HOME » NEWS » Life

ਕੰਪਿਊਟਰ 'ਤੇ ਕੰਮ ਕਰਦੇ ਹੋਏ ਥੱਕ ਗਈਆਂ ਹਨ ਅੱਖਾਂ ਤਾਂ ਕਰੋ ਇਹ ਕੰਮ, ਤੁਰੰਤ ਮਿਲੇਗਾ ਆਰਾਮ

News18 Punjabi | Trending Desk
Updated: June 30, 2021, 5:02 PM IST
share image
ਕੰਪਿਊਟਰ 'ਤੇ ਕੰਮ ਕਰਦੇ ਹੋਏ ਥੱਕ ਗਈਆਂ ਹਨ ਅੱਖਾਂ ਤਾਂ ਕਰੋ ਇਹ ਕੰਮ, ਤੁਰੰਤ ਮਿਲੇਗਾ ਆਰਾਮ
ਕੰਪਿਊਟਰ 'ਤੇ ਕੰਮ ਕਰਦੇ ਹੋਏ ਥੱਕ ਗਈਆਂ ਹਨ ਅੱਖਾਂ ਤਾਂ ਕਰੋ ਇਹ ਕੰਮ, ਤੁਰੰਤ ਮਿਲੇਗਾ ਆਰਾਮ

  • Share this:
  • Facebook share img
  • Twitter share img
  • Linkedin share img
Best Home Remedies To Reduce Eye Strain: ਇਹਨਾਂ ਦਿਨਾਂ ਵਿੱਚ ਘਰ ਆਫਿੱਸ ਦੇ ਕੰਮ ਤੋਂ ਲੈ ਕੇ ਸਕੂਲ ਦਾ ਕੰਮ ਵੀ ਲੈਪਟਾੱਪ ਤੇ ਹੀ ਨਿਪਟਾਇਆ ਜਾ ਰਿਹਾ ਹੈ । ਘੰਟਿਆਂ ਬੱਧੀ ਸਰਕੀਨ ਦੇ ਨਿਗ੍ਹਾ ਲਗਾਉਣ ਨਾਲ਼ ਅੱਖਾਂ ਵਿੱਚ ਥਕਾਵਟ ਆਉਣਾ ਆਮ ਜਿਹੀ ਗੱਲ਼ ਹੈ । ਪਰ ਥੱਕੀਆਂ ਅੱਖਾਂ ਨਾਲ਼ ਕੰਮ ਕਰਨਾ ਮੁਸ਼ਕਿਲ ਹੁੰਦਾ ਹੈ । ਅਜਿਹੇ ਵਿੱਚ ਅੱਖਾਂ ਦੀ ਥਕਾਵਟ ਨੂੰ ਮਿਟਾਉਣ ਲਈ ਕੁਝ ਘਰੇਲੂ ਉਪਾਅ ਦੀ ਮਦਦ ਲਈ ਜਾ ਸਕਦੀ ਹੈ ।ਇਹ ਅੱਖਾਂ ਦੀ ਥਕਾਵਟ ਨੂੰ ਦੂਰ ਕਰਨ ਦੇ ਨਾਲ਼-ਨਾਲ਼ ਅੱਖਾਂ ਦੇ ਸਕਿੱਨ ਨੂੰ ਵੀ ਤਰੋਤਾਜਾ ਕਰੇਗੀ । ਆਓ ਜਾਣਦੇ ਹਾਂ ਕਿਸ ਤਰ੍ਹਾਂ ਅੱਖਾਂ ਨੂੰ ਤਰੋਤਾਜਾ ਬਣਾਇਆ ਜਾ ਸਕਦਾ ਹੈ ।

  1. ਠੰਢੇ ਪਾਣੀ ਦੇ ਛਿੱਟੇ

ਲਗਾਤਾਰ ਕਈ ਘੰਟੇ ਸਕਰੀਨ ਤੇ ਕੰਮ ਕਰਨ ਤੋਂ ਬਾਅਦ ਅੱਖਾਂ ਵਿੱਚ ਜਲਣ ਤੇ ਦਰਦ ਹੋਣ ਲੱਗਦਾ ਹੈ ।ਅੱਖਾਂ ਵਿੱਚ ਦਰਦ ਤੇ ਜਲ਼ਣ ਨੂੰ ਘੱਟ ਕਰਨ ਲਈ ਠੰਢੇ ਪਾਣੀ ਦਾ ਇਸਤੇਮਾਲ਼ ਕਰੋ ।ਗਰਮੀਆਂ ਵਿੱਚ ਕੁਝ ਦੇਰ ਲਈ ਕੰਮ ਤੋਂ ਬਰੇਕ ਲਵੋਂ ਤੇ ਅੱਖਾਂ ਤੇ ਫਰਿੱਜ ਦੇ ਪਾਣੀ ਦੇ ਛਿੱਟੇ ਮਾਰੋ । ਅਜਿਹਾ ਕਰਨਮ ਨਾਲ਼ ਅੱਖਾਂ ਵਿੱਚ ਜਲ਼ਣ ਘੱਟ ਹੋਵੇਗੀ ਤੇ ਤਣਾਅ ਵੀ ਘਟੇਗੀ ।

  1. ਤੁਲਸੀ ਤੇ ਪੁਦੀਨੇ ਦਾ ਇਸ ਤਰ੍ਹਾਂ ਨਾਲ਼ ਕਰੋ ਪ੍ਰਯੋਗ


ਅੱਖਾਂ ਦੀ ਥਕਾਵਟ ਨੂੰ ਦੂਰ ਕਰਨ ਲਈ ਤੁਸੀਂ ਤੁਲਸੀ ਤੇ ਪੁਦੀਨੇ ਦਾ ਪ੍ਰਯੋਗ ਕਰ ਸਕਦੇ ਹੋ ।ਤੁਲਸੀ ਤੇ ਪੁਦੀਨੇ ਦੀਆਂ ਪੱਤੀਆਂ ਨੂੰ ਰਾਤ ਭਰ ਲਈ ਪਾਣੀ ਵਿੱਚ ਰੱਖੋ ਤੇ ਅਗਲੇ ਦਿਨ ਰੂੰ ਨੂੰ ਭਿਓ ਕੇ ਅੱਖਾਂ ਉਪਰ ਰੱਖੋ , ਅਜਿਹਾ ਕਰਨ ਨਾਲ਼ ਅੱਖਾਂ ਦੀ ਥਕਾਵਟ ਵੀ ਦੂਰ ਹੋਵੇਗੀ ਤੇ ਸਕਿੱਨ ਵੀ ਸਟ੍ਰੈਸ ਫ੍ਰੀ ਰਹੇਗੀ ।

  1. ਗੁਲਾਬ ਜੈਲ਼ ਦਾ ਪ੍ਰਯੋਗ ਕਰੋ


ਅੱਖਾਂ ਦੀ ਥਕਾਵਟ ਨੂੰ ਦੂਰ ਕਰਨ ਲਈ ਤੁਸੀਂ ਗੁਲਾਬ ਜੈਲ਼ ਦਾ ਪ੍ਰਯੋਗ ਕਰ ਸਕਦੇ ਹੋ । ਇੱਕ ਕਟੋਰੀ ਵਿੱਚ ਠੰਢਾ ਪਾਣੀ ਲੈ ਕੇ ਇਸ ਵਿੱਚ ਗੁਲਾਬ ਜੈਲ਼ ਮਿਲਾਓ ।ਇਸ ਤੋਂ ਬਾਅਦ ਇਸ ਵਿੱਚ ਰੂੰ ਜਾਂ ਸੂਤੀ ਕੱਪੜਾ ਗਿੱਲ਼ਾ ਕਰਕੇ ਅੱਖਾਂ ਤੇ ਰੱਖੋ ਤੇ ਇਸਨੂੰ ਪੰਜ ਮਿੰਟ ਬਾਅਦ ਹਟਾਓ ।ਤੁਸੀਂ ਅਜਿਹਾ ਦਿਨ ਵਿੱਚ 3 ਤੋਂ 4 ਵਾਰ ਕਰ ਸਕਦੇ ਹੋ । ਇਸ ਨਾਲ਼ ਅੱਖਾਂ ਦੀ ਜਲ਼ਣ ਤੇ ਥਕਾਵਟ ਘੱਟ ਹੋ ਜਾਵੇਗੀ ।

(Disclaimer- ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਸੂਚਨਾਵਾਂ ਤੇ ਆਧਾਰਿਤ ਹੈ , ਨਿਊਜ-18 ਇਸਦੀ ਪੁਸ਼ਟੀ ਨਹੀਂ ਕਰਦਾ । ਇਸ ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰਾਂ ਨਾਲ਼ ਸੰਪਰਕ ਕਰੋ ।)
Published by: Ramanpreet Kaur
First published: June 30, 2021, 5:02 PM IST
ਹੋਰ ਪੜ੍ਹੋ
ਅਗਲੀ ਖ਼ਬਰ

Latest News