Home /News /lifestyle /

Acne scar treatment: ਮਾਈਕ੍ਰੋਨੀਡਲਿੰਗ ਨਾਲ ਕੀਤਾ ਗਿਆ ਮੁਹਾਸਿਆਂ ਦੇ ਦਾਗ-ਧੱਬਿਆਂ ਨੂੰ ਖਤਮ ਕਰਨ ਦਾ ਇਲਾਜ, ਮਿਲੇ ਸਕਾਰਾਤਮਕ ਨਤੀਜੇ

Acne scar treatment: ਮਾਈਕ੍ਰੋਨੀਡਲਿੰਗ ਨਾਲ ਕੀਤਾ ਗਿਆ ਮੁਹਾਸਿਆਂ ਦੇ ਦਾਗ-ਧੱਬਿਆਂ ਨੂੰ ਖਤਮ ਕਰਨ ਦਾ ਇਲਾਜ, ਮਿਲੇ ਸਕਾਰਾਤਮਕ ਨਤੀਜੇ

 ਮਾਈਕ੍ਰੋਨੀਡਲਿੰਗ ਨਾਲ ਕੀਤਾ ਗਿਆ ਮੁਹਾਸਿਆਂ ਦੇ ਦਾਗ-ਧੱਬਿਆਂ ਨੂੰ ਖਤਮ ਕਰਨ ਦਾ ਇਲਾਜ

ਮਾਈਕ੍ਰੋਨੀਡਲਿੰਗ ਨਾਲ ਕੀਤਾ ਗਿਆ ਮੁਹਾਸਿਆਂ ਦੇ ਦਾਗ-ਧੱਬਿਆਂ ਨੂੰ ਖਤਮ ਕਰਨ ਦਾ ਇਲਾਜ

Scar Treatment: ਵਿਗਿਆਨੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਮੁਹਾਸੇ ਦੇ ਬਣੇ ਧੱਬੇ ਪੂਰੀ ਤਰ੍ਹਾਂ ਦੂਰ ਕੀਤੇ ਜਾ ਸਕਦੇ ਹਨ ਅਤੇ ਇਹ ਕ੍ਰੀਮ ਤੋਂ ਵੀ ਜ਼ਿਆਦਾ ਅਸਰਦਾਰ ਹੈ। ਇਹ ਤਰੀਕਾ ਕਿਹੜਾ ਹੈ, ਆਓ ਜਾਣਦੇ ਹਾਂ...

  • Share this:

Skin Treatment: ਟੀਨਏਜ ਵਿੱਚ ਆਉਂਦੇ ਹੀ ਹਾਰਮੋਨਲ ਬਦਲਾਅ ਹੁੰਦੇ ਹਨ, ਜਿਸ ਕਾਰਨ ਚਿਹਰੇ ਉੱਤੇ ਕਿੱਲ ਤੇ ਮੁਹਾਸੇ ਆਉਣੇ ਸ਼ੁਰੂ ਹੋ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਸਕਿਨ ਦੀ ਦੇਖਬਾਲ ਰੱਖਣ ਲਈ ਤਣਾਅ ਮੁਕਤ ਜੀਵਨਸ਼ੈਲੀ ਤੇ ਸਾਫ ਸੁਥਰੀ ਡਾਈਟ ਹੋਣੀ ਬਹੁਤ ਜ਼ਰੂਰੀ ਹੈ, ਜੋ ਕਿ ਵਰਤਮਾਨ ਵਿੱਚ ਕੋਈ ਕੋਈ ਹੀ ਰੱਖ ਸਕਦਾ ਹੈ। ਵੈਸੇ ਤਾਂ ਕਿਸ਼ੋਰ ਅਵਸਥਾ ਵਿੱਚ ਆਉਂਦੇ ਮੁਹਾਸੇ ਸਮੇਂ ਦੇ ਨਾਲ ਚਲੇ ਜਾਂਦੇ ਹਨ ਪਰ ਕਈ ਵਾਰ ਇਹ ਮੁਹਾਸੇ ਜਾਂਦੇ ਜਾਂਦੇ ਦਾਗ ਛੱਡ ਜਾਂਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕਈ ਨੌਜਵਾਨ ਦਵਾਈਆਂ, ਕਰੀਮਾਂ, ਫੇਸ ਪੈਕ ਦੀ ਵਰਤੋਂ ਕਰਨੀ ਸ਼ੁਰੂ ਕਰਦੇ ਹਨ। ਕਈ ਵਾਰ ਤਾਂ ਇਨ੍ਹਾਂ ਨਿਸ਼ਾਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਪਰ ਕਈ ਵਾਰ ਇਹ ਦਾਗ ਬਿਲਕੁਲ ਵੀ ਨਹੀਂ ਜਾਂਦੇ। ਵਿਗਿਆਨੀਆਂ ਨੇ ਇਸ ਦਾ ਹੱਲ ਲੱਭ ਲਿਆ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਮੁਹਾਸੇ ਦੇ ਬਣੇ ਧੱਬੇ ਪੂਰੀ ਤਰ੍ਹਾਂ ਦੂਰ ਕੀਤੇ ਜਾ ਸਕਦੇ ਹਨ ਅਤੇ ਇਹ ਕ੍ਰੀਮ ਤੋਂ ਵੀ ਜ਼ਿਆਦਾ ਅਸਰਦਾਰ ਹੈ। ਇਹ ਤਰੀਕਾ ਕਿਹੜਾ ਹੈ, ਆਓ ਜਾਣਦੇ ਹਾਂ...

ਮਾਈਕ੍ਰੋਨੀਡਲਿੰਗ ਵਿਧੀ ਨਾਲ ਕੀਤਾ ਗਿਆ ਇਲਾਜ : ਮਾਈਕ੍ਰੋਨੇਡਲਿੰਗ ਇੱਕ ਕਾਸਮੈਟਿਕ ਪ੍ਰਕਿਰਿਆ ਹੈ ਜਿਸ ਵਿੱਚ ਬਹੁਤ ਬਰੀਕ ਸੂਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸੂਈ ਧੱਬਿਆਂ ਵਾਲੀਆਂ ਥਾਵਾਂ 'ਤੇ ਪਾਈ ਜਾਂਦੀ ਹੈ। ਇਸ ਕਾਰਨ ਕੋਲੇਜਨ ਦਾ ਉਤਪਾਦਨ ਵਧ ਜਾਂਦਾ ਹੈ ਅਤੇ ਦਾਗ ਆਪਣੇ ਆਪ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ। ਫਿਲਹਾਲ ਇਸ ਦੇ ਲਈ ਗਲਾਈਕੋਲਿਕ ਐਸਿਡ ਕੈਮੀਕਲ ਕ੍ਰੀਮ ਨੂੰ ਦਾਗ-ਧੱਬਿਆਂ 'ਤੇ ਲਗਾਇਆ ਜਾਂਦਾ ਹੈ ਪਰ ਇਹ ਕਰੀਮ ਸਕਿਨ ਦੀ ਉਪਰਲੀ ਪਰਤ ਨੂੰ ਵੀ ਹਟਾ ਦਿੰਦੀ ਹੈ, ਜਿਸ ਕਾਰਨ ਸਕਿਨ ਖਰਾਬ ਦਿਖਣ ਲੱਗਦੀ ਹੈ। ਖੋਜਕਰਤਾਵਾਂ ਨੇ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਦੋਵਾਂ ਤਰੀਕਿਆਂ ਦੀ ਵਰਤੋਂ ਕੀਤੀ, ਜਿਸ ਵਿਚ ਮਾਈਕ੍ਰੋਨੀਡਲਿੰਗ ਤਕਨੀਕ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋਈ।

Rutgers University ਦੇ ਵਿਗਿਆਨੀਆਂ ਨੇ ਮੁਹਾਸੇ ਅਤੇ ਮੁਹਾਸਿਆਂ ਦੇ ਦਾਗ ਨੂੰ ਦੂਰ ਕਰਨ ਲਈ ਮਾਈਕ੍ਰੋਨੀਡਲਿੰਗ ਵਿਧੀ ਦੀ ਇਕ ਤਕਨੀਕ ਦੀ ਖੋਜ ਕੀਤੀ ਹੈ, ਜਿਸ ਵਿਚ ਦਾਗ-ਧੱਬਿਆਂ ਦੀ ਬਜਾਏ ਇਕ ਬਹੁਤ ਹੀ ਛੋਟੀ ਸੂਈ ਪਾਈ ਜਾਂਦੀ ਹੈ ਅਤੇ ਇਸ ਨਾਲ ਸਕਿਨ ਦੇ ਹੇਠਾਂ ਕੋਲੇਜਨ ਨੂੰ ਐਰਟਿਵ ਕਰਨ ਨਾਲ ਧੱਬਿਆਂ ਨੂੰ ਹਮੇਸ਼ਾ ਲਈ ਖ਼ਤਮ ਕਰਨ ਲਈ ਐਕਟਿਵ ਕੀਤਾ ਜਾਂਦਾ ਹੈ | Rutgers University ਦੇ ਸਕਿਨ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਬਾਬਰ ਰਾਓ ਨੇ ਆਪਣੇ ਸਾਥੀ ਖੋਜਕਰਤਾਵਾਂ ਦੇ ਨਾਲ ਲਗਭਗ 60 ਮਰੀਜ਼ਾਂ 'ਤੇ ਇਸ ਦੀ ਸਫਲਤਾਪੂਰਵਕ ਵਰਤੋਂ ਕੀਤੀ ਹੈ। ਬਾਬਰ ਰਾਓ ਨੇ ਕਿਹਾ ਕਿ ਮੁਹਾਂਸਿਆਂ ਦੇ ਦਾਗ ਅਤੇ ਕਾਲੀ ਸਕਿਨ ਦੇ ਕਾਰਨ ਚਿਹਰੇ 'ਤੇ ਦਾਗ ਵਾਲੇ ਮਰੀਜ਼ਾਂ ਦਾ ਹਰ ਦੋ ਹਫ਼ਤਿਆਂ ਵਿੱਚ ਇੱਕ ਵਾਰ ਮਾਈਕ੍ਰੋਨੀਡਲਿੰਗ ਵਿਧੀ ਨਾਲ ਇਲਾਜ ਕੀਤਾ ਗਿਆ। 12 ਹਫ਼ਤਿਆਂ ਤੱਕ ਮਾਈਕ੍ਰੋਨੀਡਲਿੰਗ ਵਿਧੀ ਨਾਲ ਇਲਾਜ ਕਰਨ ਤੋਂ ਬਾਅਦ, ਚਿਹਰੇ 'ਤੇ ਧੱਬੇ ਹਮੇਸ਼ਾ ਲਈ ਗਾਇਬ ਹੋ ਗਏ।

Published by:Tanya Chaudhary
First published:

Tags: Beauty, Lifestyle, Skin care tips