Home /News /lifestyle /

ਬਿਨਾਂ ਲਾਈਨ 'ਚ ਲੱਗੇ ਬਣਵਾਉਣਾ ਹੈ Passport ਤਾਂ ਆਨਲਾਈਨ ਕਰੋ ਅਪਲਾਈ, ਜਾਣੋ ਕਿਵੇਂ

ਕੀ ਤੁਸੀਂ ਵੀ ਪਾਸਪੋਰਟ ਬਣਵਾਉਣ ਨੂੰ ਲੈ ਕੇ ਚਿੰਤਤ ਹੋ? ਜੇਕਰ ਹਾਂ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ। ਬਹੁਤ ਸਾਰੇ ਲੋਕ ਜਲਦੀ ਤੋਂ ਜਲਦੀ ਪਾਸਪੋਰਟ ਬਣਵਾਉਣਾ ਚਾਹੁੰਦੇ ਹਨ ਪਰ ਬਣਾ ਨਹੀਂ ਪਾਉਂਦੇ ਹਨ। ਕੋਈ ਨਾ ਕੋਈ ਸਮੱਸਿਆ ਆ ਹੀ ਜਾਂਦੀ ਹੈ। ਇਸ ਦਾ ਆਸਾਨ ਹੱਲ ਪਾਸਪੋਰਟ ਲਈ ਆਨਲਾਈਨ ਅਪਲਾਈ ਕਰਨਾ ਹੈ। ਜੇਕਰ ਤੁਸੀਂ ਵਿਦੇਸ਼ ਜਾਣਾ ਹੈ ਤਾਂ ਪਾਸਪੋਰਟ ਇੱਕ ਲਾਜ਼ਮੀ ਦਸਤਾਵੇਜ਼ ਹੈ ਅਤੇ ਕਈ ਵਾਰ ਇਸ ਨੂੰ ਬਣਾਉਣ ਲਈ ਕਈ ਮਹੀਨੇ ਲੱਗ ਜਾਂਦੇ ਹਨ।

ਹੋਰ ਪੜ੍ਹੋ ...
  • Share this:

ਪਿਛਲੇ ਕੁਝ ਸਾਲਾਂ ਵਿੱਚ ਡਿਜੀਟਲਾਈਜੇਸ਼ਨ ਦੇ ਨਾਲ, ਪਾਸਪੋਰਟ ਲਈ ਅਪਲਾਈ ਕਰਨ ਦਾ ਤਰੀਕਾ ਵੀ ਆਸਾਨ ਹੋ ਗਿਆ ਹੈ। ਪਹਿਲਾਂ ਵਾਂਗ ਹੁਣ ਪਾਸਪੋਰਟ ਲੈਣ ਲਈ ਲੰਬੀਆਂ ਲਾਈਨਾਂ ਅਤੇ ਦਫ਼ਤਰ ਦੇ ਪੰਜਾਹ ਗੇੜੇ ਨਹੀਂ ਲਾਉਣੇ ਪੈਣਗੇ। ਹੁਣ ਤੁਸੀਂ ਘਰ ਬੈਠੇ ਕੁਝ ਪ੍ਰਕਿਰਿਆ ਦੀ ਪਾਲਣਾ ਕਰ ਕੇ ਪਾਸਪੋਰਟ ਲਈ ਅਰਜ਼ੀ ਦੇ ਸਕਦੇ ਹੋ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ Step by Step ਆਨਲਾਈਨ ਕਿਵੇਂ ਅਪਲਾਈ ਕਰਨਾ ਹੈ

  • ਜੇਕਰ ਤੁਸੀਂ ਆਪਣਾ ਪਾਸਪੋਰਟ ਬਣਾਉਣ ਲਈ ਔਨਲਾਈਨ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਦੀ ਪਾਸਪੋਰਟ ਸੇਵਾ ਦੀ ਅਧਿਕਾਰਤ ਵੈੱਬਸਾਈਟ https://www.passportindia.gov.in/ 'ਤੇ ਕਲਿੱਕ ਕਰਨਾ ਹੋਵੇਗਾ।

  • ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇੱਥੇ ਰਜਿਸਟਰ ਕਰੋ।

  • ਫਿਰ ਤੁਹਾਨੂੰ ਇੱਕ ਫਾਰਮ ਭਰਨ ਲਈ ਕਿਹਾ ਜਾਵੇਗਾ।

  • ਇਸ ਵਿੱਚ, ਆਪਣਾ ਨਾਮ, ਆਪਣੇ ਘਰ ਦੇ ਨੇੜੇ ਪਾਸਪੋਰਟ ਦਫਤਰ, ਈਮੇਲ ਆਈਡੀ, ਜਨਮ ਮਿਤੀ ਅਤੇ ਲੌਗਇਨ ਆਈਡੀ ਦਰਜ ਕਰੋ।

  • ਅੱਗੇ ਤੁਹਾਨੂੰ ਪਾਸਪੋਰਟ ਸੇਵਾ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।

  • ਫਿਰ Continue ਵਿਕਲਪ ਨੂੰ ਚੁਣੋ।

  • ਤੁਸੀਂ Click Here To Fill ਵਿਕਲਪ ਨੂੰ ਚੁਣੋ।

  • ਇੱਥੇ ਤੁਹਾਡੇ ਤੋਂ ਸਾਰੀ ਜਾਣਕਾਰੀ ਮੰਗੀ ਜਾਵੇਗੀ ਜੋ ਤੁਹਾਨੂੰ ਸਹੀ ਤਰੀਕੇ ਨਾਲ ਭਰਨੀ ਹੋਵੇਗੀ।

  • ਧਿਆਨ ਵਿੱਚ ਰੱਖੋ ਕਿ ਕੋਈ ਵੀ ਜਾਣਕਾਰੀ ਗਲਤ ਨਾ ਭਰੋ ਨਹੀਂ ਤਾਂ ਤੁਹਾਡੀ ਪਾਸਪੋਰਟ ਦੀ ਅਰਜ਼ੀ ਬਾਅਦ ਵਿੱਚ ਰੱਦ ਹੋ ਸਕਦੀ ਹੈ।

  • ਸਾਰੀ ਜਾਣਕਾਰੀ ਭਰਨ ਤੋਂ ਬਾਅਦ ਸਬਮਿਟ ਕਰੋ।

  • ਆਪਣੀ ਦਿੱਤੀ ਗਈ ਜਾਣਕਾਰੀ ਨੂੰ ਕਰਾਸ-ਚੈੱਕ ਕਰਨ ਲਈ, View Saved/Submitted Applications ਦੇ ਵਿਕਲਪ 'ਤੇ ਕਲਿੱਕ ਕਰੋ।

  • ਤੁਹਾਨੂੰ ਆਪਣੇ ਘਰ ਦੇ ਨੇੜੇ ਪਾਸਪੋਰਟ ਦਫਤਰ ਦੀ ਅਪਾਇੰਟਮੈਂਟ ਜੇਟ ਲੈਣੀ ਪਵੇਗੀ।

  • ਪੇਅ ਐਂਡ ਬੁੱਕ ਅਪਾਇੰਟਮੈਂਟ ਦੇ ਵਿਕਲਪ ਨੂੰ ਚੁਣ ਕੇ ਅਰਜ਼ੀ ਫਾਰਮ ਦੀ ਰਸੀਦ ਦਾ ਪ੍ਰਿੰਟ ਆਊਟ ਲਓ।

  • ਜਿਸ ਦਿਨ ਪਾਸਪੋਰਟ ਦਫਤਰ ਵਿਚ ਤੁਹਾਡੀ ਅਪਾਇੰਟਮੈਂਟ ਹੋਵੇ, ਉਸੇ ਦਿਨ ਦਫਤਰ ਪਹੁੰਚ ਜਾਓ।

  • ਉੱਥੇ ਜਾਰੀ ਕੀਤੀ ਗਈ ਜਾਣਕਾਰੀ ਦੀ ਤਸਦੀਕ ਕੀਤੀ ਜਾਵੇਗੀ।

  • ਫਿਰ ਪੁਲਿਸ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

  • ਇਸ ਤੋਂ ਬਾਅਦ, 10 ਤੋਂ 15 ਦਿਨਾਂ ਬਾਅਦ ਪਾਸਪੋਰਟ ਤੁਹਾਡੇ ਘਰ ਸਪੀਡ ਪੋਸਟ ਰਾਹੀਂ ਪਹੁੰਚ ਜਾਵੇਗਾ।

Published by:rupinderkaursab
First published:

Tags: Indian passport, Life, Passports

ਅਗਲੀ ਖਬਰ