Home /News /lifestyle /

ਵਿਦੇਸ਼ਾਂ ਤੋਂ ਆਏ ਸੈਲਾਨੀ ਵੀ ਪਸੰਦ ਕਰਦੇ ਹਨ ਪੱਪੂ ਦੇ ਵੜੇ, ਰਾਜਸਥਾਨ ਆਓ ਤਾਂ ਇੱਕ ਵਾਰ ਜ਼ਰੂਰ ਚੱਖੋ

ਵਿਦੇਸ਼ਾਂ ਤੋਂ ਆਏ ਸੈਲਾਨੀ ਵੀ ਪਸੰਦ ਕਰਦੇ ਹਨ ਪੱਪੂ ਦੇ ਵੜੇ, ਰਾਜਸਥਾਨ ਆਓ ਤਾਂ ਇੱਕ ਵਾਰ ਜ਼ਰੂਰ ਚੱਖੋ

ਪੱਪੂ ਨੇ ਦੱਸਿਆ ਕਿ ਉਸ ਦੀਆਂ ਰੋਜ਼ 200 ਤੋਂ ਵੱਧ ਪਲੇਟਾਂ ਵਿਕ ਜਾਂਦੀਆਂ ਹਨ।

ਪੱਪੂ ਨੇ ਦੱਸਿਆ ਕਿ ਉਸ ਦੀਆਂ ਰੋਜ਼ 200 ਤੋਂ ਵੱਧ ਪਲੇਟਾਂ ਵਿਕ ਜਾਂਦੀਆਂ ਹਨ।

ਕਈ ਵਾਰ ਵਿਦੇਸ਼ ਤੋਂ ਆਏ ਸੈਲਾਨੀ ਵੀ ਪੱਪੂ ਭਾਈ ਦੇ ਵੜੇ ਖਾਏ ਬਿਨਾਂ ਨਹੀਂ ਜਾਂਦੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੱਪੂ ਭਾਈ ਦੇ ਇਨ੍ਹਾਂ ਦਾਲ ਦੇ ਵੜਿਆਂ ਵਿੱਚ ਅਜਿਹਾ ਕੀ ਖ਼ਾਸ ਹੈ ਕਿ ਲੋਕ ਇਸ ਨੂੰ ਖਾਏ ਬਿਨਾਂ ਨਹੀਂ ਰਹਿ ਪਾਉਂਦੇ।

  • Share this:

    Taste of Nagaur: ਅਸੀਂ ਤੁਹਾਨੂੰ ਸਮੇਂ ਸਮੇਂ ਉੱਤੇ ਵੱਖ ਵੱਖ ਸ਼ਹਿਰਾਂ ਦਾ ਮਸ਼ਹੂਰ ਸਟਰੀਟ ਫੂਡ ਚਖਾਉਂਦੇ ਰਹਿੰਦੇ ਹਾਂ। ਅੱਜ ਅਸੀਂ ਤੁਹਾਨੂੰ ਰਾਜਸਥਾਨ ਦੇ ਇੱਕ ਸ਼ਹਿਰ ਦੇ ਛੋਟੇ ਜਿਹੇ ਸਟਾਲ ਬਾਰੇ ਦੱਸਾਂਗੇ, ਜੋ ਕਿ ਆਪਣੇ ਸੁਆਦਿਸ਼ਟ ਵੜਿਆਂ ਲਈ ਮਸ਼ਹੂਰ ਹੈ। ਸਰਦੀਆਂ ਹੋਣ ਜਾਂ ਗਰਮੀਆਂ, ਇੱਥੇ ਵੜੇ ਖਾਣ ਵਾਲਿਆਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਇੱਥੇ ਨਾਗੌਰ ਜ਼ਿਲ੍ਹੇ ਦੇ ਖੀਂਵਸਰ ਵਿੱਚ ਪੱਪੂ ਭਾਈ ਦੇ ਵੜੇ ਕਾਫ਼ੀ ਮਸ਼ਹੂਰ ਹਨ। ਇਹ ਅਸੀਂ ਨਹੀਂ ਕਹਿ ਰਹੇ, ਇੱਥੇ ਆਉਣ ਵਾਲੇ ਲੋਕ ਦੱਸਦੇ ਹਨ ਕਿ ਪੱਪੂ ਭਾਈ ਦੇ ਵੜੇ ਬਹੁਤ ਸੁਆਦਿਸ਼ਟ ਹਨ।

    ਕਈ ਵਾਰ ਵਿਦੇਸ਼ ਤੋਂ ਆਏ ਸੈਲਾਨੀ ਵੀ ਪੱਪੂ ਭਾਈ ਦੇ ਵੜੇ ਖਾਏ ਬਿਨਾਂ ਨਹੀਂ ਜਾਂਦੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੱਪੂ ਭਾਈ ਦੇ ਇਨ੍ਹਾਂ ਦਾਲ ਦੇ ਵੜਿਆਂ ਵਿੱਚ ਅਜਿਹਾ ਕੀ ਖ਼ਾਸ ਹੈ ਕਿ ਲੋਕ ਇਸ ਨੂੰ ਖਾਏ ਬਿਨਾਂ ਨਹੀਂ ਰਹਿ ਪਾਉਂਦੇ।

    ਦੋ ਪੀੜ੍ਹੀਆਂ ਤੋਂ ਲੋਕਾਂ ਨੂੰ ਚਖਾ ਰਹੇ ਵੜਿਆਂ ਦਾ ਸੁਆਦ: ਪੱਪੂ ਭਾਈ ਦੇ ਪਿਤਾ ਨੇ ਸਾਲ 1980 ਵਿੱਚ ਦਾਲ ਦੇ ਪਕੌੜੇ ਤੇ ਵੜੇ ਬਣਾ ਕੇ ਵੇਚਣੇ ਸ਼ੁਰੂ ਕੀਤੇ ਸਨ। ਲੋਕਾਂ ਨੂੰ ਇਨ੍ਹਾਂ ਦਾ ਸੁਆਦ ਇੰਨਾ ਵਧੀਆ ਲੱਗਾ ਕਿ ਆਸੇ ਪਾਸੇ ਦੇ ਲੋਕਾਂ ਵਿੱਚ ਇਹ ਮਸ਼ਹੂਰ ਹੋ ਗਏ। ਸਾਲ 2009 ਤੋਂ ਪੱਪੂ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਉਹੀ ਸੁਆਦੀ ਵੜਿਆਂ ਦਾ ਸੁਆਦ ਚਖਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਵੱਲੋਂ ਦੋ ਪੀੜ੍ਹੀਆਂ ਤੋਂ ਵੜਿਆਂ ਦਾ ਸੁਆਦ ਚਖਾਇਆ ਜਾ ਰਿਹਾ ਹੈ।

    ਇਹ ਦਾਲ ਦੇ ਵੜੇ ਇਸ ਲਈ ਖ਼ਾਸ ਹਨ ਕਿਉਂਕਿ ਇਸ ਵਿੱਚ ਵਰਤੇ ਜਾਣ ਵਾਲੇ ਮਸਾਲੇ ਘਰ ਵਿੱਚ ਹੀ ਤਿਆਰ ਕੀਤੇ ਜਾਂਦੇ ਹਨ। ਪੱਪੂ ਨੇ ਦੱਸਿਆ ਕਿ ਜੋਧਪੁਰ ਦੇ ਪਿੰਡ ਸੋਇਲਾ ਦੀ ਮਸ਼ਹੂਰ ਮਿਰਚ ਵੜੇ ਤੇ ਪਕੌੜੇ ਬਣਾਉਣ ਵਿੱਚ ਵਰਤੀ ਜਾਂਦੀ ਹੈ। ਉਸ ਨੇ ਦੱਸਿਆ ਕਿ ਉਹ ਵੜਿਆਂ ਨੂੰ ਫਰਾਈ ਕਰਨ ਲਈ ਤਿਲਾਂ ਦਾ ਤੇਲ ਦੀ ਵਰਤੋਂ ਕਰਦੇ ਹਨ।

    ਵੈਸੇ ਤਾਂ ਇਨ੍ਹਾਂ ਵੜਿਆਂ ਨੂੰ ਬਣਾਉਣ ਦਾ ਤਰੀਕਾ ਆਮ ਵੜਿਆਂ ਵਰਗਾ ਹੀ ਹੈ ਪਰ ਇਸ ਵਿੱਚ ਜੋ ਘਰ ਦੇ ਤਿਆਰ ਕੀਤੇ ਮਸਾਲੇ ਪਾਏ ਜਾਂਦੇ ਹਨ, ਉਨ੍ਹਾਂ ਕਾਰਨ ਹੀ ਲੋਕ ਪੱਪੂ ਦੇ ਵੜਿਆਂ ਨੂੰ ਇੰਨਾ ਪਸੰਦ ਕਰਦੇ ਹਨ। ਪੱਪੂ ਭਾਈ ਦੇ ਮਸ਼ਹੂਰ ਦਾਲ ਵੜਿਆਂ ਦਾ ਸਟਾਲ ਖੀਂਵਸਰ ਦੇ ਪਦਮ ਸਰ ਚੌਰਾਹੇ 'ਤੇ ਸਥਿਤ ਹੈ। ਇੱਥੇ ਤੁਹਾਨੂੰ 10 ਰੁਪਏ ਵਿੱਚ 70 ਗ੍ਰਾਮ ਵੜੇ ਮਿਲ ਜਾਣਗੇ। ਤੁਸੀਂ ਇਹਨਾਂ ਵੜਿਆਂ ਨੂੰ ਵੀ 130 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖ਼ਰੀਦ ਸਕਦੇ ਹੋ। ਪੱਪੂ ਨੇ ਦੱਸਿਆ ਕਿ ਉਸ ਦੀਆਂ ਰੋਜ਼ 200 ਤੋਂ ਵੱਧ ਪਲੇਟਾਂ ਵਿਕ ਜਾਂਦੀਆਂ ਹਨ।

    First published:

    Tags: Food, Lifestyle, Rajasthan