Home /News /lifestyle /

ਘੱਟ ਪੈਸਿਆਂ 'ਚ ਕਰਨਾ ਚਾਹੁੰਦੇ ਹੋ ਵਿਦੇਸ਼ ਦੀ ਯਾਤਰਾ ਤਾਂ ਆਓ ਇਸ ਆਈਲੈਂਡ 'ਤੇ, ਜੰਨਤ ਤੋਂ ਘੱਟ ਨਹੀਂ ਇਹ ਥਾਂ

ਘੱਟ ਪੈਸਿਆਂ 'ਚ ਕਰਨਾ ਚਾਹੁੰਦੇ ਹੋ ਵਿਦੇਸ਼ ਦੀ ਯਾਤਰਾ ਤਾਂ ਆਓ ਇਸ ਆਈਲੈਂਡ 'ਤੇ, ਜੰਨਤ ਤੋਂ ਘੱਟ ਨਹੀਂ ਇਹ ਥਾਂ

ਘੱਟ ਪੈਸਿਆਂ 'ਚ ਕਰਨਾ ਚਾਹੁੰਦੇ ਹੋ ਵਿਦੇਸ਼ ਦੀ ਯਾਤਰਾ ਤਾਂ ਆਓ ਇਸ ਆਈਲੈਂਡ 'ਤੇ

ਘੱਟ ਪੈਸਿਆਂ 'ਚ ਕਰਨਾ ਚਾਹੁੰਦੇ ਹੋ ਵਿਦੇਸ਼ ਦੀ ਯਾਤਰਾ ਤਾਂ ਆਓ ਇਸ ਆਈਲੈਂਡ 'ਤੇ

ਘੱਟ ਕੀਮਤ ਵਿੱਚ ਕੋਈ ਸਸਤਾ ਅੰਤਰਰਾਸ਼ਟਰੀ ਟੂਰ ਮਿਲ ਜਾਵੇ ਤਾਂ ਤੁਹਾਡੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ। ਤੁਹਾਨੂੰ ਦਸ ਦੇਈਏ ਕਿ ਘੱਟ ਬਜਟ ਵਿੱਚ ਤੁਸੀਂ ਇੰਡੋਨੇਸ਼ੀਆ ਦੀ ਯਾਤ ਕਰ ਸਕਦੇ ਹੋ ਤੇ ਬਾਲੀ ਵਰਗੇ ਮਸ਼ਹੂਰ ਟਾਪੂ 'ਤੇ ਛੁੱਟੀਆਂ ਮਨਾਉਣ ਦਾ ਪਲਾਨ ਵੀ ਬਣਾ ਸਕਦੇ ਹੋ।

  • Share this:

Trip To Bali : ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹੋਣਗੇ, ਉੱਥੇ ਰਹਿਣ ਦਾ ਮੌਕਾ ਮਿਲੇ ਭਾਵੇਂ ਨਾ ਮਿਲੇ ਪਰ ਜੇ ਉੱਥੇ ਘੁੰਮਣ ਦਾ ਮੌਕਾ ਮਿਲ ਜਾਵੇ ਤਾਂ ਤੁਸੀਂ ਝੱਟ ਹਾਂ ਕਰ ਦਿਓਗੇ। ਪਰ ਵਿਦੇਸ਼ ਯਾਤਰਾ ਸਸਤੀ ਨਹੀਂ ਹੈ। ਘੱਟ ਕੀਮਤ ਵਿੱਚ ਕੋਈ ਸਸਤਾ ਅੰਤਰਰਾਸ਼ਟਰੀ ਟੂਰ ਮਿਲ ਜਾਵੇ ਤਾਂ ਤੁਹਾਡੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਘੱਟ ਬਜਟ ਵਿੱਚ ਤੁਸੀਂ ਇੰਡੋਨੇਸ਼ੀਆ ਦੀ ਯਾਤਰਾ ਕਰ ਸਕਦੇ ਹੋ ਤੇ ਬਾਲੀ ਵਰਗੇ ਮਸ਼ਹੂਰ ਟਾਪੂ 'ਤੇ ਛੁੱਟੀਆਂ ਮਨਾਉਣ ਦਾ ਪਲਾਨ ਵੀ ਬਣਾ ਸਕਦੇ ਹੋ।

ਹਰ ਸਾਲ ਦੁਨੀਆ ਭਰ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਬਾਲੀ ਆਉਂਦੇ ਹਨ। ਇਸ ਟੂਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਬੀਚ 'ਤੇ ਸਥਿਤ ਬਾਲੀ ਦੇ ਕਈ ਇਤਿਹਾਸਕ ਮੰਦਰਾਂ 'ਚ ਪਰੰਪਰਾਗਤ ਸੰਗੀਤ ਨਾਲ ਡਾਂਸ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਆਓ ਜਾਣਦੇ ਹਾਂ ਘੱਟ ਕੀਮਤ ਵਿੱਚ ਬਾਲੀ ਵਰਗੀ ਖੂਬਸੂਰਤ ਥਾਂ ਘੁੰਮਣ ਦਾ ਸਹੀ ਤਰੀਕਾ

ਜੇ ਤੁਸੀਂ ਬਾਲੀ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਘੱਟ ਤੋਂ ਘੱਟ ਇੱਕ ਹਫਤੇ ਦਾ ਪ੍ਰੋਗਰਾਮ ਬਣਾਓ। ਇਸ ਤੋ ਇਲਾਵਾ ਬਾਲੀ ਜਾਣ ਤੋਂ ਪਹਿਲਾਂ ਕਰੰਸੀ ਐਕਸਚੇਂਜ ਜ਼ਰੂਰ ਕਰਵਾ ਲਓ। ਰੁਪਏ ਵਿੱਚ ਐਕਸਚੇਂਜ ਕਰਨ ਦੀ ਥਾਂ ਡਾਲਰ ਵਿੱਚ ਐਕਸਚੇਂਜ ਕਰੋਗੇ ਤਾਂ ਜ਼ਿਆਦਾ ਫਾਇਦਾ ਹੋਵੇਗਾ। ਕਿਉਂਕਿ 20 ਅਮਰੀਕੀ ਡਾਲਰ ਦਾ ਇਸ ਵੇਲੇ ਇੰਡੋਨੇਸ਼ੀਆਈ ਕਰੰਸੀ ਵਿੱਚ ਲਗਭਗ 3 ਲੱਖ ਰੁਪੀਆ ਬਣੇਗਾ। ਇਸ ਦੇ ਲਈ ਕਿਸੇ ਵੀ ਬੈਂਕ ਦੇ ਟਰੈਵਲ ਇੰਟਰਨੈਸ਼ਨਲ ਕਾਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਬਾਲੀ ਜਾਣ ਵਾਲੇ ਜ਼ਿਆਦਾਤਰ ਭਾਰਤੀ ਸੈਲਾਨੀ ਸ਼ਾਕਾਹਾਰੀ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਬਾਲੀ ਵਿੱਚ ਖਾਣਪੀਣ ਦੀ ਕਾਫੀ ਦਿੱਕਤ ਆਉਂਦੀ ਹੈ। ਇਸ ਦੇ ਹੱਲ ਲਈ ਤੁਸੀਂ ਕਿਸੇ ਵੀ ਰੈਸਟੋਰੈਂਟ ਵਿੱਚ ਸ਼ੈਫ ਨਾਲ ਗੱਲ ਕਰਕੇ ਆਪਣੀ ਡਿਸ਼ ਵਿੱਚ ਨਾਨ-ਵੈਜ ਨਾ ਪਾਉਣ ਦੀ ਬੇਨਤੀ ਕਰ ਸਕਦੇ ਹੋ। ਇਸ ਤੋਂ ਇਲਾਵਾ ਬਾਲੀ ਦੇ ਕੁਟਾ ਬੀਚ ਨੇੜੇ ਗਲੀਆਂ 'ਚ ਭਾਰਤੀ ਭੋਜਨ ਆਰਾਮ ਨਾਲ ਮਿਲੇਗਾ।

ਜਦੋਂ ਤੁਸੀਂ ਬਾਲੀ ਘੁੰਮਣ ਜਾਓਗੇ ਤਾਂ ਜ਼ਿਆਦਾਤਰ ਸਮਾਂ ਘੁੰਮਣ ਫਿਰਨ ਵਿੱਚ ਬਿਤਾਓਗੇ। ਇਸ ਲਈ ਕਿਸੇ ਮਹਿੰਗੇ ਹੋਟਲ ਵਿੱਚ ਠਹਿਰਣ ਦੀ ਥਾਂ ਕੋਈ ਸਸਤਾ ਹੋਟਲ ਲੈਣਾ ਸਹੀ ਰਹੇਗਾ। ਇਸ ਤਰ੍ਹਾਂ ਤੁਸੀਂ ਆਪਣੇ ਪੈਸੇ ਬਚਾ ਸਕੋਗੇ ਇਸ ਲਈ ਕੋਈ ਆਮ ਹੋਟਲ ਦੀ ਚੋਣ ਕਰਨਾ ਸਮਝਦਾਰੀ ਭਰਿਆ ਫੈਸਲਾ ਹੋਵੇਗਾ।

Published by:Tanya Chaudhary
First published:

Tags: Indonesia, Lifestyle, Tour, Travel