• Home
  • »
  • News
  • »
  • lifestyle
  • »
  • TODAY GOLD SILVER PRICE UPDATE GOLD SLUMPS 5 PERCENT AS COVID 19 VACCINE EUPHORIA LARGEST ONE DAY PERCENTAGE DECLINES SINCE

ਦੀਵਾਲੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਵਿਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ

ਦੀਵਾਲੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਵਿਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ

ਦੀਵਾਲੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਵਿਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ

  • Share this:
    ਕੋਰੋਨਾਵਾਇਰਸ ਵੈਕਸੀਨ ਬਾਰੇ ਚੰਗੀ ਖ਼ਬਰ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਨਿਊਜ਼ ਏਜੰਸੀ ਰਾਇਟਰਸ (Reuters) ਦੇ ਅਨੁਸਾਰ ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ 5 ਫੀਸਦੀ ਤੋਂ ਵੀ ਵੱਧ ਡਿੱਗ ਗਈਆਂ ਹਨ।

    ਮਾਹਰ ਕਹਿੰਦੇ ਹਨ ਕਿ ਫੀਸਦੀ ਦੇ ਲਿਹਾਜ਼ ਨਾਲ 2013 ਦੇ ਬਾਅਦ ਇੱਕ ਦਿਨ ਵਿੱਚ ਸੋਨੇ ਦੀ ਇਹ ਸਭ ਤੋਂ ਵੱਡੀ ਗਿਰਾਵਟ ਹੈ। ਇਨ੍ਹਾਂ ਸੰਕੇਤਾਂ ਦਾ ਅਸਰ ਘਰੇਲੂ ਬਜ਼ਾਰ 'ਤੇ ਵੀ ਦੇਖਣ ਨੂੰ ਮਿਲੇਗਾ। ਸੋਨੇ ਦੀਆਂ ਕੀਮਤਾਂ ਵਿਚ ਭਾਰਤੀ ਬਾਜ਼ਾਰਾਂ ਵਿਚ ਤੇਜ਼ੀ ਨਾਲ ਗਿਰਾਵਟ ਆ ਸਕਦੀ ਹੈ। ਕੀਮਤਾਂ ਮੌਜੂਦਾ ਪੱਧਰ ਨਾਲੋਂ 5-8 ਫੀਸਦ ਘਟਣ ਦੀ ਸੰਭਾਵਨਾ ਹੈ, ਕਿਉਂਕਿ, ਭਾਰਤੀ ਰੁਪਿਆ ਵੀ ਮਜ਼ਬੂਤ ​​ਹੁੰਦਾ ਜਾ ਰਿਹਾ ਹੈ। ਦੱਸ ਦਈਏ ਕਿ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਵਧ ਕੇ 52,183 ਰੁਪਏ ਪਹੁੰਚ ਗਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਹ 51,06 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

    ਕੋਰੋਨਾ ਵੈਕਸੀਨ ਬਾਰੇ ਚੰਗੀ ਖ਼ਬਰ ਦੇ ਨਾਲ ਸੋਨੇ ਦੀ ਸੁਰੱਖਿਅਤ ਨਿਵੇਸ਼ ਮੰਗ ਘੱਟ ਗਈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇਸੇ ਕਾਰਨ ਡਿੱਗੀਆਂ। ਵਿਦੇਸ਼ੀ ਬਾਜ਼ਾਰ ਵਿਚ ਅਮਰੀਕੀ ਗੋਲਡ ਫਿਊਚਰ 4.9 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1855.30 ਡਾਲਰ ਪ੍ਰਤੀ ਔਂਸ 'ਤੇ ਖਿਸਕ ਗਿਆ, ਜਦੋਂ ਕਿ ਗੋਲਡ ਸਪਾਟ 4.9 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1854.44 ਡਾਲਰ ਪ੍ਰਤੀ ਬੈਰਲ ਰਹਿ ਗਈ। ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ 100 ਡਾਲਰ ਦੀ ਗਿਰਾਵਟ ਆਈ। ਕੱਲ੍ਹ ਦੇ ਸ਼ੁਰੂਆਤੀ ਕਾਰੋਬਾਰ ਵਿਚ ਸੋਨੇ ਦੀਆਂ ਕੀਮਤਾਂ 1965.33 ਪ੍ਰਤੀ ਔਂਸ ਦੇ ਆਸ ਪਾਸ ਸਨ।

    ਕੱਚੇ ਤੇਲ ਦੀਆਂ ਕੀਮਤਾਂ ਵਿਚ ਸੋਮਵਾਰ ਨੂੰ ਜ਼ੋਰਦਾਰ ਤੇਜੀ ਆਈ । ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ ਦੀ ਕੀਮਤ 8 ਪ੍ਰਤੀਸ਼ਤ ਦੀ ਛਲਾਂਗ ਲਗਾ ਕੇ 42.61 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ। ਇਸੇ ਤਰ੍ਹਾਂ ਅਮਰੀਕੀ ਕੱਚਾ ਤੇਲ 9 ਪ੍ਰਤੀਸ਼ਤ ਵਧ ਕੇ 40.49 ਡਾਲਰ ਪ੍ਰਤੀ ਬੈਰਲ ਹੋ ਗਿਆ। ਕੋਰੋਨਾ ਟੀਕੇ ਦੀ ਖ਼ਬਰ ਨਾਲ ਕੱਚੇ ਤੇਲ ਦੀ ਮੰਗ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।

    ਇਸ ਤੋਂ ਇਲਾਵਾ ਕੋਰੋਨਾ ਵੈਕਸੀਨ ਦੀ ਖ਼ਬਰ ਨੇ ਸ਼ੇਅਰ ਬਾਜਾਰਾਂ ਵਿਚ ਬੂਸਟਰ ਡੋਜ਼ ਦਾ ਕੰਮ ਕੀਤਾ ਹੈ। ਅਮਰੀਕਾ ਤੋਂ ਬਾਅਦ ਏਸ਼ੀਆ ਵਿਚ ਵੀ ਇੱਕ ਜੋਰਦਾਰ ​​ਤੇਜ਼ੀ ਹੈ। ਦਰਅਸਲ, ਕੋਰੋਨਾ ਵੈਕਸੀਨ ਬਾਰੇ ਇਕ ਵੱਡਾ ਦਾਅਵਾ ਕੀਤਾ ਗਿਆ ਹੈ, ਜਿਸ ਦਾ ਅਸਰ ਗਲੋਬਲ ਮਾਰਕੀਟ 'ਤੇ ਦੇਖਿਆ ਜਾ ਰਿਹਾ ਹੈ। ਅਮਰੀਕੀ ਦਵਾਈ ਕੰਪਨੀ Pfizer ਦਾ ਕਹਿਣਾ ਹੈ ਕਿ ਸ਼ੁਰੂਆਤੀ ਨਤੀਜਿਆਂ ਵਿਚ ਉਸ ਦੀ ਦਵਾਈ 90 ਪ੍ਰਤੀਸ਼ਤ ਤੋਂ ਵੱਧ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਤੀਜੇ ਪੜਾਅ ਦੇ ਟਰਾਇਲ ਤੋਂ ਬਾਅਦ ਵੈਕਸੀਨ 90 ਪ੍ਰਤੀਸ਼ਤ ਪ੍ਰਭਾਵਸ਼ਾਲੀ ਪਾਈ ਗਈ ਹੈ।

    ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਅਤੇ ਇਸ ਦੀ ਜਰਮਨੀ ਦੀ ਭਾਈਵਾਲ BioNTech SE  ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਵੈਕਸੀਨ ਫੇਜ਼ III ਦੇ ਟਰਾਇਲਾਂ ਵਿੱਚ 90% ਪ੍ਰਭਾਵਸ਼ਾਲੀ ਰਹੀ ਹੈ। ਇਹ ਦੋਵੇਂ ਕੰਪਨੀਆਂ ਕੋਰੋਨਾ ਕਾਲ ਵਿਚ ਪਹਿਲੀਆਂ ਅਜਿਹੀਆਂ ਕੰਪਨੀਆਂ ਹਨ ਜਿਨ੍ਹਾਂ ਨੇ ਵੈਕਸੀਨ ਦੀ ਵੱਡੇ ਪੱਧਰ ਉਤੇ ਵਰਤੋਂ ਅਤੇ ਸਫਲ ਨਤੀਜਿਆਂ ਦੇ ਅੰਕੜਿਆਂ ਨੂੰ ਪੇਸ਼ ਕੀਤਾ ਹੈ।
    Published by:Gurwinder Singh
    First published: