Home /News /lifestyle /

Home Loan: ਹੋਮ ਲੋਨ ਲੈਣ ਦੀ ਹੈ ਯੋਜਨਾ ਤਾਂ ਜਾਣੋ ਵੱਖ-ਵੱਖ ਬੈਂਕਾਂ ਦੀਆਂ ਵਿਆਜ ਦਰਾਂ

Home Loan: ਹੋਮ ਲੋਨ ਲੈਣ ਦੀ ਹੈ ਯੋਜਨਾ ਤਾਂ ਜਾਣੋ ਵੱਖ-ਵੱਖ ਬੈਂਕਾਂ ਦੀਆਂ ਵਿਆਜ ਦਰਾਂ

Home Loan: ਹੋਮ ਲੋਨ ਲੈਣ ਦੀ ਹੈ ਯੋਜਨਾ ਤਾਂ ਜਾਣੋ ਵੱਖ-ਵੱਖ ਬੈਂਕਾਂ ਦੀਆਂ ਵਿਆਜ ਦਰਾਂ

Home Loan: ਹੋਮ ਲੋਨ ਲੈਣ ਦੀ ਹੈ ਯੋਜਨਾ ਤਾਂ ਜਾਣੋ ਵੱਖ-ਵੱਖ ਬੈਂਕਾਂ ਦੀਆਂ ਵਿਆਜ ਦਰਾਂ

ਆਪਣਾ ਘਰ ਬਣਾਉਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਇੱਕ ਆਪਣਾ ਖੂਬਸੂਰਤ ਘਰ ਹੋਵੇ। ਭਾਵੇਂ ਘਰ ਲੈਣਾ ਬਹੁਤ ਔਖਾ ਹੈ ਪਰ ਬੈਂਕਾਂ ਵੱਲੋਂ ਦਿੱਤੇ ਗਏ ਹੋਮ ਲੋਨ ਕਾਰਨ ਹੁਣ ਮਕਾਨ ਲੈਣਾ ਥੋੜ੍ਹਾ ਆਸਾਨ ਹੋ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਹਾਲ ਹੀ ਵਿੱਚ ਰੈਪੋ ਦਰ ਵਿੱਚ ਕੀਤੇ ਵਾਧੇ ਕਾਰਨ ਹੁਣ ਨਿੱਜੀ ਅਤੇ ਆਟੋ ਲੋਨ ਦੇ ਨਾਲ-ਨਾਲ ਹੋਮ ਲੋਨ ਲੈਣਾ ਵੀ ਮਹਿੰਗਾ ਹੋ ਗਿਆ ਹੈ।

ਹੋਰ ਪੜ੍ਹੋ ...
  • Share this:
ਆਪਣਾ ਘਰ ਬਣਾਉਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਇੱਕ ਆਪਣਾ ਖੂਬਸੂਰਤ ਘਰ ਹੋਵੇ। ਭਾਵੇਂ ਘਰ ਲੈਣਾ ਬਹੁਤ ਔਖਾ ਹੈ ਪਰ ਬੈਂਕਾਂ ਵੱਲੋਂ ਦਿੱਤੇ ਗਏ ਹੋਮ ਲੋਨ ਕਾਰਨ ਹੁਣ ਮਕਾਨ ਲੈਣਾ ਥੋੜ੍ਹਾ ਆਸਾਨ ਹੋ ਗਿਆ ਹੈ।

ਭਾਰਤੀ ਰਿਜ਼ਰਵ ਬੈਂਕ ਵੱਲੋਂ ਹਾਲ ਹੀ ਵਿੱਚ ਰੈਪੋ ਦਰ ਵਿੱਚ ਕੀਤੇ ਵਾਧੇ ਕਾਰਨ ਹੁਣ ਨਿੱਜੀ ਅਤੇ ਆਟੋ ਲੋਨ ਦੇ ਨਾਲ-ਨਾਲ ਹੋਮ ਲੋਨ ਲੈਣਾ ਵੀ ਮਹਿੰਗਾ ਹੋ ਗਿਆ ਹੈ। ਇਸ ਲਈ ਜੇਕਰ ਤੁਸੀਂ ਵੀ ਇਨ੍ਹੀਂ ਦਿਨੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਬੈਂਕਾਂ ਦੁਆਰਾ ਹੋਮ ਲੋਨ 'ਤੇ ਵਸੂਲੇ ਜਾਣ ਵਾਲੇ ਵਿਆਜ ਅਤੇ ਪ੍ਰੋਸੈਸਿੰਗ ਫੀਸ ਬਾਰੇ ਜਾਣੂ ਹੋਣਾ ਚਾਹੀਦਾ ਹੈ।

ਅਜਿਹਾ ਨਹੀਂ ਹੈ ਕਿ ਸਾਰੇ ਬੈਂਕਾਂ ਦੀ ਹੋਮ ਲੋਨ ਦੀ ਵਿਆਜ ਦਰ ਇੱਕੋ ਜਿਹੀ ਹੈ। ਹਰ ਬੈਂਕ ਵੱਖ-ਵੱਖ ਵਿਆਜ ਦਰ ਵਸੂਲਦਾ ਹੈ। ਇਸ ਲਈ ਹੋਮ ਲੋਨ ਲੈਣ ਤੋਂ ਪਹਿਲਾਂ ਵਿਆਜ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਬੈਂਕਾਂ ਬਾਰੇ ਦੱਸ ਰਹੇ ਹਾਂ ਜੋ ਸਸਤੇ ਹੋਮ ਲੋਨ ਦੀ ਪੇਸ਼ਕਸ਼ ਕਰਦੇ ਹਨ।

ਇਹ ਬੈਂਕ ਦੇ ਰਹੇ ਹਨ ਸਸਤੀ ਵਿਆਜ ਦਰ 'ਤੇ ਹੋਮ ਲੋਨ -

Bank of Maharashtra: ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਹਾਰਾਸ਼ਟਰ ਬੈਂਕ ਦੀ । 20 ਸਾਲਾਂ ਦੇ ਕਾਰਜਕਾਲ ਲਈ 30 ਲੱਖ ਰੁਪਏ ਦੇ ਹੋਮ ਲੋਨ 'ਤੇ ਬੈਂਕ ਆਫ਼ ਮਹਾਰਾਸ਼ਟਰ ਦੀ ਵਿਆਜ ਦਰ 7.30 -9.20 ਪ੍ਰਤੀਸ਼ਤ ਹੈ।

Karur Vysya Bank: ਇਸ ਤੋਂ ਇਲਾਵਾ ਕਰੂਰ ਵੈਸ਼ਿਆ ਬੈਂਕ (Karur Vysya Bank) 20 ਸਾਲਾਂ ਦੇ ਕਾਰਜਕਾਲ ਲਈ 30 ਲੱਖ ਰੁਪਏ ਦੇ ਹੋਮ ਲੋਨ 'ਤੇ 7.5-9.35 ਦੀ ਦਰ ਨਾਲ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਬੈਂਕ ਹੋਮ ਲੋਨ ਲਈ ਪ੍ਰੋਸੈਸਿੰਗ ਫੀਸ ਦੇ ਤੌਰ 'ਤੇ 2500-7500 + GST ​​ਵਸੂਲ ਰਿਹਾ ਹੈ।

Canara Bank: ਇਸੇ ਤਰ੍ਹਾਂ LiveMint.com ਦੀ ਇੱਕ ਰਿਪੋਰਟ ਦੇ ਅਨੁਸਾਰ, ਕੇਨਰਾ ਬੈਂਕ 20 ਸਾਲਾਂ ਦੇ ਕਾਰਜਕਾਲ ਲਈ 30 ਲੱਖ ਰੁਪਏ ਦੇ ਹੋਮ ਲੋਨ 'ਤੇ 7.05-9.30 ਪ੍ਰਤੀ ਸਾਲ ਦੀ ਵਿਆਜ ਦਰ ਵਸੂਲ ਰਿਹਾ ਹੈ। ਬੈਂਕ ਹੋਮ ਲੋਨ ਦੀ ਕੁੱਲ ਰਕਮ ਦਾ 0.50 ਫੀਸਦੀ (ਘੱਟੋ-ਘੱਟ 1,500 ਅਤੇ ਵੱਧ ਤੋਂ ਵੱਧ 10,000) ਪ੍ਰੋਸੈਸਿੰਗ ਫੀਸ ਵਜੋਂ ਵਸੂਲ ਰਿਹਾ ਹੈ।

UCO Bank: 20 ਸਾਲਾਂ ਦੇ ਕਾਰਜਕਾਲ ਲਈ 30 ਲੱਖ ਰੁਪਏ ਦੇ ਹੋਮ ਲੋਨ 'ਤੇ ਯੂਕੋ ਬੈਂਕ ਦੀ ਵਿਆਜ ਦਰ 7.40-11.10 ਪ੍ਰਤੀਸ਼ਤ ਹੈ। ਕੁੱਲ ਕਰਜ਼ੇ ਦੀ ਰਕਮ ਦਾ 0.5 ਪ੍ਰਤੀਸ਼ਤ (ਵੱਧ ਤੋਂ ਵੱਧ 15000+ ਜੀਐਸਟੀ) ਪ੍ਰੋਸੈਸਿੰਗ ਫੀਸ ਵਜੋਂ ਅਦਾ ਕਰਨਾ ਹੋਵੇਗਾ।

Punjab & Sind Bank: ਨਿਜੀ ਬੈਂਕਾਂ ਤੋਂ ਇਲਾਵਾ ਸਰਕਾਰੀ ਬੈਂਕਾਂ ਨੇ ਵੀ ਵਿਆਜ ਦਰ ਵਧਾਈ ਹੈ। ਪੰਜਾਬ ਐਂਡ ਸਿੰਧ ਬੈਂਕ 20 ਸਾਲਾਂ ਦੀ ਮਿਆਦ ਲਈ 30 ਲੱਖ ਰੁਪਏ ਤੱਕ ਦੇ ਹੋਮ ਲੋਨ 'ਤੇ 7.40.8.50 ਫੀਸਦੀ ਦੀ ਦਰ ਨਾਲ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਪ੍ਰੋਸੈਸਿੰਗ ਫੀਸ ਦੇ ਤੌਰ 'ਤੇ, ਬੈਂਕ ਕਰਜ਼ੇ ਦੀ ਰਕਮ ਦਾ 0.15 ਤੋਂ 0.25 ਪ੍ਰਤੀਸ਼ਤ ਪ੍ਰੋਸੈਸਿੰਗ ਫੀਸ ਵਜੋਂ ਲੈ ਰਿਹਾ ਹੈ।

Union Bank of India: ਇਸ ਤੋਂ ਇਲਾਵਾ ਯੂਨੀਅਨ ਬੈਂਕ ਆਫ ਇੰਡੀਆ 20 ਸਾਲਾਂ ਦੇ ਕਾਰਜਕਾਲ ਲਈ 30 ਲੱਖ ਰੁਪਏ ਦੇ ਹੋਮ ਲੋਨ 'ਤੇ 7.40-9.10 ਫੀਸਦੀ ਦੀ ਦਰ ਨਾਲ ਵਿਆਜ ਵਸੂਲ ਰਿਹਾ ਹੈ। ਕੁੱਲ ਕਰਜ਼ੇ ਦੀ ਰਕਮ ਦਾ 0.50 ਪ੍ਰਤੀਸ਼ਤ (ਵੱਧ ਤੋਂ ਵੱਧ 15,000 ਰੁਪਏ + ਜੀਐਸਟੀ) ਪ੍ਰੋਸੈਸਿੰਗ ਫੀਸ ਵਜੋਂ ਅਦਾ ਕਰਨਾ ਹੋਵੇਗਾ।

Indian Bank: ਦੇਸ਼ ਦਾ ਇੱਕ ਹੋਰ ਪ੍ਰਮੁੱਖ ਬੈਂਕ, ਇੰਡੀਅਨ ਬੈਂਕ 20 ਸਾਲਾਂ ਦੇ ਕਾਰਜਕਾਲ ਲਈ 30 ਲੱਖ ਰੁਪਏ ਦੇ ਹੋਮ ਲੋਨ 'ਤੇ 7.30-8.80 ਪ੍ਰਤੀਸ਼ਤ ਵਿਆਜ ਵਸੂਲ ਰਿਹਾ ਹੈ। ਕੁੱਲ ਰਕਮ ਦਾ 0.40 ਪ੍ਰਤੀਸ਼ਤ ਪ੍ਰੋਸੈਸਿੰਗ ਫੀਸ ਵਜੋਂ ਲਿਆ ਜਾਵੇਗਾ।

Bandhan Bank: ਬੰਧਨ ਬੈਂਕ ਦੀ 20 ਸਾਲਾਂ ਦੀ ਮਿਆਦ ਲਈ 30 ਲੱਖ ਰੁਪਏ ਦੇ ਹੋਮ ਲੋਨ 'ਤੇ 7.30-12.40 ਪ੍ਰਤੀਸ਼ਤ ਪ੍ਰਤੀ ਸਾਲ ਦੀ ਵਿਆਜ ਦਰ ਹੈ।
Published by:rupinderkaursab
First published:

Tags: Home, Home loan, Loan

ਅਗਲੀ ਖਬਰ