Pistachio Smoothie Recipe: ਪਿਸਤਾ ਸਮੂਦੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਡਰਿੰਕ ਹੈ। ਸਿਹਤਮੰਦ ਰਹਿਣ ਲਈ ਅਸੀਂ ਅਕਸਰ ਆਪਣੇ ਦਿਨ ਦੀ ਸ਼ੁਰੂਆਤ ਐਨਰਜੀ ਡਰਿੰਕ ਨਾਲ ਕਰਦੇ ਹਾਂ। ਕਈ ਵਾਰ ਪੌਸ਼ਟਿਕ ਸਮੂਦੀ ਵੀ ਸਾਡੇ ਨਾਸ਼ਤੇ ਦਾ ਹਿੱਸਾ ਹੁੰਦੀ ਹੈ। ਸਮੂਦੀ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਇਸ ਨੂੰ ਬਣਾਉਣ 'ਚ ਅਕਸਰ ਫਲ, ਸਬਜ਼ੀਆਂ ਸੁੱਕੇ ਮੇਵੇ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਪੌਸ਼ਟਿਕ ਪਿਸਤਾ ਸਮੂਦੀ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਇਹ ਸਮੂਦੀ ਨਾ ਸਿਰਫ ਸਵਾਦ ਨਾਲ ਭਰਪੂਰ ਹੈ, ਸਗੋਂ ਸਿਹਤ ਦੇ ਲਿਹਾਜ਼ ਨਾਲ ਵੀ ਬਹੁਤ ਫਾਇਦੇਮੰਦ ਹੈ।
ਖਾਸ ਤੌਰ 'ਤੇ ਪਿਸਤਾ ਦੀ ਸਮੂਦੀ ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ। ਇਹ ਪਕਵਾਨ ਬਣਾਉਣਾ ਬਹੁਤ ਆਸਾਨ ਹੈ ਅਤੇ ਇਹ ਮਿੰਟਾਂ ਵਿੱਚ ਤਿਆਰ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੇ ਦਿਨ ਦੀ ਸ਼ੁਰੂਆਤ ਹੈਲਦੀ ਡਰਿੰਕ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਿਸਤਾ ਦੀ ਸਮੂਦੀ ਬਣਾ ਸਕਦੇ ਹੋ।
ਪਿਸਤਾ ਸਮੂਦੀ ਲਈ ਸਮੱਗਰੀ
ਕਿਵੇਂ ਬਣਾਉਣੀ ਹੈ ਪਿਸਤਾ ਸਮੂਦੀ
ਪਿਸਤਾ ਦੀ ਸਮੂਦੀ ਬਣਾਉਣ ਲਈ ਸਭ ਤੋਂ ਪਹਿਲਾਂ ਪਾਲਕ ਨੂੰ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਫਿਰ ਬਰੀਕ ਟੁਕੜਿਆਂ 'ਚ ਕੱਟ ਲਓ। ਹੁਣ ਮਿਕਸਰ ਜਾਰ 'ਚ ਕੇਲਾ, ਦਹੀਂ ਅਤੇ ਦੁੱਧ ਪਾ ਕੇ ਇਕ ਵਾਰ ਪੀਸ ਲਓ। ਹੁਣ ਇਸ 'ਚ ਬਾਰੀਕ ਕੱਟੀ ਹੋਈ ਪਾਲਕ ਦੀਆਂ ਪੱਤੀਆਂ ਅਤੇ ਸ਼ਹਿਦ ਮਿਲਾਓ। ਇਸ ਤੋਂ ਬਾਅਦ ਪਿਸਤਾ ਨੂੰ ਛਿੱਲ ਕੇ ਮਿਕਸਰ 'ਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਧਿਆਨ ਰਹੇ ਕਿ ਇਸ ਮਿਸ਼ਰਣ ਨੂੰ ਉਦੋਂ ਤੱਕ ਪੀਸਣਾ ਹੈ ਜਦੋਂ ਤੱਕ ਇਸਦਾ ਮੁਲਾਇਮ ਪੇਸਟ ਤਿਆਰ ਨਾ ਹੋ ਜਾਵੇ।
ਸਾਰੀਆਂ ਸਮੱਗਰੀਆਂ ਨੂੰ ਪੀਸਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਪਾਲਕ ਅਤੇ ਪਿਸਤਾ ਚੰਗੀ ਤਰ੍ਹਾਂ ਪੀਸ ਜਾਣ ਅਤੇ ਮੁਲਾਇਮ ਮਿਸ਼ਰਣ ਤਿਆਰ ਹੋ ਜਾਵੇ। ਤੁਹਾਡੀ ਸੁਆਦੀ ਅਤੇ ਪੌਸ਼ਟਿਕ ਪਿਸਤਾ ਸਮੂਦੀ ਤਿਆਰ ਹੈ। ਹੁਣ ਇਸ ਨੂੰ ਸਰਵਿੰਗ ਗਲਾਸ ਵਿੱਚ ਪਾਓ ਅਤੇ ਪਿਸਤਾ ਅਤੇ ਸ਼ਹਿਦ ਨਾਲ ਗਾਰਨਿਸ਼ ਕਰੋ। ਜੇਕਰ ਤੁਸੀਂ ਸਮੂਦੀ ਨੂੰ ਠੰਡਕ ਦੇਣਾ ਚਾਹੁੰਦੇ ਹੋ ਤਾਂ ਇਸ 'ਚ ਕੁਝ ਬਰਫ ਦੇ ਕਿਊਬ ਵੀ ਪਾ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਠੰਢੀ ਪਿਸਤਾ ਸਮੂਦੀ ਸਰਵ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Lifestyle, Recipe, Summer Drinks, Summer foods