HOME » NEWS » Life

ਅੱਜ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ : ਭਾਰਤ ਦੇ ਇਨ੍ਹਾਂ ਸ਼ਹਿਰਾਂ 'ਚ ਦੇਖ ਸਕਨਗੇ ਲੋਕ

News18 Punjabi | Trending Desk
Updated: June 10, 2021, 11:00 AM IST
share image
ਅੱਜ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ : ਭਾਰਤ ਦੇ ਇਨ੍ਹਾਂ ਸ਼ਹਿਰਾਂ 'ਚ ਦੇਖ ਸਕਨਗੇ ਲੋਕ
ਅੱਜ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ : ਭਾਰਤ ਦੇ ਇਨ੍ਹਾਂ ਸ਼ਹਿਰਾਂ 'ਚ ਦੇਖ ਸਕਨਗੇ ਲੋਕ

  • Share this:
  • Facebook share img
  • Twitter share img
  • Linkedin share img
ਖ਼ੂਬਸੂਰਤ ਬਲੱਡ ਮੂਨ, ਸੁਪਰ ਮੂਨ ਅਤੇ ਕੁਲ ਚੰਦਰ ਗ੍ਰਹਿਣ ਦੇਖਣ ਦੇ ਕਈ ਹਫ਼ਤੇ ਬਾਅਦ ਵੀਰਵਾਰ-ਸਾਲਾਨਾ ਸੂਰਜ ਗ੍ਰਹਿਣ ਦੇ ਦਿਨ ਆਕਾਸ਼ ਵਿਚ ਇੱਕ ਹੋਰ ਦਿਲਕਸ਼ ਨਜ਼ਾਰਾ ਦੇਖਣ ਲਈ ਤਿਆਰ ਹੋ ਜਾਓ। ਅਜਿਹਾ ਦ੍ਰਿਸ਼ ਉਸ ਸਮੇਂ ਬਣਦਾ ਹੈ ਜਦੋਂ ਚੰਦਰਮਾ ਧਰਤੀ ਤੇ ਸੂਰਜ ਦੇ ਵਿਚਕਾਰ ਆਉਂਦਾ ਹੈ। ਇਸ ਸਮੇਂ ਦਾ ਨਜ਼ਾਰਾ ਦਿਲਕਸ਼ ਹੁੰਦਾ ਹੈ ਤੇ ਇੱਕ ਅੱਗ ਦੀ ਅੰਗੂਠੀ ਵਰਗਾ ਦਿਖਾਈ ਦਿੰਦਾ ਹੈ। ਅੱਜ ਲੱਗਣ ਵਾਲਾ ਸੂਰਜ ਗ੍ਰਹਿਣ ਅਜਿਹਾ ਹੀ ਦਿਖਾਈ ਦੇਵੇਗਾ।

ਸੂਰਜ ਗ੍ਰਹਿਣ ਦਾ ਇਹ ਨਜ਼ਾਰਾ ਉਸ ਸਮੇਂ ਬਣਦਾ ਹੈ ਜਦੋਂ ਚੰਦਰਮਾ ਧਰਤੀ ਤੋਂ ਬਹੁਤ ਜ਼ਿਆਦਾ ਦੂਰੀ ਤੇ ਹੋਵੇ ਤੇ ਨਾਲ ਹੀ ਸੂਰਜ ਦੇ ਸਾਹਮਣੇ ਆ ਜਾਵੇ, ਇਸ ਦੌਰਾਨ ਚੰਦਰਮਾ ਦਾ ਪਰਛਾਵਾਂ ਸੂਰਜ ਨੂੰ ਢੱਕ ਲੈਂਦਾ ਹੈ ਤੇ ਦੂਰੀ ਜੇ ਕਾਰਨ ਪਰਛਾਵੇਂ ਜੇ ਆਲੇ-ਦੁਆਲੇ ਸੂਰਜ ਦੀਆਂ ਕਿਰਨਾਂ ਦਿਖਾਈ ਦਿੰਦੀਆਂ ਹਨ, ਇਸ ਨਾਲ ਇਹ ਦ੍ਰਿਸ਼ ਆਸਮਾਨ ਵਿੱਚ ਅੱਗ ਦੀ ਅੰਗੂਠੀ ਵਰਗਾ ਦਿਖਾਈ ਦਿੰਦਾ ਹੈ। ਭਾਰਤ ਦੇ ਕਿਹੜੇ ਸ਼ਹਿਰ ਵਿੱਚ ਸੂਰਜ ਗ੍ਰਹਿਣ ਦਿਖੇਗਾ : ਜਦੋਂ ਕਿ ਦੁਨੀਆ ਦੇ ਕਈ ਦੇਸ਼ ਅੱਗ ਸੂਰਜ ਗ੍ਰਹਿਣ ਦੀ ਗਵਾਹੀ ਭਰਨਗੇ, ਪਰ ਭਾਰਤ ਦੇ ਜ਼ਿਆਦਾਤਰ ਹਿੱਸੇ ਚ ਇਹ ਦਿਖਾਈ ਨਹੀਂ ਦੇਵੇਗਾ। ਸਿਰਫ਼ ਅਰੁਣਾਚਲ ਪਰਦੇਸ ਤੇ ਲਦਾਖ਼ ਦੇ ਕੁੱਝ ਹਿੱਸਿਆਂ ਵਿੱਚ ਸੂਰਜ ਗ੍ਰਹਿਣ ਦੀ ਝਲਕ ਦਿਖਾਈ ਦੇਵੇਗੀ।

ਸੂਰਜ ਡੁੱਬਣ ਤੋਂ ਠੀਕ ਪਹਿਲਾਂ ਚੰਦਰਮਾ ਦੁਆਰਾ ਢਕੇ ਸੂਰਜ ਦਾ ਇੱਕ ਛੋਟਾ ਜਿਹਾ ਹਿੱਸਾ ਅਰੁਣਾਚਲ ਪਰਦੇਸ ਵਿੱਚ ਲੋਕ ਵੇਖ ਸਕਣਗੇ। ਇਹ ਨਜ਼ਾਰਾ ਸਿਰਫ਼ 3-4 ਮਿੰਟ ਲਈ ਹੀ ਦਿਖਾਈ ਦੇਵੇਗਾ। ਐਮਪੀ ਬਿਰਲਾ ਪਲੈਨੀਟੇਰੀਅਮ ਦੇ ਨਿਰਦੇਸ਼ਕ ਦੇਬੀਪ੍ਰਸਾਦ ਨੇ ਦੱਸਿਆ ਕਿ "ਲਦਾਖ਼ ਵਿਚ ਉੱਤਰੀ ਸਰਹੱਦਾਂ 'ਤੇ ਸਰਹੱਦੀ ਖੇਤਰ ਵਿਚ ਥੋੜ੍ਹੇ ਸਮੇਂ ਲਈ ਅੰਸ਼ਿਕ ਗ੍ਰਹਿਣ ਜਦੋਂ ਆਖ਼ਰੀ ਪੜਾਅ ਚ ਹੋਵੇਗਾ ਤਾਂ ਉੱਥੋਂ ਦੇ ਲੋਕ ਇਸ ਨੂੰ ਦੇਖ ਸਕਣਗੇ।” ਅਧਿਕਾਰੀਆਂ ਨੇ ਦੱਸਿਆ ਕਿ ਸੂਰਜ ਗ੍ਰਹਿਣ ਦਾ ਬਹੁਤ ਛੋਟਾ ਜਿਹਾ ਹਿੱਸਾ ਅਰੁਣਾਚਲ ਪਰਦੇਸ ਦੇ ਦਿਬੰਗ ਵਾਇਲਡ ਲਾਈਫ਼ ਸੈਂਚੂਰੀ ਦੇ ਆਸ ਪਾਸ ਤੋਂ ਸ਼ਾਮ 5:52 ਵਜੇ ਦਿਸੇਗਾ। ਇਸ ਦੌਰਾਨ, ਬ੍ਰਹਿਮੰਡ ਦੀ ਇਹ ਦੁਰਲੱਭ ਘਟਨਾ ਉੱਤਰੀ ਅਮਰੀਕਾ, ਯੂਰਪ ਅਤੇ ਏਸ਼ੀਆ ਦੇ ਵਿਸ਼ਾਲ ਖੇਤਰ ਵਿੱਚ ਵੇਖੀ ਜਾਵੇਗੀ।
ਅੱਗ ਦੀ ਅੰਗੂਠੀ ਵਰਗਾ ਦ੍ਰਿਸ਼ ਗ੍ਰੀਨਲੈਂਡ, ਉੱਤਰ-ਪੂਰਬੀ ਕੈਨੇਡਾ, ਉੱਤਰੀ ਧਰੁਵ ਅਤੇ ਰੂਸ ਦੇ ਕੁੱਝ ਹਿੱਸਿਆਂ ਤੋਂ ਦਿਖਾਈ ਦੇਵੇਗਾ। ਕੈਨੇਡਾ ਵਿੱਚ, ਇਹ ਲਗਭਗ ਤਿੰਨ ਮਿੰਟਾਂ ਲਈ ਵੇਖਿਆ ਜਾਵੇਗਾ, ਜਦੋਂ ਕਿ ਗ੍ਰੀਨਲੈਂਡ ਵਿੱਚ ਇਹ ਉਦੋਂ ਹੋਵੇਗਾ ਜਦੋਂ ਸੂਰਜ ਗ੍ਰਹਿਣ ਆਪਣੇ ਸਿਖਰ ਤੇ ਪਹੁੰਚੇਗਾ ਜਿਸ ਦੇ ਬਾਅਦ ਇਹ ਸਾਇਬੇਰੀਆ ਅਤੇ ਉੱਤਰੀ ਧਰੁਵ ਵਿੱਚ ਦਿਖਾਈ ਦੇਵੇਗਾ।
Published by: Ramanpreet Kaur
First published: June 10, 2021, 11:00 AM IST
ਹੋਰ ਪੜ੍ਹੋ
ਅਗਲੀ ਖ਼ਬਰ