Home /News /lifestyle /

ਭਾਰਤ ਦੇ ਕਈ ਰਾਜਾਂ ਵਿੱਚ ਰੱਦ ਰਹਿਣਗੀਆਂ ਟਰੇਨਾਂ! ਯਾਤਰੀ ਜ਼ਰੂਰ ਪੜ੍ਹੋ ਇਹ ਜਾਣਕਾਰੀ

ਭਾਰਤੀ ਰੇਲਵੇ (Indian Railways) ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਵੱਖ-ਵੱਖ ਰੇਲਵੇ ਜ਼ੋਨਾਂ ਵਿੱਚ ਕੰਮ ਕਰ ਰਿਹਾ ਹੈ। ਇਸ ਕਾਰਨ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਦਿੱਲੀ, ਹਰਿਆਣਾ, ਪੰਜਾਬ ਅਤੇ ਬਿਹਾਰ ਦੀਆਂ ਕਈ ਟਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ, ਜੰਮੂ, ਗੋਆ, ਕਰਨਾਟਕ, ਛੱਤੀਸਗੜ੍ਹ, ਬਿਹਾਰ ਅਤੇ ਹੋਰ ਰਾਜਾਂ ਦੀਆਂ ਟਰੇਨਾਂ ਦੀ ਵੀ ਕਈ ਥਾਵਾਂ 'ਤੇ ਆਵਾਜਾਈ ਠੱਪ ਹੋਣ ਕਾਰਨ ਅਸਥਾਈ ਤੌਰ 'ਤੇ ਪ੍ਰਭਾਵਿਤ ਹੋਣਗੀਆਂ।

ਹੋਰ ਪੜ੍ਹੋ ...
  • Share this:

ਉੱਤਰੀ ਰੇਲਵੇ (Northern Railway) ਦੇ ਬੁਲਾਰੇ ਦੀਪਕ ਕੁਮਾਰ ਦੇ ਅਨੁਸਾਰ, ਵੱਖ-ਵੱਖ ਟ੍ਰੈਫਿਕ ਬਲਾਕਾਂ ਦੇ ਕਾਰਨ, ਉੱਤਰੀ ਰੇਲਵੇ ਦੇ ਅਧੀਨ ਚੱਲਣ ਵਾਲੀਆਂ ਕਈ ਟਰੇਨਾਂ ਨੂੰ ਰੱਦ, ਸ਼ਾਰਟ ਟਰਮੀਨੇਟ, ਸ਼ਾਰਟ ਓਰੀਜਨ ਅਤੇ ਡਾਇਵਰਟ ਕੀਤਾ ਜਾਵੇਗਾ। ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਟਰੇਨਾਂ ਦੀ ਚੱਲ ਰਹੀ ਸਥਿਤੀ ਬਾਰੇ ਜਾਣਕਾਰੀ ਜ਼ਰੂਰ ਲੈਣ। ਇਹ ਟਰੇਨਾਂ ਇਸ ਤਰ੍ਹਾਂ ਚਲਾਈਆਂ ਜਾਣਗੀਆਂ:-

ਰੱਦ ਕੀਤੀਆਂ ਗਈਆਂ ਟਰੇਨਾਂ

02.06.2022 ਅਤੇ 03.06.2022 ਨੂੰ ਯਾਤਰਾ ਸ਼ੁਰੂ ਕਰਨ ਵਾਲੀ 04449 ਨਵੀਂ ਦਿੱਲੀ-ਕੁਰੂਕਸ਼ੇਤਰ EMU ਸਪੈਸ਼ਲ ਅਤੇ 04452 ਕੁਰੂਕਸ਼ੇਤਰ-ਦਿੱਲੀ ਜੰਕਸ਼ਨ ਰੱਦ ਰਹੇਗੀ।

02.06.2022 ਅਤੇ 03.06.2022 ਨੂੰ ਚੱਲਣ ਵਾਲੀ 12460/12459 ਅੰਮ੍ਰਿਤਸਰ-ਨਵੀਂ ਦਿੱਲੀ-ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ ਰੱਦ ਰਹੇਗੀ।

ਇਸਦੇ ਨਾਲ 02.06.2022 ਤੋਂ 10.06.2022 ਤੱਕ ਚੱਲਣ ਵਾਲੀ 15708 ਅੰਮ੍ਰਿਤਸਰ-ਕਟਿਹਾਰ ਐਕਸਪ੍ਰੈਸ ਵੀ ਰੱਦ ਰਹੇਗੀ।

ਅੰਸ਼ਕ ਤੌਰ 'ਤੇ ਰੱਦ ਟਰੇਨਾਂ

14508 ਫਾਜ਼ਿਲਕਾ-ਦਿੱਲੀ ਐਕਸਪ੍ਰੈਸ ਜੋ 02.06.2022 ਅਤੇ 03.06.2022 ਨੂੰ ਆਪਣੀ ਯਾਤਰਾ ਸ਼ੁਰੂ ਕਰੇਗੀ, ਅੰਬਾਲਾ ਛਾਉਣੀ ਵਿਖੇ ਆਪਣੀ ਯਾਤਰਾ ਸਮਾਪਤ ਕਰੇਗੀ। ਨਤੀਜੇ ਵਜੋਂ 14507 ਦਿੱਲੀ ਜੰ.-ਫਾਜ਼ਿਲਕਾ ਐਕਸਪ੍ਰੈਸ 02.06.2022 ਅਤੇ 03.06.2022 ਨੂੰ ਅੰਬਾਲਾ ਛਾਉਣੀ ਤੋਂ ਆਪਣੀ ਯਾਤਰਾ ਸ਼ੁਰੂ ਕਰੇਗੀ।

ਟਰੇਨਾਂ ਜਿਨ੍ਹਾਂ ਦਾ ਰਸਤਾ ਮੋੜ ਦਿੱਤਾ ਜਾਵੇਗਾ (Re-Routed Trains)

01.06.2022 ਨੂੰ ਯਾਤਰਾ ਸ਼ੁਰੂ ਕਰਨ ਵਾਲੀ 22685 ਯਸ਼ਵੰਤਪੁਰ-ਚੰਡੀਗੜ੍ਹ ਐਕਸਪ੍ਰੈਸ ਨੂੰ ਨਵੀਂ ਦਿੱਲੀ-ਦਿੱਲੀ ਜੰ.-ਗਾਜ਼ੀਆਬਾਦ-ਮੇਰਠ ਸਿਟੀ-ਸਹਾਰਨਪੁਰ-ਅੰਬਾਲਾ ਰਾਹੀਂ ਚਲਾਇਆ ਜਾਵੇਗਾ।

12449 ਮਡਗਾਂਵ-ਚੰਡੀਗੜ੍ਹ ਐਕਸਪ੍ਰੈਸ, ਜੋ 01.06.2022 ਨੂੰ ਆਪਣੀ ਯਾਤਰਾ ਸ਼ੁਰੂ ਕਰੇਗੀ, ਨਵੀਂ ਦਿੱਲੀ-ਦਿੱਲੀ ਜੰ.-ਗਾਜ਼ੀਆਬਾਦ-ਮੇਰਠ ਸਿਟੀ-ਸਹਾਰਨਪੁਰ-ਅੰਬਾਲਾ ਰਾਹੀਂ ਚੱਲੇਗੀ।

02.06.2022 ਨੂੰ ਸ਼ੁਰੂ ਹੋਣ ਵਾਲੀ 12550 ਜੰਮੂ-ਦੁਰਗ ਐਕਸਪ੍ਰੈਸ ਨੂੰ ਅੰਬਾਲਾ-ਸਹਾਰਨਪੁਰ-ਮੇਰਠ ਸਿਟੀ-ਗਾਜ਼ੀਆਬਾਦ-ਦਿੱਲੀ ਸ਼ਾਹਦਰਾ-ਦਿੱਲੀ ਜੰ.-ਦਿੱਲੀ ਸਫਦਰਜੰਗ-ਤੁਗਲਕਾਬਾਦ-ਪਲਵਲ ਰਾਹੀਂ ਮੋੜਿਆ ਜਾਵੇਗਾ।

12203 ਸਹਰਸਾ-ਅੰਮ੍ਰਿਤਸਰ ਐਕਸਪ੍ਰੈਸ, ਜੋ ਕਿ 02.06.2022 ਨੂੰ ਯਾਤਰਾ ਸ਼ੁਰੂ ਕਰੇਗੀ, ਮੁਰਾਦਾਬਾਦ-ਸਹਾਰਨਪੁਰ-ਅੰਬਾਲਾ ਰਾਹੀਂ ਚੱਲੇਗੀ।

ਕ੍ਰਮਵਾਰ 03, 04, 05, 06, 08 ਅਤੇ 10 ਜੂਨ ਨੂੰ ਆਪਣੀ ਯਾਤਰਾ ਸ਼ੁਰੂ ਕਰਨ ਵਾਲੀ 12649 ਯਸ਼ਵੰਤਪੁਰ-ਹਜ਼ਰਤ ਨਿਜ਼ਾਮੂਦੀਨ ਐਕਸਪ੍ਰੈਸ ਨੂੰ ਅਰੀਸਾਕੇਰੇ-ਚਿਕਜਜੂਰ-ਰਾਏਦੁਰਗ-ਬੇਲਾਰੀ ਰਾਹੀਂ ਮੋੜਿਆ ਜਾਵੇਗਾ। ਧਿਆਨਯੋਗ ਗੱਲ ਹੈ ਕਿ ਇਹ ਟਰੇਨ ਦੇਵਨਾਗੇਰੇ, ਸ਼੍ਰੀ ਮਹਾਦੇਵਪਯਾ, ਮਾਈਲਾਰਾ, ਹੁਬਲੀ, ਗਦਾਗ, ਕੋਪਲ ਅਤੇ ਹਸਪੇਟ ਸਟੇਸ਼ਨਾਂ 'ਤੇ ਨਹੀਂ ਰੁਕੇਗੀ।

12650 ਹਜ਼ਰਤ ਨਿਜ਼ਾਮੂਦੀਨ-ਯਸ਼ਵੰਤਪੁਰ ਐਕਸਪ੍ਰੈਸ, ਜੋ 02, 04, 05, 06,07 ਅਤੇ 09 ਜੂਨ 2022 ਨੂੰ ਆਪਣੀ ਯਾਤਰਾ ਸ਼ੁਰੂ ਕਰੇਗੀ, ਅਰਿਸਕੇਰੇ-ਚਿਕਜਜੂਰ-ਰਾਏਦੁਰਗ-ਬੇਲਾਰੀ ਰਾਹੀਂ ਚੱਲੇਗੀ। ਇਹ ਟਰੇਨ ਦੇਵਨਾਗੇਰੇ, ਸ਼੍ਰੀ ਮਹਾਦੇਵਪਯਾ, ਮਾਈਲਾਰਾ, ਹੁਬਲੀ, ਗਦਾਗ, ਕੋਪਲ ਅਤੇ ਹਸਪੇਟ ਸਟੇਸ਼ਨਾਂ 'ਤੇ ਨਹੀਂ ਰੁਕੇਗੀ।

ਇਹਨਾਂ ਤੋਂ ਇਲਾਵਾ 02 ਜੂਨ ਨੂੰ ਚੱਲਣ ਵਾਲੀ 14218 ਚੰਡੀਗੜ੍ਹ-ਪ੍ਰਯਾਗਰਾਜ ਐਕਸਪ੍ਰੈਸ ਦਾ ਸਮਾਂ ਬਦਲ ਦਿੱਤਾ ਗਿਆ ਹੈ, ਇਹ ਗੱਡੀ ਹੁਣ 02 ਜੂਨ ਦੀ ਸ਼ਾਮ 5.15 ਵਜੇ ਚੰਡੀਗੜ੍ਹ ਤੋਂ ਰਵਾਨਾ ਹੋਵੇਗੀ।
Published by:rupinderkaursab
First published:

Tags: Business, Indian Railways, Railwaystations, Trains

ਅਗਲੀ ਖਬਰ