Home /News /lifestyle /

ਸੁਆਦ ਗਵਾਏ ਬਿਨਾਂ ਘਟਾਉਣਾ ਹੈ ਵਜ਼ਨ ਤਾਂ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ

ਸੁਆਦ ਗਵਾਏ ਬਿਨਾਂ ਘਟਾਉਣਾ ਹੈ ਵਜ਼ਨ ਤਾਂ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ

ਸੁਆਦ ਗਵਾਏ ਬਿਨਾਂ ਘਟਾਉਣਾ ਹੈ ਵਜ਼ਨ ਤਾਂ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ

ਸੁਆਦ ਗਵਾਏ ਬਿਨਾਂ ਘਟਾਉਣਾ ਹੈ ਵਜ਼ਨ ਤਾਂ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ

ਆਪਣੇ ਆਪ ਨੂੰ ਫਿੱਟ ਰੱਖਣ ਲਈ ਸਭ ਤੋਂ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਸਰੀਰ ਦੇ ਭਾਰ ਨੂੰ ਮੇਂਟੇਨ ਰੱਖੋ। ਭਾਰ ਨੂੰ ਕੰਟਰੋਲ ਕਰਨ ਲਈ ਵਰਕਆਊਟ ਕਰਨਾ ਅਤੇ ਸਿਹਤਮੰਦ ਖੁਰਾਕ ਲੈਣਾ ਬਹੁਤ ਜ਼ਰੂਰੀ ਹੈ। ਖੁਰਾਕ ਕੀ ਹੋਣੀ ਚਾਹੀਦੀ ਹੈ ਇਸ ਬਾਰੇ ਹਮੇਸ਼ਾ ਉਲਝਣ ਰਹਿੰਦੀ ਹੈ। ਜੇਕਰ ਤੁਸੀਂ ਵੀ ਇਸੇ ਸੋਚ 'ਚ ਰਹਿੰਦੇ ਹੋ ਕਿ ਡਾਈਟ ਕੀ ਲੈਣੀ ਹੈ ਅਤੇ ਕਿਵੇਂ ਲੈਣੀ ਹੈ, ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੈਲਦੀ ਸਨੈਕਸ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੀ ਰੋਜ਼ਾਨਾ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਆਪਣੀ ਡਾਈਟ 'ਚ ਸਪ੍ਰਾਊਟਸ ਨੂੰ ਸ਼ਾਮਿਲ ਕਰਦੇ ਹੋ, ਤਾਂ ਤੁਹਾਡੇ ਸਰੀਰ ਨੂੰ ਭਰਪੂਰ ਮਾਤਰਾ 'ਚ ਫਾਈਬਰ, ਮਿਨਰਲਸ ਅਤੇ ਵਿਟਾਮਿਨਸ ਮਿਲਦੇ ਹਨ। ਇੱਥੇ ਬਹੁਤ ਸਾਰੇ ਸਨੈਕਸ ਹਨ ਜੋ ਪੌਸ਼ਟਿਕ ਹੋਣ ਦੇ ਨਾਲ-ਨਾਲ ਸੁਆਦੀ ਵੀ ਹੁੰਦੇ ਹਨ। ਤੁਹਾਡੇ ਸਰੀਰ ਵਿੱਚ ਊਰਜਾ ਬਣਾਈ ਰੱਖਣ ਦੇ ਨਾਲ, ਉਹ ਤੁਹਾਡੀ ਭਾਰ ਘਟਾਉਣ ਦੀ ਚੁਣੌਤੀ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ।

MedicalNewsToday ਦੇ ਨਾਲ, ਆਓ ਜਾਣਦੇ ਹਾਂ ਕਿ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨ ਲਈ ਆਪਣੀ ਖੁਰਾਕ ਵਿੱਚ ਕਿਹੜੇ ਸਿਹਤਮੰਦ ਸਨੈਕਸ ਸ਼ਾਮਲ ਕਰ ਸਕਦੇ ਹੋ।

ਭਾਰ ਘਟਾਉਣ ਲਈ ਸਿਹਤਮੰਦ ਅਤੇ ਪੌਸ਼ਟਿਕ ਸਨੈਕਸ

ਸਪ੍ਰਾਉਟ - ਭਾਰ ਘਟਾਉਣ ਲਈ ਸਪ੍ਰਾਉਟ ਸਲਾਦ ਨੂੰ ਡਾਈਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਫਾਈਬਰ, ਮਿਨਰਲਸ ਅਤੇ ਵਿਟਾਮਿਨਸ ਮਿਲਦੇ ਹਨ। ਸਪ੍ਰਾਉਟਸ ਸਲਾਦ ਵਿੱਚ ਕੱਚੀਆਂ ਸਬਜ਼ੀਆਂ ਅਤੇ ਫਲਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

ਮਿਕਸ ਬੀਜ— ਭਾਰ ਘਟਾਉਣ ਲਈ ਤਿਲ ਦੇ ਬੀਜ, ਸੂਰਜਮੁਖੀ ਦੇ ਬੀਜ ਅਤੇ ਫਲੈਕਸਸੀਡਜ਼ ਨੂੰ ਆਪਣੀ ਖੁਰਾਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਜਿਸ 'ਚ ਫਾਈਬਰ, ਫੈਟੀ ਐਸਿਡ, ਵਿਟਾਮਿਨ ਈ, ਮੈਗਨੀਸ਼ੀਅਮ ਅਤੇ ਜ਼ਿੰਕ ਵਰਗੇ ਗੁਣ ਪਾਏ ਜਾਂਦੇ ਹਨ। ਇਹ ਸਾਰੇ ਪੌਸ਼ਟਿਕ ਤੱਤ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਨਾਲ ਹੀ ਤੁਹਾਡੇ ਭਾਰ ਘਟਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ।

ਮਖਾਣੇ — ਮਖਾਣੇ ਦਾ ਨਿਯਮਤ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਮਖਾਣੇ ਨਾ ਸਿਰਫ ਸੁਆਦੀ ਹੁੰਦਾ ਹੈ, ਸਗੋਂ ਇਸ 'ਚ ਕਾਰਬੋਹਾਈਡ੍ਰੇਟਸ ਵੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਗਲੂਟਨ ਮੁਕਤ ਹੋਣ ਕਾਰਨ ਇਹ ਸਰੀਰ ਦੇ ਭਾਰ ਨੂੰ ਵਧਣ ਤੋਂ ਰੋਕਦੇ ਹਨ। ਡਾਈਟਿੰਗ ਕਰਦੇ ਸਮੇਂ ਤੁਸੀਂ ਸੁੱਕੇ ਭੁੰਨੇ ਹੋਏ ਮਖਾਣੇ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

ਮਿਕਸ ਨਟਸ — ਅਖਰੋਟ, ਬਦਾਮ, ਅੰਜੀਰ, ਕਿਸ਼ਮਿਸ਼, ਕਾਜੂ ਆਦਿ ਮਿਸ਼ਰਤ ਮੇਵਿਆਂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸੁਆਦੀ ਹੋਣ ਦੇ ਨਾਲ-ਨਾਲ ਭਾਰ ਘਟਾਉਣ 'ਚ ਵੀ ਮਦਦਗਾਰ ਸਾਬਤ ਹੁੰਦਾ ਹੈ। ਤੁਸੀਂ ਦਿਨ ਦੀ ਸ਼ੁਰੂਆਤ ਮਿਕਸਡ ਨਟਸ ਨਾਲ ਕਰ ਸਕਦੇ ਹੋ। ਇਹ ਭੁੱਖ ਨੂੰ ਕੰਟਰੋਲ ਕਰਦੇ ਹਨ, ਜਿਸ ਕਾਰਨ ਤੁਸੀਂ ਜ਼ਿਆਦਾ ਨਹੀਂ ਖਾਂਦੇ।

ਉਬਲੇ ਆਂਡੇ — ਤੁਸੀਂ ਉਬਲਿਆ ਆਂਡਾ ਖਾ ਕੇ ਵੀ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ। ਇਹ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ। ਖੋਜ ਦੇ ਅਨੁਸਾਰ, ਉਬਲੇ ਹੋਏ ਆਂਡੇ ਸਰੀਰ ਵਿੱਚ ਕੋਲੈਸਟ੍ਰੋਲ ਨਹੀਂ ਵਧਾਉਂਦੇ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ।

Published by:rupinderkaursab
First published:

Tags: Fitness, Health, Health care tips, Health news, Lose weight, Weight loss