ਭਾਰਤ ਵਿੱਚ ਕਾਰ ਕੰਪਨੀਆਂ ਆਪਣੀ ਪਕੜ ਬਣਾਈ ਰੱਖਣ ਲਈ ਆਪਣੇ ਨਵੇਂ ਮਾਡਲ ਲਾਂਚ ਕਰ ਰਹੀਆਂ। ਇੱਥੋਂ ਤੱਕ ਕਿ ਮੰਗ ਨੂੰ ਦੇਖਦੇ ਹੋਏ ਕੰਪਨੀਆਂ ਆਪਣੇ ਪੁਰਾਣੇ ਮਾਡਲਾਂ ਨੂੰ ਵੀ ਅਪਡੇਟ ਕਰ ਰਹੀਆਂ ਹਨ ਅਤੇ ਹੋਰ ਜ਼ਿਆਦਾ ਫ਼ੀਚਰ ਜੋੜ ਕੇ ਬਾਜ਼ਾਰ ਵਿੱਚ ਪੇਸ਼ ਕਰ ਰਹੀਆਂ ਹਨ।
ਇੱਕ ਪਾਸੇ ਇਲੈਕਟ੍ਰਿਕ ਕਾਰਾਂ ਦਾ ਜ਼ੋਰ ਹੈ ਅਤੇ ਦੂਜੇ ਪਾਸੇ CNG ਕਾਰਾਂ ਲਈ ਵੀ ਲੰਬੀ ਕਤਾਰ ਹੈ। ਪਰ ਕੁੱਝ ਕੰਪਨੀਆਂ ਆਪਣੇ ਇੱਕ ਸੈਗਮੇਂਟ ਤੇ ਫੋਕਸ ਕਰਕੇ ਮਾਡਲ ਅਪਡੇਟ ਕਰ ਰਹੀਆਂ ਹਨ। ਇਸ ਵਿੱਚ ਕਾਰਾਂ ਦੀ ਮਸ਼ਹੂਰ ਕੰਪਨੀ Toyota ਦੀ ਪਸੰਦੀਦਾ ਕਾਰ Innova ਦਾ ਪੂਰੀ ਤਰ੍ਹਾਂ ਅਪਡੇਟਡ ਮਾਡਲ Toyota Innova Hycross ਨੂੰ ਭਾਰਤ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾ ਇਹ ਕਾਰ
ਇੰਡੋਨੇਸ਼ੀਆ ਵਿੱਚ Innova Zenix ਲਾਂਚ ਕੀਤੀ ਜਾ ਚੁੱਕੀ ਹੈ। ਹਾਲਾਂਕਿ ਇਸਦੀਆਂ ਕੀਮਤਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਕੰਪਨੀ ਜਨਵਰੀ 2023 ਵਿੱਚ ਇਸਨੂੰ ਲਾਂਚ ਕਰੇਗੀ।
ਇਹ ਪੁਰਾਣੀ Innova ਦਾ ਪੂਰੀ ਤਰ੍ਹਾਂ ਨਵਾਂ ਰੂਪ ਹੋਵੇਗੀ। ਇਸ ਪਹਿਲੀ ਕਾਰ ਹੋਵੇਗੀ ਜਿਸਨੂੰ ਮੋਨੋਕੋਕ ਆਰਕੀਟੈਚਰ 'ਤੇ ਬਣਾਇਆ ਗਿਆ ਹੈ। ਇਸ ਵਿੱਚ ਸ਼ਕਤੀਸ਼ਾਲੀ ਹਾਈਬ੍ਰਿਡ ਪਾਵਰਪਲਾਂਟ ਮਿਲੇਗਾ। ਇਸ ਦੇ ਨਾਲ ਹੀ Toyota ਦੀ ADAS ਟੈਕਨਾਲੋਜੀ ਇਸ ਕਾਰ ਦੇ ਨਾਲ ਹੀ ਭਾਰਤ ਵਿੱਚ ਡੈਬਿਊ ਕਰੇਗੀ।
ਇਸ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਪੈਡਲ ਸ਼ਿਫਟਰ, ਕਨੈਕਟਡ ਕਾਰ ਟੈਕ, ਹਵਾਦਾਰ ਫਰੰਟ ਸੀਟਾਂ, 9-ਸਪੀਕਰ JBL ਆਡੀਓ ਸਿਸਟਮ, ਅੰਬੀਨਟ ਲਾਈਟਿੰਗ, ਮਲਟੀ-ਜ਼ੋਨ ਕਲਾਈਮੇਟ ਕੰਟਰੋਲ ਮਿਲੇਗਾ। ਇਸ ਕਾਰ ਦੇ ਤੁਹਾਨੂੰ ਪੰਜ ਵੇਰੀਐਂਟਸ ਮਿਲਣਗੇ। ਇਸ ਵਿੱਚ ਤੁਹਾਨੂੰ ਇੱਕ ਵੱਡੀ ਪੈਨੋਰਾਮਿਕ ਸਨਰੂਫ ਮਿਲੇਗੀ।
ਇਸ ਕਾਰ ਵਿੱਚ ਤੁਹਾਨੂੰ 7 ਸੀਟਰ ਜਾਂ 8 ਸੀਟਰ ਦੇ ਵਿਕਲਪ ਮਿਲਦੇ ਹਨ। ਇਹਨਾਂ ਸਾਰੀਆਂ ਸੀਟਾਂ ਲਈ 3 Point ਸੀਟਬੈਲਟ ਵੀ ਹਨ ਜੋ ਸੁਰੱਖਿਆ ਨੂੰ ਨਿਰਧਾਰਿਤ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Cars