1 ਫਰਵਰੀ ਤੋਂ ਲਾਗੂ ਹੋ ਰਹੇ ਇਹ ਨਿਯਮ, ਫਰੀ 'ਚ ਦੇਖੋ 534 ਚੈਨਲ, ਜਾਣੋ ਹੋਰ ਵੀ ਲਾਹੇਵੰਦ ਜਾਣਕਾਰੀ..


Updated: January 28, 2019, 7:30 PM IST
1 ਫਰਵਰੀ ਤੋਂ ਲਾਗੂ ਹੋ ਰਹੇ ਇਹ ਨਿਯਮ, ਫਰੀ 'ਚ ਦੇਖੋ 534 ਚੈਨਲ, ਜਾਣੋ ਹੋਰ ਵੀ ਲਾਹੇਵੰਦ ਜਾਣਕਾਰੀ..
1 ਫਰਵਰੀ ਤੋਂ ਲਾਗੂ ਹੋ ਰਹੇ ਇਹ ਨਿਯਮ, ਫਰੀ 'ਚ ਦੇਖੋ 534 ਚੈਨਲ, ਜਾਣੋ ਹੋਰ ਵੀ ਲਾਹੇਵੰਦ ਜਾਣਕਾਰੀ..

Updated: January 28, 2019, 7:30 PM IST
ਟ੍ਰਾਈ(TRAI) ਦੇ ਨਵੇਂ ਨਿਯਮਾਂ ਨੂੰ 4 ਦਿਨ ਬਾਅਦ ਯਾਨੀ ਇੱਕ ਫਰਵਰੀ ਤੋਂ ਲਾਗੂ ਹੋਣ ਜਾ ਰਹੇ ਹਨ। ਇਸਦੇ ਬਾਅਦ ਜਿਹੜੇ ਚੈਨਲ ਦੇਖੋਗੇ, ਸਿਰਫ ਉਸਦੇ ਹੀ ਪੈਸੇ ਦੇਣੇ ਹੋਣਗੇ। ਹਾਲਾਂਕਿ, ਹਰੇਕ ਗਾਹਕ ਨੂੰ 130 ਰੁਪਏ ਦੇ ਟੈਕਸ (ਕੁੱਲ 154 ਰੁਪਏ) ਖਰਚ ਕਰਨੇ ਪੈਣਗੇ। ਟਰਾਈ ਨੇ ਇਸ ਨੂੰ ਨੈਟਵਰਕ ਸਮਰੱਥਾ ਫੀਸ (ਐਨਸੀਐਫ) ਦਾ ਨਾਂ ਦਿੱਤਾ ਹੈ।

ਇਹ ਕਿਰਾਇਆ ਚੈਨਲ ਦੇਖਣ ਦੇ ਬਦਲੇ ਪ੍ਰਸਾਰਕ ਨੂੰ ਦੇਣਾ ਹੋਵੇਗਾ। ਟ੍ਰਾਈ ਨੇ ਆਪਣੀ ਸਰਕਾਰੀ ਵੈਬਸਾਈਟ 'ਤੇ ਸਪੱਸ਼ਟ ਕੀਤਾ ਹੈ ਕਿ ਜੇਕਰ ਤੁਸੀਂ 100 ਚੈਨਲਾਂ ਤੋਂ ਵੱਧ ਵਾਧੂ ਕੋਈ ਚੈਨਲ ਲੈਂਦੇ ਹੋ ਤਾਂ ਉਸਦਾ ਤੁਹਾਡਾ ਅਲਗ ਤੋਂ ਪੇਮੇਂਟ ਕਰਨਾ ਹੋਵੇਗਾ। ਨਾਲ ਹੀ ਏਡਿਸ਼ਨਲ ਚੈਨਲ ਸਮਰੱਥਾ ਫੀਸ ਦਾ ਭੁਗਤਾਨ ਕਰਨੀ ਹੋਵੇਗੀ।

25 ਚੈਨਲਾਂ ਦੇ ਲਈ ਇਹ ਫੀਸ 20 ਰੁਪਏ ਹੋਵੇਗੀ। ਮੰਨ ਲਵੋ ਕਿ ਤੁਸੀਂ 100 ਫਰੀ ਟੂ ਏਅਰ ਚੈਨਲ ਦੇ ਬਜਾਏ ਹੋਰ ਚੈਨਲ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ 130 + 20 ਯਾਨੀ 150 ਰੁਪਏ ਦੇਣੇ ਹੋਣਗੇ। ਇਸੇ ਤਰ੍ਹਾਂ ਹੀ ਜੇਕਰ 150 ਚੈਨਲ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਫਿਰ 20 ਰੁਪਏ ਹੋਰ ਦੇਣੇ ਹੋਣਗੇ। 25 ਚੈਨਲਾਂ ਦੇ ਸਲੈਬ ਦਾ 20 ਰੁਪਏ ਪ੍ਰਾਈਸ ਤੈਅ ਕੀਤਾ ਗਿਆ ਹੈ।

- ਟੀਵੀ ਚੈਨਲ ਦੋ ਕਿਸਮ ਦੇ ਫਲੇਵਰਸ ਵਿੱਚ ਆ ਰਹੇ ਹਨ। ਇੱਕ ਹੈ ਫਰੀ ਚੈਨਲ ਅਤੇ ਦੂਸਰੇ ਹਨ ਪੇਡ ਚੈਨਲ। ਫਰੀ ਟੂ ਏਅਰ(ਐਫਟੀਏ)ਚੈਨਲ ਦੇ ਲਈ ਤੁਹਾਨੂੰ ਕੋਈ ਫੀਸ ਨਹੀਂ ਦੇਣੀ ਹੋਵੇਗੀ। ਇਨ੍ਹਾਂ ਚੈਨਲਾਂ ਦੀ ਕੁੱਲ ਸੰਖਿਆ 534 ਹੈ।  ਉਥੇ ਤੁਹਾਨੂੰ ਪੇਡ ਚੈਨਲ ਲਈ ਚਾਰਜ ਦੇਣਾ ਹੋਵੇਗਾ। ਹਰ ਬਰਾਡਕਾਸਟਰ ਦੀ ਵੈੱਬਸਾਈਡ ਉੱਤੇ ਚੈਨਲਾਂ ਦੇ ਲਈ ਪ੍ਰਾਈਸ ਦੱਸੇ ਗਏ ਹਨ।

-ਟ੍ਰਾਈ ਨੇ ਚੈਨਲਾਂ ਦੀ ਚੋਣ ਕਰਨ ਲਈ ਵੈਬਸਾਈਟ ਤਿਆਰ ਕੀਤੀ।

- ਟ੍ਰਾਈ ਨੇ ਚੈਨਲਾਂ ਨੂੰ ਚੁਣਨ ਲਈ ਇਕ ਵੈਬਸਾਈਟ ਵੀ ਬਣਾਈ ਹੈ। ਤੁਸੀਂ channel.trai.gov.in ਤੇ ਜਾ ਕੇ ਇਸ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ। ਇੱਥੇ ਪੇਡ ਚੈਨਲ ਹੈ, ਫਰੀ ਟੂ ਏਅਰ ਚੈਨਲ ਅਤੇ ਚੈਨਲ ਬੁੱਕ ਲਿਸਟ ਦਿੱਤੀ ਗਈ ਹੈ। ਪੇਡ ਵਿੱਚ ਕੁੱਲ 330 ਚੈਨਲ ਹਨ।

- 5 ਰੁਪਏ ਤੋਂ ਘੱਟ ਦੇ 156 ਚੈਨਲ ਹਨ। ਇੱਥੇ 10 ਤੋਂ ਵੀ ਘੱਟ ਰੁਪਏ ਦੇ 210 ਚੈਨਲ ਹਨ 207 ਰੁਪਏ ਤੋਂ ਘੱਟ ਦੇ 327 ਚੈਨਲ ਹਨ।

- ਜੇ ਤੁਸੀਂ ਚਾਹੋ ਤਾਂ ਤੁਸੀਂ ਟ੍ਰਾਈ ਦੀ ਵੈਬਸਾਈਟ ਤੋਂ ਚੈਨਲਾਂ ਨੂੰ ਵੀ ਚੁਣ ਸਕਦੇ ਹੋ।
First published: January 28, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...