Home /News /lifestyle /

ਫਿਰ ਵਧ ਸਕਦੇ ਹਨ ਟਮਾਟਰ ਦੇ ਭਾਅ! ਮਾਨਸੂਨ ਤੋਂ ਪਹਿਲਾਂ ਪਏ ਮੀਂਹ ਨੇ ਫ਼ਸਲ ਕੀਤੀ ਬਰਬਾਦ

ਫਿਰ ਵਧ ਸਕਦੇ ਹਨ ਟਮਾਟਰ ਦੇ ਭਾਅ! ਮਾਨਸੂਨ ਤੋਂ ਪਹਿਲਾਂ ਪਏ ਮੀਂਹ ਨੇ ਫ਼ਸਲ ਕੀਤੀ ਬਰਬਾਦ

ਇਕ ਵਾਰ ਫਿਰ ਟਮਾਟਰ ਦੀਆਂ ਕੀਮਤਾਂ (Tomato Prices) ਅਸਮਾਨ ਨੂੰ ਛੂਹ ਸਕਦੀਆਂ ਹਨ। ਕੋਲਹਾਪੁਰ ਦੇ ਇੱਕ ਕਿਸਾਨ ਅਨੁਸਾਰ 15 ਮਈ ਤੋਂ ਟਮਾਟਰ 50 ਰੁਪਏ ਕਿਲੋ ਵਿਕ ਰਿਹਾ ਹੈ। ਪਹਿਲਾਂ ਇਹ 30-40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ।

ਇਕ ਵਾਰ ਫਿਰ ਟਮਾਟਰ ਦੀਆਂ ਕੀਮਤਾਂ (Tomato Prices) ਅਸਮਾਨ ਨੂੰ ਛੂਹ ਸਕਦੀਆਂ ਹਨ। ਕੋਲਹਾਪੁਰ ਦੇ ਇੱਕ ਕਿਸਾਨ ਅਨੁਸਾਰ 15 ਮਈ ਤੋਂ ਟਮਾਟਰ 50 ਰੁਪਏ ਕਿਲੋ ਵਿਕ ਰਿਹਾ ਹੈ। ਪਹਿਲਾਂ ਇਹ 30-40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ।

ਇਕ ਵਾਰ ਫਿਰ ਟਮਾਟਰ ਦੀਆਂ ਕੀਮਤਾਂ (Tomato Prices) ਅਸਮਾਨ ਨੂੰ ਛੂਹ ਸਕਦੀਆਂ ਹਨ। ਕੋਲਹਾਪੁਰ ਦੇ ਇੱਕ ਕਿਸਾਨ ਅਨੁਸਾਰ 15 ਮਈ ਤੋਂ ਟਮਾਟਰ 50 ਰੁਪਏ ਕਿਲੋ ਵਿਕ ਰਿਹਾ ਹੈ। ਪਹਿਲਾਂ ਇਹ 30-40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ।

  • Share this:

ਦੇਸ਼ ਵਿੱਚ ਟਮਾਟਰ ਦੀਆਂ ਕੀਮਤਾਂ (Tomato Prices) ਇੱਕ ਵਾਰ ਫਿਰ ਵਧਣ ਦੀ ਸੰਭਾਵਨਾ ਹੈ। ਇਸ ਦਾ ਕਾਰਨ ਇਹ ਹੈ ਕਿ ਪ੍ਰੀ-ਮੌਨਸੂਨ ਮੀਂਹ ਨੇ ਮਹਾਰਾਸ਼ਟਰ ਦੇ ਕੋਲਹਾਪੁਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਸਬਜ਼ੀਆਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਕਾਰਨ ਇੱਥੇ ਵਾਢੀ ਵੀ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦਾ ਅਸਰ ਟਮਾਟਰ ਦੀ ਫ਼ਸਲ 'ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ।

ਇੱਥੋਂ ਦੀਆਂ ਸਬਜ਼ੀ ਮੰਡੀਆਂ ਵਿੱਚ ਕਿਸਾਨ ਆਪਣੀ ਫ਼ਸਲ ਵੇਚਣ ਲਈ ਦੂਰ-ਦੂਰ ਤੋਂ ਪਹੁੰਚਦੇ ਹਨ ਪਰ ਐਤਵਾਰ ਨੂੰ ਬਹੁਤੇ ਕਿਸਾਨ ਟਮਾਟਰ ਜਾਂ ਪੱਤੇਦਾਰ ਸਬਜ਼ੀਆਂ ਵੇਚਦੇ ਨਜ਼ਰ ਨਹੀਂ ਆਏ। ਜਿਹੜਾ ਵੀ ਕਿਸਾਨ ਟਮਾਟਰ ਵੇਚ ਰਿਹਾ ਸੀ, ਉਹ ਜਾਂ ਤਾਂ ਖਰਾਬ ਹੋਇਆ ਜਾਂ ਕੱਚਾ ਸੀ।

ਇਸ ਕਾਰਨ ਇੱਥੇ ਟਮਾਟਰ 100 ਰੁਪਏ ਕਿਲੋ ਵਿਕਣ ਲੱਗ ਪਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਸਬਜ਼ੀਆਂ ਖਾਸਕਰ ਟਮਾਟਰ ਦੀ ਕੀਮਤ 'ਚ ਕਾਫੀ ਵਾਧਾ ਹੋਇਆ ਸੀ। ਅਜਿਹੇ 'ਚ ਇਕ ਵਾਰ ਫਿਰ ਟਮਾਟਰ ਦੀਆਂ ਕੀਮਤਾਂ (Tomato Prices) ਅਸਮਾਨ ਨੂੰ ਛੂਹ ਸਕਦੀਆਂ ਹਨ। ਕੋਲਹਾਪੁਰ ਦੇ ਇੱਕ ਕਿਸਾਨ ਅਨੁਸਾਰ 15 ਮਈ ਤੋਂ ਟਮਾਟਰ 50 ਰੁਪਏ ਕਿਲੋ ਵਿਕ ਰਿਹਾ ਹੈ। ਪਹਿਲਾਂ ਇਹ 30-40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ।

ਸਪਲਾਈ ਘੱਟ ਹੋਣ ਕਾਰਨ ਐਤਵਾਰ ਨੂੰ ਕਰੀਬ 15 ਕਿਲੋ ਟਮਾਟਰ ਹੀ ਮਿਲ ਸਕੇ। ਆਮ ਤੌਰ 'ਤੇ ਕਿਸਾਨਾਂ ਨੂੰ ਚਾਰ ਤੋਂ ਪੰਜ ਕਰੇਟ ਮਿਲਦੇ ਹਨ। ਹੁਣ ਕਿਸਾਨ ਢੋਆ-ਢੁਆਈ ਲਈ ਉੱਚੇ ਮੁੱਲ ਦੀ ਮੰਗ ਕਰ ਰਹੇ ਹਨ ਅਤੇ ਲੇਬਰ ਦੀ ਲੋਡਿੰਗ ਅਤੇ ਅਨਲੋਡਿੰਗ ਲਈ ਵਾਧੂ ਲਾਗਤ ਦੀ ਵਸੂਲੀ ਵੀ ਕਰ ਰਹੇ ਹਨ।

ਟਮਾਟਰ ਦੀ ਕੀਮਤ 100 ਰੁਪਏ ਤੋਂ ਪਾਰ : ਦੱਸ ਦੇਈਏ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਟਮਾਟਰ 60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ ਅਤੇ ਜੂਨ ਦੇ ਆਖਰੀ ਹਫਤੇ ਤੱਕ ਇਸ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਵਧ ਗਈ ਸੀ। ਇਸ ਤੋਂ ਬਾਅਦ ਇਹ ਕੀਮਤ 10 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਵੀ ਇਸੇ ਰਾਹ 'ਤੇ ਚੱਲ ਰਹੀਆਂ ਹਨ। ਪਿਛਲੇ ਐਤਵਾਰ 15 ਰੁਪਏ ਵਿੱਚ ਵਿਕਣ ਵਾਲੀ ਮੇਥੀ 22 ਮਈ ਨੂੰ ਪ੍ਰਚੂਨ ਬਾਜ਼ਾਰ ਵਿੱਚ 25 ਰੁਪਏ ਵਿੱਚ ਵਿਕ ਰਹੀ ਸੀ।

ਪਾਲਕ ਵੀ ਮਹਿੰਗੀ ਹੋ ਗਈ ਹੈ। 15 ਮਈ ਨੂੰ 10 ਰੁਪਏ ਪ੍ਰਤੀ ਗੁੱਛਾ ਤੋਂ ਐਤਵਾਰ ਨੂੰ 35 ਰੁਪਏ ਪ੍ਰਤੀ ਗੁੱਛਾ ਹੋ ਗਿਆ।

ਮੀਂਹ ਨੇ ਫਸਲ ਨੂੰ ਪਹੁੰਚਾਇਆਨੁਕਸਾਨ

ਕੋਲਹਾਪੁਰ ਜ਼ਿਲ੍ਹੇ ਦੇ ਐਗਰੀਕਲਚਰ ਸੁਪਰਡੈਂਟ ਅਨੁਸਾਰ ਇਸ ਸਮੇਂ ਟਮਾਟਰ ਦੀ ਕਾਸ਼ਤ ਥੱਲੇ ਜ਼ਮੀਨ ਘੱਟ ਹੈ, ਕਿਉਂਕਿ ਇਹ ਆਫ-ਸੀਜ਼ਨ ਹੈ। ਟਮਾਟਰ ਦੀ ਕਟਾਈ ਦਾ ਸੀਜ਼ਨ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ। ਇਸ ਲਈ ਮੌਨਸੂਨ ਤੋਂ ਪਹਿਲਾਂ ਦੀ ਬਾਰਸ਼ ਅਤੇ ਘੱਟ ਕਾਸ਼ਤ ਨੇ ਕੀਮਤਾਂ ਵਧਣ ਦੇ ਰੁਝਾਨ ਨੂੰ ਪ੍ਰਭਾਵਿਤ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਰਦੀਆਂ ਵਿੱਚ 20 ਰੁਪਏ ਕਿਲੋ ਮਿਲਣ ਵਾਲੇ ਟਮਾਟਰ ਦੀ ਕੀਮਤ ਇੱਕ ਵਾਰ ਫਿਰ ਕਈ ਸ਼ਹਿਰਾਂ ਵਿੱਚ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ।

ਆਂਧਰਾ ਪ੍ਰਦੇਸ਼ ਅਤੇ ਕਰਨਾਟਕ 'ਚ ਮੀਂਹ ਕਾਰਨ ਫਸਲ ਖਰਾਬ ਹੋਣ ਕਾਰਨ ਟਮਾਟਰ ਦੀਆਂ ਕੀਮਤਾਂ (Tomato Prices) ਵਧ ਰਹੀਆਂ ਹਨ। ਘੱਟ ਝਾੜ ਅਤੇ ਵੱਧ ਮੰਗ ਦੇ ਨਾਲ-ਨਾਲ ਢੋਆ-ਢੁਆਈ ਦੀ ਲਾਗਤ ਵਧਣ ਕਾਰਨ ਟਮਾਟਰ ਮਹਿੰਗਾ ਹੁੰਦਾ ਜਾ ਰਿਹਾ ਹੈ।

ਬੈਂਗਲੁਰੂ 'ਚ ਟਮਾਟਰ ਦੀ ਕੀਮਤ 110 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਟਮਾਟਰ 80 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ।

ਦਿੱਲੀ ਵਿੱਚ ਵੀ ਟਮਾਟਰ ਦੀ ਕੀਮਤ 70-100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਕ ਖਪਤਕਾਰ ਨੇ ਦੱਸਿਆ ਕਿ ਪਹਿਲਾਂ ਟਮਾਟਰ ਦੀ ਕੀਮਤ 20-30 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 100 ਰੁਪਏ ਤੋਂ ਉਪਰ ਪਹੁੰਚ ਗਈ ਹੈ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਟਮਾਟਰ ਸਾਡੀ ਪਹੁੰਚ ਤੋਂ ਬਾਹਰ ਹੋ ਜਾਣਗੇ।

Published by:Amelia Punjabi
First published:

Tags: Tomato, Vegetables