• Home
  • »
  • News
  • »
  • lifestyle
  • »
  • TRANSFER MONEY VIA FEATURE PHONE WITH UPI WITHOUT INTERNET KNOW THE METHOD GH RUP AS

Tips : ਫੀਚਰ ਫੋਨ ਰਾਹੀਂ ਬਿਨਾਂ ਇੰਟਰਨੈੱਟ ਦੇ UPI ਨਾਲ ਕਰੋ ਪੈਸੇ ਟ੍ਰਾਂਸਫਰ, ਜਾਣੋ ਤਰੀਕਾ

ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਨੂੰ ਉਤਸ਼ਾਹਿਤ ਕਰਨ ਲਈ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਬਿਨਾਂ ਇੰਟਰਨੈਟ ਕਨੈਕਸ਼ਨ ਦੇ ਫੀਚਰ ਫੋਨਾਂ ਰਾਹੀਂ UPI ਭੁਗਤਾਨ ਕਰਨ ਲਈ UPI 123PAY ਵਿਕਸਿਤ ਕੀਤਾ ਹੈ। ਇਸ ਨੂੰ ਭਾਰਤੀ ਰਿਜ਼ਰਵ ਬੈਂਕ (RBI) ਨੇ ਇਸ ਸਾਲ ਦੇ ਸ਼ੁਰੂ ਵਿੱਚ ਲਾਂਚ ਕੀਤਾ ਸੀ। 123Pay ਫੀਚਰ ਫੋਨ ਉਪਭੋਗਤਾਵਾਂ ਨੂੰ ਲੈਣ-ਦੇਣ ਦੇ ਚਾਰ ਮੋਡਾਂ ਦਾ ਵਿਕਲਪ ਪ੍ਰਦਾਨ ਕਰਦਾ ਹੈ।

Tips : ਫੀਚਰ ਫੋਨ ਰਾਹੀਂ ਬਿਨਾਂ ਇੰਟਰਨੈੱਟ ਦੇ UPI ਨਾਲ ਕਰੋ ਪੈਸੇ ਟ੍ਰਾਂਸਫਰ, ਜਾਣੋ ਤਰੀਕਾ

  • Share this:
ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਨੂੰ ਉਤਸ਼ਾਹਿਤ ਕਰਨ ਲਈ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਬਿਨਾਂ ਇੰਟਰਨੈਟ ਕਨੈਕਸ਼ਨ ਦੇ ਫੀਚਰ ਫੋਨਾਂ ਰਾਹੀਂ UPI ਭੁਗਤਾਨ ਕਰਨ ਲਈ UPI 123PAY ਵਿਕਸਿਤ ਕੀਤਾ ਹੈ। ਇਸ ਨੂੰ ਭਾਰਤੀ ਰਿਜ਼ਰਵ ਬੈਂਕ (RBI) ਨੇ ਇਸ ਸਾਲ ਦੇ ਸ਼ੁਰੂ ਵਿੱਚ ਲਾਂਚ ਕੀਤਾ ਸੀ। 123Pay ਫੀਚਰ ਫੋਨ ਉਪਭੋਗਤਾਵਾਂ ਨੂੰ ਲੈਣ-ਦੇਣ ਦੇ ਚਾਰ ਮੋਡਾਂ ਦਾ ਵਿਕਲਪ ਪ੍ਰਦਾਨ ਕਰਦਾ ਹੈ।

ਤੁਸੀਂ ਇੰਟਰਐਕਟਿਵ ਵੌਇਸ ਰਿਸਪਾਂਸ (IVR), ਐਪ, ਸਾਊਂਡ ਆਧਾਰਿਤ ਅਤੇ ਮਿਸਡ ਕਾਲਾਂ ਰਾਹੀਂ ਭੁਗਤਾਨ ਕਰ ਸਕਦੇ ਹੋ। CNBC-TV18 ਦੀ ਇੱਕ ਰਿਪੋਰਟ ਦੇ ਅਨੁਸਾਰ, ਫੀਚਰ ਫੋਨ ਉਪਭੋਗਤਾਵਾਂ ਨੂੰ 123pay ਅਤੇ IVR ਦੁਆਰਾ ਭੁਗਤਾਨ ਕਰਨ ਤੋਂ ਪਹਿਲਾਂ ਆਪਣਾ ਖਾਤਾ ਸੈਟ ਅਪ ਕਰਨਾ ਹੋਵੇਗਾ। ਇੱਥੇ ਅਸੀਂ ਤੁਹਾਨੂੰ UPI ID ਅਤੇ IVR ਫੰਕਸ਼ਨ ਬਣਾਉਣ ਬਾਰੇ ਜਾਣਕਾਰੀ ਦੇ ਰਹੇ ਹਾਂ। ਸਭ ਤੋਂ ਪਹਿਲਾਂ, 123Ppay ਦੀ ਵਰਤੋਂ ਕਰਨ ਲਈ, ਆਓ ਅਸੀਂ ਤੁਹਾਨੂੰ UPI ID ਬਣਾਉਣ ਦੇ ਤਰੀਕੇ ਬਾਰੇ ਜਾਣਕਾਰੀ ਦਿੰਦੇ ਹਾਂ।

UPI ID ਕਿਵੇਂ ਬਣਾਈਏ?
-ਸਭ ਤੋਂ ਪਹਿਲਾਂ, ਆਪਣੇ ਬੈਂਕ ਖਾਤੇ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਦੀ ਵਰਤੋਂ ਕਰ ਕੇ ਆਪਣੇ ਫੀਚਰ ਫ਼ੋਨ ਤੋਂ IVR ਨੰਬਰ (080 4516 3666 ਜਾਂ 080 4516 3581, ਜਾਂ 6366 200 200) ਡਾਇਲ ਕਰੋ।
-IVR ਕਾਲ 'ਤੇ, ਆਪਣੇ ਖਾਤੇ ਦੇ ਬੈਂਕ ਦਾ ਨਾਮ ਦੱਸੋ, ਜਿਸ ਨੂੰ ਤੁਸੀਂ UPI ਬੈਂਕਿੰਗ ਲਈ ਰਜਿਸਟਰ ਕਰਨਾ ਚਾਹੁੰਦੇ ਹੋ।
- ਉੱਥੇ ਦਿਖਾਈ ਦੇਣ ਵਾਲੇ ਬੈਂਕ ਨਾਲ ਸਬੰਧਤ ਸਾਰੇ ਖਾਤਿਆਂ ਵਿੱਚੋਂ, ਤੁਹਾਨੂੰ ਉਹ ਖਾਤਾ ਚੁਣਨਾ ਹੋਵੇਗਾ ਜਿਸ ਲਈ UPI ਬਣਾਉਣਾ ਹੈ।
-ਫਿਰ ਤੁਹਾਨੂੰ ਇੱਕ ਪਿੰਨ ਸੈੱਟ ਕਰਨ ਲਈ ਕਿਹਾ ਜਾਵੇਗਾ।
-ਹੁਣ ਤੁਹਾਨੂੰ ਡੈਬਿਟ ਕਾਰਡ ਦੇ ਆਖਰੀ 6 ਅੰਕ ਅਤੇ ਬੈਂਕ ਤੋਂ ਪ੍ਰਾਪਤ ਓ.ਟੀ.ਪੀ. ਦਰਜ ਕਰਨਾ ਹੋਵੇਗਾ
-ਇਹਨਾਂ ਕਦਮਾਂ ਤੋਂ ਬਾਅਦ, ਤੁਸੀਂ ਆਪਣੇ ਖਾਤੇ ਲਈ 4 ਤੋਂ 6 ਅੰਕਾਂ ਦਾ UPI ਪਿੰਨ ਸੈੱਟ ਕਰ ਸਕਦੇ ਹੋ।
-ਹੁਣ ਤੁਸੀਂ ਡਿਜੀਟਲ ਭੁਗਤਾਨ ਕਰਨ ਲਈ ਆਪਣੇ ਫੀਚਰ ਫ਼ੋਨ ਤੋਂ IVR ਨੰਬਰ ਦੀ ਸਹੂਲਤ ਰਾਹੀਂ 123pay ਸੇਵਾ ਦੀ ਵਰਤੋਂ ਸ਼ੁਰੂ ਕਰ ਸਕਦੇ ਹੋ।

IVR ਨੰਬਰ ਰਾਹੀਂ ਡਿਜੀਟਲ UPI ਭੁਗਤਾਨ ਕਿਵੇਂ ਕਰੀਏ
ਤੁਹਾਨੂੰ ਪਹਿਲਾਂ ਆਪਣੇ ਫੀਚਰ ਫ਼ੋਨ ਦੇ ਰਜਿਸਟਰਡ ਨੰਬਰ ਤੋਂ IVR ਨੰਬਰ (080 4516 3666 ਜਾਂ 080 4516 3581 ਜਾਂ 6366 200 200) 'ਤੇ ਕਾਲ ਕਰਨੀ ਪਵੇਗੀ। ਨਾਲ ਹੀ, ਭੁਗਤਾਨ ਦਾ ਢੰਗ ਚੁਣਨਾ ਹੋਵੇਗਾ।
- ਮਨੀ ਟ੍ਰਾਂਸਫਰ
- ਮਰਚੇਂਟ ਪੇਮੈਂਟ
- ਬੈਲੇਂਸ ਚੈੱਕ
-ਮੋਬਾਈਲ ਰੀਚਾਰਜ ਵਿਕਲਪ
- ਫਾਸਟੈਗ ਰੀਚਾਰਜ
- ਸੈਟਿੰਗ ਅਤੇ ਮੈਨੇਜ ਅਕਾਉਂਟ

ਤੁਹਾਨੂੰ ਦੱਸ ਦੇਈਏ ਕਿ ਇਹਨਾਂ ਵਿੱਚੋਂ ਕਿਸੇ ਵੀ ਵਿਕਲਪ ਨੂੰ ਚੁਣਨ 'ਤੇ, ਪਹਿਲਾਂ ਰਜਿਸਟ੍ਰੇਸ਼ਨ ਸਟੇਟਸ ਦੀ ਜਾਂਚ ਕੀਤੀ ਜਾਵੇਗੀ ਅਤੇ ਫਿਰ ਇਸ ਨੂੰ ਅੱਗੇ ਲਿਜਾਇਆ ਜਾਵੇਗਾ।

ਫੰਡ ਟ੍ਰਾਂਸਫਰ ਪ੍ਰਕਿਰਿਆ
-ਜਿਸ ਨੂੰ ਵੀ ਤੁਸੀਂ ਫੰਡ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਉਸਦਾ ਮੋਬਾਈਲ ਨੰਬਰ ਰਜਿਸਟਰ ਕਰੋ।
-ਵੇਰਵਿਆਂ ਦੀ ਪੁਸ਼ਟੀ ਕਰੋ।
-ਉਹ ਰਕਮ ਦਾਖਲ ਕਰੋ ਜੋ ਤੁਸੀਂ ਟ੍ਰਾਂਸਫਰ ਕਰਨਾ ਚਾਹੁੰਦੇ ਹੋ।
-ਆਪਣਾ UPI ਪਿੰਨ ਦਾਖਲ ਕਰਕੇ ਪੈਸੇ ਟ੍ਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰੋ। ਇਸ ਤੋਂ ਬਾਅਦ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਟ੍ਰਾਂਸਫਰ ਹੋ ਜਾਣਗੇ।
Published by:rupinderkaursab
First published: