Home /News /lifestyle /

Toxic Positivity : ਤੁਹਾਡੀਆਂ ਮੁਸੀਬਤਾਂ ਵਧਾ ਸਕਦਾ ਹੈ ਜ਼ਰੂਰਤ ਤੋਂ ਜ਼ਿਆਦਾ ਸਕਾਰਾਤਮਕ ਹੋਣਾ, ਜਾਣੋ ਕਿਵੇਂ

Toxic Positivity : ਤੁਹਾਡੀਆਂ ਮੁਸੀਬਤਾਂ ਵਧਾ ਸਕਦਾ ਹੈ ਜ਼ਰੂਰਤ ਤੋਂ ਜ਼ਿਆਦਾ ਸਕਾਰਾਤਮਕ ਹੋਣਾ, ਜਾਣੋ ਕਿਵੇਂ

Toxic Positivity : ਤੁਹਾਡੀਆਂ ਮੁਸੀਬਤਾਂ ਵਧਾ ਸਕਦਾ ਹੈ ਜ਼ਰੂਰਤ ਤੋਂ ਜ਼ਿਆਦਾ ਸਕਾਰਾਤਮਕ ਹੋਣਾ, ਜਾਣੋ ਕਿਵੇਂ

Toxic Positivity : ਤੁਹਾਡੀਆਂ ਮੁਸੀਬਤਾਂ ਵਧਾ ਸਕਦਾ ਹੈ ਜ਼ਰੂਰਤ ਤੋਂ ਜ਼ਿਆਦਾ ਸਕਾਰਾਤਮਕ ਹੋਣਾ, ਜਾਣੋ ਕਿਵੇਂ

Toxic Positivity : ਤੁਹਾਨੂੰ ਦੱਸ ਦੇਈਏ ਕਿ ਚੁੱਪ ਰਹਿਣਾ ਜਾਂ ਨਕਾਰਾਤਮਕ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਅੰਦਰੋਂ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

  • Share this:

    ਅੱਜ ਦੇ ਸਮੇਂ ਦੀ ਮੰਗ ਹੈ ਕਿ ਅਸੀਂ ਸਾਰੇ ਸਕਾਰਾਤਮਕ ਰਹੀਏ ਪਰ ਬਹੁਤ ਜ਼ਿਆਦਾ ਸਕਾਰਾਤਮਕਤਾ ਯਾਨੀ ਟੌਕਸਿਰ ਸਕਾਰਾਤਮਕਤਾ ਇੱਕ ਸਮੱਸਿਆ ਬਣ ਸਕਦੀ ਹੈ। ਭਾਵ ਜੋ ਮਰਜ਼ੀ ਹੋ ਜਾਵੇ, ਤੁਹਾਡੀ ਨੌਕਰੀ ਚਲੀ ਜਾਵੇ, ਘਰ ਵਿੱਚ ਕੋਈ ਬਿਪਤਾ ਆ ਜਾਵੇ, ਤੁਸੀਂ ਆਪਣਾ ਘਰ ਗੁਆ ਬੈਠੋ, ਫਿਰ ਵੀ ਤੁਹਾਨੂੰ ਸਕਾਰਾਤਮਕ ਰਹਿਣਾ ਪਵੇਗਾ। ਅਜਿਹੀ ਸਕਾਰਾਤਮਕਤਾ ਹਿੰਸਕ ਹੈ ਕਿਉਂਕਿ ਇਹ ਤੁਹਾਡੀਆਂ ਭਾਵਨਾਵਾਂ ਨੂੰ ਨਕਾਰ ਰਹੀ ਹੈ। ਉਹ ਭਾਵਨਾਵਾਂ ਜੋ ਅਸਲ ਹਨ, ਤੱਥ ਹਨ। ਉਦਾਹਰਨ ਲਈ, ਜੇਕਰ ਕੋਈ ਆਪਣੀ ਨੌਕਰੀ ਗੁਆ ਦਿੰਦਾ ਹੈ, ਲੋਕ ਉਸ 'ਤੇ ਸਕਾਰਾਤਮਕ ਹੋਣ ਦਾ ਦਬਾਅ ਪਾਉਂਦੇ ਹਨ, ਉਹ ਆਪਣੇ ਆਪ 'ਤੇ ਸਕਾਰਾਤਮਕ ਹੋਣ ਦਾ ਦਬਾਅ ਪਾਉਂਦਾ ਹੈ, ਜੋ ਉਸ ਦੇ ਅਸਲ ਦਰਦ ਨੂੰ ਦਬਾ ਦਿੰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬਹੁਤ ਜ਼ਿਆਦਾ ਆਸ਼ਾਵਾਦੀ ਹੋਣਾ ਕਈ ਵਾਰ ਆਪਣੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਲਈ ਇਸ ਨੂੰ 'ਟੌਕਸਿਕ ਪੋਜ਼ਿਟਿਵਿਟੀ' ਨਾਂ ਦਿੱਤਾ ਗਿਆ ਹੈ। ਦਰਅਸਲ, ਜ਼ਿੰਦਗੀ ਵਿਚ ਕਈ ਅਜਿਹੇ ਹਾਲਾਤ ਆਉਂਦੇ ਹਨ ਜਦੋਂ ਅਸੀਂ ਅੰਦਰੋਂ ਬਹੁਤ ਦੁਖੀ ਹੁੰਦੇ ਹਾਂ ਅਤੇ ਅੰਦਰੋਂ ਹਜ਼ਾਰਾਂ ਭਾਵਨਾਵਾਂ ਦਾ ਤੂਫਾਨ ਚਲਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਚੁੱਪ ਰਹਿਣਾ ਜਾਂ ਨਕਾਰਾਤਮਕ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਅੰਦਰੋਂ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਅਜਿਹੇ ਹਾਲਾਤ ਵਿੱਚ, ਸਕਾਰਾਤਮਕਤਾ ਤੁਹਾਡੀ ਸਿਹਤ ਲਈ ਟਾਕਸਿਕ ਸਾਬਤ ਹੋ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਟੌਕਸਿਕ ਪੋਜ਼ਿਟਿਵਿਟੀ ਤੋਂ ਬਚਣ ਦਾ ਤਰੀਕਾ ਦੱਸਾਂਗੇ :


    ਟੌਕਸਿਕ ਪੋਜ਼ਿਟਿਵਿਟੀ ਦੀ ਪਛਾਣ ਕਰਨੀ ਸਿੱਖੋ : ਕਈ ਵਾਰ ਦੋਸਤ ਅਤੇ ਪਰਿਵਾਰ ਦੇ ਮੈਂਬਰ ਤੁਹਾਨੂੰ ਬੁਰੇ ਸਮੇਂ ਵਿੱਚ ਸਕਾਰਾਤਮਕ ਮਹਿਸੂਸ ਕਰਨ ਲਈ ਬਹੁਤ ਆਸ਼ਾਵਾਦੀ ਗੱਲਾਂ ਬੋਲਣਾ ਸ਼ੁਰੂ ਕਰ ਦਿੰਦੇ ਹਨ। ਪਰ ਅਜਿਹੀਆਂ ਗੱਲਾਂ ਤੁਹਾਨੂੰ ਦੋਸ਼ੀ ਅਤੇ ਸ਼ਰਮਸਾਰ ਮਹਿਸੂਸ ਕਰਵਾਉਂਦੀਆਂ ਹਨ। ਹਮੇਸ਼ਾ ਯਾਦ ਰੱਖੋ ਕਿ ਉਨ੍ਹਾਂ ਦਾ ਭਰੋਸਾ ਤੁਹਾਡੇ ਅੰਦਰੂਨੀ ਸੰਸਾਰ ਨੂੰ ਪ੍ਰਭਾਵਿਤ ਤਾਂ ਨਹੀਂ ਕਰ ਰਿਹਾ ਹੈ। ਅਜਿਹੇ ਲੋਕਾਂ ਨਾਲ ਬਿਹਤਰ ਹੋਵੇਗਾ ਕਿ ਤੁਸੀਂ ਇਨ੍ਹਾਂ ਵਿਸ਼ਿਆਂ 'ਤੇ ਬਿਲਕੁਲ ਵੀ ਗੱਲ ਨਾ ਕਰੋ।


    ਆਪਣੇ ਵਿਚਾਰਾਂ ਵੱਲ ਧਿਆਨ ਦੇਣਾ ਹੈ ਜ਼ਰੂਰੀ : ਜੇਕਰ ਤੁਸੀਂ ਕਿਸੇ ਗੱਲ ਨੂੰ ਲੈ ਕੇ ਚਿੰਤਤ ਹੋ ਜਾਂ ਤਣਾਅ 'ਚ ਹੋ ਤਾਂ ਸਭ ਤੋਂ ਪਹਿਲਾਂ ਆਤਮ-ਨਿਰੀਖਣ ਕਰੋ। ਸੋਚੋ ਕਿ ਕੀ ਤੁਸੀਂ ਬਿਨਾਂ ਵਜ੍ਹਾ ਨਕਾਰਾਤਮਕ ਤਾਂ ਨਹੀਂ ਹੋ ਰਹੇ। ਕਈ ਵਾਰ ਅਸੀਂ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਦਿਲਾਸਾ ਦੇਣ ਲਈ ਆਪਣੇ ਆਪ ਨੂੰ ਸਕਾਰਾਤਮਕ ਸੋਚਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜਿਸ ਕਾਰਨ ਕਈ ਵਾਰ ਸਕਾਰਾਤਮਕ ਸੋਚ ਟਾਕਸਿਕ ਹੋ ਜਾਂਦੀ ਹੈ ਅਤੇ ਅਸੀਂ ਆਪਣੀਆਂ ਭਾਵਨਾਵਾਂ ਨੂੰ ਅੰਦਰੋਂ ਦਬਾਉਣ ਲੱਗ ਜਾਂਦੇ ਹਾਂ। ਇੰਝ ਨਹੀਂ ਕਰਨਾ ਚਾਹੀਦਾ ਹੈ।


    ਆਪਣੀਆਂ ਭਾਵਨਾਵਾਂ ਨੂੰ ਸਮਝੋ: ਹਰ ਕਿਸੇ ਦੀ ਜ਼ਿੰਦਗੀ ਵਿੱਚ ਔਖੇ ਸਮੇਂ ਆਉਂਦੇ ਹਨ ਅਤੇ ਹਰ ਕੋਈ ਆਪਣੇ ਤਰੀਕੇ ਨਾਲ ਉਨ੍ਹਾਂ ਨਾਲ ਨਜਿੱਠਦਾ ਹੈ। ਪਰ ਜੇਕਰ ਤੁਸੀਂ ਆਪਣੀਆਂ ਸਮੱਸਿਆਵਾਂ ਅਤੇ ਨਕਾਰਾਤਮਕ ਭਾਵਨਾਵਾਂ ਨੂੰ ਸਵੀਕਾਰ ਨਹੀਂ ਕਰ ਰਹੇ ਹੋ, ਤਾਂ ਇਹ ਤੁਹਾਨੂੰ ਹੋਰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਅਜਿਹੀਆਂ ਭਾਵਨਾਵਾਂ ਤੋਂ ਸ਼ਰਮਿੰਦਾ ਹੋਣ ਦੀ ਬਜਾਏ ਉਨ੍ਹਾਂ ਨੂੰ ਆਮ ਸਮਝ ਕੇ ਸਵੀਕਾਰ ਕਰਨਾ ਬਿਹਤਰ ਹੋਵੇਗਾ।



    ਸੋਸ਼ਲ ਮੀਡੀਆ ਤੋਂ ਇੱਕ ਬ੍ਰੇਕ ਲਓ: ਜੇਕਰ ਤੁਸੀਂ ਕਿਸੇ ਮੁਸ਼ਕਲ ਸਥਿਤੀ ਵਿੱਚ ਹੋ, ਤਾਂ ਬਿਹਤਰ ਹੋਵੇਗਾ ਜੇਕਰ ਤੁਸੀਂ ਸੋਸ਼ਲ ਮੀਡੀਆ ਤੋਂ ਬ੍ਰੇਕ ਲਓ। ਅਜਿਹਾ ਕਰਨ ਨਾਲ, ਤੁਸੀਂ ਟੌਕਸਿਕ ਪੋਜ਼ਿਟਿਵਿਟੀ ਤੋਂ ਕਾਫੀ ਹੱਦ ਤੱਕ ਬਚ ਸਕਦੇ ਹੋ। ਤੁਸੀਂ ਉਨ੍ਹਾਂ ਦੋਸਤਾਂ ਜਾਂ ਅਕਾਊਂਟਸ ਨੂੰ ਬਲੌਕ ਜਾਂ ਅਨਫਾਲੋ ਕਰੋ ਜਿਸ ਕਾਰਨ ਤੁਹਾਨੂੰ ਸਕਾਰਾਤਮਕਤਾ ਦੇ ਨਾਮ 'ਤੇ ਜ਼ਿਆਦਾ ਤਣਾਅ ਹੋ ਰਿਹਾ ਹੈ।


    First published:

    Tags: Health benefits, Life style, Positive news