• Home
  • »
  • News
  • »
  • lifestyle
  • »
  • TOMATO PRICES HIKE IN SOUTH INDIA RS 140 KG DUE TO RAINS KNOW DELHI NCR MUMBAI KOLKATA RATE GH AP

Tomato Price Hike: ਅਸਮਾਨ `ਤੇ ਪੁੱਜੀਆਂ ਟਮਾਟਰ ਦੀਆਂ ਕੀਮਤਾਂ, 140 ਰੁਪਏ ਕਿੱਲੋ ਹੋਇਆ ਭਾਅ

Tomato Price Hike: ਭਾਰਤ ਸਰਕਾਰ ਦੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੱਖਣੀ ਭਾਰਤ ਦੇ ਅੰਡੇਮਾਨ ਤੇ ਨਿਕੋਬਾਰ ਦੇ ਮਾਇਆਬੰਦਰ ਵਿੱਚ 140 ਰੁਪਏ ਪ੍ਰਤੀ ਕਿੱਲੋ ਤੇ ਪੋਰਟ ਬਲੇਅਰ ਵਿੱਚ 127 ਰੁਪਏ ਪ੍ਰਤੀ ਕਿਲੋ ਟਮਾਟਰ ਵਿੱਕ ਰਹੇ ਹਨ। ਇਸ ਦੇ ਨਾਲ ਹੀ ਕੇਰਲ ਦੇ ਤਿਰੂਵਨੰਤਪੁਰਮ 'ਚ ਟਮਾਟਰ ਦੀ ਕੀਮਤ 125 ਰੁਪਏ, ਪਲੱਕੜ ਅਤੇ ਵਾਇਨਾਡ 'ਚ 105, ਤ੍ਰਿਸ਼ੂਰ 'ਚ 94, ਕੋਝੀਕੋਡ 'ਚ 91 ਅਤੇ ਕੋਟਾਯਮ 'ਚ 83 ਰੁਪਏ ਹੈ।

Tomato Price Hike: ਅਸਮਾਨ `ਤੇ ਪੁੱਜੀਆਂ ਟਮਾਟਰ ਦੀਆਂ ਕੀਮਤਾਂ, 140 ਰੁਪਏ ਕਿੱਲੋ ਹੋਇਆ ਭਾਅ

Tomato Price Hike: ਅਸਮਾਨ `ਤੇ ਪੁੱਜੀਆਂ ਟਮਾਟਰ ਦੀਆਂ ਕੀਮਤਾਂ, 140 ਰੁਪਏ ਕਿੱਲੋ ਹੋਇਆ ਭਾਅ

  • Share this:
Tomato Price Hike: ਦੇਸ਼ ਦੇ ਕਈ ਹਿੱਸਿਆਂ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਦੱਖਣੀ ਭਾਰਤ ਦੇ ਕਈ ਸ਼ਹਿਰਾਂ 'ਚ ਪ੍ਰਚੂਨ ਬਾਜ਼ਾਰ 'ਚ ਟਮਾਟਰ ਦੀ ਕੀਮਤ 140 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਭਾਰੀ ਮੀਂਹ ਕਾਰਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਦੱਖਣੀ ਭਾਰਤ ਵਿੱਚ ਟਮਾਟਰ ਮਹਿੰਗਾ ਹੋ ਗਿਆ ਹੈ।

ਭਾਰਤ ਸਰਕਾਰ ਦੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੱਖਣੀ ਭਾਰਤ ਦੇ ਅੰਡੇਮਾਨ ਤੇ ਨਿਕੋਬਾਰ ਦੇ ਮਾਇਆਬੰਦਰ ਵਿੱਚ 140 ਰੁਪਏ ਪ੍ਰਤੀ ਕਿੱਲੋ ਤੇ ਪੋਰਟ ਬਲੇਅਰ ਵਿੱਚ 127 ਰੁਪਏ ਪ੍ਰਤੀ ਕਿਲੋ ਟਮਾਟਰ ਵਿੱਕ ਰਹੇ ਹਨ। ਇਸ ਦੇ ਨਾਲ ਹੀ ਕੇਰਲ ਦੇ ਤਿਰੂਵਨੰਤਪੁਰਮ 'ਚ ਟਮਾਟਰ ਦੀ ਕੀਮਤ 125 ਰੁਪਏ, ਪਲੱਕੜ ਅਤੇ ਵਾਇਨਾਡ 'ਚ 105, ਤ੍ਰਿਸ਼ੂਰ 'ਚ 94, ਕੋਝੀਕੋਡ 'ਚ 91 ਅਤੇ ਕੋਟਾਯਮ 'ਚ 83 ਰੁਪਏ ਹੈ।

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਟਮਾਟਰ ਦੀ ਕੀਮਤ 77 ਰੁਪਏ, ਤਿਰੂਪਤੀ 'ਚ 72, ਤੇਲੰਗਾਨਾ 'ਚ ਵਾਰੰਗਲ 'ਚ 85 ਅਤੇ ਪੁਡੂਚੇਰੀ 'ਚ 85 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਦੇ ਨਾਲ ਹੀ ਜੇਕਰ ਮੈਟਰੋ ਸ਼ਹਿਰਾਂ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਸੋਮਵਾਰ ਨੂੰ ਮੁੰਬਈ 'ਚ 55 ਰੁਪਏ, ਦਿੱਲੀ 'ਚ 56, ਕੋਲਕਾਤਾ 'ਚ 78 ਅਤੇ ਚੇਨਈ 'ਚ 83 ਰੁਪਏ ਪ੍ਰਤੀ ਕਿਲੋ ਟਮਾਟਰ ਵਿਕਿਆ।

ਦੱਸ ਦੇਈਏ ਕਿ ਸਤੰਬਰ ਦੇ ਅੰਤ ਤੋਂ ਦੇਸ਼ ਦੇ ਜ਼ਿਆਦਾਤਰ ਪ੍ਰਚੂਨ ਬਾਜ਼ਾਰਾਂ 'ਚ ਟਮਾਟਰ ਦੀਆਂ ਕੀਮਤਾਂ 'ਚ ਤੇਜ਼ੀ ਬਣੀ ਹੋਈ ਹੈ ਪਰ ਇਸ ਵਾਰ ਦੱਖਣੀ ਸੂਬਿਆਂ 'ਚ ਲਗਾਤਾਰ ਬਾਰਿਸ਼ ਕਾਰਨ ਟਮਾਟਰ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਭਾਰਤ ਸਰਕਾਰ ਨੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਹੈ ਕਿ ਟਮਾਟਰਾਂ ਦੀਆਂ ਕੀਮਤਾਂ ਵਿੱਚ ਤਾਜ਼ਾ ਵਾਧਾ ਭਾਰੀ ਮੀਂਹ ਕਾਰਨ ਹੋਇਆ ਹੈ। ਮੀਂਹ ਕਾਰਨ ਇਸ ਦੀ ਸਪਲਾਈ ਵਿੱਚ ਵਿਘਨ ਪਿਆ ਹੈ।

ਇਨ੍ਹਾਂ ਹਿੱਸਿਆਂ ਵਿਚ ਟਮਾਟਰਾਂ ਦੇ ਭਾਅ ਕੀ ਹਨ : ਖਪਤਕਾਰ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਉੱਤਰੀ ਭਾਰਤ 'ਚ ਸੋਮਵਾਰ ਨੂੰ ਟਮਾਟਰ ਦੀ ਕੀਮਤ 30-83 ਰੁਪਏ ਪ੍ਰਤੀ ਕਿਲੋ ਰਹੀ। ਇਸ ਦੇ ਨਾਲ ਹੀ ਦੇਸ਼ ਦੇ ਪੱਛਮੀ ਹਿੱਸੇ 'ਚ ਟਮਾਟਰ ਦੀ ਕੀਮਤ 30-85 ਰੁਪਏ ਕਿਲੋ ਅਤੇ ਪੂਰਬੀ ਭਾਰਤ 'ਚ 39-80 ਰੁਪਏ ਕਿਲੋ ਰਹੀ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਪਿਛਲੇ ਕਈ ਹਫਤਿਆਂ ਤੋਂ ਟਮਾਟਰ ਦੀ ਔਸਤ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬਣੀ ਹੋਈ ਹੈ।

ਕਰਨਾਟਕ ਦੇ ਮੰਗਲੁਰੂ ਅਤੇ ਤੁਮਾਕੁਰੂ 'ਚ 100 ਰੁਪਏ, ਧਾਰਵਾੜ 'ਚ 75, ਮੈਸੂਰ 'ਚ 74, ਸ਼ਿਵਮੋਗਾ 'ਚ 67, ਦਾਵਾਂਗੇਰੇ 'ਚ 64 ਅਤੇ ਬੈਂਗਲੁਰੂ 'ਚ 57 ਰੁਪਏ ਕਿਲੋ ਚੱਲ ਰਹੀ ਹੈ। ਇਸ ਦੇ ਨਾਲ ਹੀ ਤਾਮਿਲਨਾਡੂ 'ਚ ਰਾਮਨਾਥਪੁਰਮ 'ਚ ਟਮਾਟਰ 102 ਰੁਪਏ, ਤਿਰੂਨੇਲਵੇਲੀ 'ਚ 92, ਕੁੱਡਲੌਰ 'ਚ 87, ਚੇਨਈ 'ਚ 83 ਅਤੇ ਧਰਮਪੁਰੀ 'ਚ 75 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ।
Published by:Amelia Punjabi
First published: