Government Jobs: ਸਰਕਾਰੀ ਨੌਕਰੀ ਲੈਣ ਦੇ ਚਾਹਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ ਫਿਸ਼ਰੀਜ਼ ਸਬ ਇੰਸਪੈਕਟਰ (Sub Inspector of Fisheries) ਦੇ ਅਹੁਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਫਿਸ਼ਰੀਜ਼ ਸਬ ਇੰਸਪੈਕਟਰ ਦੀਆਂ ਆਸਾਮੀਆਂ ਤਾਮਿਲਨਾਡੂ ਲੋਕ ਸੇਵਾ ਆਯੋਗ (Tamil Nadu Public Service Commission, TNPSC) ਵੱਲੋਂ ਕੱਢੀਆਂ ਗਈਆਂ ਹਨ। ਇਹਨਾਂ ਅਸਾਮੀਆਂ ਦੀ ਕੁੱਲ ਗਿਣਤੀ 24 ਹੈ।
ਯੋਗ ਉਮੀਦਵਾਰ ਵਿਭਾਗ ਦੀ ਅਧਿਕਾਰਿਤ ਵੈੱਬਸਾਈਟ www.tnpsc.gov.in ਜਾਂ www.tnpscexams.in ਉੱਤੇ ਜਾ ਕੇ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਵਿਭਾਗ ਵੱਲੋਂ ਜਾਰੀ ਕੀਤਾ ਨੋਟੀਫੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹਨ, ਜਿਸ ਵਿਚੋਂ ਪੋਸਟਾਂ ਨਾਲ ਸੰਬੰਧਿਤ ਹਰ ਕਿਸਮ ਦੀ ਜਾਣਕਾਰੀ ਪੜ੍ਹੀ ਜਾ ਸਕਦੀ ਹੈ। ਇਹਨਾਂ ਪੋਸਟਾਂ ਲਈ ਮੰਗੀ ਗਈ ਯੋਗਤਾ, ਪੇਪਰ ਦੀ ਤਾਰੀਕ ਅਤੇ ਤਨਖਾਹ ਆਦਿ ਬਾਰੇ ਵੇਰਵੇ ਹੇਠ ਲਿਖੇ ਅਨੁਸਾਰ ਹਨ –
ਮਹੱਤਵਪੂਰਨ ਤਾਰੀਕਾਂ
ਇਹਨਾਂ ਆਸਾਮੀਆਂ ਲਈ ਆਨਲਾਈਨ ਰਿਜਸਟਰੇਸ਼ਨ 13 ਅਕਤੂਬਰ 2022 ਤੋਂ ਸ਼ੁਰੂ ਹੋ ਚੁੱਕੀ ਹੈ। ਜੋ ਕਿ 11 ਨਵੰਬਰ 2022 ਤੱਕ ਚੱਲੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਪੋਸਟਾਂ ਲਈ ਹੋਣ ਵਾਲੇ ਪੇਪਰ ਦੀ ਮਿਤੀ 7 ਫਰਵਰੀ 2023 ਨਿਰਧਾਰਿਤ ਕੀਤੀ ਗਈ ਹੈ।
ਭਰਤੀ ਪ੍ਰਕਿਰਿਆ
ਇਹ ਭਰਤੀ ਪ੍ਰਕਿਰਿਆ ਦੋ ਪੜਾਵਾਂ ਵਿਚ ਮੁਕੰਮਲ ਹੋਵੇਗੀ। ਪਹਿਲੇ ਪੜਾਅ ਵਿਚ ਉਮੀਦਵਾਰਾਂ ਨੂੰ ਇਕ ਲਿਖਤੀ ਪੇਪਰ ਦੇਣਾ ਹੋਵੇਗਾ। ਇਹ ਪੇਪਰ ਕੁੱਲ 500 ਅੰਕਾਂ ਦਾ ਹੋਵੇਗਾ ਅਤੇ ਇਸ ਵਿਚ ਕੋਈ ਨੈਗਟਿਵ ਮਾਰਕਿੰਗ ਨਹੀਂ ਹੋਵੇਗੀ। ਲਿਖਤੀ ਪੇਪਰ ਤੋਂ ਬਾਦ ਦੂਜਾ ਪੜਾਅ ਇੰਟਰਵਿਊ ਦਾ ਹੈ। ਇਸਦੇ ਕੁੱਲ 70 ਨੰਬਰ ਹੋਣਗੇ। ਦੋਹਾਂ ਪੇਪਰਾਂ ਤੋਂ ਬਾਦ ਫਾਈਨਲ ਮੈਰਿਟ ਦੇ ਆਧਾਰ ਤੇ ਚੁਣੇ ਗਏ ਉਮੀਦਾਵਾਰਾਂ ਨੂੰ ਡਾਕੂਮੈਂਟ ਵੈਰੀਫੀਕੇਸ਼ਨ ਲਈ ਬੁਲਾਇਆ ਜਾਵੇਗਾ ਤੇ ਜਿਸ ਤੋਂ ਬਾਦ ਭਰਤੀ ਮੁਕੰਮਲ ਹੋ ਜਾਵੇਗੀ।
ਵਿਦਿਅਕ ਯੋਗਤਾ
ਜੇਕਰ ਇਹਨਾਂ ਪੋਸਟਾਂ ਬਾਰੇ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਮੀਦਵਾਰ ਦਾ ਟੈਕਨੀਕਲ ਐਜੂਕੇਸ਼ਨ ਐਂਡ ਟਰੇਨਿੰਗ ਬੋਰਡ ਤਾਮਿਲਨਾਡੂ ਤੋਂ ਮਾਨਤਾ ਪ੍ਰਾਪਤ ਸੰਸਥਾ ਵਿਚੋਂ ਫਿਸ਼ਰੀਜ਼ ਟੈਕਨਾਲੋਜੀ ਅਤੇ ਨੈਵੀਗੇਸ਼ਨ ਵਿਚ ਡਿਪਲੋਮਾ ਕੀਤਾ ਹੋਵੇ ਜਾਂ ਫਿਸ਼ਰੀਜ਼ ਸਾਇੰਸ ਦੀ ਬੈਚੂਲਰ ਡਿਗਰੀ ਹੋਵੇ ਜਾਂ ਜੁਆਲਜੀ ਵਿਸ਼ੇ ਨਾਲ ਗਰੈਜੂਐਟ ਕੀਤੀ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਇਹਨਾਂ ਪੋਸਟ ਲਈ ਪੇਅ ਸਕੇਲ ਲੈਵਲ 13 ਅਨੁਸਾਰ ਤਨਖਾਹ ਦਿੱਤੀ ਜਾਵੇਗੀ ਜੋ ਕਿ 35900 ਤੋਂ ਲੈ ਕੇ 113500 ਪ੍ਰਤੀ ਮਹੀਨਾਂ ਦੇ ਵਿਚਕਾਰ ਹੋਵੇਗੀ।cn
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Central government, Government job, Government jobs, Jobs, Jobs in india, Jobs news