Home /News /lifestyle /

ਮਰਦਾਨਗੀ ਵਧਾਉਣ ਲਈ ਕਰੋ ਇਨ੍ਹਾਂ ਚੀਜਾਂ ਦਾ ਇਸਤੇਮਾਲ...

ਮਰਦਾਨਗੀ ਵਧਾਉਣ ਲਈ ਕਰੋ ਇਨ੍ਹਾਂ ਚੀਜਾਂ ਦਾ ਇਸਤੇਮਾਲ...

ਮਰਦਾਨਗੀ ਵਧਾਉਣ ਲਈ ਕਰੋ ਇਨ੍ਹਾਂ ਚੀਜਾਂ ਦਾ ਇਸਤੇਮਾਲ

ਮਰਦਾਨਗੀ ਵਧਾਉਣ ਲਈ ਕਰੋ ਇਨ੍ਹਾਂ ਚੀਜਾਂ ਦਾ ਇਸਤੇਮਾਲ

30 ਤੋਂ ਲੈ ਕੇ 40 ਸਾਲ ਦੀ ਉਮਰ ‘ਚ ਪੁਰਸ਼ਾਂ ਦੇ ਸ਼ਰੀਰ ‘ਚ ਟੈਸਟੋਸਟ੍ਰੋਨ ਹਾਰਨਮੋਨ ਬਣਨੇ ਘੱਟ ਹੋ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੀ ਜਿਨਸੀ ਯੋਗਤਾ ਅਤੇ ਮਰਦਾਨਗੀ ਉਤੇ ਅਸਰ ਪੈਂਦਾ ਹੈ। ਇਸ ਕਾਰਨ ਪੁਰਸ਼ਾਂ ‘ਚ ਉਮਰ ਦੇ ਨਾਲ ਚਿੜਚਿੜਾਪਣ ਵਧ ਜਾਂਦਾ ਹੈ।

 • Share this:

  30 ਤੋਂ ਲੈ ਕੇ 40 ਸਾਲ ਦੀ ਉਮਰ ‘ਚ ਪੁਰਸ਼ਾਂ ਦੇ ਸ਼ਰੀਰ ‘ਚ ਟੈਸਟੋਸਟ੍ਰੋਨ ਹਾਰਨਮੋਨ ਬਣਨੇ ਘੱਟ ਹੋ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੀ ਜਿਨਸੀ ਯੋਗਤਾ ਅਤੇ ਮਰਦਾਨਗੀ ਉਤੇ ਅਸਰ ਪੈਂਦਾ ਹੈ। ਇਸ ਕਾਰਨ ਪੁਰਸ਼ਾਂ ‘ਚ ਉਮਰ ਦੇ ਨਾਲ ਚਿੜਚਿੜਾਪਣ ਵਧ ਜਾਂਦਾ ਹੈ।

  -ਟੈਸਟੋਸਟ੍ਰੋਨ ਹਾਰਨਮੋਨ ਪੁਰਸ਼ਾਂ ਦੀਂ ਸੈਕਸ ਡਰਾਈਵ (ਮਰਦਾਨਗੀ) ਲਈ ਮੰਨਿਆ ਜਾਂਦਾ ਹੈ। ਇਹ ਹਾਰਮੋਨ ਪੁਰਸ਼ਾਂ ਦੇ ਅੰਡਕੋਸ਼ (Testicle) ‘ਚ ਬਣਦਾ ਹੈ। ਇਹ ਹਾਰਨਮੋਨ ਮਰਦਾਂ ਦੀ ਜਿਨਸੀ ਯੋਗਤਾ, ਦਾੜ੍ਹੀ ਅਤੇ ਮੁੱਛਾਂ ਦੇ ਵਾਲਾਂ, ਮਾਸਪੇਸ਼ੀਆਂ ਨਾਲ ਸਬੰਧਤ ਹੈ, ਪਰ 30 ਤੋਂ ਲੈ ਕੇ 40 ਸਾਲ ਦੀ ਉਮਰ ‘ਚ ਪੁਰਸ਼ਾਂ ਦੇ ਸ਼ਰੀਰ ‘ਚ ਟੈਸਟੋਸਟ੍ਰੋਨ ਹਾਰਨਮੋਨ ਬਣਨੇ ਘੱਟ ਹੋ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੀ ਜਿਨਸੀ ਯੋਗਤਾ ਅਤੇ ਮਰਦਾਨਗੀ ਉਤੇ ਅਸਰ ਪੈਂਦਾ ਹੈ। ਕਈ ਵਾਰ ਇਸ ਕਾਰਨ ਪੁਰਸ਼ਾਂ ‘ਚ ਉਮਰ ਦੇ ਨਾਲ ਚਿੜਚਿੜਾਪਣ ਵਧ ਜਾਂਦਾ ਹੈ। ਕਈ ਵਾਰ ਖਾਣ-ਪਾਣ ਕਰਕੇ ਵੀ ਹਾਰਮੋਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।

  ਆਓ ਵੈਬਸਾਈਟ ਹੈਲਥ ਲਾਈਨ ਦੇ ਹਵਾਲੇ ਤੋਂ ਜਾਣਦੇ ਹਾਂ ਕੁਝ ਖਾਣ ਦੀਆਂ ਚੀਜ਼ਾਂ ਬਾਰੇ ਜਿਨ੍ਹਾਂ ਦੇ ਇਸਤੇਮਾਲ  ਨਾਲ ਹਾਰਮੋਨ ਦਾ ਲੈਵਲ ਸਹੀ ਕੀਤਾ ਜਾ ਸਕਦਾ ਹੈ…

  ਟੂਨਾ ਫਿਸ਼ :

  ਟੈਸਟੋਸਟ੍ਰੋਨ ਹਾਰਨਮੋਨ ਦਾ ਲੈਵਲ ਵਧਾਉਣ ਲਈ ਖਾਣੇ ‘ਚ ਟੂਨਾ ਫਿਸ਼ ਦਾ ਇਸਤੇਮਾਲ ਕਰੋ। ਟੂਨਾ ਫਿਸ਼ ‘ਚ ਵਿਟਾਮਿਨ-ਡੀ ਅਤੇ ਪ੍ਰੋਟੀਨ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ। ਇਸ ਦੇ ਨਾਲ ਹੀ ਇਹ ਦਿਲ ਲਈ ਵੀ ਲਾਭਦਾਇਕ ਹੈ।

  ਆਂਡੇ ਦਾ ਪੀਲਾ ਹਿੱਸਾ :

  ਆਂਡੇ ਦੇ ਪੀਲੇ ਹਿੱਸੇ ‘ਚ ਕਾਫੀ ਮਾਤਰਾ ‘ਚ ਵਿਟਾਮਿਨ-ਡੀ ਹੁੰਦਾ ਹੈ। ਜੇਕਰ ਕੋਲੋਸਟ੍ਰਾਲ (cholesterol) ਦੀ ਸਮੱਸਿਆ ਨਹੀਂ ਹੈ ਤਾਂ ਤੁਸੀ ਰੋਜ਼ ਇਕ ਆਂਡੇ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸ਼ਰੀਰ ‘ਚ ਟੈਸਟੋਸਟ੍ਰੋਨ ਹਾਰਨਮੋਨ ਦਾ ਲੈਵਲ ਸਹੀ ਹੋ ਜਾਵੇਗਾ।

  ਵਿਟਾਮਿਨ-ਡੀ ਦੇ ਨਾਲ ਲੋ ਫੈਟ ਦੁੱਧ :

  ਦੁੱਧ ‘ਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਕਾਫੀ ਮਾਤਰਾ ਮਿਲਦੀ ਹੈ। ਪੁਰਸ਼ ਜੇਕਰ ਵਿਟਾਮਿਨ-ਡੀ ਦੇ ਨਾਲ ਦੁੱਧ ਦਾ ਸੇਵਨ ਕਰਦੇ ਹਨ ਤਾਂ ਇਸ ਨਾਲ ਟੈਸਟੋਸਟ੍ਰੋਨ ਹਾਰਨਮੋਨ ਦੇ ਲੈਵਲ ‘ਚ ਕਾਫੀ ਵਾਧਾ ਹੁੰਦਾ ਹੈ। ਨਾਲ ਹੀ ਦੁੱਧ ‘ਚ ਮੌਜੂਦ ਕੈਲਸ਼ੀਅਮ ਦੇ ਕਾਰਨ ਉਨ੍ਹਾਂ ਦੀਆਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।

  ਅਦਰਕ ਹੈ ਲਾਭਦਾਇਕ :

  ਅਦਰਕ ਦਾ ਇਸਤੇਮਾਲ ਇੰਜ ਤਾਂ ਜਿਆਦਾਤਰ ਚਾਹ ਜਾਂ ਖਾਣੇ ‘ਚ ਕੀਤਾ ਜਾਂਦਾ ਹੈ, ਪਰ ਇਸ ਦੇ ਇਸਤੇਮਾਲ ਨਾਲ ਪੁਰਸ਼ਾਂ ‘ਚ ਟੈਸਟੋਸਟ੍ਰੋਨ ਹਾਰਨਮੋਨ ਦਾ ਲੈਵਲ ਵੀ ਕੰਟ੍ਰੋਲ ਹੁੰਦਾ ਹੈ। ਜੇਕਰ ਤੁਸੀ ਤਿੰਨ ਮਹੀਨੇ ਤੱਕ ਰੋਜਾਨਾ ਅਦਰਕ ਦਾ ਇਸਤੇਮਾਲ ਕਰਦੇ ਹੋ ਤਾਂ ਟੈਸਟੋਸਟ੍ਰੋਨ ਦਾ ਲੈਵਲ 17.5 ਪ੍ਰਤੀਸ਼ਤ ਵਧ ਸਕਦਾ ਹੈ।

  Published by:Gurwinder Singh
  First published:

  Tags: Sex, Sexy celebs, Valentines Day 2020