Home /News /lifestyle /

Travel Guide: ਇਸ ਵਾਰ ਸਰਦੀਆਂ 'ਚ ਗੋਆ ਨਹੀਂ ਸਗੋਂ ਮਹਾਰਾਸ਼ਟਰ ਦੇ ਇਨ੍ਹਾਂ ਮਸ਼ਹੂਰ ਸਥਾਨਾਂ ਦੀ ਕਰੋ ਯਾਤਰਾ

ਪੁਣੇ ਤੋਂ 60-70 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਲੋਨਾਵਾਲਾ ਅਤੇ ਖੰਡਾਲਾ ਮਹਾਰਾਸ਼ਟਰ ਦੇ ਮਸ਼ਹੂਰ ਪਹਾੜੀ ਸਥਾਨਾਂ ਵਿੱਚ ਗਿਣੇ ਜਾਂਦੇ ਹਨ। ਖੂਬਸੂਰਤ ਨਜ਼ਾਰਿਆਂ ਨਾਲ ਭਰਪੂਰ ਇਨ੍ਹਾਂ ਪਹਾੜੀ ਇਲਾਕਿਆਂ 'ਤੇ ਕਈ ਬਾਲੀਵੁੱਡ ਦੀ ਸ਼ੂਟਿੰਗ ਕੀਤੀ ਜਾਂਦੀ ਹੈ। ਇਸ ਲਈ ਤੁਸੀਂ ਚਾਹੋ ਤਾਂ ਲੋਨਾਵਾਲਾ ਅਤੇ ਖੰਡਾਲਾ ਵੀ ਛੁੱਟੀਆਂ ਬਿਤਾਉਣ ਲਈ ਆ ਸਕਦੇ ਹੋ।

ਹੋਰ ਪੜ੍ਹੋ ...
  • Share this:

ਵੈਸੇ ਤਾਂ ਸਾਡੇ ਦੇਸ਼ ਵਿੱਚ ਘੁੰਮਨ ਫਿਰਨ ਲਈ ਕਈ ਟੂਰਿਸਟ ਪਲੇਸ ਹਨ ਇਨ੍ਹਾਂ ਵਿੱਚੋਂ ਮਸ਼ਹੂਰ ਹਿਮਾਚਲ ਦੇ ਪਹਾੜੀ ਖੇਤਰ, ਗੋਆ ਹਨ ਜਿੱਥੇ ਸਭ ਤੋਂ ਵੱਧ ਗਿਣਤੀ ਵਿੱਚ ਵਿਦੇਸ਼ੀ ਘੁੰਮਣ ਆਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਮਹਾਰਾਸ਼ਟਰ ਦੇ ਵੀ ਕਈ ਅਜਿਹੇ ਇਲਾਕੇ ਹਨ ਜੋ ਘੁੰਮਣ ਫਿਰਲ ਲਈ ਬਹੁਤ ਵਧੀਆ ਹਨ। ਇਨ੍ਹਾਂ ਜਗਾਹਾਂ ਵਿੱਚ ਲੋਨਾਵਲਾ, ਕਾਮਸ਼ੇਟ ਲਵਾਸਾ ਆਦਿ ਸਥਾਨ ਸ਼ਾਮਲ ਹਨ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਆਓ ਦੇਖਦੇ ਹਾਂ ਮਹਾਰਾਸ਼ਟਰ ਦੇ ਉਨ੍ਹਾਂ ਟੂਰਿਸਟ ਸਥਾਨਾਂ ਬਾਰੇ, ਜਿੱਥੇ ਤੁਸੀਂ ਇਸ ਵਾਰ ਸਰਦੀਆਂ ਵਿੱਚ ਘੁੰਮਣ ਜਾ ਸਕਦੇ ਹੋ...

ਲੋਨਾਵਾਲਾ ਅਤੇ ਖੰਡਾਲਾ

ਪੁਣੇ ਤੋਂ 60-70 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਲੋਨਾਵਾਲਾ ਅਤੇ ਖੰਡਾਲਾ ਮਹਾਰਾਸ਼ਟਰ ਦੇ ਮਸ਼ਹੂਰ ਪਹਾੜੀ ਸਥਾਨਾਂ ਵਿੱਚ ਗਿਣੇ ਜਾਂਦੇ ਹਨ। ਖੂਬਸੂਰਤ ਨਜ਼ਾਰਿਆਂ ਨਾਲ ਭਰਪੂਰ ਇਨ੍ਹਾਂ ਪਹਾੜੀ ਇਲਾਕਿਆਂ 'ਤੇ ਕਈ ਬਾਲੀਵੁੱਡ ਦੀ ਸ਼ੂਟਿੰਗ ਕੀਤੀ ਜਾਂਦੀ ਹੈ। ਇਸ ਲਈ ਤੁਸੀਂ ਚਾਹੋ ਤਾਂ ਲੋਨਾਵਾਲਾ ਅਤੇ ਖੰਡਾਲਾ ਵੀ ਛੁੱਟੀਆਂ ਬਿਤਾਉਣ ਲਈ ਆ ਸਕਦੇ ਹੋ।

ਕਾਮਸ਼ੇਟ

ਪੁਣੇ ਤੋਂ ਸਿਰਫ਼ 48-50 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਕਾਮਸ਼ੇਟ ਇੱਥੋਂ ਦੀਆਂ ਖੂਬਸੂਰਤ ਥਾਵਾਂ ਵਿੱਚੋਂ ਇੱਕ ਹੈ। ਹਰੇ-ਭਰੇ ਪਹਾੜਾਂ ਅਤੇ ਝਰਨਿਆਂ ਨਾਲ ਘਿਰਿਆ, ਕਾਮਸ਼ੇਟ ਪੈਰਾਗਲਾਈਡਿੰਗ ਲਈ ਮਸ਼ਹੂਰ ਹੈ। ਦੂਜੇ ਪਾਸੇ, ਅਕਤੂਬਰ ਤੋਂ ਮਈ ਤੱਕ ਦਾ ਸਮਾਂ ਕਾਮਸ਼ੇਟ ਵਿੱਚ ਘੁੰਮਣ ਤੇ ਇਸ ਨੂੰ ਐਕਸਪਲੋਰ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

ਪਾਵਨਾ ਝੀਲ

ਪਵਨਾ ਝੀਲ ਪੁਣੇ ਤੋਂ 50-60 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਅਕਤੂਬਰ ਤੋਂ ਅਪ੍ਰੈਲ ਦੇ ਵਿਚਕਾਰ ਪੇਵਨਾ ਝੀਲ ਦੀ ਸੈਰ ਕਰਨਾ ਤੁਹਾਡੇ ਲਈ ਇੱਕ ਬਿਹਤਰ ਵਿਕਲਪ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਪੁਣੇ ਦੇ ਨੇੜੇ ਪਾਵਨਾ ਝੀਲ ਕੈਂਪਿੰਗ ਲਈ ਵੀ ਮਸ਼ਹੂਰ ਹੈ।

ਲਵਾਸਾ ਅਤੇ ਇਮੇਜਿਕਾ

ਪੁਣੇ ਤੋਂ ਲਵਾਸਾ ਦੀ ਦੂਰੀ 55-60 ਕਿਲੋਮੀਟਰ ਹੈ। ਇਮੇਜਿਕਾ ਪੁਣੇ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਜੇਕਰ ਤੁਸੀਂ ਲਗਜ਼ਰੀ ਅਤੇ ਐਡਵੈਂਚਰ ਨੂੰ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ, ਤਾਂ ਲਵਾਸਾ ਅਤੇ ਇਮੇਜਿਕਾ ਟੂਰ ਤੁਹਾਡੇ ਲਈ ਬਿਹਤਰ ਵਿਕਲਪ ਸਾਬਤ ਹੋ ਸਕਦੇ ਹਨ। ਇਹਨਾਂ ਸਥਾਨਾਂ 'ਤੇ, ਤੁਸੀਂ ਹਾਈ-ਟੈਕ ਐਡਵੈਂਚਰ ਦੇ ਨਾਲ-ਨਾਲ ਕੁਦਰਤ ਦੀ ਸੁੰਦਰਤਾ ਅਤੇ ਰਿਜ਼ੋਰਟ ਦੀ ਲਗਜ਼ਰੀ ਦਾ ਆਨੰਦ ਲੈ ਸਕਦੇ ਹੋ।

Published by:Drishti Gupta
First published:

Tags: Tour, Tourism, Travel