Home /News /lifestyle /

Top PhD Colleges: ਕਿਸੇ ਖਾਸ ਵਿਸ਼ੇ 'ਚ ਮੁਹਾਰਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਹ ਹਨ ਦੇਸ਼ ਦੇ ਚੋਟੀ ਦੇ PhD ਕਾਲਜ 

Top PhD Colleges: ਕਿਸੇ ਖਾਸ ਵਿਸ਼ੇ 'ਚ ਮੁਹਾਰਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਹ ਹਨ ਦੇਸ਼ ਦੇ ਚੋਟੀ ਦੇ PhD ਕਾਲਜ 

Top PhD Colleges: PhD ਕਰਨ ਦਾ ਹੈ ਮਨ ਤਾਂ ਪੜ੍ਹੋ ਇਹਨਾਂ  ਚੋਟੀ ਦੇ PhD ਕਲਜਾਂ 'ਚ

Top PhD Colleges: PhD ਕਰਨ ਦਾ ਹੈ ਮਨ ਤਾਂ ਪੜ੍ਹੋ ਇਹਨਾਂ ਚੋਟੀ ਦੇ PhD ਕਲਜਾਂ 'ਚ

Best PhD Universities in India: ਵਿਦਿਆਰਥੀ ਮਾਸਟਰ ਡਿਗਰੀ ਲੈ ਕੇ ਪੀਐਚਡੀ ਕਰਦੇ ਹਨ। ਜੇਕਰ ਤੁਸੀਂ ਵੀ ਪੀਐਚਡੀ ਕਰਨ ਦੀ ਇੱਛਾ ਰੱਖਦੇ ਹੋ ਅਤੇ ਅੱਜ ਅਸੀਂ ਤੁਹਾਨੂੰ ਦੇਸ਼ ਦੇ ਚੋਟੀ ਦੇ ਕਾਲਜਾਂ ਬਾਰੇ ਦੱਸਣ ਜਾ ਰਹੇ ਹਾਂ। ਪੀਐਚਡੀ ਦਾ ਮਤਲਬ ਹੈ Doctor of Philosophy। ਪੀਐਚਡੀ ਕੋਰਸ ਦੀ ਮਿਆਦ 3 ਤੋਂ 6 ਸਾਲ ਹੁੰਦੀ ਹੈ।

ਹੋਰ ਪੜ੍ਹੋ ...
  • Share this:

Best PhD Colleges: ਆਮ ਭਾਸ਼ਾ ਵਿੱਚ ਜੇ ਕਿਸੇ ਨੂੰ ਪੀਐਚਡੀ ਬਾਰੇ ਸਮਝਾਉਣਾ ਹੋਵੇ ਤਾਂ ਇਹ ਕਹਿਣਾ ਹੀ ਕਾਫੀ ਹੋਵੇਗਾ ਕਿ ਪੀਐਚਡੀ ਇੱਕ ਬਹੁਤ ਹੀ ਮਸ਼ਹੂਰ ਕੋਰਸ ਹੈ, ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਪੀਐਚਡੀ ਦੀ ਡਿਗਰੀ ਪੂਰੀ ਕਰ ਲੈਂਦੇ ਹੋ ਤਾਂ ਤੁਹਾਡੇ ਨਾਂ ਦੇ ਨਾਲ ਡਾਕਟਰ ਲੱਗ ਜਾਂਦਾ ਹੈ। ਪਰ ਇਸ ਦਾ ਮਤਲਬ ਸਮਝਿਆ ਜਾਵੇ ਤਾਂ ਉਹ ਇਹ ਹੋਵੇਗਾ ਕਿ, ਮਾਸਟਰਜ਼ ਨੂੰ ਪੂਰਾ ਕਰਨ ਤੋਂ ਬਾਅਦ, ਜ਼ਿਆਦਾਤਰ ਵਿਦਿਆਰਥੀ ਨੌਕਰੀਆਂ ਅਤੇ ਬਿਹਤਰ ਕਰੀਅਰ ਦੀ ਭਾਲ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਨਾ ਸਿਰਫ਼ ਆਪਣੇ ਮਨਪਸੰਦ ਵਿਸ਼ੇ 'ਤੇ ਜ਼ਿਆਦਾ ਅਧਿਐਨ ਕਰਨਾ ਚਾਹੁੰਦੇ ਹਨ, ਸਗੋਂ ਇਸ ਗੱਲ 'ਤੇ ਖੋਜ ਵੀ ਕਰਨਾ ਚਾਹੁੰਦੇ ਹਨ ਕਿ ਉਸ ਵਿਸ਼ੇ 'ਚ ਹੋਰ ਕੀ ਹੋ ਸਕਦਾ ਹੈ।

ਅਜਿਹੇ ਵਿਦਿਆਰਥੀ ਮਾਸਟਰ ਡਿਗਰੀ ਲੈ ਕੇ ਪੀਐਚਡੀ ਕਰਦੇ ਹਨ। ਜੇਕਰ ਤੁਸੀਂ ਵੀ ਪੀਐਚਡੀ ਕਰਨ ਦੀ ਇੱਛਾ ਰੱਖਦੇ ਹੋ ਅਤੇ ਅੱਜ ਅਸੀਂ ਤੁਹਾਨੂੰ ਦੇਸ਼ ਦੇ ਚੋਟੀ ਦੇ ਕਾਲਜਾਂ ਬਾਰੇ ਦੱਸਣ ਜਾ ਰਹੇ ਹਾਂ। ਪੀਐਚਡੀ ਦਾ ਮਤਲਬ ਹੈ Doctor of Philosophy। ਪੀਐਚਡੀ ਕੋਰਸ ਦੀ ਮਿਆਦ 3 ਤੋਂ 6 ਸਾਲ ਹੁੰਦੀ ਹੈ। ਇਸ ਕੋਰਸ ਵਿੱਚ, ਵਿਦਿਆਰਥੀਆਂ ਨੂੰ ਉਹਨਾਂ ਦੁਆਰਾ ਚੁਣੇ ਗਏ ਵਿਸ਼ੇ ਬਾਰੇ ਵਿਸਥਾਰ ਵਿੱਚ ਪੜ੍ਹਾਇਆ ਜਾਂਦਾ ਹੈ। ਪੀ.ਐਚ.ਡੀ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਵਿਦਿਆਰਥੀ ਦੇ ਨਾਂ ਅੱਗੇ ਡਾਕਟਰ ਲਗਦਾ ਹੈ।

ਪੀਐਚਡੀ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ : ਦੇਸ਼ ਦੇ ਕਿਸੇ ਵੀ ਇੰਸਟੀਚਿਊਟ ਤੋਂ ਪੀਐਚਡੀ ਕਰਨ ਲਈ ਵਿਦਿਆਰਥੀਆਂ ਦਾ ਮਾਸਟਰਜ਼ ਕਰਨਾ ਜ਼ਰੂਰੀ ਹੈ। ਮਾਸਟਰਜ਼ ਵਿੱਚ ਵਿਦਿਆਰਥੀ ਲਈ ਘੱਟੋ-ਘੱਟ 55 ਫੀਸਦੀ ਅੰਕਾਂ ਦਾ ਹੋਣਾ ਲਾਜ਼ਮੀ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਅੰਕ 55 ਪ੍ਰਤੀਸ਼ਤ ਤੋਂ ਘੱਟ ਹਨ, ਉਹ ਪੀਐਚਡੀ ਲਈ ਅਪਲਾਈ ਨਹੀਂ ਕਰ ਸਕਦੇ। ਭਾਰਤ ਅਤੇ ਵਿਦੇਸ਼ਾਂ ਵਿੱਚ ਪੀਐਚਡੀ ਲਈ, ਵਿਦਿਆਰਥੀਆਂ ਨੂੰ UGC-NET, TIFR, JRF-GATE ਜਾਂ ਰਾਜ ਪੱਧਰੀ ਦਾਖਲਾ ਪ੍ਰੀਖਿਆਵਾਂ ਪਾਸ ਕਰਨੀਆਂ ਪੈਂਦੀਆਂ ਹਨ।

ਪੀਐਚਡੀ ਡਿਗਰੀ ਦੇਣ ਵਾਲੇ ਦੇਸ਼ ਦੇ ਸਭ ਤੋਂ ਵਧੀਆ ਕਾਲਜਾਂ ਦੀ ਸੂਚੀ

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਮੁੰਬਈ

ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੈਂਗਲੁਰੂ

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਦਿੱਲੀ

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਮਦਰਾਸ

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਖੜਗਪੁਰ

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਕਾਨਪੁਰ

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਰੁੜਕੀ

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਗੁਹਾਟੀ

ਦਿੱਲੀ ਯੂਨੀਵਰਸਿਟੀ/ DU

ਹੈਦਰਾਬਾਦ ਯੂਨੀਵਰਸਿਟੀ

Published by:Tanya Chaudhary
First published:

Tags: Career, Education, Study