Home /News /lifestyle /

ਭਾਰਤ 'ਚ ਲਾਂਚ ਹੋਈ Toyota Urban Cruiser Hyryder, ਸਾਰੇ ਵੇਰੀਐਂਟਸ ਦੀ ਕੀਮਤ ਦਾ ਹੋਇਆ ਖੁਲਾਸਾ

Toyota ਨੇ ਭਾਰਤ ਵਿੱਚ ਆਪਣੀ ਅਰਬਨ ਕਰੂਜ਼ਰ ਹਾਈਰਾਈਡਰ (Toyota Urban Cruiser Hyryder) ਨੂੰ ਲਾਂਚ ਕੀਤਾ ਹੈ। ਲਾਂਚ ਦੇ ਨਾਲ ਹੀ ਕੰਪਨੀ ਨੇ ਇਸਦੇ ਚਾਰ ਵੇਰੀਐਂਟਸ ਦੀ ਕੀਮਤ ਦਾ ਵੀ ਖੁਲਾਸਾ ਕੀਤਾ ਹੈ। ਇੱਥੇ ਮਾਰੂਤੀ ਸੁਜ਼ੂਕੀ ਦੀ ਗੱਡੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿਉਂਕਿ ਗ੍ਰੈਂਡ ਵਿਟਾਰਾ ਨੂੰ ਅਰਬਨ ਕਰੂਜ਼ਰ ਹਾਈਰਾਈਡਰ ਦੇ ਪਲੇਟਫਾਰਮ 'ਤੇ ਬਣਾਇਆ ਗਿਆ ਹੈ। ਦੋਵਾਂ 'ਚ ਹਲਕਾ ਅਤੇ ਮਜ਼ਬੂਤ ​​ਹਾਈਬ੍ਰਿਡ ਇੰਜਣ ਦਿੱਤਾ ਗਿਆ ਹੈ। ਮਾਰੂਤੀ ਸੁਜ਼ੂਕੀ ਅਤੇ ਟੋਟੋਆ ਕਿਰਲੋਸਕਰ ਨੇ ਮਿਲ ਕੇ ਇਨ੍ਹਾਂ ਦੋਵਾਂ ਵਾਹਨਾਂ ਦੀ ਤਕਨੀਕ ਅਤੇ ਡਿਜ਼ਾਈਨ ਉੱਤੇ ਕੰਮ ਕੀਤਾ ਹੈ।

ਹੋਰ ਪੜ੍ਹੋ ...
  • Share this:

    ਹਾਈਰਾਈਡਰ (Toyota Urban Cruiser Hyryder) ਦੀ ਕੀਮਤ ਦੇ ਬਾਰੇ 'ਚ ਕੰਪਨੀ ਨੇ ਸਤੰਬਰ ਦੇ ਸ਼ੁਰੂ 'ਚ ਹੀ ਖੁਲਾਸਾ ਕੀਤਾ ਸੀ ਕਿ ਇਸ ਦੇ ਬੇਸ ਵੇਰੀਐਂਟ ਦੀ ਕੀਮਤ 10.48 ਰੁਪਏ ਅਤੇ ਟਾਪ ਵੇਰੀਐਂਟ ਦੀ ਕੀਮਤ 18.99 ਲੱਖ ਰੁਪਏ ਹੋਵੇਗੀ। ਪਰ ਹੁਣ ਕੰਪਨੀ ਨੇ ਇਸ ਦੇ ਸਾਰੇ ਵੇਰੀਐਂਟ ਦਾ ਖੁਲਾਸਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਹਾਈਰਾਈਡਰ (Toyota Urban Cruiser Hyryder) 28 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗੀ। ਗ੍ਰੈਂਡ ਵਿਟਾਰਾ ਅਤੇ ਹਾਈਰਾਈਡਰ ਦੇ ਅੰਦਰੂਨੀ ਫੀਚਰਸ ਲਗਭਗ ਇੱਕੋ ਜਿਹੇ ਹਨ। ਦੋਵੇਂ ਅੰਡਰ 4 ਮੀਟਰ ਮਿਡ ਸਾਈਡ SUV ਸ਼੍ਰੇਣੀ ਵਿੱਚ ਹਨ। ਦੂਜੇ ਪਾਸੇ ਜੇਕਰ ਗ੍ਰੈਂਡ ਵਿਟਾਰਾ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦਾ ਬੇਸ ਵੇਰੀਐਂਟ ਹਾਈਰਾਈਡਰ ਤੋਂ ਤਿੰਨ ਹਜ਼ਾਰ ਰੁਪਏ ਸਸਤਾ ਹੈ।

    Toyota Urban Cruiser Hyryder ਮਾਡਲਾਂ ਦੀ ਕੀਮਤ

    • EMT 2WD ਨਿਓ ਡਰਾਈਵ 10.48 ਲੱਖ ਰੁਪਏ

    • SMT 2WD ਨਿਓ ਡਰਾਈਵ 12.28 ਲੱਖ ਰੁਪਏ

    • S AT 2WD ਨਿਓ ਡਰਾਈਵ 13.48 ਲੱਖ ਰੁਪਏ

    • GMT 2WD ਨਿਓ ਡਰਾਈਵ 14.34 ਲੱਖ ਰੁਪਏ

    • SE ਡਰਾਈਵ 2WD ਹਾਈਬ੍ਰਿਡ 15.11 ਲੱਖ ਰੁਪਏ

    • G AT 2WD ਨਿਓ ਡਰਾਈਵ 15.54 ਲੱਖ ਰੁਪਏ

    • V MT 2WD ਨਿਓ ਡਰਾਈਵ 15.89 ਲੱਖ ਰੁਪਏ

    • V AT 2WD ਨਿਓ ਡਰਾਈਵ 17.09 ਲੱਖ ਰੁਪਏ

    • V MT ਆਲ ਵ੍ਹੀਲ ਨਿਓ ਡਰਾਈਵ 17.19 ਲੱਖ ਰੁਪਏ

    • G E Drive 2WD ਹਾਈਬ੍ਰਿਡ 17.49 ਲੱਖ ਰੁਪਏ

    • VE ਡਰਾਈਵ 2WD ਹਾਈਬ੍ਰਿਡ 18.99 ਲੱਖ ਰੁਪਏ

    Published by:Sarafraz Singh
    First published:

    Tags: Auto news, Automobile, Car Bike News