Home /News /lifestyle /

Tomato Price: ਲਗਾਤਾਰ ਵੱਧ ਰਹੀਆਂ ਹਨ ਟਮਾਟਰ ਦੀਆਂ ਕੀਮਤਾਂ, ਮੈਟਰੋ ਸ਼ਹਿਰਾਂ 'ਚ ਵਿਕ ਰਹੇ ਹਨ 77 ਰੁਪਏ ਪ੍ਰਤੀ ਕਿਲੋ

Tomato Price Hike: ਟਮਾਟਰ ਦਿਨੋ ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ। ਦਿੱਲੀ ਨੂੰ ਛੱਡ ਕੇ ਬਾਕੀ ਮਹਾਨਗਰਾਂ 'ਚ ਬੁੱਧਵਾਰ ਨੂੰ ਟਮਾਟਰ ਦੀਆਂ ਪ੍ਰਚੂਨ ਕੀਮਤਾਂ 'ਚ ਇਕ ਮਹੀਨਾ ਪਹਿਲਾਂ ਦੇ ਮੁਕਾਬਲੇ 77 ਰੁਪਏ ਪ੍ਰਤੀ ਕਿਲੋ (Tomato Price Toady) ਦਾ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਹ ਵਾਧਾ ਟਮਾਟਰਾਂ ਦੀ ਸੰਭਾਵਿਤ ਕਮੀ ਕਾਰਨ ਹੋਇਆ ਹੈ।

ਹੋਰ ਪੜ੍ਹੋ ...
  • Share this:

ਖਪਤਕਾਰ ਮਾਮਲਿਆਂ ਦੇ ਮੰਤਰਾਲੇ (Ministry of Consumer Affairs) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੋਲਕਾਤਾ 'ਚ ਟਮਾਟਰ ਦੀ ਪ੍ਰਚੂਨ ਕੀਮਤ 30 ਅਪ੍ਰੈਲ ਨੂੰ 25 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 1 ਜੂਨ ਨੂੰ 77 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਅੰਕੜੇ ਦੱਸਦੇ ਹਨ ਕਿ ਮੁੰਬਈ 'ਚ ਵੀ ਟਮਾਟਰ ਦੀ ਕੀਮਤ 1 ਮਈ ਨੂੰ 36 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 1 ਜੂਨ ਨੂੰ 74 ਰੁਪਏ ਪ੍ਰਤੀ ਕਿਲੋ ਹੋ ਗਈ। ਇਸ ਦੇ ਨਾਲ ਹੀ ਚੇੱਨਈ 'ਚ ਇਹ ਕੀਮਤ 47 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 62 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

ਇੱਥੇ ਮਿਲੇ ਰਹੇ ਹਨ 100 ਰੁਪਏ ਕਿਲੋ ਤੋਂ ਵੱਧ
ਹਾਲਾਂਕਿ, ਦਿੱਲੀ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 39 ਰੁਪਏ ਪ੍ਰਤੀ ਕਿਲੋ ਸੀ, ਜੋ ਕਿ ਪਹਿਲਾਂ 30 ਰੁਪਏ ਪ੍ਰਤੀ ਕਿਲੋ ਸੀ। ਬੁੱਧਵਾਰ ਨੂੰ ਪੋਰਟ ਬਲੇਅਰ (Port Blair), ਸ਼ਿਲਾਂਗ (Shillong), ਕੋਟਾਯਮ (Kottayam), ਪਠਾਨਮਥਿੱਟਾ (Pathanamthitta) ਵਰਗੇ ਚਾਰ ਸ਼ਹਿਰਾਂ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਚੱਲ ਰਹੀ ਸੀ।

ਸਪਲਾਈ ਦੀ ਸੰਭਾਵਤ ਕਮੀ ਦਾ ਡਰ
ਅੰਕੜਿਆਂ ਅਨੁਸਾਰ ਪ੍ਰਮੁੱਖ ਉਤਪਾਦਕ ਰਾਜਾਂ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ (Maharashtra) ਵਿੱਚ ਪ੍ਰਚੂਨ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਵੱਖ-ਵੱਖ ਸ਼ਹਿਰਾਂ ਵਿੱਚ 50 ਤੋਂ 100 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਚੱਲ ਰਿਹਾ ਹੈ।

ਵਪਾਰੀਆਂ ਅਤੇ ਮਾਹਰਾਂ ਨੇ ਆਂਧਰਾ ਪ੍ਰਦੇਸ਼ (Andhra Pradesh) ਅਤੇ ਕਰਨਾਟਕ (Karnataka) ਵਰਗੇ ਪ੍ਰਮੁੱਖ ਉਤਪਾਦਕ ਰਾਜਾਂ ਤੋਂ ਸਪਲਾਈ ਦੀ ਸੰਭਾਵਤ ਕਮੀ ਨੂੰ ਪ੍ਰਚੂਨ ਕੀਮਤਾਂ ਵਿੱਚ ਵਾਧੇ ਦਾ ਕਾਰਨ ਦੱਸਿਆ ਹੈ।

ਬੁੱਧਵਾਰ ਨੂੰ ਟਮਾਟਰ ਦੀ ਔਸਤ ਅਖਿਲ ਭਾਰਤੀ ਪ੍ਰਚੂਨ ਕੀਮਤ 77 ਫੀਸਦੀ ਵਧ ਕੇ 52.30 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜੋ ਮਹੀਨਾ ਪਹਿਲਾਂ ਦੀ ਮਿਆਦ 'ਚ 29.5 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਲੋਕਲ ਸਰਕਲ ਵੱਲੋਂ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਆਮ ਆਦਮੀ ਦੇ ਰੋਜ਼ਾਨਾ ਦੇ ਖਰਚੇ ਹਰ ਮਹੀਨੇ 10 ਫੀਸਦੀ ਵਧੇ ਹਨ। ਇਹ ਵਾਧਾ ਪਿਛਲੇ ਤਿੰਨ ਮਹੀਨਿਆਂ ਵਿੱਚ ਹੋਇਆ ਹੈ। ਸਰਵੇਖਣ ਵਿੱਚ ਸ਼ਾਮਲ ਲੋਕਾਂ ਨੇ ਇਹ ਖਦਸ਼ਾ ਵੀ ਪ੍ਰਗਟਾਇਆ ਕਿ ਮਹਿੰਗਾਈ ਭਵਿੱਖ ਵਿੱਚ ਵੀ ਹੋਰ ਝਟਕੇ ਦੇਵੇਗੀ।
Published by:Krishan Sharma
First published:

Tags: Business, Inflation, Price hike, Tomato

ਅਗਲੀ ਖਬਰ