Home /News /lifestyle /

iQOO Neo 6 ਖਰੀਦਣ ਦੇ ਪ੍ਰਮੁੱਖ 5 ਕਾਰਨ

iQOO Neo 6 ਖਰੀਦਣ ਦੇ ਪ੍ਰਮੁੱਖ 5 ਕਾਰਨ

 iQOO Neo 6 ਖਰੀਦਣ ਦੇ ਪ੍ਰਮੁੱਖ 5 ਕਾਰਨ

iQOO Neo 6 ਖਰੀਦਣ ਦੇ ਪ੍ਰਮੁੱਖ 5 ਕਾਰਨ

iQOO Neo 6 ਦਮਦਾਰ ਸਨੈਪਡ੍ਰੈਗਨ 870 5G SoC ਰਾਹੀਂ ਸੰਚਾਲਿਤ ਹੈ, ਇਹ ਚਿੱਪ, ਜਦੋਂ 36,907 mm2 ਕੈਸਕੇਡ ਕੂਲਿੰਗ ਸਿਸਟਮ ਨਾਲ ਜੋੜੀ ਜਾਂਦੀ ਹੈ, ਤਾਂ AnTuTu 'ਤੇ 740,000+ ਦਾ ਸਕੋਰ ਪ੍ਰਾਪਤ ਹੁੰਦਾ ਹੈ!

 • Share this:
  ਪਿਛਲੇ ਸਾਲ, ਜਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਨੂੰ ਇੱਕ ਫਲੈਗਸ਼ਿਪ SoC, 12 GB RAM, 360 Hz ਦੇ ਟੱਚ ਰਿਸਪਾਂਸ, 6.62-ਇੰਚ ਦੇ 120 Hz AMOLED ਡਿਸਪਲੇ, ਕਟਿੰਗ ਐਜ ਲਿਕਵਿਡ ਕੂਲਿੰਗ, ਮੋਨਸਟਰ 64 MP ਕੈਮਰੇ ਅਤੇ ਬਹੁਤ ਹੀ ਤੇਜ਼ ਚਾਰਜਰ ਦੇ ਨਾਲ ₹30,000 ਤੋਂ ਘੱਟ ਵਿੱਚ ਮਿਲੇਗਾ, ਉਦੋਂ ਤੁਸੀਂ ਸੋਚਿਆ ਸੀ ਕਿ ਮੈਂ ਝੂਠ ਬੋਲ ਰਿਹਾ।

  ਖੈਰ, ਇਹ 2022 ਹੈ ਅਤੇ ਮੈਂ ਮਜ਼ਾਕ ਨਹੀਂ ਕਰ ਰਿਹਾ, 'ਕਿਉਂਕਿ iQOO ਆਪਣੇ ਨਵੇਂ Neo 6 ਸਮਾਰਟਫੋਨ ਦੇ ਨਾਲ ਬਿਲਕੁਲ ਇਹੀ ਆਫਰ ਕਰ ਰਿਹਾ ਹੈ। ਅਤੇ ਇਹਨਾਂ ਸਾਰੇ ਚੰਗੇ ਫੀਚਰ ਦੇ ਨਾਲ ਇਸਨੂੰ ₹30,000 ਤੋਂ ਘੱਟ ਕੀਮਤ ਵਾਲਾ ਸਭ ਤੋਂ ਦਮਦਾਰ ਫੋਨ' ਕਿਹਾ ਜਾ ਸਕਦਾ ਹੈ। ਲਾਂਚ ਦੌਰਾਨ, ਤੁਸੀਂ ₹25,999 ਵਿੱਚ ਫ਼ੋਨ ਪ੍ਰਾਪਤ ਕਰ ਸਕਦੇ ਹੋ।

  ਜੇਕਰ ਇਹ ਕਾਰਨ ਇਸਨੂੰ ਅੱਜ ਹੀ ਖਰੀਦਣ ਲਈ ਕਾਫ਼ੀ ਨਹੀਂ ਹੈ, ਤਾਂ ਇੱਥੇ iQOO Neo 6 ਨੂੰ ਖਰੀਦਣ ਦੇ ਪੰਜ ਹੋਰ ਕਾਰਨ ਦੱਸੇ ਗਏ ਹਨ।

  ਇਹ ਦਮਦਾਰ ਹੈ

  iQOO Neo 6 ਦਮਦਾਰ ਸਨੈਪਡ੍ਰੈਗਨ 870 5G SoC ਰਾਹੀਂ ਸੰਚਾਲਿਤ ਹੈ, ਇਹ ਚਿੱਪ, ਜਦੋਂ 36,907 mm2 ਕੈਸਕੇਡ ਕੂਲਿੰਗ ਸਿਸਟਮ ਨਾਲ ਜੋੜੀ ਜਾਂਦੀ ਹੈ, ਤਾਂ AnTuTu 'ਤੇ 740,000+ ਦਾ ਸਕੋਰ ਪ੍ਰਾਪਤ ਹੁੰਦਾ ਹੈ!

  ਨਾਲ ਹੀ, ਤੁਸੀਂ ਇਸ ਵਿੱਚ 12GB ਤੱਕ ਦੀ RAM ਅਤੇ 4GB ਦੀ ਵਿਸਤ੍ਰਿਤ RAM ਪ੍ਰਾਪਤ ਕਰਦੇ ਹੋ, ਤੁਸੀਂ ਇਸਨੂੰ ਹਮੇਸ਼ਾਂ ਬਿਨਾਂ ਕਿਸੇ ਰੁਕਾਵਟ ਦੇ ਵਰਤ ਸਕਦੇ ਹੋ, ਭਾਵੇਂ ਤੁਸੀਂ ਇੱਕੋ ਵੇਲੇ ਕਿੰਨੇ ਵੀ ਕੰਮ ਕਿਉਂ ਨਾ ਕਰੋ।

  ਇਸ ਦੀਆਂ ਹੋਰ ਵੀ ਖੂਬੀਆਂ ਹਨ। ਇਸਦੀ ਤਾਕਤ ਕਰਕੇ, iQOO Neo 6 ਜਲਦੀ ਹੀ OTA ਅੱਪਡੇਟ ਰਾਹੀਂ BGMI ਵਿੱਚ 90 FPS ਦਾ ਸਮਰਥਨ ਕਰੇਗਾ, ਅਤੇ BMPS (ਬੈਟਲਗ੍ਰਾਊਂਡ ਮੋਬਾਈਲ ਇੰਡੀਆ ਪ੍ਰੋ ਸੀਰੀਜ਼) ਲਈ ਅਧਿਕਾਰਤ ਸਮਾਰਟਫੋਨ ਹੈ।

  ਇਹ ਯਕੀਨੀ ਬਣਾਉਣ ਲਈ ਕਿ ਤੁਸੀਂ SoC ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੋ, iQOO ਨੇ Neo 6 ਨੂੰ 6.62-ਇੰਚ, 120 Hz E4 AMOLED ਡਿਸਪਲੇ ਨਾਲ ਬਣਾਇਆ ਹੈ। ਇਸ ਡਿਸਪਲੇ ਵਿੱਚ ਅੱਖਾਂ ਲਈ ਅਨੁਕੂਲ ਵਿਸ਼ੇਸ਼ਤਾਵਾਂ ਹਨ ਅਤੇ ਇਸ ਵਿੱਚ ਪਾਵਰ ਕੁਸ਼ਲਤਾ ਹੈ, ਇਹ ਨੀਲੀ-ਰੋਸ਼ਨੀ ਨੂੰ 6.5% ਤੱਕ ਘਟਾ ਸਕਦਾ ਹੈ ਅਤੇ E3 ਡਿਸਪਲੇ ਦੇ ਮੁਕਾਬਲੇ 30% ਘੱਟ ਪਾਵਰ ਦੀ ਖਪਤ ਕਰਦਾ ਹੈ। ਇਹ 1,300 nits ਦੀ ਉੱਚਤਮ ਬ੍ਰਾਈਟਨੈੱਸ ‘ਤੇ ਵੀ ਵਰਤਿਆ ਜਾ ਸਕਦਾ ਹੈ ਅਤੇ Netflix HDR10 ਦੇ ਨਾਲ-ਨਾਲ ਹੋਰ ਅਨੁਕੂਲ ਐਪਸ ਅਤੇ ਗੇਮਾਂ ਵਿੱਚ HDR 10+ ਨੂੰ ਵੀ ਸਪੋਰਟ ਕਰਦਾ ਹੈ।

  ਗੇਮਿੰਗ ਨੂੰ ਸ਼ਾਨਦਾਰ ਬਣਾਉਣ ਲਈ, iQOO ਦੀ ਤਕਨਾਲੋਜੀ 1,200 Hz ਤਤਕਾਲ ਅਤੇ 360 Hz ਟੱਚ ਸੈਂਪਲਿੰਗ ਰੇਟ ਨੂੰ ਸਮਰੱਥ ਬਣਾਉਂਦੀ ਹੈ। ਦੂਜੇ ਸ਼ਬਦਾਂ ਵਿੱਚ, ਜਦੋਂ ਤੁਸੀਂ ਕੁਝ ਦੇਰੀ ਤੋਂ ਬਾਅਦ ਪਹਿਲੀ ਵਾਰ ਸਕ੍ਰੀਨ ਨੂੰ ਟੱਚ ਕਰਦੇ ਹੋ, ਜਾਂ ਜਦੋਂ ਤੁਸੀਂ ਗੇਮਿੰਗ ਦੌਰਾਨ ਸਕ੍ਰੀਨ ਦੀ ਲਗਾਤਾਰ ਵਰਤੋਂ ਕਰ ਰਹੇ ਹੁੰਦੇ ਹੋ, ਇਸਦੀ ਪ੍ਰਤੀਕਿਰਿਆ ਵਿੱਚ ਕੋਈ ਫਰਕ ਨਹੀਂ ਪੈਂਦਾ, ਇਹ ਬਿਨਾਂ ਕਿਸੇ ਰੁਕਾਵਟ ਦੇ ਵਰਤਿਆ ਜਾ ਸਕਦਾ ਹੈ। ਟੱਚ ਦਾ ਅਹਿਸਾਸ ਕਰਵਾਉਣ ਵਿੱਚ ਵੀ ਇਹ ਬਹੁਤ ਵਧੀਆ ਹੈ।

  ਗੇਮਿੰਗ ਦੇ ਅਨੁਭਵ ਨੂੰ ਪੂਰਾ ਕਰਨ ਲਈ ਇਸ ਵਿੱਚ ਡੂਅਲ ਸਟੀਰੀਓ ਸਪੀਕਰ ਸੈੱਟਅੱਪ ਹੈ, ਅਤੇ X-ਐਕਸਿਸ ਲੀਨੀਅਰ ਮੋਟਰ ਆਧਾਰਿਤ ਹੈਪਟਿਕ ਸਿਸਟਮ ਦੇ ਨਾਲ ਇਸ ਵਿੱਚ 4D ਗੇਮ ਵਾਈਬ੍ਰੇਸ਼ਨ ਹੈ, ਜੋ ਕਿ ਬਹੁਤ ਹੀ ਕਮਾਲ ਦੀ ਹੈ।

  ਇਹ ਬਹੁਤ ਹੀ ਵਧੀਆ ਦਿੱਸਦਾ ਹੈ

  ਇਸ ਫ਼ੋਨ ਦੀ ਲੁੱਕ ਅਤੇ ਪਰਫਾਰਮੈਂਸ ਦੋਵਾਂ ਹੀ ਸ਼ਾਨਦਾਰ ਹਨ। ਇਸਦਾ ਡਿਜ਼ਾਈਨ ਸਿੰਪਲ ਹੈ, ਕੱਚ ਦਾ ਸੋਹਣਾ ਸਲੈਬ (ਸਾਹਮਣੇ ਵੱਲ) ਅਤੇ ਇਸਦਾ ਪਲਾਸਟਿਕ, ਜੋ 'ਡਾਰਕ ਨੋਵਾ' ਅਤੇ 'ਸਾਈਬਰ ਰੇਜ' ਰੰਗਾਂ ਵਿੱਚ ਸ਼ਾਨਦਾਰ ਢੰਗ ਨਾਲ ਜੋੜਿਆ ਗਿਆ ਹੈ।

  ਇਸਦਾ ਪਿਛਲਾ ਕੈਮਰਾ ਬਹੁਤ ਹੀ ਕਮਾਲ ਦਾ ਹੈ ਅਤੇ ਸ਼ਾਨਦਾਰ ਨਤੀਜੇ ਦਿੰਦਾ ਹੈ।

  8.54mm 'ਤੇ, ਫ਼ੋਨ ਕਾਫ਼ੀ ਪਤਲਾ ਹੈ, ਅਤੇ ਸੁਰੱਖਿਆ ਲਈ ਸ਼ੌਟ ਜ਼ੈਨਸੇਸ਼ਨ UP ਗਲਾਸ ਦੇ ਨਾਲ 6.62-ਇੰਚ ਦੀ ਡਿਸਪਲੇ ਹੋਣ ਦੇ ਬਾਵਜੂਦ, ਇਸਦਾ ਭਾਰ ਸਿਰਫ਼ 190 ਗ੍ਰਾਮ ਹੈ।

  ਇਸਦੀ ਬੈਟਰੀ ਲਾਈਫ ਪੂਰਾ ਦਿਨ ਸਾਥ ਨਿਭਾਉਂਦੀ ਹੈ...

  ਇਹ ਪੂਰੀ ਤਾਕਤ ਯਕੀਨਨ ਬੈਟਰੀ 'ਤੇ ਦਬਾਅ ਪਾਉਂਦੀ ਹੋਵੇਗੀ, ਸਹੀ ਕਿਹਾ ਨਾ? ਹਾਂ, ਪਰ ਤੁਹਾਨੂੰ ਇਸ ਵਿੱਚ 4,700mAh ਦੀ ਬੈਟਰੀ ਮਿਲ ਰਹੀ ਹੈ, ਅਤੇ ਇਸ SD870 SoC ਨੂੰ 7nm ਪ੍ਰੋਸੈੱਸਰ 'ਤੇ ਬਣਾਇਆ ਗਿਆ ਹੈ, ਅਤੇ E4 ਡਿਸਪਲੇ ਬਹੁਤ ਹੀ ਘੱਟ ਪਾਵਰ ਦੀ ਖਪਤ ਕਰਦਾ ਹੈ, ਇਸ ਨਾਲ ਤੁਹਾਨੂੰ ਯਕੀਨਨ ਪੂਰੇ ਦਿਨ ਲਈ ਬੈਟਰੀ ਲਾਈਫ ਮਿਲੇਗੀ, ਭਾਵੇਂ ਤੁਸੀਂ ਗੇਮ ਹੀ ਕਿਉਂ ਨਾ ਖੇਡੋ।

  … ਅਤੇ ਬਹੁਤ ਹੀ ਜਲਦੀ ਚਾਰਜ ਹੋ ਜਾਂਦਾ ਹੈ

  ਜੇਕਰ ਫ਼ੋਨ ਦੀ ਬੈਟਰੀ ਖਤਮ ਹੋ ਜਾਂਦੀ ਹੈ, ਤਾਂ ਇਹ ₹30,000 ਵਾਲਾ ਸਮਾਰਟਫੋਨ 80W ਦੇ ਚਾਰਜਰ ਨਾਲ ਆਉਂਦਾ ਹੈ! ਇਹ ਜ਼ਿਆਦਾਤਰ ਅਲਟਰਾਬੁੱਕ ਨਾਲ ਮਿਲਣ ਵਾਲੇ ਚਾਰਜਰ ਨਾਲੋਂ ਵੱਧ ਦਮਦਾਰ ਹੈ।

  iQOO ਦਾ ਦਾਅਵਾ ਹੈ ਕਿ 80W ਦੀ ਫਲੈਸ਼ਚਾਰਜ ਤਕਨਾਲੋਜੀ ਦੇ ਨਾਲ ਸਿਰਫ਼ 12 ਮਿੰਟਾਂ ਵਿੱਚ ਬੈਟਰੀ 50% ਤੱਕ ਚਾਰਜ ਹੋ ਸਕਦੀ ਹੈ, ਅਤੇ ਇਹ ਸਿਰਫ਼ 32 ਮਿੰਟ ਵਿੱਚ ਬੈਟਰੀ ਨੂੰ ਪੂਰਾ ਚਾਰਜ ਕਰ ਸਕਦੀ ਹੈ। ਅਜਿਹਾ ਕਰਨ ਲਈ ਫ਼ੋਨ ਸਿੰਗਲ-IC ਡੂਅਲ ਸੈੱਲ ਡਿਜ਼ਾਈਨ ਦੀ ਵਰਤੋਂ ਕਰਦਾ ਹੈ।  ਇਸ ਵਿੱਚ ਇੱਕ ਵਧੀਆ ਕੈਮਰਾ ਸਿਸਟਮ ਹੈ  ਅਸੀਂ ਹੁਣ ਕੈਮਰਾ ਸਿਸਟਮ ਦੀ ਗੱਲ ਕਰਦੇ ਹਾਂ। ਜੇਕਰ ਹੋਰ ਕੁਝ ਨਹੀਂ, ਤਾਂ iQOO Neo 6 ਦਾ ਕੈਮਰਾ ਸਿਸਟਮ ਬਾਕੀ ਫ਼ੋਨਾਂ ਵਾਂਗ ਹੀ ਸ਼ਾਨਦਾਰ ਹੈ। ਤੁਹਾਨੂੰ ਪਿਛਲੇ ਪਾਸੇ ਕੁੱਲ ਤਿੰਨ ਕੈਮਰੇ ਮਿਲਦੇ ਹਨ, ਜਿਸ ਵਿੱਚ 64 MP OIS ਦਾ ਪ੍ਰਾਇਮਰੀ ਕੈਮਰਾ, 8 MP ਦਾ ਅਲਟਰਾ-ਵਾਈਡ ਅਤੇ 2 MP ਦਾ ਮੈਕਰੋ ਕੈਮਰਾ ਦਿੱਤਾ ਗਿਆ ਹੈ। ਫ੍ਰੰਟ 'ਤੇ ਤੁਹਾਨੂੰ ਸਥਾਈ ਫੋਕਸ ਵਾਲੀ 16MP ਦੀ ਯੂਨਿਟ ਮਿਲੇਗੀ।

  ਪ੍ਰਾਇਮਰੀ ਕੈਮਰਾ ਇੱਕ GW1P ਸੈਂਸਰ ਦੀ ਵਰਤੋਂ ਕਰਦਾ ਹੈ ਅਤੇ OIS ਨੂੰ ਸਪੋਰਟ ਕਰਦਾ ਹੈ। ਇਸ ਵਿੱਚ ਇੱਕ ਵੱਡਾ F1.89 ਅਪਰਚਰ ਵੀ ਹੈ ਜੋ ਸ਼ੋਰ ਨੂੰ ਘਟਾ ਕੇ ਅਤੇ ਤੇਜ਼ ਸ਼ਟਰ ਸਪੀਡ ਦੀ ਵਰਤੋਂ ਕਰਨ ਦੀ ਸਹੂਲਤ ਦੇ ਕੇ, ਘੱਟ ਰੋਸ਼ਨੀ ਵਿੱਚ ਵੀ ਵਧੀਆ ਪਰਫਾਰਮੈਂਸ ਨੂੰ ਸਮਰੱਥ ਬਣਾਉਂਦਾ ਹੈ। 8MP ਦਾ ਵਾਈਡ-ਐਂਗਲ 116° ਦੇ ਫੀਲਡ-ਆਫ-ਵਿਊ ਦਾ ਪ੍ਰਬੰਧਨ ਕਰਦਾ ਹੈ।

  ਇਹਨਾਂ ਵਿਸ਼ੇਸ਼ਤਾਵਾਂ ਦੇ ਅਨੁਸਾਰ, iQOO Neo 6 ਯਕੀਨਨ ਇੱਕ ਸ਼ਾਨਦਾਰ ਫ਼ੋਨ ਹੈ, ਖਾਸ ਕਰਕੇ ਜੇਕਰ ਤੁਸੀਂ ਗੇਮਰ ਹੋ, ਜੋ ਆਪਣੇ ਲੰਮੇ ਗੇਮਿੰਗ ਸੈਸ਼ਨਾਂ ਲਈ ਇੱਕ ਦਮਦਾਰ ਅਤੇ ਨਿਰੰਤਰ ਪਰਫਾਰਮੈਂਸ ਪ੍ਰਾਪਤ ਕਰਨ ਦੀ ਉਮੀਦ ਕਰਦਾ ਹੈ।

  iQOO Neo 6 Amazon 'ਤੇ ₹29,999 ਵਿੱਚ ਉਪਲਬਧ ਹੈ, ਪਰ ਐਕਸਚੇਂਜ ਆਫਰ ਤੋਂ ਬਾਅਦ ਤੁਸੀਂ ਇਸਨੂੰ ₹26,999 ਵਿੱਚ ਖਰੀਦ ਸਕਦੇ ਹੋ।  ਇਹ ਲੇਖ IQOO ਦੀ ਤਰਫੋਂ Studio18 ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ
  Published by:Ashish Sharma
  First published:

  Tags: Mobile phone, Smartphone, Technology

  ਅਗਲੀ ਖਬਰ