
ਛੇਤੀ ਹੀ ਘਰ ਬੈਠੇ ਮਿਲੇਗਾ ਨਵਾਂ ਸਿਮ ਕਾਰਡ ਤੇ ਨੰਬਰ ਹੋਣਗੇ ਐਕਟੀਵੇਟ! ਜਾਣੋ ਕੀ ਹੈ ਪਲਾਨ...
ਹੁਣ ਮੋਬਾਈਲ ਨੰਬਰ ਪੋਰਟ ਕਰਨਾ ਸੌਖਾ ਹੋ ਜਾਵੇਗਾ। ਟੈਲੀਕਾਮ ਰੈਗੂਲੇਟਰ ਟ੍ਰਾਈ (TRAI) ਨੇ ਮੋਬਾਈਲ ਨੰਬਰ ਪੋਰਟੇਬਿਲਟੀ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਨਵੇਂ ਨਿਯਮਾਂ ਅਨੁਸਾਰ ਗਾਹਕਾਂ ਦਾ ਫੋਨ ਨੰਬਰ 3 ਦਿਨਾਂ ਦੇ ਅੰਦਰ ਅੰਦਰ ਪੋਰਟ ਹੋ ਜਾਵੇਗਾ। ਉਥੇ ਹੀ ਦੂਸਰੇ ਲਾਇਸੈਂਸ ਖੇਤਰ ਦਾ ਨੰਬਰ 5 ਦਿਨਾਂ ਦੇ ਅੰਦਰ ਪੋਰਟ ਹੋ ਜਾਵੇਗਾ। ਮੋਬਾਈਲ ਨੰਬਰ ਦੀ ਪੋਰਟੇਬਿਲਟੀ ਦੇ ਨਵੇਂ ਨਿਯਮ 16 ਦਸੰਬਰ ਤੋਂ ਲਾਗੂ ਹੋਣਗੇ।
ਐਮਐਨਪੀ ਦੇ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ, ਗਾਹਕ ਆਪਣਾ ਨੰਬਰ ਬਦਲੇ ਬਿਨਾਂ ਇੱਕ ਆਪਰੇਟਰ ਤੋਂ ਦੂਜੇ ਆਪਰੇਟਰ ਵਿਚ ਪੋਰਟ ਕਰ ਸਕਣਗੇ। ਇਸ ਵਿਚ ਪਹਿਲਾਂ ਦੇ ਮੁਕਾਬਲੇ ਸਿਰਫ 3 ਦਿਨ ਤੋਂ ਵੀ ਘੱਟ ਸਮਾਂ ਲੱਗੇਗਾ। ਹੁਣ ਨੰਬਰ ਨੂੰ ਪੋਰਟ ਕਰਨ ਵਿਚ 7 ਦਿਨ ਲੱਗਦੇ ਹਨ।
ਜਾਣੋ ਕੀ ਹੈ MNP? - ਮੋਬਾਈਲ ਨੰਬਰ ਪੋਰਟੇਬਿਲਟੀ ਸਰਵਿਸ ਉਪਭੋਗਤਾ ਨੂੰ ਆਪਣਾ ਮੋਬਾਈਲ ਨੰਬਰ ਬਦਲੇ ਬਿਨਾਂ ਇਕ ਆਪਰੇਟਰ ਤੋਂ ਦੂਜੇ ਆਪਰੇਟਰ ਨੂੰ ਪੋਰਟ ਕਰਨ ਦਾ ਮੌਕਾ ਦਿੰਦੀ ਹੈ। ਇਸ ਲਈ ਉਪਭੋਗਤਾ ਨੂੰ ਪੋਰਟਿੰਗ ਕੋਡ ਜਨਰੇਟ ਕਰਨਾ ਹੁੰਦਾ ਹੈ। ਇਹ ਯੂਨੀਕ ਕੋਡ ਉਨ੍ਹਾਂ ਨੂੰ ਨੰਬਰ ਪੋਰਟ ਕਰਨ ਵਿਚ ਸਹਾਇਤਾ ਕਰਦਾ ਹੈ।
ਓਪਰੇਟਰਾਂ ਨੂੰ ਮਿਲੇਗਾ ਲਾਭ- ਦੂਰਸੰਚਾਰ ਆਪਰੇਟਰਾਂ ਨੂੰ ਹਰੇਕ ਮੋਬਾਈਲ ਨੰਬਰ ਦੀ ਪੋਰਟੇਬਿਲਟੀ ਟ੍ਰਾਂਜੈਕਸ਼ਨ ਲਈ ਵੱਖ ਵੱਖ ਏਜੰਸੀਆਂ ਨੂੰ ਭੁਗਤਾਨ ਕਰਨਾ ਪੈਂਦਾ ਹੈ। ਟ੍ਰਾਈ ਦੁਆਰਾ ਨਿਰਧਾਰਤ ਕੀਤੀ ਗਈ ਨਵੀਂ ਫੀਸ ਹੁਣ ਸਿਰਫ 5.74 ਰੁਪਏ ਰੱਖੀ ਗਈ ਹੈ, ਜਿਸ ਤੋਂ ਬਾਅਦ ਦੂਰ ਸੰਚਾਰ ਸੰਚਾਲਕ ਨੂੰ ਹਰ ਟ੍ਰਾਂਜੈਕਸ਼ਨ ਵਿਚ ਬਚਤ ਹੋਵੇਗੀ। ਟੈਲੀਕਾਮ ਸੰਚਾਲਕਾਂ ਨੂੰ ਹੁਣ ਹਰ ਨਵੇਂ ਗ੍ਰਾਹਕ ਲਈ 19 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।