਕਈ ਵਾਰ ਠੰਡੇ ਤਾਪਮਾਨ ਦੇ ਕਾਰਨ ਬੈਟਰੀ ਵਿੱਚ ਹੌਲੀ ਹੋਣ ਵਾਲੀ ਰਸਾਇਣਕ ਪ੍ਰਤੀਕ੍ਰਿਆ ਦੇ ਕਾਰਨ ਕਾਰ ਸਟਾਰਟ ਨਹੀਂ ਹੁੰਦੀ, ਜਾਂ ਇੰਜਣ ਦੇ ਤੇਲ ਦੇ ਸੰਘਣੇ ਹੋਣ ਕਾਰਨ ਬੈਟਰੀ 'ਤੇ ਵਾਧੂ ਦਬਾਅ ਪੈ ਸਕਦਾ ਹੈ। ਜੇਕਰ ਤੁਸੀਂ ਵੀ ਹਰ ਰੋਜ਼ ਸਵੇਰੇ ਆਪਣੇ ਵਾਹਨ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਅਸਫਲ ਰਹਿੰਦੇ ਹੋ ਤਾਂ ਤੁਸੀਂ ਇਨ੍ਹਾਂ ਟਿਪਸ ਨੂੰ ਅਪਣਾ ਸਕਦੇ ਹੋ।

ਆਪਣੀ ਬੈਟਰੀ ਦੀ ਜਾਂਚ ਕਰੋ : ਪਹਿਲੀ ਚੀਜ਼ ਜਿਸ ਦੀ ਤੁਸੀਂ ਜਾਂਚ ਕਰ ਸਕਦੇ ਹੋ ਉਹ ਹੈ ਬੈਟਰੀ ਦੀ ਸਿਹਤ। ਜੇਕਰ ਹਾਲ ਹੀ ਵਿੱਚ ਤੁਸੀਣ ਨਹੀਂ ਕੀਤੀ ਤਾਂ ਇੱਕ ਵਾਰ ਤੁਹਾਨੂੰ ਬੈਟਰੀ ਨਾਲ ਜੁੜੇ ਕਨੈਕਸ਼ਨਾਂ ਅਤੇ ਸਾਰੀਆਂ ਕੇਬਲਾਂ ਦੀ ਜਾਂਚ ਕਰਨੀ ਚਾਹੀਦੀ ਹੈ। ਭਾਵੇਂ ਕੇਬਲਾਂ ਦੀ ਸਥਿਤੀ ਬਰਕਰਾਰ ਹੈ, ਤੁਹਾਨੂੰ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਕੋਈ ਢਿੱਲੀ ਨੋਡ ਤਾਂ ਨਹੀਂ ਹੈ, ਜੋ ਬੈਟਰੀ ਲੈਪਸ ਦਾ ਕਾਰਨ ਹੋ ਸਕਦੀ ਹੈ। ਇਸ ਤੋਂ ਇਲਾਵਾ, ਬੈਟਰੀ ਲੀਕੇਜ ਦੀ ਵੀ ਜਾਂਚ ਕਰੋ।

ਸਮਝਦਾਰੀ ਨਾਲ ਕਲੱਚ ਦੀ ਵਰਤੋਂ ਕਰੋ : ਕਲੱਚ ਦੀ ਸਹੀ ਤਰੀਕੇ ਨਾਲ ਵਰਤੋਂ ਸਰਦੀਆਂ ਵਿੱਚ ਤੁਹਾਡੇ ਵਾਹਨ ਨੂੰ ਜਲਦੀ ਸਟਾਰਟ ਕਰਨ ਵਿੱਚ ਮਦਦ ਕਰ ਸਕਦਾ ਹੈ। ਕਾਰ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਕਲੱਚ ਨੂੰ ਦਬਾਉਣ ਨਾਲ ਬੈਟਰੀ 'ਤੇ ਘੱਟ ਦਬਾਅ ਪੈਂਦਾ ਹੈ ਅਤੇ ਇੰਜਣ ਨੂੰ ਇੱਕ ਛੋਟਾ ਜਿਹਾ ਝਟਕਾ ਲੱਗਦਾ ਹੈ ਜੋ ਕਿ ਇੰਜਣ ਨੂੰ ਚਾਲੂ ਕਰਨ ਵਿੱਚ ਮਦਦ ਕਰਦਾ ਹੈ।

ਵਾਹਨ ਦੀਆਂ ਸਾਰੀਆਂ ਅਸੈਸਰੀਜ਼ ਨੂੰ ਬੰਦ ਕਰੋ : ਸਰਦੀਆਂ ਵਿੱਚ ਇੰਜਣ ਸਟਾਰਟ ਕਰਨ ਤੋਂ ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾਓ ਕਿ ਗੱਡੀ ਦੀਆਂ ਸਾਰੀਆਂ ਅਸੈਸਰੀਜ਼ ਜਿਵੇਂ ਕਿ ਹੈੱਡਲਾਈਟਾਂ, ਏਅਰ ਕੰਡੀਸ਼ਨਰ, ਜਾਂ ਮਿਊਜ਼ਿਕ ਸਿਸਟਮ ਬੰਦ ਹੋਨ। ਇਹ ਅਕਸੈਸਰੀਜ਼ ਬੈਟਰੀ ਪਾਵਰ ਦਾ ਕੁਝ ਹਿੱਸਾ ਲੈਂਦੀਆਂ ਹਨ, ਨਤੀਜੇ ਵਜੋਂ ਇਗਨੀਸ਼ਨ ਜਾਮ ਹੋ ਜਾਂਦਾ ਹੈ।

ਇੰਜਣ ਤੇਲ ਦੀ ਜਾਂਚ ਕਰੋ : ਇੰਜਣ ਦਾ ਤੇਲ ਹਮੇਸ਼ਾ ਸਹੀ ਮਾਤਰਾ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਘੱਟ ਤੇਲ ਕਾਰਨ ਕਾਰ ਨੂੰ ਕਈ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਘੱਟ ਇੰਜਣ ਤੇਲ ਤੁਹਾਡੀ ਕਾਰ ਦੇ ਸਟਾਰਟ ਨਾ ਹੋਣ ਦਾ ਮੁੱਖ ਕਾਰਨ ਬਣ ਸਕਦਾ ਹੈ, ਕਿਉਂਕਿ ਘੱਟ ਇੰਜਣ ਤੇਲ ਬੈਟਰੀ 'ਤੇ ਜ਼ਿਆਦਾ ਦਬਾਅ ਪਾਉਂਦਾ ਹੈ।

ਜੰਪ ਸਟਾਰਟ : ਜੇਕਰ ਉਪਰੋਕਤ ਦੱਸੀਆਂ ਸਾਰੀਆਂ ਚੀਜ਼ਾਂ ਸਹੀ ਹਨ ਤਾਂ ਕਾਰ ਨੂੰ ਚਾਲੂ ਕਰਨ ਦਾ ਆਖਰੀ ਉਪਾਅ ਇਸ ਨੂੰ ਜੰਪ-ਸਟਾਰਟ ਕਰਨਾ ਹੈ। ਜੇਕਰ ਤੁਸੀਂ ਜੰਪ-ਸਟਾਰਟਿੰਗ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਹੋ, ਤਾਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ ਅਤੇ ਪੇਸ਼ੇਵਰ ਮਦਦ ਦੀ ਚੋਣ ਕਰੋ।
Published by:Amelia Punjabi
First published:

Tags: Automobile, Car, Winters

ਅਗਲੀ ਖਬਰ