HOME » NEWS » Life

ਮਾਨਸੂਨ ਵਿੱਚ ਇਮਿਊਨਟੀ ਨੂੰ ਬਣਾਉਣਾ ਹੈ ਸਟ੍ਰਾੱਗ,ਤਾਂ ਜਰੂਰ ਖਾਓ ਇਹ ਫਲ ਤੇ ਸਬਜੀਆਂ

News18 Punjabi | Trending Desk
Updated: June 29, 2021, 12:28 PM IST
share image
ਮਾਨਸੂਨ ਵਿੱਚ ਇਮਿਊਨਟੀ ਨੂੰ ਬਣਾਉਣਾ ਹੈ ਸਟ੍ਰਾੱਗ,ਤਾਂ ਜਰੂਰ ਖਾਓ ਇਹ ਫਲ ਤੇ ਸਬਜੀਆਂ
ਮਾਨਸੂਨ ਵਿੱਚ ਇਮਿਊਨਟੀ ਨੂੰ ਬਣਾਉਣਾ ਹੈ ਸਟ੍ਰਾੱਗ,ਤਾਂ ਜਰੂਰ ਖਾਓ ਇਹ ਫਲ ਤੇ ਸਬਜੀਆਂ

  • Share this:
  • Facebook share img
  • Twitter share img
  • Linkedin share img
Fruits And Vegetable In Monsoon for Boosting Your Immunity – ਮਾਨਸੂਨ ਇਸ ਵੇਲ਼ੇ ਦੇਸ਼ ਦੇ ਕਈ ਹਿੱਸਿਆ ਵਿੱਚ ਦਸਤਕ ਦੇ ਚੁੱਕਿਆ ਹੈ । ਇਸ ਨਾਲ਼ ਗਰਮੀ ਤੋਂ ਤਾਂ ਰਾਹਤ ਮਿਲੇਗੀ ਪਰ ਮਾਨਸੂਨ ਦਾ ਸ਼ੀਜ਼ਨ ਹਮੇਸਾਂ ਆਪਣੇ ਨਾਲ਼ ਬਿਮਾਰੀਆਂ ਵੀ ਲੈ ਕੇ ਆਉਦਾ ਹੈ । ਇਸ ਮੌਸਮ ਵਿੱਚ ਕਈ ਤਰ੍ਹਾਂ ਦੇ ਇੰਨਫੈਕਸ਼ਨ ਹੁੰਦੇ ਹਨ ।ਇਸ ਮੌਸਮ ਵਿੱਚ ਖਾਂਸੀ ,ਸ਼ੀਜਨਲ ਫਲੂ ਤੇ ਜੁਕਾਮ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਸਿਰਫ਼ ਇਹ ਹੀ ਨਹੀਂ ਇਸ ਸੀਜ਼ਨ ਵਿੱਚ ਡੇਂਗੂ, ਹੈਜਾ, ਮਲੇਰੀਆ ਤੇ ਟਾਈਫਾਈਡ ਜਿਹੀ ਬਿਮਾਰੀਆਂ ਵੀ ਵਧ ਜਾਂਦੀ ਹੈ । ਕੋਰੋਨਾ ਸੰਕ੍ਰਮਣ ਦੌਰਾਨ ਅਜਿਹੀਆਂ ਬਿਮਾਰੀਆਂ ਦਾ ਹੋਣਾ ਮੁਸੀਬਤ ਭਰਿਆ ਹੋ ਸਕਦਾ ਹੈ । ਤੁਹਾਨੂੰ ਦੱਸ ਦਈਏ ਕਿ ਮੀਂਹ ਦੇ ਮੌਸਮ ਵਿੱਚ ਸਾਡੀ ਇਮਿਊਨਟੀ ਘੱਟ ਜਾਂਦੀ ਹੈ ਜਿਸ ਨਾਲ਼ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਦਾਂ ਹੈ । ਪਰ ਇਸ ਮੌਸਮ ਵਿੱਚ ਜੇਕਰ ਅਸੀਂ ਆਪਣੇ ਖਾਣ-ਪੀਣ ਦਾ ਧਿਆਨ ਰੱਖੀਏ ਤਾਂ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ । ਆਓ ਤੁਹਾਨੂੰ ਦੱਸਦੇ ਹਾਂ ਕਿ ਇਮਿਊਨਟੀ ਵਧਾਉਣ ਲਈ ਕਿਹੜੀਆਂ ਸਬਜੀਆਂ ਤੇ ਫਲ਼ ਖਾਣੇ ਚਾਹੀਦੇ ਹਨ ।



ਮਾਨਸੂਨ ਵਿੱਚ ਇਮਿਊਨਟੀ ਨੂੰ ਵਧਾਉਣ ਲਈ ਖਾਓ ਇਹ ਫਲ ਤੇ ਸਬਜੀਆਂ



1, ਆਲੂਬੁਖਾਰਾ
ਮਾਨਸੂਨ ਵਿੱਚ ਆਲੂਬੁਖਾਰਾ ਬਹੁਤ ਫਾਇਦੇਮੰਦ ਹੁੰਦਾ ਹੈ ।ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ, ਮਿਨਰਲ਼ ਤੇ ਫਾਈਬਰ ਪਾਏ ਜਾਂਦੇ ਹਨ ।ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ ।ਇਸ ਨਾਲ਼ ਸਰੀਰ ਦੀ ਇਮਿਊਨਟੀ ਬੂਸਟ ਹੁੰਦੀ ਹੈ ਤੇ ਸਰੀਰ ਵਿੱਚ ਇਲੈਕਟ੍ਰੋਬਾਈਟ ਬਣਾਈ ਰੱਖਣ ਵਿੱਚ ਵੀ ਇਹ ਮਦਦ ਕਰਦਾ ਹੈ ।

  1. ਲੀਚੀ


ਲੀਚੀ ਦਾ ਸੇਵਨ ਕਰਨ ਨਾਲ਼ ਵਜ਼ਨ ਸਹੀ ਤਰੀਕੇ ਨਾਲ਼ ਹਜ਼ਮ ਹੁੰਦਾ ਹੈ ।ਲੀਚੀ ਵਿੱਚ ਐਂਟੀਵਾਇਰਲ ਗੁਣ ਹੁੰਦੇ ਹਨ । ਇਸ ਨਾਲ਼ ਬਲੱਡ ਸ਼ਰਕੂਲੈਸ਼ਨ ਸਹੀ ਤਰੀਕੇ ਨਾਲ਼ ਕੰਮ ਕਰਦਾ ਹੈ । ਇਸ ਲਈ ਤੁਸੀਂ ਲੀਚੀ ਨੂੰ ਆਪਣੇ ਖਾਣੇ ਵਿੱਚ ਮਾਨਸੂਨ ਦੌਰਾਨ ਸ਼ਾਮਿਲ ਕਰ ਸਕਦੇ ਹੋ ।



3.ਸੇਬ

ਕਿਹਾ ਜਾਦਾਂ ਹੈ ਕਿ ਜੇਕਰ ਦਿਨ ਵਿੱਚ ਇੱਕ ਸੇਬ ਖਾਇਆ ਜਾਵੇ ਤਾਂ ਕਈ ਬਿਮਾਰੀਆਂ ਦੂਰ ਰਹਿੰਦੀਆਂ ਹਨ । ਇਸ ਵਿੱਚ ਕਾਫੀ ਮਾਤਰਾ ਵਿੱਚ ਡ੍ਰਾਈਟੀ ਫਾਈਬਰਜ ਹੁੰਦੇ ਹਨ ਜਿਸ ਨਾਲ਼ ਪਾਚਨ ਕਿਰਿਆ ਠੀਕ ਰਹਿੰਦੀ ਹੈ । ਇਸ ਵਿੱਚ ਐਂਟੀਆਕਸੀਡੈਂਟ ਤੇ ਬਿਮਾਰੀਆਂ ਨਾਲ਼ ਲੜਨ ਵਾਲ਼ੇ ਤੱਤ ਹੁੰਦੇ ਹਨ ਜੋ ਸਾਨੂੰ ਹੈਲ਼ਦੀ ਰਹਿੰਦੇ ਹਨ ।



4.ਅਨਾਰ

ਮਾਨਸੂਨ ਵਿੱਚ ਅਨਾਰ ਜਰੂਰ ਖਾਣਾ ਚਾਹੀਦਾ ਹੈ ।ਇਸ ਵਿੱਚ ਇਪਲੀਮੈਟਰੀ ਗੁਣ ਹੁੰਦੇ ਹਨ ਜੋ ਮੈਟਾਬੋਲਿਜ਼ਮ ਨੂੰ ਵਧਾਉਦਾ ਹੈ ।ਅਨਾਰ ਖਾਣ ਨਾਲ਼ ਸਰੀਰ ਵਿੱਚ ਰੈੱਡ ਬਲੱਡ ਸੈੱਲ ਵਧਦੇ ਹਨ ਜਿਸ ਨਾਲ਼ ਇਮਿਊਨਟੀ ਮਜਬੂਤ ਹੁੰਦੀ ਹੈ ।



5.ਚੁਕੰਦਰ

ਮਾਨਸੂਨ ਵਿੱਚ ਲੂਜ਼ ਮੌਸਨ ਦੀ ਸਮੱਸਿਆ ਰਹਿੰਦੀ ਹੈ ਅਜਿਹੇ ਵਿੱਚ ਚੁਕੰਦਰ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ।ਇਸ ਨਾਲ ਵਜ਼ਨ ਕੰਟਰੋਲ ਵਿੱਚ ਰਹਿੰਦਾ ਹੈ ਰੋਗ ਪ੍ਰਤੀਰੋਧਕਾ ਵੀ ਵੱਧਦੀ ਹੈ ।ਇਹ ਵਾਲ਼ ਤੇ ਸਕਿੱਨ ਲਈ ਵੀ ਫਾਇਦੇਮੰਦ ਰਹਿੰਦਾ ਹੈ ।

  1. ਕਰੇਲਾ


ਕਰੇਲੇ ਵਿੱਚ ਐਂਟੀਐਫਲੀਮੈਂਟਰੀ ਗੁਣ ਹੁੰਦੇ ਹਨ ਜੋ ਕਬਜ਼, ਅਲਸਰ ਤੇ ਮਲੇਰਿਆਂ ਜਿਹੀ ਬਿਮਾਰੀਆਂ ਨੂੰ ਦੂਰ ਰੱਖਦੇ ਹਨ ।ਡਾਇਬਟੀਜ਼ ਦੇ ਮਰੀਜ਼ ਨੂੰ ਵੀ ਕਰੇਲਾ ਖਾਣਾ ਦੀ ਸਲਾਹ ਦਿੱਤੀ ਜਾਂਦੀ ਹੈ । ਇਸ ਲਈ ਮੈਨਸੂਨ ਵਿੱਚ ਕਰੇਲਾ ਆਪਣਾ ਡਾਈਟ ਵਿੱਚ ਜਰੂਰ ਸ਼ਾਮਿਲ ਕਰੋ ।



  1. ਨਿੰਬੂ




ਨਿੰਬੂ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਸਾਨੂੰ ਖਾਂਸੀ , ਸਰਦੀ, ਫਲੂ ਆਦਿ ਤੋਂ ਬਚਾਉਦਾ ਹੈ ।ਤੁਸੀਂ ਇਸਨੂੰ ਨਿੰਬੂ ਪਾਣੀ ਦੀ ਤਰ੍ਹਾਂ ਵੀ ਪੀ ਸਕਦੇ ਹੋ ਤੇ ਖਾਣੇ ਜਾਂ ਅਚਾਰ ਦੇ ਰੂਪ ਵਿੱਚ ਵੀ ਲੈ ਸਕਦੇ ਹੋ । ਇਹ ਹੋਰ ਵੀ ਚੰਗਾ ਹੋਵੇਗਾ ਜੇ ਤੁਸੀਂ ਇਸਨੂੰ ਖਾਲੀ ਪੇਟ ਖਾਓ ।



(Disclaimer- ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਗਿਆਨ ਤੇ ਆਧਾਰਿਤ ਹੈ । ਨਿਊਜ਼ 18 ਇਸਦੀ ਪੁਸ਼ਟੀ ਨਹੀਂ ਕਰਦਾ । ਇਸ ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰਾਂ ਨਾਲ਼ ਸੰਪਰਕ ਕਰੋ । )





.
Published by: Ramanpreet Kaur
First published: June 29, 2021, 12:28 PM IST
ਹੋਰ ਪੜ੍ਹੋ
ਅਗਲੀ ਖ਼ਬਰ

Latest News