Home /News /lifestyle /

Facebook ਤੋਂ ਜਨਮ ਤਰੀਕ ਲੁਕਾਉਣ ਲਈ ਇੰਝ ਕਰੋ ਸੈਟਿੰਗਸ 'ਚ ਬਦਲਾਅ, ਆਸਾਨ ਸਟੈੱਪਸ ਨੂੰ ਕਰੋ ਫਾਲੋ

ਸੋਸ਼ਲ ਮੀਡੀਆ ਦੀ ਗੱਲ ਹੁੰਦੀ ਹੋਵੇ ਤਾਂ ਸਭ ਤੋਂ ਪਹਿਲਾਂ ਇੰਸਟਾਗ੍ਰਾਮ ਤੇ ਫੇਸਬੁੱਕ (Facebook) ਦਾ ਨਾਮ ਆਉਂਦਾ ਹੈ। ਜ਼ਿਆਦਾਤਰ ਲੋਕ ਫੇਸਬੁੱਕ 'ਤੇ ਕਾਫੀ ਐਕਟਿਵ ਰਹਿੰਦੇ ਹਨ। ਕਈ ਤਰ੍ਹਾਂ ਦੀਆਂ ਜ਼ਰੂਰੀ ਜਾਣਕਾਰੀ ਤੋਂ ਲੈ ਕੇ ਅਕਾਊਂਟ ਬਣਾਉਣ ਵਾਲੇ ਵਿਅਕਤੀ ਦੀ ਨਿਜੀ ਜਾਣਕਾਰੀ ਤੱਕ ਇਸ ਫੇਸਬੁੱਕ ਤੋਂ ਮਿਲ ਜਾਂਦੀ ਹੈ। ਹਾਲਾਂਕਿ ਫੇਸਬੁੱਕ ਨੇ ਯੂਜ਼ਰਜ਼ ਦੀ ਨਿਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਕਈ ਸਿਕਿਓਰਿਟੀ ਫੀਚਰਸ ਵੀ ਦਿੱਤੇ ਹੋਏ ਹਨ। ਇੰਨਾ ਹੀ ਨਹੀਂ ਲੋਕ ਫੇਸਬੁੱਕ ਤੋਂ ਹੀ ਜਾਣ ਲੈਂਦੇ ਹਨ ਕਿ ਕਿਸ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ। ਜ਼ਿਆਦਾਤਰ ਲੋਕਾਂ ਨੂੰ ਕਿਸੇ ਦੇ ਜਨਮ ਦਿਨ ਦਾ ਪਤਾ ਫੇਸਬੁੱਕ ਤੋਂ ਹੀ ਲੱਗਦਾ ਹੈ।

ਹੋਰ ਪੜ੍ਹੋ ...
  • Share this:

ਭਾਵੇਂ ਫੇਸਬੁੱਕ ਅਕਾਊਂਟ 'ਤੇ ਯੂਜ਼ਰ ਦੀ ਪੂਰੀ ਜਨਮ ਤਰੀਕ ਨਹੀਂ ਦਿਖਾਈ ਦਿੰਦੀ ਪਰ ਫੇਸਬੁੱਕ ਦੀ ਨੋਟੀਫਿਕੇਸ਼ਨ ਵਿੱਚ ਜਨਮ ਦਿਨ ਦਾ ਪਤਾ ਲੱਗ ਜਾਂਦਾ ਹੈ। ਪਰ ਜੇਕਰ ਤੁਸੀਂ ਚਾਹੋ ਤਾਂ ਤੁਹਾਡੀ ਜਨਮ ਤਰੀਕ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗ ਸਕਦਾ। ਜੀ ਹਾਂ ਇਸ ਲਈ ਫੇਸਬੁੱਕ ਨੇ ਇਸ ਫੀਚਰ ਨੂੰ ਹਾਈਡ ਕਰਨ ਦੀ ਵੀ ਆਪਸ਼ਨ ਦਿੱਤੀ ਹੋਈ ਹੈ। ਜਿਸ ਨਾਲ ਤੁਸੀਂ ਆਪਣੀ ਜਨਮ ਤਰੀਕ ਆਪਣੇ ਫੇਸਬੁੱਕ ਫ੍ਰੈਂਡਜ਼ ਤੋਂ ਵੀ ਆਸਾਨੀ ਨਾਲ ਲੁਕਾ ਸਕਦੇ ਹੋ।

ਜਨਮ ਤਰੀਕ ਇੰਝ ਕਰੋ ਹਾਈਡ

ਜਨਮ ਤਰੀਕ ਨੂੰ ਕਿਸੇ ਤੋਂ ਲੁਕਾਉਣਾ ਇੰਨਾ ਵੀ ਔਖਾ ਨਹੀਂ ਹੈ। ਦਰਅਸਲ ਤੁਸੀਂ ਇਸ ਜਨਮ ਤਰੀਕ ਨੂੰ ਮੋਬਾਈਲ ਐਪ ਜਾਂ ਕਿਸੇ ਬ੍ਰਾਊਜ਼ਰ 'ਤੇ ਫੇਸਬੁੱਕ ਲਾਗਿਨ ਕਰ ਕੇ ਲੁਕਾ ਸਕਦੇ ਹੋ। ਸਭ ਤੋਂ ਪਹਿਲਾਂ ਤੁਹਾਨੂੰ ਫੇਸਬੁੱਕ ਸੈਟਿੰਗ ਨੂੰ ਓਪਨ ਕਰਨਾ ਹੋਵੇਗਾ। ਫਿਰ ਕੁਝ ਆਸਾਨ ਸਟੈੱਪਸ ਦੀ ਮਦਦ ਨਾਲ ਜਨਮ ਤਰੀਕ ਨੂੰ ਲੁਕਾ ਸਕਦੇ ਹੋ।

ਬ੍ਰਾਊਜ਼ਰ ਦੀ ਮਦਦ

ਸਭ ਤੋਂ ਪਹਿਲਾਂ ਬ੍ਰਾਊਜ਼ਰ 'ਤੇ ਆਪਣੇ ਫੇਸਬੁੱਕ ਅਕਾਊਂਟ ਨੂੰ ਲਾਗਿਨ ਕਰੋ। ਫਿਰ ਹੋਮ ਪੇਜ਼ 'ਤੇ ਜਾ ਕੇ ਸੱਜੇ ਪਾਸੇ ਪ੍ਰੋਫਾਈਲ ਆਈਕਨ 'ਤੇ ਕਲਿਕ ਕਰੋ। ਹੁਣ ਅਬਾਊਟ ਅੱਸ ਸੈਕਸ਼ਨ ਵਿੱਚ ਜਾਓ। ਇੱਥੇ ਤੁਹਾਨੂੰ ਖੱਬੇ ਪਾਸੇ ਕਈ ਸਾਰੀਆਂ ਆਪਸ਼ਨਸ ਮਿਲਣਗੀਆਂ। ਇਨ੍ਹਾਂ ਵਿੱਚੋਂ ਮੋਬਾਈਲ ਤੇ ਜਨਮ ਮਿਤੀ ਨੂੰ ਲੁਕਾਉਣ ਲਈ ਪਹਿਲਾਂ ਕਿਸੇ ਵੀ ਬ੍ਰਾਊਜ਼ਰ ਤੋਂ ਫੇਸਬੁੱਕ ਨੂੰ ਖੋਲ੍ਹੋ। ਇੱਥੇ ਆਪਣੇ ਫੇਸਬੁੱਕ ਖਾਤੇ ਵਿੱਚ ਲੌਗ ਇਨ ਕਰੋ। ਇਸ ਤੋਂ ਬਾਅਦ ਹੋਮ ਪੇਜ ਦੇ ਸੱਜੇ ਪਾਸੇ ਦਿੱਤੇ ਗਏ ਪ੍ਰੋਫਾਈਲ ਆਈਕਨ 'ਤੇ ਕਲਿੱਕ ਕਰੋ।

ਅਜਿਹਾ ਕਰਨਾ ਤੁਹਾਨੂੰ ਪ੍ਰੋਫਾਈਲ ਪੇਜ 'ਤੇ ਲੈ ਜਾਵੇਗਾ। ਹੁਣ ਇੱਥੇ ਤੁਹਾਨੂੰ ਆਪਣੇ ਬਾਰੇ ਸੈਕਸ਼ਨ ਵਿੱਚ ਜਾਣਾ ਹੋਵੇਗਾ, ਜਿੱਥੇ ਤੁਹਾਨੂੰ ਖੱਬੇ ਪਾਸੇ ਕਈ ਵਿਕਲਪ ਮਿਲਣਗੇ। ਇਨ੍ਹਾਂ ਵਿੱਚੋਂ ਕਾਨਟੈਕਟ ਤੇ ਬੇਸਿਕ ਇਨਫਾਰਮੇਸ਼ਨ 'ਤੇ ਕਲਿਕ ਕਰੋ। ਇਸ ਵਿੱਚ ਤੁਹਾਡੀ ਨਿਜੀ ਜਾਣਕਾਰੀ ਜੋ ਤੁਸੀਂ ਦਾਖਲ ਕੀਤੀ ਹੋਵੇਗੀ ਉਹ ਦਿਖਾਈ ਦੇਵੇਗੀ। ਹੁਣ ਪੇਜ਼ ਨੂੰ ਸਕ੍ਰੋਲ ਕਰਦੇ ਹੋਏ ਹੇਠਾਂ ਆਓ ਤੇ ਜਨਮ ਮਿਤੀ ਆਪਸ਼ਨ 'ਤੇ ਜਾਓ। ਇੱਥੇ ਤੁਹਾਨੂੰ ਸੱਜੇ ਪਾਸੇ ਪ੍ਰਾਇਵੇਸੀ ਦਾ ਆਈਕਲ ਦਿਖੇਗਾ, ਉਸ 'ਤੇ ਕਲਿਕ ਕਰੋ। ਇਸ ਵਿੱਚ ਵੀ ਕਈ ਆਪਸ਼ਨਸ ਹੋਣਗੀਆਂ ਜਿਨ੍ਹਾਂ ਵਿੱਚੋਂ ਤੁਸੀਂ ਓਨਲੀ ਮੀ ਦੀ ਆਪਸ਼ਨ ਨੂੰ ਕਲਿਕ ਕਰਨਾ ਹੈ। ਇਸ ਨਾਲ ਤੁਹਾਡੀ ਜਨਮ ਤਾਰੀਕ ਤੁਹਾਡੇ ਤੋਂ ਇਲਾਵਾ ਹੋਰ ਕੋਈ ਨਹੀਂ ਦੇਖ ਸਕੇਗਾ।

ਫੇਸਬੁੱਕ ਐਪ ਦੀ ਮਦਦ

ਬ੍ਰਾਊਜ਼ਰ ਦੀ ਤਰ੍ਹਾਂ ਐਪ ਤੋਂ ਵੀ ਤੁਸੀਂ ਜਨਮ ਤਰੀਕ ਨੂੰ ਲੁਕਾ ਸਕਦੇ ਹੋ। ਇਸ ਲਈ ਬ੍ਰਾਊਜ਼ਰ 'ਤੇ ਫੇਸਬੁੱਕ ਲਾਗਿਨ ਕਰਨ ਦੀ ਤੁਸੀਂ ਐਪ 'ਤੇ ਫੇਸਬੁੱਕ ਨੂੰ ਲਾਗਿਨ ਕਰੋ ਤੇ ਉਪੱਰ ਦਿੱਤੇ ਸਟੈੱਪਸ ਦੀ ਪਾਲਣਾ ਕਰਦੇ ਹੋਏ ਜਨਮ ਤਰੀਕ ਨੂੰ ਹਾਈਡ ਕਰ ਸਕਦੇ ਹੋ। ਨੋਟ: ਐਪ ਤੋਂ ਜਨਮ ਤਰੀਕ ਨੂੰ ਹਾਈਡ ਕਰਨ ਲਈ ਬ੍ਰਾਊਜ਼ਰ ਸੈਟਿੰਗ ਦੌਰਾਨ ਦੱਸੇ ਗਏ ਸਟੈੱਪਸ ਤੋਂ ਇਲਾਵਾ ਕੁਝ ਹੋਰ ਸਟੈੱਪਸ ਵੀ ਫੋਲੋ ਕਰਨੇ ਪੈ ਸਕਦੇ ਹਨ।

Published by:Drishti Gupta
First published:

Tags: Birthday, Facebook, Tech News, Tech updates